Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    5:52:04 PM

  • patwari and employee arrested during raid in tehsil complex in jalandhar

    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ...

  • warning issued for heavy rain and strong storms in punjab for two days

    ਪੰਜਾਬ 'ਚ 2 ਦਿਨ ਭਾਰੀ ਮੀਂਹ ਤੇ ਤੇਜ਼ ਤੂਫਾਨ ਦੀ...

  • nobel prize in literature

    ਕੈਨੇਡੀਅਨ ਕਵਿੱਤਰੀ ਅਤੇ ਲੇਖਿਕਾ ਐਨ ਕਾਰਸਨ ਨੇ...

  • nana patekar

    ਨਾਨਾ ਪਾਟੇਕਰ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਕੀਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਭਾਰਤ ਦਾ ‘ਅੰਮ੍ਰਿਤਕਾਲ’ ਕਿਤੇ ‘ਜ਼ਹਿਰਕਾਲ’ ਵਿਚ ਨਾ ਬਦਲ ਜਾਵੇ

ARTICLE News Punjabi(ਸੰਪਾਦਕੀ)

ਭਾਰਤ ਦਾ ‘ਅੰਮ੍ਰਿਤਕਾਲ’ ਕਿਤੇ ‘ਜ਼ਹਿਰਕਾਲ’ ਵਿਚ ਨਾ ਬਦਲ ਜਾਵੇ

  • Updated: 14 Aug, 2022 02:28 PM
Article
may india  s   amritkal   not turn into   zeharkal
  • Share
    • Facebook
    • Tumblr
    • Linkedin
    • Twitter
  • Comment

ਕੱਲ ਆਜ਼ਾਦ ਭਾਰਤ 75 ਸਾਲ ਦਾ ਹੋ ਜਾਵੇਗਾ। ਜੇਕਰ ਅੰਗਰੇਜ਼ਾਂ ਨੇ ਭਾਰਤ ਦੀ ਵੰਡ ਨਾ ਕੀਤੀ ਹੁੰਦੀ ਤਾਂ ਇਹ ਬੰਗਲਾਦੇਸ਼-ਮਿਆਂਮਾਰ ਸਰਹੱਦ ’ਤੇ ਟੇਕਨਾਫ ਤੋਂ ਪਾਕਿਸਤਾਨ, ਅਫਗਾਨਿਸਤਾਨ ਸਰਹੱਦ ’ਤੇ ਤੋਰਖਮ ਤੱਕ ਇਕ ਸੱਭਿਅਤਾਗਤ ਲਗਾਤਾਰਤਾ ਹੁੰਦੀ। ਇਕ ਸੱਚਾ ਉਪ-ਮਹਾਦੀਪ ਛੋਟਾ ਨਹੀਂ ਹੁੰਦਾ। ਕੀ ਇਹ ਪੂਰਬ ’ਚ ਬੰਗਾਲ ਅਤੇ ਪੱਛਮ ’ਚ ਪੰਜਾਬ ਦੇ 2 ਭਾਰੀ ਸੂਬਿਆਂ ਦੇ ਨਾਲ ਇਕ ਸਥਾਈ ਇਕਾਈ ਹੁੰਦੀ, ਜੋ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਉੱਤਰ-ਪੱਛਮੀ ਸਰਹੱਦੀ ਸੂਬੇ ਦੀ ਜੰਗਲੀ ਭੂਮੀ ਵੱਲੋਂ ਤਾਜ ਪਹਿਨਾਇਆ ਜਾਂਦਾ। ਇਹ ਦੇਖਦੇ ਹੋਏ ਕਿ ਵੰਡ ਤੋਂ ਪਹਿਲਾਂ ਭਾਰਤ ਨੂੰ ਮਜ਼ਬੂਤ ਸੂਬਿਆਂ ਦੇ ਨਾਲ ਇਕ ਰਾਸ਼ਟਰ ਦੇ ਰੂਪ ’ਚ ਪਰਿਕਲਪਿਤ ਕੀਤਾ ਗਿਆ ਸੀ ਪਰ ਇਕ ਕਮਜ਼ੋਰ ਕੇਂਦਰ ਸੀ। ਕੀ ਵੰਡ ਜਾਂ ਸੰਤੁਲਨ ਲਾਜ਼ਮੀ ਤੌਰ ’ਤੇ ਹੁੰਦਾ ਜੇਕਰ ਇਹ 1947 ’ਚ ਨਾ ਹੁੰਦਾ ਪਰ ਅਜਿਹੇ ਸਮੇਂ ’ਚ ਜੋ ਭਵਿੱਖ ’ਚ ਬਹੁਤ ਦੂਰ ਨਹੀਂ ਸੀ ਜਿਵੇਂ ਕਿ ਪੂਰਬੀ ਪਾਕਿਸਤਾਨ 1971 ’ਚ ਪੱਛਮੀ ਪਾਕਿਸਤਾਨ ਤੋਂ ਭਿਆਨਕ ਕਤਲੇਆਮ ਦੇ ਬਾਅਦ ਵੱਖ ਹੋ ਗਿਆ ਸੀ।

