ਸਪੋਰਟਸ ਡੈਸਕ : ਮਹਿਲਾ ਪ੍ਰੀਮੀਅਰ ਲੀਗ 'ਚ ਬੁੱਧਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਯੂਪੀ ਵਾਰੀਅਰਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਪੀ ਨੇ 136 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਬੈਂਗਲੁਰੂ ਨੇ ਇਹ ਟੀਚਾ 17.5 ਓਵਰਾਂ 'ਚ ਹਾਸਲ ਕਰ ਲਿਆ। ਬੈਂਗਲੁਰੂ ਲਈ ਕਨਿਕਾ ਆਹੂਜਾ ਨੇ 30 ਗੇਂਦਾਂ 'ਚ 8 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 46 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ।
ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਦੀ ਸਲਾਮੀ ਬੱਲੇਬਾਜ਼ ਅਤੇ ਕਪਤਾਨ ਸਮ੍ਰਿਤੀ ਮੰਧਾਨਾ ਇਕ ਵਾਰ ਫਿਰ ਫਲਾਪ ਹੋ ਗਈ, ਉਹ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਈ। ਉਸ ਦੀ ਜੋੜੀਦਾਰ ਸੋਫੀ ਡਿਵਾਈਨ ਨੇ 14 ਦੌੜਾਂ ਬਣਾਈਆਂ। ਇਸ ਤੋਂ ਬਾਅਦ ਐਲਿਸ ਪੈਰੀ ਵੀ ਕੁਝ ਖਾਸ ਨਹੀਂ ਕਰ ਸਕੀ, ਉਹ 10 ਦੌੜਾਂ ਬਣਾ ਕੇ ਆਊਟ ਹੋ ਗਈ। ਹੀਥਰ ਨਾਈਟ ਨੇ 24 ਦੌੜਾਂ ਦੀ ਪਾਰੀ ਖੇਡੀ। ਅੰਤ ਵਿੱਚ ਰਿਚਾ ਘੋਸ਼ ਦੀਆਂ ਨਾਬਾਦ 31 ਅਤੇ ਸ਼੍ਰੇਅੰਕਾ ਪਾਟਿਲ 5 ਦੌੜਾਂ ਨੇ ਟੀਮ ਨੂੰ ਜਿੱਤ ਦਿਵਾਈ। ਯੂਪੀ ਵੱਲੋਂ ਦੀਪਤੀ ਸ਼ਰਮਾ ਨੇ ਸਭ ਤੋਂ ਵਧੀਆ 2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਯੂਪੀ ਵਾਰੀਅਰਜ਼ ਦੀ ਟੀਮ 19.3 ਓਵਰਾਂ ਵਿੱਚ 135 ਦੌੜਾਂ ’ਤੇ ਢੇਰ ਹੋ ਗਈ। ਯੂਪੀ ਤੋਂ ਓਪਨ ਕਰਨ ਆਈ ਕੈਪਟਨ ਐਲੀਸਾ ਹੀਲੀ ਅਤੇ ਦੇਵਿਕਾ ਵੈਦਿਆ ਬੁਰੀ ਤਰ੍ਹਾਂ ਫਲਾਪ ਹੋ ਗਈਆਂ। ਦੇਵਿਕਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਈ ਜਦਕਿ ਹੀਲੀ ਨੇ ਸਿਰਫ਼ 1 ਦੌੜ ਬਣਾਈ। ਇਸ ਤੋਂ ਬਾਅਦ ਕਿਰਨ ਨਵਗਿਰੇ ਨੇ 22 ਦੌੜਾਂ ਦੀ ਪਾਰੀ ਖੇਡੀ, ਜਦਕਿ ਚੌਥੇ ਨੰਬਰ 'ਤੇ ਟਾਹਲੀਆ ਮੈਕਗ੍ਰਾ 2 ਦੌੜਾਂ ਬਣਾ ਕੇ ਆਊਟ ਹੋ ਗਈ। ਯੂਪੀ ਦੀ ਪਾਰੀ ਨੂੰ ਗ੍ਰੇਸ ਹੈਰਿਸ ਨੇ ਸੰਭਾਲਿਆ, 32 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਆਲਰਾਊਂਡਰ ਦੀਪਤੀ ਸ਼ਰਮਾ ਨੇ ਵੀ 22 ਦੌੜਾਂ ਦੀ ਪਾਰੀ ਖੇਡੀ। ਅੰਤ ਵਿੱਚ, ਯੂਪੀ ਦੇ ਕਿਸੇ ਵੀ ਬੱਲੇਬਾਜ਼ ਨੇ ਕੁਝ ਖਾਸ ਨਹੀਂ ਕੀਤਾ, ਬੈਂਗਲੁਰੂ ਵੱਲੋਂ ਐਲਿਸ ਪੇਰੀ ਨੇ ਸਭ ਤੋਂ ਵਧੀਆ 3 ਵਿਕਟਾਂ ਲਈਆਂ।
ਸ਼੍ਰੇਅਸ ਅਈਅਰ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ, ਭਾਰਤੀ ਫੀਲਡਿੰਗ ਕੋਚ ਨੇ ਕੀਤੀ ਪੁਸ਼ਟੀ
NEXT STORY