Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 17, 2026

    6:29:00 AM

  • trump and modi handshake in g7

    16 ਮਹੀਨਿਆਂ ਬਾਅਦ G7 ਸੰਮੇਲਨ 'ਚ ਮਿਲੇ PM ਮੋਦੀ...

  • bbmb alert

    ਭਾਖੜਾ 'ਚ ਵਧਿਆ ਪਾਣੀ ਦਾ ਪੱਧਰ! ਛੱਡਿਆ ਗਿਆ 8...

  • now vande bharat express will run on new routes

    ਹੁਣ ਨਵੇਂ ਰੂਟਾਂ 'ਤੇ ਚਲੇਗੀ ਵੰਦੇ ਭਾਰਤ...

  • telegram founder pavel is the father of more than 100 children net worth

    100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਦਿਖਾਇਆ ਸ਼ੀਸ਼ਾ

ARTICLE News Punjabi(ਸੰਪਾਦਕੀ)

ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਦਿਖਾਇਆ ਸ਼ੀਸ਼ਾ

  • Updated: 15 Feb, 2020 01:05 AM
Article
now  parkash singh badal has shown mirror to central government
  • Share
    • Facebook
    • Tumblr
    • Linkedin
    • Twitter
  • Comment

ਇਸ ਸਮੇਂ ਜਦਕਿ ਸੀ. ਏ. ਏ. ਅਤੇ ਐੱਨ. ਆਰ. ਸੀ. ਨੂੰ ਲੈ ਕੇ ਦੇਸ਼ ਵਿਚ ਘਮਾਸਾਨ ਮਚਿਆ ਹੋਇਆ ਹੈ, ਇਸ ਮੁੱਦੇ 'ਤੇ ਸਿਰਫ ਗੈਰ-ਭਾਜਪਾ ਵਿਰੋਧੀ ਪਾਰਟੀਆਂ ਵਿਚ ਹੀ ਨਹੀਂ, ਭਾਜਪਾ ਦੀ ਅਗਵਾਈ ਵਾਲੇ ਰਾਜਗ ਦੀਆਂ ਭਾਈਵਾਲ ਪਾਰਟੀਆਂ 'ਚ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਜਿਥੇ ਜਦ (ਯੂ) ਅਤੇ ਲੋਜਪਾ ਐੱਨ. ਆਰ. ਸੀ. 'ਤੇ ਅਸਹਿਮਤੀ ਜਤਾ ਚੁੱਕੀਆਂ ਹਨ, ਉੱਥੇ ਹੀ ਸ਼ਿਵ ਸੈਨਾ ਤੋਂ ਬਾਅਦ ਰਾਜਗ ਦਾ ਸਭ ਤੋਂ ਪੁਰਾਣਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵੀ ਐੱਨ. ਆਰ. ਸੀ. ਅਤੇ ਸੀ. ਏ. ਏ. 'ਤੇ ਹੋ ਰਹੇ ਦੇਸ਼ਵਿਆਪੀ ਪ੍ਰਦਰਸ਼ਨਾਂ ਤੋਂ ਪੈਦਾ ਸਥਿਤੀ 'ਤੇ ਵਿਚਾਰ ਕਰਨ ਲਈ ਰਾਜਗ ਦੇ ਭਾਈਵਾਲ ਦਲਾਂ ਦੀ ਬੈਠਕ ਬੁਲਾਉਣ ਅਤੇ ਮਹੱਤਵਪੂਰਨ ਮੁੱਦਿਆਂ 'ਤੇ ਨਿਯਮਿਤ ਬੈਠਕਾਂ ਕਰਨ ਦੀ ਮੰਗ ਉਠਾ ਚੁੱਕਾ ਹੈ।