ਇਹ ਅਤੇ ਇਸ ਤਰ੍ਹਾਂ ਦੇ ਕਈ ਹੋਰ ਸਵਾਲ ਜੋ ਸਮੇਂ ਦੀਆਂ ਲਹਿਰਾਂ ’ਚ ਬੰਜਰ ਜ਼ਮੀਨ ’ਚ ਦਫਨ ਹੋਏ ਹਨ, ਅਸੀਂ ਇਕ ਸਬੰਧਤ ਸਵਾਲ ਪੁੱਛਦੇ ਹਾਂ ਕਿ ਕੀ ਭਾਰਤ ਨੂੰ ਅਸਲ ’ਚ ਵੰਡ ਦੀ ਲੋੜ ਸੀ? ਕੀ ਹਿੰਦੂ ਅਤੇ ਮੁਸਲਮਾਨ ਅਸਲ ’ਚ ਵੱਖ-ਵੱਖ ਲੋਕਾਂ ਅਤੇ ਰਾਸ਼ਟਰਾਂ ਨੂੰ ਵੱਖ ਕਰ ਸਕਦੇ ਹਨ ਜਾਂ ਵਿਦਵਾਨਾਂ ਅਤੇ ਨੇਤਾਵਾਂ ਦੇ ਰੂਪ ’ਚ ਧਾਰਮਿਕ ਵੰਡ ’ਚ ਇਕੱਠੇ ਨਹੀਂ ਰਹਿ ਸਕਦੇ। ਕੀ 1000 ਈ. ਅਤੇ 1700 ਈ. ਦੇ ਦਰਮਿਆਨ ਮੁਸਲਿਮ ਹਮਲਾਵਰਾਂ ਵੱਲੋਂ ਕੀਤੇ ਗਏ ਇਕ 70 ਤੋਂ ਉੁਪਰ ਦੇ ਹਮਲਿਆਂ ਦੇ ਨਤੀਜੇ ਵਜੋਂ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਪਾੜਾ ਵਧਿਆ। ਇਕ ਚਲਾਕ ਪਰ ਧਾਰਮਿਕ ਤੌਰ ’ਤੇ ਵੱਖ ਸਾਮਰਾਜਵਾਦੀ ‘ਫਿਰੰਗੀ’ ਅਸਫਲਤਾ ਦੇ ਬਾਅਦ ਭਾਰਤ ਦੇ ਮਾਲਕ ਬਣ ਗਏ। 1857 ਦੀ ਬਗਾਵਤ ਆਜ਼ਾਦੀ ਦਾ ਪਹਿਲਾ ਸੰਗਰਾਮ ਸੀ। 1888 ’ਚ ਮੇਰਠ ’ਚ ਸਰ ਸਈਅਦ ਦੇ ਵਿਚਾਰਾਂ ਦੇ ਪ੍ਰਗਟਾਵੇ ਨਾਲ ਸ਼ੁਰੂ ਹੋਈ ਕਥਾ ਅਖੀਰ 1943 ’ਚ ਨਾਗਪੁਰ ’ਚ ਸਾਵਰਕਰ ਵੱਲੋਂ ਖਤਮ ਕੀਤੀ ਗਈ। ਇਸ ਨੇ 2 ਰਾਸ਼ਟਰ ਦੇ ਸਿਧਾਂਤ ਲਈ ਬੌਧਿਕ ਅਤੇ ਵਿਚਾਰਕ ਮਿੱਟੀ ਮੁਹੱਈਆ ਕੀਤੀ ਜੋ 1947 ’ਚ ਖਤਮ ਹੋ ਗਈ।

