ਨਵੀਂ ਦਿੱਲੀ— 5 ਵਿਸ਼ਵ ਖਿਤਾਬ ਅਤੇ 7 ਬੈਕ-ਟੂ-ਬੈਕ ਏਸ਼ੀਆਈ ਖੇਡਾਂ 'ਚ ਸੋਨ ਤਮਗੇ ਜਿੱਤਣਾ ਕਬੱਡੀ ਦੀ ਖੇਡ 'ਚ ਭਾਰਤ ਦੀ ਸਫਲਤਾ ਦਾ ਸਬੂਤ ਹਨ ਪਰ ਇਨ੍ਹਾਂ ਪ੍ਰਾਪਤੀਆਂ ਦੇ ਬਾਅਦ ਵੀ ਪ੍ਰਮੋਸ਼ਨ ਅਤੇ ਮੁੱਢਲੇ ਢਾਂਚੇ ਦੇ ਮਾਮਲੇ 'ਚ ਦੇਸ਼ 'ਚ ਕਬੱਡੀ ਦਾ ਵਿਕਾਸ ਨਹੀਂ ਹੋਇਆ। ਇਹ ਮੰਨਣਾ ਹੈ ਪਾਲਮ ਸਪੋਰਟਸ ਕਲੱਬ ਦੀ 50 ਸਾਲਾ ਕੋਚ ਅਤੇ ਸਰੀਰਕ ਸਿੱਖਿਆ ਕੋਚ ਨੀਲਮ ਸਾਹੂ ਦਾ। ਨੀਲਮ ਅਜੇ ਸਾਹੂ ਦੇ ਨਾਲ ਮਿਲ ਕੇ ਪਿਛਲੇ 25 ਸਾਲਾਂ ਤੋਂ ਲੜਕੀਆਂ ਨੂੰ ਕਬੱਡੀ ਦੀ ਸਿਖਲਾਈ ਦੇ ਰਹੀ ਹੈ।
ਸੀਮਿਤ ਸੋਮਿਆਂ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੇ ਲਗਭਗ 300 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਹੈ। ਇਨ੍ਹਾਂ 'ਚੋਂ 9 ਖਿਡਾਰੀਆਂ ਨੇ ਵੱਖ-ਵੱਖ ਕੌਮਾਂਤਰੀ ਟੂਰਨਾਮੈਂਟ 'ਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਹੈ। ਖਿਡਾਰੀਆਂ ਦੀ ਮਦਦ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਦੇ ਨਾਲ ਸਿਖਲਾਈ ਦੇਣ ਦੇ ਟੀਚੇ ਦੇ ਨਾਲ ਹੁਣ ਉਨ੍ਹਾਂ ਨੇ ਕ੍ਰਾਊਡ ਫਡਿੰਗ ਪਲੇਟਫਾਰਮ ਮਿਲਾਪ ਨਾਲ ਹੱਥ ਮਿਲਾਇਆ ਹੈ। ਉਨ੍ਹਾਂ ਨੇ 'ਲੈਟਸ ਹੈਲਪ ਵੀਮੈੱਨ ਕਬੱਡੀ ਪਲੇਅਰਸ ਅਚੀਵ ਦੇਅਰ ਡਰੀਮ' ਨਾਂ ਨਾਲ ਆਨਲਾਈਨ ਫੰਡਰੇਜ਼ਰ ਪ੍ਰੋਗਰਾਮ ਮਿਲਾਪ ਫੰਡਿੰਗ ਮੰਚ 'ਤੇ ਸ਼ੁਰੂ ਕੀਤਾ ਹੈ। ਇਹ ਮਹਿਲਾ ਕਬੱਡੀ ਖਿਡਾਰਨਾਂ ਨੂੰ ਆਪਣੀ ਖੇਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਚ ਮਦਦ ਕਰੇਗਾ।
ਜੂਨੀਅਰ ਏਸ਼ੀਆਈ ਕੁਸ਼ਤੀ 'ਚ ਭਾਰਤ ਨੂੰ ਤਿੰਨ ਚਾਂਦੀ ਦੇ ਅਤੇ ਇਕ ਕਾਂਸੀ ਦਾ ਤਮਗਾ ਮਿਲਿਆ
NEXT STORY