ਕੁਝ ਸਮਾਂ ਪਹਿਲਾਂ ਤਕ ਸ਼੍ਰੋਮਣੀ ਅਕਾਲੀ ਦਲ ਨੇ ਸੀ. ਏ. ਏ. 'ਤੇ ਭਾਜਪਾ ਦੇ ਪੱਖ ਵਿਚ ਸਟੈਂਡ ਲਿਆ ਹੋਇਆ ਸੀ ਪਰ 21 ਦਸੰਬਰ 2019 ਨੂੰ ਸੁਖਬੀਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੀ. ਏ. ਏ. ਵਿਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨਰੇਸ਼ ਗੁਜਰਾਲ ਨੇ ਵੀ 25 ਦਸੰਬਰ 2019 ਨੂੰ ਮੁਸਲਿਮ ਭਾਈਚਾਰੇ ਨੂੰ ਸੀ. ਏ. ਏ. ਵਿਚ ਸ਼ਾਮਲ ਕਰਨ ਅਤੇ ਐੱਨ. ਆਰ. ਸੀ. ਖਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਸੀ, ''ਰਾਜਗ ਦੀ ਬੈਠਕ ਵਿਚ ਨਾਗਰਿਕਤਾ ਕਾਨੂੰਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕਰਨ ਦੇ ਸਿੱਟੇ ਵਜੋਂ ਹੀ ਸ਼ਾਇਦ ਰਾਜਗ ਦੇ ਅਨੇਕ ਭਾਈਵਾਲ ਦਲ ਸੀ. ਏ. ਏ. ਅਤੇ ਐੱਨ. ਆਰ. ਸੀ. ਦੇ ਮੁੱਦੇ 'ਤੇ ਦੁਖੀ ਹਨ।''
ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਨੇਤਾ, ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੀ. ਏ. ਏ. 'ਤੇ ਚੁੱਪ ਤੋੜਦੇ ਹੋਏ ਬਿਨਾਂ ਨਾਂ ਲਏ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ 'ਤੇ ਵੱਡਾ ਹਮਲਾ ਬੋਲਦੇ ਹੋਏ ਉਸ ਨੂੰ ਸਾਰੇ ਗੱਠਜੋੜ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲਣ ਦੀ ਨਸੀਹਤ ਦੇ ਦਿੱਤੀ ਹੈ। 13 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਆਯੋਜਿਤ ਰੋਸ ਰੈਲੀ 'ਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਇਸ ਦੇ ਧਰਮ-ਨਿਰਪੱਖਤਾ ਦੇ ਸਿਧਾਂਤ ਤੋਂ ਭਟਕਣ 'ਤੇ ਸਖਤ ਚਿੰਤਾ ਜਤਾਈ ਅਤੇ ਕਿਹਾ ਕਿ ''ਦੇਸ਼ ਦੀ ਮੌਜੂਦਾ ਸਥਿਤੀ ਦਾ ਚੰਗਾ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।''
