ਨਵੀਂ ਦਿੱਲੀ - ਓਡਿਸ਼ਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ਼ਰਤ ਕੁਮਾਰ ਕਰ ਦਾ ਦਿਹਾਂਤ ਹੋ ਗਿਆ ਹੈ। ਉਹ 81 ਸਾਲ ਦੇ ਸਨ। ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਭੁਵਨੇਸ਼ਵਰ ਦੇ ਇੱਕ ਨਿੱਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸੋਮਵਾਰ ਨੂੰ ਹਸਪਤਾਲ 'ਚ ਹੀ ਉਨ੍ਹਾਂ ਨੇ ਆਖਰੀ ਸਾਹ ਲਈ। ਸਰਤ ਕੁਮਾਰ ਦੇ ਪੋਤਰੇ ਅਮਸ਼ੁਮਨ ਕਰ ਨੇ ਟਵਿੱਟਰ 'ਤੇ ਇਸਦੀ ਜਾਣਕਾਰੀ ਦਿੱਤੀ ਹੈ।
ਸਰਤ ਕੁਮਾਰ ਕਰ ਦੀ ਪਛਾਣ ਰਾਜਨੇਤਾ ਦੇ ਨਾਲ-ਨਾਲ ਲੇਖਕ ਦੇ ਤੌਰ 'ਤੇ ਵੀ ਕਾਫ਼ੀ ਸੀ। ਉਨ੍ਹਾਂ ਨੇ ਟੀ.ਵੀ. ਅਤੇ ਰੇਡੀਓ 'ਤੇ ਕੁਮੈਂਟਰੀ ਵੀ ਕੀਤੀ ਸੀ। ਕਟਕ 'ਚ ਜੰਮੇ ਸਰਤ ਕੁਮਾਰ ਕਰ ਨੇ 25 ਸਾਲ ਦੀ ਉਮਰ 'ਚ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ। ਓਡਿਸ਼ਾ ਦੀ ਮਹਾਂਗਾ ਸੀਟ ਤੋਂ ਲੋਂ ਉਹ 1971, 1990 'ਚ ਅਤੇ 2000 'ਚ ਵਿਧਾਇਕ ਚੁਣੇ ਗਏ। 1977 'ਚ ਸਰਤ ਕੁਮਾਰ ਨੇ ਕਟਕ ਲੋਕਸਭਾ ਸੀਟ ਤੋਂ ਉਸ ਸਮੇਂ ਦੇ ਕੇਂਦਰੀ ਮੰਤਰੀ ਅਤੇ ਵੱਡੇ ਕਾਂਗਰਸ ਨੇਤਾ ਜੇ.ਬੀ. ਪਟਨਾਇਕ ਨੂੰ ਹਰਾ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਸਰਤ ਕੁਮਾਰ ਜਨਤਾ ਪਾਰਟੀ ਦੀ ਟਿਕਟ 'ਤੇ ਲੜੇ ਸਨ।
1 ਘੰਟੇ 'ਚ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹਥਿਆਰਾਂ ਦੀ ਡਿਲੀਵਰੀ ਕਰੇਗਾ ਅਮਰੀਕਾ, ਬਣਾ ਰਿਹੈ ਇਹ ਸਿਸਟਮ
NEXT STORY