ਨਵੀਂ ਦਿੱਲੀ— ਵਿਸ਼ਾਲ ਕਾਲੀਰਮਨ, ਸਚਿਨ ਗਿਰੀ ਅਤੇ ਨਵੀਨ ਜੂਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਪਣੇ-ਆਪਣੇ ਮੁਕਾਬਲੇ ਹਾਰ ਗਏ ਜਿਸ ਨਾਲ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਫ੍ਰੀਸਟਾਈਲ ਬਾਊਟ ਦੇ ਸ਼ੁਰੂਆਤੀ ਦਿਨ ਪੰਜ 'ਚੋਂ ਚਾਰ ਭਾਰਤੀ ਪਹਿਲਵਾਨ ਤਮਗਾ ਜਿੱਤਣ 'ਚ ਕਾਮਯਾਬ ਰਹੇ। ਕਰਨ ਨੇ 65 ਕਿਲੋਗ੍ਰਾਮ ਭਾਰ ਵਰਗ 'ਚ ਕਾਂਸੀ ਦਾ ਤਮਗਾ ਜਿੱਤਿਆ। ਸ਼ਨੀਵਾਰ ਨੂੰ ਰਿੰਗ 'ਚ ਉਤਰੇ ਪੰਜਵੇਂ ਭਾਰਤੀ ਪਹਿਲਵਾਨ ਹੁਸੈਨ ਨਾਸਿਰ ਤਮਗੇ ਦੇ ਦੌਰ ਤਕ ਨਹੀਂ ਪਹੁੰਚ ਸਕੇ।
ਨਵੀਨ (57 ਕਿਲੋਗ੍ਰਾਮ) ਅਤੇ ਵਿਸ਼ਾਲ (70 ਕਿਲੋਗ੍ਰਾਮ) ਦੇ ਸੋਨ ਤਮਗੇ ਦੇ ਮੁਕਾਬਲੇ 'ਚ ਹਾਰ ਦੇ ਬਾਅਦ ਭਾਰਤ ਨੂੰ ਸਚਿਨ ਤੋਂ ਉਮੀਦਾਂ ਸਨ ਪਰ ਉਹ ਸਿਰਫ ਇਕ ਮਿੰਟ 12 ਸਕਿੰਟ 'ਚ ਹਾਰ ਗਿਆ। ਈਰਾਨ ਦੇ ਸੱਜਾਦ ਸਬੇਰਾਲੀ ਘੋਲਾਮੀ ਨੇ ਉਨ੍ਹਾਂ ਨੂੰ ਹਰਾਇਆ। ਇਸ ਤੋਂ ਪਹਿਲਾਂ ਨਵੀਨ ਉਜ਼ਬੇਕਿਸਤਾਨ ਦੇ ਗੁਲੋਮਜੋਨ ਅਬਦੁੱਲੇਵ ਤੋਂ ਹਾਰ ਗਏ। ਵਿਸ਼ਾਲ ਨੇ ਈਰਾਨ ਦੇ ਅਮਿਰੋਸਸੇਨ ਮੋਰਟੇਜਾ ਘੋਲੀਊ ਕਵੌਸੀ ਦੇ ਖਿਲਾਫ ਦਮਦਾਰ ਸ਼ੁਰੂਆਤ ਕਰਦੇ ਹੋਏ 4-0 ਦੀ ਬੜ੍ਹਤ ਕਾਇਮ ਕਰ ਲਈ ਪਰ ਇਰਾਨੀ ਖਿਡਾਰੀ ਨੇ ਕਦ ਅਤੇ ਮਜ਼ਬੂਤ ਪੰਜਿਆਂ ਦਾ ਲਾਹਾ ਲੈਂਦੇ ਹੋਏ ਵਿਸ਼ਾਲ ਨੂੰ 7-5 ਨਾਲ ਹਰਾ ਦਿੱਤਾ।
ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਟੈਸਟ ਲੜੀ 'ਚ ਬਣਾਈ ਬੜ੍ਹਤ
NEXT STORY