''ਕੇਂਦਰ ਅਤੇ ਸੂਬਿਆਂ 'ਚ ਸੱਤਾਧਾਰੀ ਲੋਕਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਦੇਸ਼ ਦਾ ਸ਼ਾਸਨ ਸੰੰਵਿਧਾਨ 'ਚ ਦੱਸੇ ਗਏ ਸਿਧਾਂਤਾਂ ਅਨੁਸਾਰ ਚਲਾਇਆ ਜਾਵੇ ਅਤੇ ਿਹੰਦੂਆਂ ਅਤੇ ਮੁਸਲਮਾਨਾਂ ਸਮੇਤ ਹੋਰਨਾਂ ਧਰਮਾਂ ਦੇ ਲੋਕਾਂ ਦੇ ਕਲਿਆਣ ਲਈ ਕੰਮ ਕਰਨ, ਨਾ ਕਿ ਉਨ੍ਹਾਂ ਨੂੰ ਧਰਮ ਦੇ ਨਾਂ 'ਤੇ ਵੰਡਣ।'' ਉਨ੍ਹਾਂ ਨੇ ਕੇਂਦਰ ਅਤੇ ਸੂਬਿਆਂ ਵਿਚ ਸੱਤਾਧਾਰੀ ਪਾਰਟੀਆਂ ਦਾ ਨਾਂ ਲਏ ਬਿਨਾਂ ਧਰਮ-ਨਿਰਪੱਖਤਾ ਦੇ ਸਿਧਾਂਤਾਂ ਨਾਲ ਹੋ ਰਹੀ ਛੇੜਛਾੜ ਨੂੰ ਦੇਸ਼ ਵਿਚ ਸੁਹਿਰਦਤਾ ਅਤੇ ਸ਼ਾਂਤੀ ਲਈ ਘਾਤਕ ਅਤੇ ਦੇਸ਼ ਨੂੰ ਕਮਜ਼ੋਰ ਕਰਨ ਵਾਲੀ ਦੱਸਿਆ ਅਤੇ ਕਿਹਾ ਕਿ ਦੇਸ਼ ਦਾ ਵਾਤਾਵਰਣ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਸ ਵਿਚ ਘੱਟਗਿਣਤੀ ਫਿਰਕੇ ਦੇ ਲੋਕ ਵੀ ਸੁਰੱਖਿਅਤ ਮਹਿਸੂਸ ਕਰ ਕੇ ਦੇਸ਼ ਦੇ ਨਿਰਮਾਣ 'ਚ ਬਰਾਬਰ ਭੂਮਿਕਾ ਨਿਭਾਉਣ।
''ਸਾਡੇ ਜਨਤਕ ਜੀਵਨ 'ਚ ਨਫਰਤ ਅਤੇ ਕੁੜੱਤਣ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ ਅਤੇ ਦੇਸ਼ 'ਚ ਨਫਰਤ ਦੇ ਬੀਜ ਨਹੀਂ ਬੀਜੇ ਜਾਣੇ ਚਾਹੀਦੇ। ਭਾਰਤ ਦੇ ਧਰਮ-ਨਿਰਪੱਖ ਲੋਕਤੰਤਰ ਦੀ ਸੁਰੱਖਿਆ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਸਭ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।''
''ਜੇਕਰ ਸਰਕਾਰ ਚਲਾਉਣ 'ਚ ਸਫਲ ਹੋਣਾ ਹੈ ਤਾਂ ਆਪਣੇ ਸਾਰੇ ਸਹਿਯੋਗੀਆਂ ਅਤੇ ਘੱਟਗਿਣਤੀਆਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਨਾ ਹੋਵੇਗਾ ਕਿਉਂਕਿ ਸਾਰੇ ਦੇਸ਼ਵਾਸੀ ਖੁਦ ਨੂੰ ਇਕ ਪਰਿਵਾਰ ਦਾ ਹਿੱਸਾ ਮੰਨਦੇ ਹਨ।''