ਸਰ ਸਈਅਦ ਅਹਿਮਦ ਖਾਨ ਨੇ 14 ਮਾਰਚ 1888 ’ਚ ਮੇਰਠ ’ਚ ਕਿਹਾ, ‘‘ਹੁਣ ਮੰਨ ਲਓ ਕਿ ਸਾਰੇ ਅੰਗਰੇਜ਼ ਅਤੇ ਪੂਰੀ ਅੰਗਰੇਜ਼ ਫੌਜ ਨੂੰ ਆਪਣੀਆਂ ਸਾਰੀਆਂ ਤੋਪਾਂ ਅਤੇ ਆਪਣੇ ਸ਼ਾਨਦਾਰ ਹੱਥਿਆਰ ਅਤੇ ਸਭ ਕੁਝ ਨਾਲ ਲੈ ਕੇ ਭਾਰਤ ਨੂੰ ਛੱਡ ਦੇਣਾ ਸੀ ਤਾਂ ਭਾਰਤ ਦਾ ਹਾਕਮ ਕੌਣ ਹੋਵੇਗਾ? ਕੀ ਇਨ੍ਹਾਂ ਹਾਲਤਾਂ ’ਚ ਇਹ ਸੰਭਵ ਹੈ ਕਿ 2 ਰਾਸ਼ਟਰ-ਮੁਸਲਮਾਨ ਅਤੇ ਹਿੰਦੂ ਇਕ ਹੀ ਸਿੰਘਾਸਨ ’ਤੇ ਇਕੱਠੇ ਬੈਠ ਸਕਣ ਅਤੇ ਸੱਤਾ ’ਚ ਇਕਸਾਰ ਰੂਪ ਨਾਲ ਰਹਿ ਸਕਣ?’’ ਸ਼ਾਇਦ ਨਹੀਂ।

1908-09 ’ਚ ਹਿੰਦੂ ਮਹਾਸਭਾ ਦੇ ਪ੍ਰਸਿੱਧ ਨੇਤਾ ਭਾਈ ਪਰਮਾਨੰਦ ਨੇ ਐਲਾਨ ਕੀਤਾ ਕਿ ‘‘ਸਿੰਧ ਤੋਂ ਪਰ੍ਹੇ ਦੇ ਖੇਤਰ ਨੂੰ ਅਫਗਾਨਿਸਤਾਨ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਨਾਲ ਇਕ ਮਹਾਨ ਮੁਸਲਿਮ ਸਾਮਰਾਜ ’ਚ ਇਕਜੁੱਟ ਹੋਣਾ ਚਾਹੀਦਾ ਹੈ। ਇਸ ਖੇਤਰ ਦੇ ਹਿੰਦੂਆਂ ਨੂੰ ਦੂਰ ਆਉਣਾ ਚਾਹੀਦਾ ਹੈ। ਜਦਕਿ ਕਿਸੇ ਸਮੇਂ ਮੁਸਲਮਾਨਾਂ ਨੂੰ ਬਾਕੀ ਭਾਰਤ ’ਚ ਜਾ ਕੇ ਇਸ ਖੇਤਰ ’ਚ ਉਨ੍ਹਾਂ ਨੂੰ ਵੱਸਣਾ ਚਾਹੀਦਾ ਹੈ।’’

ਮਹਾਨ ਰਾਸ਼ਟਰਵਾਦੀ ਲਾਲਾ ਲਾਜਪਤ ਰਾਏ ਨੇ 14 ਦਸੰਬਰ 1924 ਨੂੰ ਟ੍ਰਿਬਿਊਨ ’ਚ ਲਿਖਿਆ, ‘‘ਮੇਰੀ ਯੋਜਨਾ ਦੇ ਤਹਿਤ ਮੁਸਲਮਾਨਾਂ ਕੋਲ 4 ਮੁਸਲਿਮ ਸੂਬੇ ਹੋਣਗੇ (1) ਪਠਾਨ ਸੂਬਾ ਜਾਂ ਉੱਤਰ-ਪੱਛਮੀ ਸਰਹੱਦੀ, (2) ਪੱਛਮੀ ਬੰਗਾਲ, (3) ਸਿੰਧ ਅਤੇ (4) ਪੂਰਬੀ ਬੰਗਾਲ। ਜੇਕਰ ਭਾਰਤ ਦੇ ਕਿਸੇ ਹੋਰ ਹਿੱਸੇ ’ਚ ਠੋਸ ਮੁਸਲਿਮ ਭਾਈਚਾਰਾ ਹੈ ਜੋ ਇਕ ਸੂਬਾ ਬਣਾਉਣ ਲਈ ਉਚਿਤ ਤੌਰ ’ਤੇ ਵੱਡਾ ਹੈ ਤਾਂ ਉਸ ਨੂੰ ਇਕਸਾਰ ਤੌਰ ’ਤੇ ਗਠਿਤ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਸਪੱਸ਼ਟ ਤੌਰ ’ਤੇ ਸਮਝਿਆ ਜਾਣਾ ਚਾਹੀਦਾ ਹੈ ਕਿ ਇਹ ਇਕ ਸੰਯੁਕਤ ਭਾਰਤ ਨਹੀਂ ਹੈ। ਇਸ ਦਾ ਮਤਲਬ ਇਕ ਸਪੱਸ਼ਟ ਵੰਡ ਹੈ। ਇਕ ਮੁਸਲਿਮ ਭਾਰਤ ਅਤੇ ਇਕ ਗੈਰ-ਮੁਸਲਿਮ ਭਾਰਤ।’’

ਸਰ ਮੁਹੰਮਦ ਇਕਬਾਲ ਨੇ 29 ਦਸੰਬਰ 1930 ਨੂੰ ਅਖਿਲ ਭਾਰਤੀ ਮੁਸਲਿਮ ਲੀਗ ਇਲਾਹਾਬਾਦ ਦੇ 25ਵੇਂ ਸੈਸ਼ਨ ’ਚ ਆਪਣੇ ਪ੍ਰਧਾਨਗੀ ਭਾਸ਼ਣ ’ਚ ਤਰਕ ਦਿੱਤਾ, ‘‘ਨਿੱਜੀ ਤੌਰ ’ਤੇ ਮੈਂ ਇਸ ’ਚ ਸ਼ਾਮਲ ਮੰਗਾਂ ਤੋਂ ਕਿਤੇ ਵੱਧ ਅੱਗੇ ਵਧਾਂਗੇ। ਮੈਂ ਪੰਜਾਬ, ਉੱਤਰ ਪੱਛਮੀ ਸਰਹੱਦੀ ਸੂਬੇ, ਸਿੰਧ ਅਤੇ ਬਲੋਚਿਸਤਾਨ ਨੂੰ ਇਕ ਸੂਬੇ ’ਚ ਸ਼ਾਮਲ ਹੁੰਦੇ ਦੇਖਣਾ ਚਾਹੁੰਦਾ ਹਾਂ। ਬ੍ਰਿਟਿਸ਼ ਸਾਮਰਾਜ ਦੇ ਅੰਦਰ ਜਾਂ ਬ੍ਰਿਟਿਸ਼ ਸਾਮਰਾਜ ਦੇ ਬਿਨਾਂ ਸਵੈ-ਸ਼ਾਸਨ।’’

ਵਿਨਾਇਕ ਦਾਮੋਦਰ ਸਾਵਰਕਰ ਨੇ 1937 ’ਚ ਕਰਣਾਵਤੀ ’ਚ ਹਿੰਦੂ ਮਹਾਸਭਾ ਦੇ 19ਵੇਂ ਸੈਸ਼ਨ ’ਚ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਸੀ, ‘‘ਅਖੌਤੀ ਫਿਰਕੂਪੁਣਾ ਸਵਾਲ ਹਨ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਸਦੀਆਂ ਤੋਂ ਚਲੇ ਆ ਰਹੇ ਸੱਭਿਆਚਾਰ, ਧਾਰਮਿਕ ਅਤੇ ਰਾਸ਼ਟਰੀ ਦੁਸ਼ਮਣੀ ਦੀ ਵਿਰਾਸਤ ਹੈ। ਜਦੋਂ ਸਮਾਂ ਪ੍ਰਪੱਕ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਹੱਲ ਕਰ ਸਕਦੇ ਹੋ ਪਰ ਤੁਸੀਂ ਸਿਰਫ ਉਨ੍ਹਾਂ ਨੂੰ ਪਛਾਨਣ ਤੋਂ ਨਾਂਹ ਕਰ ਕੇ ਉਨ੍ਹਾਂ ਨੂੰ ਦਬਾ ਨਹੀਂ ਸਕਦੇ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਤੁਲਨਾ ’ਚ ਗੂੜ੍ਹੇ ਰੋਗ ਦਾ ਹੱਲ ਅਤੇ ਇਲਾਜ ਕਰਨਾ ਵੱਧ ਸੁਰੱਖਿਅਤ ਹੈ। ਆਓ, ਅਸੀਂ ਬੇਰਹਿਮ ਤੱਥਾਂ ਦਾ ਬਹਾਦਰੀ ਨਾਲ ਸਾਹਮਣਾ ਕਰੀਏ ਜਿਵੇਂ ਉਹ ਹਨ। ਭਾਰਤ ਨੂੰ ਅੱਜ ਇਕਾਤਮਕ ਅਤੇ ਸਜਾਤੀ ਰਾਸ਼ਟਰ ਨਹੀਂ ਮੰਨਿਆ ਜਾ ਸਕਦਾ ਪਰ ਇਸ ਦੇ ਉਲਟ ਮੁੱਖ ਤੌਰ ’ਤੇ ਦੋ ਰਾਸ਼ਟਰ ਹਨ ਜੋ ਭਾਰਤ ’ਚ ਹਿੰਦੂ ਅਤੇ ਮੁਸਲਮਾਨ।’’

ਮੁਹੰਮਦ ਅਲੀ ਜਿੱਨਾਹ ਨੇ 1940 ’ਚ ਲਾਹੌਰ ’ਚ ਮੁਸਲਿਮ ਲੀਗ ਨੂੰ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਸੀ, ‘‘ਹਿੰਦੂ ਅਤੇ ਮੁਸਲਮਾਨ ਦੋ ਵੱਖ-ਵੱਖ ਧਾਰਮਿਕ ਦਰਸ਼ਨ, ਸਮਾਜਿਕ ਰੀਤੀ-ਰਿਵਾਜ ਅਤੇ ਸਾਹਿਤ ਨਾਲ ਸਬੰਧਤ ਹਨ। ਉਹ ਨਾ ਤਾਂ ਅੰਤਰ-ਵਿਆਹ ਕਰਦੇ ਹਨ ਅਤੇ ਨਾ ਹੀ ਇਕੱਠੇ ਭੋਜਨ ਕਰਦੇ ਹਨ ਅਤੇ ਅਸਲ ’ਚ ਦੋ ਵੱਖ-ਵੱਖ ਸੱਭਿਅਤਾਵਾਂ ਨਾਲ ਸਬੰਧਤ ਹਨ ਜੋ ਮੁੱਖ ਤੌਰ ’ਤੇ ਤਾਲਮੇਲ ਵਿਰੋਧੀ ਵਿਚਾਰਾਂ ਅਤੇ ਧਾਰਨਾਵਾਂ ’ਤੇ ਆਧਾਰਿਤ ਹਨ।’’

ਅਖੀਰ ’ਚ ਸਾਵਰਕਰ ਨੇ 15 ਅਗਸਤ 1943 ਨੂੰ ਨਾਗਪੁਰ ’ਚ ਇਕ ਪ੍ਰੈੱਸ ਕਾਨਫਰੰਸ ’ਚ ਐਲਾਨ ਕੀਤਾ ਕਿ, ‘‘ਜਿਨਾਹ ਦੇ ਦੋ ਰਾਸ਼ਟਰ ਸਿਧਾਂਤ ਨਾਲ ਮੇਰਾ ਝਗੜਾ ਨਹੀਂ ਹੈ। ਅਸੀਂ ਹਿੰਦੂ ਆਪਣੇ ਆਪ ’ਚ ਇਕ ਰਾਸ਼ਟਰ ਹਾਂ ਅਤੇ ਇਹ ਇਕ ਇਤਿਹਾਸਕ ਤੱਥ ਹੈ ਕਿ ਹਿੰਦੂ ਅਤੇ ਮੁਸਲਮਾਨ ਦੋ ਵੱਖਰੇ ਰਾਸ਼ਟਰ ਹਨ।’’ 200 ਮਿਲੀਅਨ ਮੁਸਲਮਾਨ 75 ਸਾਲਾਂ ਤੋਂ ਹੋਰਨਾਂ ਭਾਈਚਾਰਿਆਂ ਅਤੇ ਹਿੰਦੂਆਂ ਨਾਲ ਗਾਲੀ-ਗਲੋਚ ਕਰ ਰਹੇ ਹਨ। ਅਸੀਂ ਸਾਢੇ 7 ਦਹਾਕਿਆਂ ਬਾਅਦ ਭਾਰਤ ’ਚ ਵੰਡ ਦੇ ਤਰਕ ਨੂੰ ਪ੍ਰਮਾਣਿਤ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਾਂ? ਕੀ ਇਹ ਭਾਰਤ ਦੇ ‘ਅੰਮ੍ਰਿਤਕਾਲ’ ਨੂੰ ਅਗਲੇ 25 ਸਾਲਾਂ ’ਚ ਸੁਤੰਤਰਤਾ ਸ਼ਤਾਬਦੀ ਤੱਕ ਲਿਜਾਣ ਵਾਲੇ ਜ਼ਹਿਰੀ ਕਾਲ ’ਚ ਨਹੀਂ ਬਦਲ ਦੇਵੇਗਾ? ਜ਼ਰਾ ਸੋਚੋ।

ਮਨੀਸ਼ ਤਿਵਾੜੀ

  • India
  • Amritkal
  • not turn
  • Zeharkal
  • 75th Independence Day
  • ਭਾਰਤ
  • ਅੰਮ੍ਰਿਤਕਾਲ
  • ਜ਼ਹਿਰਕਾਲ
  • ਬਦਲ
  • 75ਵਾਂ ਸੁਤੰਤਰਤਾ ਦਿਵਸ

ਡ੍ਰੈਗਨ ਅਤੇ ਭਾਰਤ ਦੀ ਨੋਕ-ਝੋਕ

NEXT STORY

Stories You May Like

  • s jaishankar on india china relations
    ਭਾਰਤ-ਚੀਨ ਤਣਾਅ ਵਿਚਾਲੇ ਕਿਤੇ ਕੋਈ ਤੀਜੀ ਧਿਰ ਨਾ ਮਾਰ ਜਾਏ ਬਾਜ਼ੀ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
  • us bangladesh trade deal
    ਅਮਰੀਕਾ ਨਾਲ ਟ੍ਰੇ਼ਡ ਡੀਲ ਕਿਤੇ ਬੰਗਲਾਦੇਸ਼ ਲਈ ਬਣ ਨਾ ਜਾਏ 'ਘਾਟੇ ਦਾ ਸੌਦਾ' ! ਮਾਹਿਰਾਂ ਨੇ ਜਤਾਈ ਚਿੰਤਾ
  • don  t let your bank account get emptied in the pursuit of cashback
    ਕੈਸ਼ਬੈਕ ਦੇ ਚੱਕਰ 'ਚ ਖਾਲੀ ਨਾ ਹੋ ਜਾਵੇ ਬੈਂਕ ਖਾਤਾ! ਜਾਣੋ ਸਾਈਬਰ ਫਰੌਡ ਤੋਂ ਬਚਣ ਦੇ 5 ਸੁਪਰ ਟਿਪਸ
  • ind vs wi team india completely changed
    IND vs WI: ਬਦਲ ਗਈ ਪੂਰੀ Team India, ਟਾਸ ਜਿੱਤ ਕੇ ਗੇਂਦਬਾਜ਼ੀ ਕਰੇਗਾ ਭਾਰਤ
  • tourism
    ਭਾਈਵਾਲੀ ਵਿਚ ਮੌਜੂਦ ਹੈ ਟੂਰਿਜ਼ਮ ਦਾ ਭਵਿੱਖ
  • renaming of ai
    ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ
  • friday holiday holiday in punjab
    ਪੰਜਾਬ ਵਿਚ ਸ਼ੁੱਕਰਵਾਰ ਨੂੰ ਛੁੱਟੀ, ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
  • happy news
    ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਭਾਰੀ ਮੀਂਹ ਤੇ ਤੇਜ਼ ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
  • canada assembly elections
    ਕੈਨੇਡਾ ਚੋਣਾਂ ': ਇਸ ਵਾਰ ਮੈਦਾਨ ਭਖਾਉਣਗੇ 40 ਪੰਜਾਬੀ ਉਮੀਦਵਾਰ
  • three person arrested for theft
    ਨਸ਼ੇ ਦੀ ਪੂਰਤੀ ਲਈ ਘਰਾਂ ’ਚ ਚੋਰੀਆਂ ਕਰਨ ਵਾਲੇ 3 ਗ੍ਰਿਫ਼ਤਾਰ
  • jalandhar city railway station
    95 ਕਰੋੜ ਦੀ ਲਾਗਤ ਨਾਲ ਬਦਲਿਆ ਜਾਵੇਗਾ ਜਲੰਧਰ ਰੇਲਵੇ ਸਟੇਸ਼ਨ! ਏਅਰਪੋਰਟ ਵਰਗੀ...
Trending
Ek Nazar
seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • some indians abroad bringing disrepute
      ਵਿਦੇਸ਼ਾਂ ’ਚ ਬਣ ਰਹੇ ਕੁਝ ਭਾਰਤੀ ਬਦਨਾਮੀ ਦਾ ਕਾਰਨ!
    • rising cases of theft by domestic help
      ‘ਘਰੇਲੂ ਨੌਕਰ-ਨੌਕਰਾਣੀਆਂ ਵਲੋਂ ਚੋਰੀ’ ਦੇ ਵਧਦੇ ਮਾਮਲੇ!
    • india should learn from brazil about the growing threat
      ‘ਆਨਲਾਈਨ ਗੇਮਾਂ ਦਾ ਵਧਦਾ ਖ਼ਤਰਾ’ ਬ੍ਰਾਜ਼ੀਲ ਤੋਂ ਸਿੱਖੇ ਭਾਰਤ!
    • certain people are committing suicide
      ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
    • strict action should be taken against the fraudsters
      ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ...
    • blinded by selfishness  people are killing their own kin
      ‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!
    • innocent lives being lost to gun culture in america
      ‘ਅਮਰੀਕਾ ’ਚ ਗੰਨ ਕਲਚਰ ਨਾਲ ਜਾ ਰਹੀਆਂ ਬੇਕਸੂਰ ਲੋਕਾਂ ਦੀਆਂ ਜਾਨਾਂ!’
    • some prisons turning into arenas of violence
      ‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!
    • even after 40 months of caste based violence
      ‘ਜਾਤੀ ਹਿੰਸਾ ਦੇ 40 ਮਹੀਨਿਆਂ ਬਾਅਦ ਵੀ’ ਮਣੀਪੁਰ ਦੀ ਜਨਤਾ ਨੂੰ ਹੈ ਸ਼ਾਂਤੀ ਦੀ...
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +