ਜਲੰਧਰ— ਮਟਰੋਲਾ ਨੇ ਭਾਰਤ 'ਚ ਆਪਣੀ ਨਵੀਂ ਮੋਟੋ 360 ਸਪੋਰਟ ਸਮਾਰਟਵਾਚ ਨੂੰ ਲਾਂਚ ਕਰ ਦਿਤਾ ਹੈ । ਰਗਡ ਮੋਟੋ 360 ਸਪੋਰਟ ਬਲੈਕ ਕਲਰ 'ਚ ਉਪਲੱਬਧ ਹੈ ਅਤੇ ਐਕਸਕਲੂਸੀਵ ਤੌਰ 'ਤੇ 19, 999 ਰੁਪਏ 'ਚ ਮਿਲੇਗੀ। ਸਮਾਰਟਵਾਚ ਐਂਡ੍ਰਾਇਡ ਅਤੇ ਆਈਫੋਨ ਦੋਨਾਂ ਨੂੰ ਸਪੋਰਟ ਕਰਦੀ ਹੈ। ਮੋਟੋ 360 ਸਪੋਰਟ ਨੂੰ ਐਥਲੀਟ ਅਤੇ ਫਿੱਟਨੈੱਸ ਸ਼ੌਕੀਨਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ।
ਇਸ ਸਪੋਰਟ ਵਾਚ 'ਚ AnyLight hybrid ਡਿਸਪਲੇ ਹੈ ਜਿਸ ਨਾਲ ਮੋਟੋ 360 ਸਪੋਰਟ ਦੀ ਸਕ੍ਰੀਨ ਰੋਸ਼ਨੀ ਦੇ ਹਿਸਾਬ ਨਾਲ ਆਟੋਮੈਟਿਕਲੀ ਐੱਡਜਸਟ ਹੋ ਜਾਂਦੀ ਹੈ ਅਤੇ ਇਸ ਨੂੰ ਸੂਰਜ ਦੀ ਰੋਸ਼ਨੀ 'ਚ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਮੋਟਰੋਲਾ ਨੇ ਪਿਛਲੇ ਸਾਲ ਲਾਂਚ ਦੇ ਵਕਤ ਦਾਅਵਾ ਕੀਤਾ ਸੀ ਕਿ ਮੋਟੋ 360 ਸਪੋਰਟ ਨੂੰ ਬਣਾਉਣ 'ਚ ਯੂਵੀ ਕੋਟਿੰਗ ਨਾਲ ਮਜ਼ਬੂਤ ਸਿਲੀਕਾਨ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਦੇ ਨਾਲ ਇਹ ਨਮੀ ਨਾਲ ਖ਼ਰਾਬ ਨਹੀਂ ਹੋਵੇਗੀ।
ਐਂਡ੍ਰਾਇਡ ਵਿਅਰ ਮੋਟੋ 360 ਸਪੋਰਟ 'ਚ 360x325 ਪਿਕਸਲ ਰੈਜ਼ੋਲਿਊਸ਼ਨ ਵਾਲਾ 1.37 ਇੰਚ ਦਾ ਐੱਲ. ਸੀ. ਡੀ ਡਿਸਪਲੇ ਹੈ ਸਕ੍ਰੀਨ 'ਚ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ 3 ਦਿੱਤਾ ਗਿਆ ਹੈ। ਸਮਾਰਟਵਾਚ 1.2 ਗੀਗਾਹਰਟਜ਼ 'ਤੇ ਚੱਲਣ ਵਾਲੇ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 400 ਪ੍ਰੋਸੈਸਰ ਨਾਲ ਆਉਂਦੀ ਹੈ। ਇਸ ਵਾਚ 'ਚ ਰੈਮ 512ਐੱਮ ਬੀ ਹੈ ਅਤੇ 4 ਜੀ. ਬੀ ਸਟੋਰੇਜ਼ ਮੈਮਰੀ ਹੈ ਅਤੇ ਗ੍ਰਾਫਿਕਸ ਲਈ ਐਡਰੇਨੋ 305 ਹੈ। ਮੋਟੋ 360 ਸਪੋਰਟ ਨੂੰ ਬਲੂਟੁੱਥ 4.0 ਜ਼ਰੀਏ ਸਮਾਰਟਫੋਨ ਨਾਲ ਕੁਨੈੱਕਟ ਕੀਤਾ ਜਾ ਸਕਦਾ ਹੈ। ਇਹ ਵਾਈ-ਫਾਈ 802.11 ਬੀ/ਜੀ ਸਪੋਰਟ, ਬੈਰੋਮੀਟ੍ਰੀਕ ਐੱਲਟੀਮੀਟਰ, ਐਕਸਲੇਰੋਮੀਟਰ, ਐਂਬਿਅੰਟ ਲਾਈਟ ਅਤੇ ਜਾਈਰੋਸਕੋਪ ਸੈਂਸਰ, ਵਾਇਬ੍ਰੇਸ਼ਨ/ਹੈਪਟਿੱਕ ਇੰਜਣ, ਇਨ-ਬਿਲਟ ਜੀ. ਪੀ. ਐੱਸ, ਹਾਰਟ ਰੇਟ ਸੈਂਸਰ, ਮਿਊਜ਼ਿਕ ਸਟੋਰ ਹਨ।
ਅਤੇ ਇਹ ਡਸਟ( ਧੂੜ) ਅਤੇ ਵਾਟਰ ਰੇਜਿਸਟੈਂਟ ਹੈ। ਸਮਾਰਟਵਾਚ 'ਚ ਡੁਅਲ ਡਿਜ਼ੀਟਲ ਮਾਇਕ ਹੈ। ਮੋਟੋ 360 ਸਪੋਰਟ 'ਚ 300 M18 ਬੈਟਰੀ ਦਿੱਤੀ ਗਈ ਹੈ। ਮੋਟੋ 360 ਸਪੋਰਟ ਸਮਾਰਟਵਾਚ ਦੋ ਦਿਨ ਤੱਕ ਬਿਨਾਂ ਚਾਰਜ ਕੀਤੇ ਚੱਲ ਸਕਦੀ ਹੈ।
ਬਜਟ ਕੈਟੇਗਰੀ 'ਚ ਪੇਸ਼ ਹੋਇਆ ਇਕ ਨਵਾਂ ਲੈਪਟਾਪ, ਕੀਮਤ 5,254 ਰੁਪਏ
NEXT STORY