ਐਂਟਰਟੇਨਮੈਂਟ ਡੈਸਕ - ਧਨਸ਼੍ਰੀ ਵਰਮਾ ਤੋਂ ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ, ਕ੍ਰਿਕਟਰ ਯੁਜਵੇਂਦਰ ਚਾਹਲ ਨੂੰ ਹਾਲ ਹੀ 'ਚ ਮੁੰਬਈ 'ਚ ਇੱਕ ਮਿਸਟਰੀ ਗਰਲ ਨਾਲ ਦੇਖਿਆ ਗਿਆ ਸੀ। ਦੋਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਯੁਜਵੇਂਦਰ ਨੂੰ ਬੈਗੀ ਹਲਕੇ ਨੀਲੇ ਰੰਗ ਦੀ ਜੀਨਸ ਦੇ ਨਾਲ ਇੱਕ ਆਮ ਸਫੈਦ ਟੀ-ਸ਼ਰਟ 'ਚ ਦੇਖਿਆ ਜਾ ਸਕਦਾ ਹੈ। ਜਦੋਂ ਕਿ ਮਿਸਟਰੀ ਗਰਲ ਗੂੜ੍ਹੇ ਹਰੇ ਰੰਗ ਦੀ ਵੱਡੀ ਸਵੈਟ ਸ਼ਰਟ 'ਚ ਨਜ਼ਰ ਆ ਰਹੀ ਹੈ। ਕੈਮਰੇ ਨੂੰ ਦੇਖ ਕੇ ਯੁਜਵੇਂਦਰ ਵੀ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆਏ।
ਇਹ ਵੀ ਪੜ੍ਹੋ- ਇਨ੍ਹਾਂ ਅਭਿਨੇਤਰੀਆਂ ਦੇ MMS ਨੇ ਇੰਟਰਨੈੱਟ 'ਤੇ ਮਚਾਈ ਹਲਚਲ! ਬਾਥਰੂਮ 'ਚ ਨਹਾਉਂਦੇ ਸਮੇਂ...
ਹੋਟਲ ਦੇ ਐਂਟਰੀ-ਐਗਜ਼ਿਟ ਪੁਆਇੰਟ ‘ਤੇ ਲੜਕੀ ਨਾਲ ਦਿਸੇ ਯੁਜਵੇਂਦਰ
ਇਹ ਵੀਡੀਓ Bollytelly Buzz ਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਯੁਜਵੇਂਦਰ ਚਾਹਲ ਮੁੰਬਈ ਦੇ ਇਕ ਹੋਟਲ ਦੇ ਐਂਟਰੀ-ਐਗਜ਼ਿਟ ਪੁਆਇੰਟ ‘ਤੇ ਇਕ ਲੜਕੀ ਨਾਲ ਹਨ। ਇਹ ਲੜਕੀ ਕੌਣ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਕੁੜੀ ਨੂੰ ਯੁਜਵੇਂਦਰ ਚਾਹਲ ਨਾਲ ਦੇਖ ਕੇ ਲੋਕ ਹਰ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ। ਕਈ ਲੋਕ ਇਸ ਵੀਡੀਓ ‘ਤੇ ਕੁਮੈਂਟ ਕਰ ਰਹੇ ਹਨ ਅਤੇ ਇਸ ਲੜਕੀ ਨੂੰ ਯੁਜਵੇਂਦਰ ਅਤੇ ਧਨਸ਼੍ਰੀ ਵਰਮਾ ਦੇ ਕਥਿਤ ਤਲਾਕ ਦਾ ਕਾਰਨ ਮੰਨ ਰਹੇ ਹਨ।
ਇਹ ਵੀ ਪੜ੍ਹੋ - ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਮਿਊਜ਼ਿਕ ਇੰਡਸਟਰੀ 'ਚ ਛਾਇਆ ਸੋਗ
ਇਕ-ਦੂਜੇ ਨੂੰ ਅਨਫਾਲੋ ਕਰਨ 'ਤੇ ਤਲਾਕ ਦੀਆਂ ਖ਼ਬਰਾਂ ਨੇ ਫੜ੍ਹਿਆ ਜ਼ੋਰ
ਦੱਸ ਦੇਈਏ ਕਿ ਯੁਜਵੇਂਦਰ ਅਤੇ ਧਨਸ਼੍ਰੀ ਦੇ ਤਲਾਕ ਦੀਆਂ ਅਫਵਾਹਾਂ ਨੇ ਉਸ ਸਮੇਂ ਸੁਰਖੀਆਂ ਬਟੋਰੀਆਂ ਜਦੋਂ ਪ੍ਰਸ਼ੰਸਕਾਂ ਨੇ ਦੇਖਿਆ ਕਿ ਦੋਵਾਂ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭੈਣ ਦੀ ਬੀਮਾਰੀ ਕਾਰਨ ਹਿੰਦੂ ਤੋਂ ਮੁਸਲਿਮ ਬਣਿਆ ਇਹ ਵੱਡਾ ਗਾਇਕ
NEXT STORY