ਉਨ੍ਹਾਂ ਨੇ ਸਪੱਸ਼ਟ ਕਿਹਾ, ''ਸੀ. ਏ. ਏ. ਅਜਿਹਾ ਕਾਨੂੰਨ ਹੈ, ਜੋ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਅੱਤਿਆਚਾਰ ਦੇ ਸ਼ਿਕਾਰ ਘੱਟਗਿਣਤੀ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਸਕਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਸੀ ਕਿ ਇਸ 'ਚ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਜਾਵੇ।''
''ਮਹਾਰਾਜਾ ਰਣਜੀਤ ਸਿੰਘ ਦੇ 5 ਮੰਤਰੀਆਂ 'ਚੋਂ 3 ਿਹੰਦੂ, ਇਕ ਮੁਸਲਮਾਨ ਅਤੇ ਇਕ ਸਿੱਖ ਸੀ ਅਤੇ ਸਵਰਨ ਮੰਦਰ ਦੀ ਨੀਂਹ ਇਕ ਮੁਸਲਮਾਨ (ਸਾਈਂ ਮੀਆਂ ਮੀਰ) ਨੇ ਰੱਖੀ ਸੀ। ਸਾਨੂੰ ਆਪਣੇ ਗੁਰੂਆਂ ਤੋਂ ਘੱਟਗਿਣਤੀਆਂ ਨੂੰ ਨਾਲ ਲੈ ਕੇ ਚੱਲਣ ਦੀ ਵਿਰਾਸਤ ਮਿਲੀ ਹੈ, ਜਿਸ ਦਾ ਜ਼ਰੂਰੀ ਤੌਰ 'ਤੇ ਸਨਮਾਨ ਹੋਣਾ ਚਾਹੀਦਾ ਹੈ।''
ਸ. ਬਾਦਲ ਨੇ ਨਾਰਾਜ਼ ਅਕਾਲੀਆਂ ਨੂੰ ਪਾਰਟੀ ਦੇ ਫੈਸਲਿਆਂ ਦਾ ਸਨਮਾਨ ਕਰਨ ਦੀ ਵੀ ਸਲਾਹ ਦਿੱਤੀ ਅਤੇ ਕਿਹਾ, ''ਮੈਂ ਆਪਣੀ ਪਾਰਟੀ ਦੇ ਹੁਕਮ 'ਤੇ ਭਾਰਤ ਦਾ ਸੰਵਿਧਾਨ ਪਾੜਿਆ ਸੀ ਪਰ ਮੈਂ ਦਿਲੋਂ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਮੈਂ ਇਕੱਲਾ ਹੀ ਅਜਿਹਾ ਕਰਨ ਲਈ ਦਿੱਲੀ ਗਿਆ ਕਿਉਂਕਿ ਮੇਰੀ ਪਾਰਟੀ ਚਾਹੁੰਦੀ ਸੀ ਕਿ ਮੈਂ ਅਜਿਹਾ ਕਰਾਂ।''
ਹਾਲਾਂਕਿ ਸੰਵਿਧਾਨ ਪਾੜਨ ਵਰਗੇ ਕਾਰੇ ਨੂੰ ਬਿਲਕੁਲ ਉਚਿਤ ਨਹੀਂ ਠਹਿਰਾਇਆ ਜਾ ਸਕਦਾ ਪਰ ਨਾਗਰਿਕਤਾ ਕਾਨੂੰਨ ਬਾਰੇ ਸ. ਬਾਦਲ ਦੀ ਸਪੱਸ਼ਟਵਾਦਿਤਾ ਸ਼ਲਾਘਾਯੋਗ ਹੈ ਅਤੇ ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਉਨ੍ਹਾਂ ਦੀ ਨਸੀਹਤ 'ਤੇ ਅਮਲ ਕਰਨਾ ਚਾਹੀਦਾ ਹੈ।
ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਆਪਣੇ ਸਹਿਯੋਗੀ ਦਲਾਂ ਨਾਲ ਿਵਚਾਰ-ਵਟਾਂਦਰਾ ਕਰ ਕੇ ਸਹਿਮਤੀ ਨਾਲ ਹੀ ਸੀ. ਏ. ਏ., ਦੇਸ਼ ਦੇ ਧਰਮ-ਨਿਰਪੱਖ ਸਰੂਪ ਅਤੇ ਘੱਟਗਿਣਤੀਆਂ ਨੂੰ ਨਾਲ ਲੈ ਕੇ ਚੱਲਣ ਵਰਗੇ ਨਾਜ਼ੁਕ ਮੁੱਦਿਆਂ 'ਤੇ ਫੈਸਲੇ ਲੈਣੇ ਚਾਹੀਦੇ ਹਨ ਤਾਂ ਕਿ ਦੇਸ਼ 'ਚ ਸੁਹਿਰਦਤਾ ਅਤੇ ਸ਼ਾਂਤੀ ਬਣੀ ਰਹੇ।

