ਨਾਟਿੰਘਮ— ਇੰਗਲੈਂਡ ਵਿਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਕੱਪ 'ਤੇ ਮੀਂਹ ਦਾ ਕਹਿਰ ਜਾਰੀ ਹੈ ਅਤੇ ਵੀਰਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹਾਈਵੋਲਟੇਜ ਮੁਕਾਬਲਾ ਮੀਂਹ ਕਾਰਣ ਬਿਨਾਂ ਟਾਸ ਹੋਏ ਰੱਦ ਐਲਾਨ ਕਰ ਦਿੱਤਾ ਗਿਆ। ਇਸ ਵਿਸ਼ਵ ਕੱਪ 'ਚ ਇਹ ਚੌਥੀ ਬਾਰ ਹੋਇਆ ਜਦੋਂ ਮੈਚ ਨੂੰ ਮੀਂਹ ਕਾਰਨ ਰੱਦ ਕਰਨਾ ਪਿਆ। ਮੈਚ ਰੱਦ ਹੋਣ ਤੋਂ ਬਾਅਦ ਸਟੇਡੀਅਮ 'ਚ ਫੈਨਸ ਨਾਰਾਜ਼ ਨਜ਼ਰ ਆਏ, ਹਾਲਾਂਕਿ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਬੇਟੀ ਜੀਵਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜੋ ਇਹ ਮੈਚ ਦੇਖਣ ਆਈ ਸੀ ਤੇ ਟ੍ਰੇਂਟ ਬ੍ਰਿਜ 'ਚ ਮੌਜੂਦ ਸੀ। ਜੀਵਾ ਮੈਚ ਦੇ ਦੌਰਾਨ ਨਿਰਾਸ਼ ਦਿਖਾਈ ਦੇ ਰਹੀ ਹੈ। ਫੈਨਸ ਦੇ ਅਨੁਸਾਰ ਜੀਵਾ ਵੀ ਮੀਂਹ ਦੇ ਚਲਦਿਆ ਪ੍ਰੇਸ਼ਾਨ ਹੋ ਰਹੀ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਸ ਨੇ ਜੀਵਾ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਨਾ ਸ਼ੁਰੂ ਕੀਤਾ ਜੋ ਵਾਇਰਲ ਹੋ ਗਈਆਂ।
ਵਿਸ਼ਵ ਕੱਪ ਵਿਚ ਪਿਛਲੇ 4 ਦਿਨਾਂ ਵਿਚ ਇਹ ਤੀਜਾ ਮੈਚ ਰੱਦ ਹੋਇਆ ਹੈ ਅਤੇ ਟੂਰਨਾਮੈਂਟ ਵਿਚ ਹੁਣ ਤਕ ਚੌਥਾ ਮੈਚ ਰੱਦ ਹੋਇਆ ਹੈ। ਮੈਚ ਰੱਦ ਹੋਣ ਨਾਲ ਭਾਰਤ ਅਤੇ ਨਿਊਜ਼ੀਲੈਂਡ ਨੂੰ ਇਕ-ਇਕ ਅੰਕ ਮਿਲਿਆ ਹੈ। ਨਿਊਜ਼ੀਲੈਂਡ ਦੇ ਹੁਣ 4 ਮੈਚਾਂ ਵਿਚ 7 ਅੰਕ ਹੋ ਗਏ ਹਨ ਅਤੇ ਉਹ 10 ਟੀਮਾਂ ਦੀ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ। ਆਸਟਰੇਲੀਆ 4 ਮੈਚਾਂ ਵਿਚ 6 ਅੰਕਾਂ ਨਾਲ ਦੂਜੇ, ਭਾਰਤ 3 ਮੈਚਾਂ ਵਿਚ 5 ਅੰਕਾਂ ਨਾਲ ਤੀਜੇ ਅਤੇ ਮੇਜ਼ਬਾਨ ਇੰਗਲੈਂਡ 3 ਮੈਚਾਂ ਵਿਚ 4 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
ਪਾਕਿ ਵਿਰੁੱਧ ਮੈਚ 'ਤੇ ਕੋਹਲੀ ਦਾ ਫੋਕਸ, ਕਿਹਾ- ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ
NEXT STORY