ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੰਸਕ੍ਰਿਤੀ ਅਤੇ ਉੱਚ ਸੰਸਕਾਰਾਂ ਦੇ ਕਾਰਨ ਸਾਰਾ ਵਿਸ਼ਵ ਮਾਰਗਦਰਸ਼ਨ ਲਈ ਭਾਰਤੀ ਗੁਰੂਆਂ ਦੀ ਪਨਾਹ ਵਿਚ ਆਉਣ 'ਚ ਮਾਣ ਮਹਿਸੂਸ ਕਰਦਾ ਸੀ ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ, ਇਹ ਸਿਰਫ ਇਕ ਮਹੀਨੇ ਦੀਆਂ ਹੇਠ ਲਿਖੀਆਂ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
L06 ਜੂਨ ਨੂੰ ਪੰਜਾਬ ਵਿਚ ਜਲਾਲਾਬਾਦ ਦੇ ਬੂਰਵਾਲਾ ਪਿੰਡ ਵਿਚ ਮਨਜੀਤ ਸਿੰਘ ਮੰਨੂ ਨਾਂ ਦੇ ਨੌਜਵਾਨ ਨੇ ਆਪਣੀ ਮਾਂ ਸ਼ਿੰਦਰਪਾਲ ਕੌਰ ਅਤੇ ਭੈਣ ਸੀਮਾ ਰਾਣੀ ਵਲੋਂ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਦੋਵਾਂ ਦੀ ਹੱਤਿਆ ਕਰ ਦਿੱਤੀ।
L 13 ਜੂਨ ਨੂੰ ਹਿਮਾਚਲ ਦੇ ਠਿਯੋਗ 'ਚ ਇਕ ਵਹਿਸ਼ੀ ਪਿਤਾ ਵਲੋਂ ਆਪਣੀ 12 ਸਾਲਾ ਧੀ ਨਾਲ ਲਗਾਤਾਰ 5 ਦਿਨ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਬੱਚੀ ਉੱਠਣ-ਬੈਠਣ ਦੇ ਕਾਬਿਲ ਵੀ ਨਹੀਂ ਰਹੀ।
L 21 ਜੂਨ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਇਕ 17 ਸਾਲਾ ਲੜਕੀ ਨੇ ਰਾਤ ਦੇ ਸਮੇਂ ਆਪਣੇ ਪਿਤਾ ਦਾ ਗਲਾ ਕੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਕਿਉਂਕਿ ਲੜਕੀ ਦੇ ਪਿਤਾ ਨੂੰ ਕਿਸੇ ਨੌਜਵਾਨ ਨਾਲ ਉਸ ਦੇ ਸਬੰਧਾਂ ਬਾਰੇ ਸ਼ੱਕ ਹੋ ਗਿਆ ਸੀ।
L24 ਜੂਨ ਨੂੰ ਮਾਨਸਾ ਦੇ ਗੁਰਨੇਖੁਰਦ ਵਿਚ ਜਗਤਾਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ 17 ਸਾਲਾ ਧੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਨੂੰ ਮਾਰ ਦਿੱਤਾ।
L24 ਜੂਨ ਨੂੰ ਉੱਤਰ ਪ੍ਰਦੇਸ਼ ਵਿਚ ਫਤਹਿਪੁਰ ਦੇ ਚਾਂਦਪੁਰ ਵਿਚ ਕ੍ਰਿਸ਼ਨ ਕੁਮਾਰ ਤਿਵਾੜੀ ਨਾਂ ਦੇ ਵਿਅਕਤੀ ਨੇ ਜਦੋਂ ਆਪਣੇ ਬੇਟੇ ਆਨੰਦ ਕਿਸ਼ੋਰ ਤਿਵਾੜੀ ਨੂੰ ਮੋਬਾਇਲ ਫੋਨ ਖਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਆਨੰਦ ਕਿਸ਼ੋਰ ਤਿਵਾੜੀ ਨੇ ਕਹੀ ਨਾਲ ਵਾਰ ਕਰ ਕੇ ਆਪਣੇ ਬੁੱਢੇ ਪਿਤਾ ਦੀ ਜੀਵਨ ਲੀਲਾ ਹੀ ਖਤਮ ਕਰ ਦਿੱਤੀ।
L25 ਜੂਨ ਨੂੰ ਹਰਿਆਣਾ 'ਚ ਬਹਾਦੁਰਗੜ੍ਹ ਦੀ ਸ਼ਾਸਤਰੀ ਨਗਰ ਕਾਲੋਨੀ 'ਚ ਆਪਣੇ ਮਾਤਾ-ਪਿਤਾ ਦੇ ਇਕਲੌਤੇ ਬੇਟੇ ਅਮਰਿੰਦਰ ਸਿੰਘ ਨੇ ਸ਼ਰਾਬੀ ਹਾਲਤ ਵਿਚ ਘਰ ਆ ਕੇ ਪਹਿਲਾਂ ਤਾਂ ਆਪਣੇ ਪਿਤਾ ਕਰਨੈਲ ਸਿੰਘ ਨੂੰ ਗਾਲ੍ਹਾਂ ਕੱਢੀਆਂ ਅਤੇ ਫਿਰ ਜ਼ਮੀਨ 'ਤੇ ਪਟਕ ਕੇ ਵਾਈਪਰ ਅਤੇ ਲਾਠੀ ਨਾਲ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
L27 ਜੂਨ ਨੂੰ ਗੁੜਗਾਓਂ ਵਿਚ ਠੰਡੇ ਪਾਣੀ ਨੂੰ ਲੈ ਕੇ ਹੋਏ ਵਿਵਾਦ ਵਿਚ ਝਗੜੇ ਤੋਂ ਬਾਅਦ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਦੰਦ ਤੋੜ ਦਿੱਤਾ।
L 28 ਜੂਨ ਨੂੰ ਹੋਸੰਗਾਬਾਦ ਵਿਚ ਇਕ ਵਿਆਹ ਸਮਾਰੋਹ ਵਿਚ ਆਈ ਲੜਕੀ ਦੇ ਨਾਲ ਉਸ ਦੇ ਮਾਮੇ ਦੇ ਪੁੱਤ (ਭਰਾ) ਨੇ ਬਲਾਤਕਾਰ ਕੀਤਾ ਅਤੇ ਲੜਕੀ ਦੇ ਵਿਰੋਧ ਕਰਨ 'ਤੇ ਦੂਜੇ ਭਰਾ ਨੇ ਕੁੱਟ-ਕੁੱਟ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
L 30 ਜੂਨ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ 4 ਸਾਲ ਦੀ ਮਾਸੂਮ ਬੱਚੀ ਨਾਲ 6 ਸਾਲ ਤੋਂ 10 ਸਾਲ ਦੀ ਉਮਰ ਵਰਗ ਦੇ 4 ਬੱਚਿਆਂ ਨੇ ਬਲਾਤਕਾਰ ਕੀਤਾ। ਸਾਰੇ ਬੱਚਿਆਂ ਨੇ ਬੱਚੀ ਨੂੰ ਅਗਵਾ ਕਰਨ ਤੋਂ ਪਹਿਲਾਂ ਮੋਬਾਇਲ 'ਤੇ ਪੋਰਨ ਫਿਲਮ ਦੇਖੀ ਸੀ।
L01 ਜੁਲਾਈ ਨੂੰ ਬਠਿੰਡਾ ਦੇ ਭਾਈ ਮਤੀ ਦਾਸ ਨਗਰ ਵਿਚ ਰਾਜਵੀਰ ਕੌਰ ਨਾਂ ਦੀ ਔਰਤ ਨੇ ਵਿਆਹ ਤੋਂ 7 ਸਾਲ ਬਾਅਦ ਜਨਮੇ ਆਪਣੇ ਇਕਲੌਤੇ 6 ਸਾਲਾ ਬੇਟੇ ਹਰਕੀਰਤ ਨੂੰ ਨੁਹਾਉਣ ਸਮੇਂ 'ਤੇ ਉਸ 'ਤੇ ਚਾਕੂ ਨਾਲ ਤਾਬੜ-ਤੋੜ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।
L01 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਦੇ ਛਾਉਣੀ ਇਲਾਕੇ ਵਿਚ ਯੋਗੀ ਉਰਫ ਰਾਜਕੁਮਾਰ ਨਾਂ ਦੇ 22 ਸਾਲਾ ਵਿਆਹੁਤਾ ਨੌਜਵਾਨ ਨੇ ਆਪਣੀ ਹੀ 8 ਸਾਲਾ ਚਚੇਰੀ ਭੈਣ ਦਾ ਬਲਾਤਕਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ।
L03 ਜੁਲਾਈ ਨੂੰ ਭਰਤਪੁਰ ਜ਼ਿਲੇ ਦੇ ਵੈਰ ਥਾਣਾ ਖੇਤਰ ਵਿਚ ਇੰਦਰਜੀਤ ਨਾਂ ਦੇ ਵਿਅਕਤੀ ਨੇ ਆਪਣੇ 17 ਸਾਲਾ ਬੇਟੇ ਰਾਜਵੀਰ ਦੀ ਨਰ ਬਲੀ ਦੇ ਕੇ ਹੱਤਿਆ ਕਰ ਦਿੱਤੀ।
L03-4 ਜੁਲਾਈ ਦੀ ਅੱਧੀ ਰਾਤ ਨੂੰ ਟੋਹਾਨਾ ਜ਼ਿਲੇ ਦੇ ਘਨਹੇਰੀ ਪਿੰਡ ਵਿਚ ਭੀਮ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਉਰਮਿਲਾ ਨੂੰ ਗਲਾ ਘੁੱਟ ਕੇ ਮਾਰ ਦਿੱਤਾ।
L03 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਵਿਚ ਇਕ ਔਰਤ ਵਲੋਂ ਆਪਣੇ ਪਤੀ ਦੇ ਕਹਿਣ 'ਤੇ ਦੂਜੇ ਵਿਅਕਤੀ ਨਾਲ ਸੈਕਸ ਕਰਨ ਤੋਂ ਇਨਕਾਰ ਕਰਨ 'ਤੇ ਉਸ ਦੇ ਪਤੀ ਨੇ ਉਸ ਨੂੰ ਬੇਹੋਸ਼ ਕਰਨ ਤੋਂ ਬਾਅਦ ਉਸ ਦਾ ਸਿਰ ਮੁੰਡਵਾ ਕੇ ਉਸ ਨੂੰ ਗੰਜੀ ਕਰ ਦਿੱਤਾ।
L03 ਜੁਲਾਈ ਨੂੰ ਹਰਿਆਣਾ ਵਿਚ ਜੀਂਦ ਦੇ 'ਕਰਸੌਲਾ' ਵਿਚ ਸ਼ਰਾਬ ਪੀਣ ਦੌਰਾਨ ਹੋਏ ਝਗੜੇ ਵਿਚ ਬਿਜੇਂਦਰ ਨਾਂ ਦੇ ਵਿਅਕਤੀ ਨੇ ਆਪਣੇ ਭਰਾ ਬਾਰੂ ਰਾਮ ਨੂੰ ਮਾਰ ਦਿੱਤਾ।
04 ਜੁਲਾਈ ਨੂੰ ਬਿਹਾਰ ਦੇ ਸਾਰਣ ਜ਼ਿਲੇ ਦੇ ਮੁਕੀਮਪੁਰ ਪਿੰਡ ਵਿਚ ਸਿੰਕੀ ਦੇਵੀ ਨਾਂ ਦੀ ਔਰਤ ਨੇ ਗੰਡਾਸੇ ਨਾਲ ਗਲਾ ਕੱਟ ਕੇ ਆਪਣੇ ਪਤੀ ਰਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਦੋਹਾਂ ਦਾ 4 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
L05 ਜੁਲਾਈ ਨੂੰ ਉੱਤਰ ਪ੍ਰਦੇਸ਼ ਵਿਚ ਮਹੋਬਾ ਜ਼ਿਲੇ ਦੇ ਨਕਰਾ ਪਿੰਡ ਵਿਚ ਰਿਸ਼ਤਿਆਂ ਦੀ ਮਰਿਆਦਾ ਤਾਰ-ਤਾਰ ਕਰਦੇ ਹੋਏ ਇਕ ਨੌਜਵਾਨ ਨੇ ਘਰ ਵਿਚ ਇਕੱਲੀ ਆਪਣੀ ਸਕੀ ਭਤੀਜੀ ਦੀ ਇੱਜ਼ਤ ਲੁੱਟ ਲਈ ਅਤੇ ਸ਼ਿਕਾਇਤ ਕਰਨ 'ਤੇ ਮਾਰ ਦੇਣ ਦੀ ਧਮਕੀ ਦਿੱਤੀ।
L05 ਜੁਲਾਈ ਨੂੰ ਦਿੱਲੀ ਦੇ ਆਦਰਸ਼ ਨਗਰ ਵਿਚ 8 ਸਾਲ ਦੀ ਬੱਚੀ ਨਾਲ ਉਸ ਦੇ ਨਾਬਾਲਗ ਵੱਡੇ ਭਰਾ ਨੇ ਬਲਾਤਕਾਰ ਕੀਤਾ।
L 06 ਜੁਲਾਈ ਨੂੰ ਹਰਿਆਣਾ ਦੇ ਅੰਬਾਲਾ ਛਾਉਣੀ ਦੇ ਸਾਹਾ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਪਣੀ 17 ਸਾਲਾ ਧੀ ਨਾਲ ਤਿੰਨ ਸਾਲਾਂ ਦੌਰਾਨ ਕਈ ਵਾਰ ਸ਼ਰਾਬ ਪੀ ਕੇ ਕੁੱਟਣ ਅਤੇ ਬਲਾਤਕਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।
ਉਕਤ ਘਟਨਾਵਾਂ ਇਸ ਕੌੜੀ ਸੱਚਾਈ ਵੱਲ ਇਸ਼ਾਰਾ ਕਰਦੀਆਂ ਹਨ ਕਿ ਅੱਜ ਅਸੀਂ ਆਪਣੀਆਂ ਪ੍ਰਾਚੀਨ ਕਦਰਾਂ-ਕੀਮਤਾਂ ਤੋਂ ਕਿਸ ਕਦਰ ਹੇਠਾਂ ਡਿੱਗ ਗਏ ਹਾਂ। ਇਸ ਲਈ ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਜਿਹੀਆਂ ਘਟਨਾਵਾਂ ਦੀ ਡੂੰਘਾਈ ਵਿਚ ਜਾ ਕੇ ਇਨ੍ਹਾਂ ਦੇ ਵਿਰੁੱਧ ਸਮਾਜ ਵਿਚ ਪ੍ਰਚਾਰ ਕਰਨ ਅਤੇ ਅੱਗੇ ਆ ਕੇ ਇਸ ਮਾਮਲੇ ਵਿਚ ਲੋਕਾਂ ਨੂੰ ਸਿੱਖਿਅਤ ਕਰਨ ਦੀ ਉਸੇ ਤਰ੍ਹਾਂ ਜ਼ਰੂਰਤ ਹੈ, ਜਿਸ ਤਰ੍ਹਾਂ ਪ੍ਰਾਚੀਨ ਕਾਲ ਵਿਚ ਦੇਸ਼ ਵਿਚ ਸਾਡੇ ਮਹਾਪੁਰਖਾਂ ਨੇ ਕੀਤਾ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਦੇਸ਼ ਹੋਰ ਨਿਘਾਰ ਵਿਚ ਚਲਿਆ ਜਾਵੇਗਾ। —ਵਿਜੇ ਚੋਪੜਾ
'ਵਤਨ ਦੇ ਇਹ ਰਖਵਾਲੇ' 'ਜੋ ਤੋੜ ਰਹੇ ਹਨ ਕਾਨੂੰਨ'
NEXT STORY