—ਵਿਜੇ ਕੁਮਾਰ

  • ਪ੍ਰਕਾਸ਼ ਸਿੰਘ ਬਾਦਲ
  • ਕੇਂਦਰ ਸਰਕਾਰ
  • ਸ਼ੀਸ਼ਾ
  • Parkash Singh Badal
  • Central Government
  • Mirror

‘ਉਫ ਮਹਿੰਗਾਈ’:66 ਫੀਸਦੀ ਲੋਕਾਂ ਲਈ ‘ਘਰ ਦਾ ਖਰਚ ਚਲਾਉਣਾ ਹੋਇਆ ਮੁਸ਼ਕਲ’

NEXT STORY

Stories You May Like

  • akali dal  sukhbir singh badal  abhishek bakshi
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂ ਅਭਿਸ਼ੇਕ ਬਖਸ਼ੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ
  • banks will not be able to mislead customers rbi issues new rules
    ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
  • central government  delhi  jaipur polo ground  occupied
    ਕੇਂਦਰ ਸਰਕਾਰ ਨੇ ਦਿੱਲੀ 'ਚ ਜੈਪੁਰ ਪੋਲੋ ਗਰਾਊਂਡ ਦਾ ਲਿਆ ਕਬਜ਼ਾ
  • statue of unity  senior officer  ias officer  central government
    ਸਟੈਚੂ ਆਫ ਯੂਨਿਟੀ ਵਿਖੇ ਹਰ ਸਾਲ ਜੁੜਨਗੇ ਦੇਸ਼ ਦੇ ਸੀਨੀਅਰ ਅਤੇ ਨੌਜਵਾਨ IAS ਅਧਿਕਾਰੀ; ਕੇਂਦਰ ਸਰਕਾਰ ਨੇ ਸ਼ੁਰੂ ਕੀਤੀ...
  • sukhbir singh badal meets mla harmeet singh pathanmajra
    ਸੁਖਬੀਰ ਬਾਦਲ ਨੇ ਪਠਾਣਮਾਜਰਾ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਚਰਚਾ
  • congress targets central government over india us trade deal
    ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
  • increase foreign investment with steps taken by the central government and rbi
    ਦੇਸ਼ ’ਚ ਵਿਦੇਸ਼ੀ ਨਿਵੇਸ਼ ਵਧਾਉਣ ਦੀ ਤਿਆਰੀ : ਕੇਂਦਰ ਸਰਕਾਰ ਅਤੇ RBI ਦੇ ਕਦਮਾਂ ਨਾਲ 70 ਅਰਬ ਡਾਲਰ ਆਉਣ ਦੀ ਉਮੀਦ
  • sukhbir singh badal on giani raghbir singh
    ਗਿਆਨੀ ਰਘਬੀਰ ਸਿੰਘ ਵੱਲੋਂ ਲਾਏ ਦੋਸ਼ਾਂ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ
  • dhan dhan mata gujri ji sewa society and tera tera hatti organized gurmat camp
    ਧੰਨ-ਧੰਨ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਅਤੇ ਤੇਰਾ-ਤੇਰਾ ਹੱਟੀ ਨੇ ਲਾਇਆ ਗੁਰਮਤਿ...
  • major weather forecast for punjab
    ਪੰਜਾਬ 'ਚ 20 ਤਰੀਖ ਤੱਕ ਹੋ ਗਈ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ...
  • retired inspector commits suicide
    ਪੰਜਾਬ: 4 ਸਫੇ ਤੇ ਪੂਰੀ ਜ਼ਿੰਦਗੀ ਖ਼ਤਮ, ਰਿਟਾਇਰਡ ਪੁਲਸ ਇੰਸਪੈਕਟਰ ਨੇ ਨੂੰਹ ਤੋਂ...
  • adampur airport renamed
    ਪੰਜਾਬ ਦੇ ਇਸ ਏਅਰਪੋਰਟ ਦਾ ਬਦਲਿਆ ਨਾਂ, ਨੋਟੀਫਿਕੇਸ਼ਨ ਜਾਰੀ
  • nayab singh saini interview
    ਪੰਜਾਬ ਦੀ ਨੁਹਾਰ ਬਦਲੇਗਾ ਹਰਿਆਣਾ ਦਾ ਵਿਕਾਸ ਮਾਡਲ : ਨਾਇਬ ਸਿੰਘ ਸੈਣੀ
  • rain in many places in punjab and haryana  hailstorm in himachal
    ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਮੀਂਹ; ਹਿਮਾਚਲ ’ਚ ਗੜੇਮਾਰੀ
  • major accident husband dead wife injured
    ਧਾਰਮਿਕ ਸਥਾਨ ਤੋਂ ਪਰਤਦਿਆਂ ਪਤੀ-ਪਤਨੀ ਨਾਲ ਰਾਧਾ ਸੁਆਸੀ ਸਤਿਸੰਗ ਘਰ ਨੇੜੇ ਵਾਪਰਿਆ...
  • readymade garment shops in lohian will remain closed from 26th to 28th
    ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ...
Trending
Ek Nazar
how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

statue of swami vivekananda unveiled

ਅਮਰੀਕਾ: ਸ਼ਿਕਾਗੋ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ

chinese tankers pass through hormuz

ਅਮਰੀਕਾ ਦੀ ਨੱਕ ਹੇਠ ਹੋਰਮੁਜ਼ 'ਚੋਂ ਲੰਘ ਗਏ ਚੀਨੀ ਟੈਂਕਰ

police raid truck stop

ਅਮਰੀਕਾ:  ਚਾਹ 'ਚ 'ਆਹ ਕੁਝ' ਮਿਲਾ ਕੇ ਪਿਲਾ ਰਿਹਾ ਸੀ ਦੁਕਾਨਦਾਰ, ਪੁਲਸ ਨੇ...

family 3 members incident

ਟ੍ਰਿਪਲ ਮਰਡਰ ਨਾਲ ਕੰਬ ਗਿਆ ਪ੍ਰਯਾਗਰਾਜ! ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ, ਫੈਲੀ...

air india express  emergency landing  passengers

180 ਯਾਤਰੀਆਂ ਲਿਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ 'ਚ ਆਈ ਤਕਨੀਕੀ ਖ਼ਰਾਬੀ,...

boy in canada

ਕੈਨੇਡਾ 'ਚ ਮੁੰਡੇ 'ਤੇ ਦਰਜ ਹੋਇਆ ਪਰਚਾ, ਜਾਣੋ ਪੂਰਾ ਮਾਮਲਾ

big surprise babbu maan sings a song for carry on jatta 4 will be released soon

ਪ੍ਰਸ਼ੰਸਕਾਂ ਲਈ ਵੱਡਾ ਸਰਪ੍ਰਾਈਜ਼, Carry On Jatta 4 ਲਈ ਬੱਬੂ ਮਾਨ ਨੇ ਗਾਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • throwing shoes and eggs at political leaders
      ‘ਸਿਆਸੀ ਆਗੂਆਂ ’ਤੇ ਜੁੱਤੀਆਂ, ਆਂਡੇ ਸੁੱਟਣਾ’ ਵਿਰੋਧ ਵਿਖਾਵੇ ਦਾ ਮਾਧਿਅਮ ਬਣਿਆ!
    • human control over a  i  is essential
      ‘ਏ. ਆਈ. ’ਤੇ ਮਨੁੱਖ ਦਾ ਕੰਟਰੋਲ ਜ਼ਰੂਰੀ ਹੈ’ ਨਾ ਕਿ ਏ. ਆਈ. ਦਾ ਮਨੁੱਖ ’ਤੇ!
    • those who rob young people by giving them the lure of jobs
      ‘ਨੌਕਰੀ ਦਾ ਲਾਲਚ ਦੇ ਕੇ’ ਨੌਜਵਾਨਾਂ ਨੂੰ ਲੁੱਟਣ ਵਾਲੇ!
    • ashes of the dead started being stolen
      ‘ਕਿਹੋ ਜਿਹਾ ਆਇਆ ਇਹ ਜ਼ਮਾਨਾ’ ਮ੍ਰਿਤਕਾਂ ਦੀਆਂ ਅਸਥੀਆਂ ਵੀ ਹੋਣ ਲੱਗੀਆਂ ਚੋਰੀ!
    • adulterers playing with people  s health
      ‘ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਮਿਲਾਵਟਖੋਰ’ ਨਹੀਂ ਰੁਕ ਰਿਹਾ ਇਹ ਕਾਲਾ...
    • loss of life and property is continuously occurring due to fire incidents
      ‘ਦੇਸ਼ ’ਚ ਅਗਨੀਕਾਂਡਾਂ ਨਾਲ’ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • environment is being polluted due to incidents of stubble burning
      ਨਾੜ ਸਾੜਨ ਦੀਆਂ ਘਟਨਾਵਾਂ ਨਾਲ ਵਾਤਾਵਰਣ ਹੋ ਰਿਹਾ ਦੂਸ਼ਿਤ!
    • counterfeit currency business is   not stopping   in the country
      ‘ਨਹੀਂ ਰੁਕ ਰਿਹਾ ਦੇਸ਼ ’ਚ’ ਨਕਲੀ ਕਰੰਸੀ ਦਾ ਕਾਰੋਬਾਰ!
    • putin  s campaign to achieve longevity
      ਪੁਤਿਨ ਦੀ ਲੰਮੀ ਉਮਰ ਹਾਸਲ ਕਰਨ ਦੀ ਮੁਹਿੰਮ, ਦੂਜੇ ਪਾਸੇ ਜੰਗਾਂ ’ਚ ਮਾਰੇ ਜਾ ਰਹੇ...
    • air travel is becoming increasingly unsafe now
      ‘ਹਵਾਈ ਯਾਤਰਾਵਾਂ ਵੀ ਹੁਣ’ ਹੁੰਦੀਆਂ ਜਾ ਰਹੀਆਂ ਅਸੁਰੱਖਿਅਤ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +