ਇਕ ਰਿਪੋਰਟ ਮੁਤਾਬਕ ਇਸ ਸਾਲ ਮਾਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੜ੍ਹ, ਆਸਮਾਨੀ ਬਿਜਲੀ ਡਿੱਗਣ, ਜ਼ਮੀਨ-ਖਿਸਕਣ ਆਦਿ ਕੁਦਰਤੀ ਆਫਤਾਂ ਦੇ ਨਤੀਜੇ ਵਜੋਂ ਕੁਲ 2038 ਲੋਕਾਂ ਦੀ ਜਾਨ ਗਈ ਅਤੇ ਦੇਸ਼ ਦੇ 335 ਜ਼ਿਲੇ ਮੀਂਹ, ਜ਼ਮੀਨ-ਖਿਸਕਣ ਅਤੇ ਆਸਮਾਨੀ ਬਿਜਲੀ ਡਿੱਗਣ ਨਾਲ ਪ੍ਰਭਾਵਿਤ ਹੋਏ।
ਉੱਤਰਾਖੰਡ ਦੇ 7 ਜ਼ਿਲਿਆਂ ’ਚ ਮੀਂਹ, ਜ਼ਮੀਨ-ਖਿਸਕਣ ਆਦਿ ਦੇ ਨਤੀਜੇ ਵਜੋਂ ਘੱਟੋ-ਘੱਟ 90 ਲੋਕਾਂ ਦੀ ਮੌਤ ਅਤੇ ਵੱਡੀ ਗਿਣਤੀ ’ਚ ਜਨਤਕ ਜਾਇਦਾਦ ਦਾ ਨੁਕਸਾਨ ਹੋਇਆ। ਸੂਬੇ ’ਚ 3093 ਸੜਕਾਂ ਅਤੇ 91 ਪੁਲ ਨੁਕਸਾਨੇ ਗਏ।
ਉੱਤਰਾਖੰਡ ਦਾ 72 ਫੀਸਦੀ ਭਾਵ 39,000 ਵਰਗ ਕਿਲੋਮੀਟਰ ਖੇਤਰ ਜ਼ਮੀਨ-ਖਿਸਕਣ ਤੋਂ ਪ੍ਰਭਾਵਿਤ ਹੋਇਆ ਹੈ। ਉੱਥੇ ਇਸ ਸਾਲ ਕੁਦਰਤੀ ਆਫਤਾਂ ਦੇ ਨਤੀਜੇ ਵਜੋਂ ਲਗਭਗ 1,000 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਦਾ ਅੰਦਾਜ਼ਾ ਹੈ।
ਇਸ ਸਾਲ ਮੌਸਮ ਦੀ ਕਰਵਟ ਦਾ ਸਭ ਤੋਂ ਵੱਧ ਭੈੜਾ ਅਸਰ ਹਿਮਾਚਲ ਪ੍ਰਦੇਸ਼ ਨੇ ਝੱਲਿਆ ਹੈ ਜਿਸ ਦੇ 12 ਜ਼ਿਲਿਆਂ ’ਚ ਜ਼ਮੀਨ-ਖਿਸਕਣ, ਮੀਂਹ, ਹੜ੍ਹ, ਬੱਦਲ ਫਟਣ ਅਤੇ ਹੋਰ ਕੁਦਰਤੀ ਆਫਤਾਂ ਦੇ ਨਤੀਜੇ ਵਜੋਂ ਭਾਰੀ ਤਬਾਹੀ ਹੋਣ ਕਾਰਨ ਸੂਬੇ ਨੂੰ ‘ਕੁਦਰਤੀ ਆਫਤ ਪ੍ਰ੍ਰਭਾਵਿਤ ਖੇਤਰ’ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਾਲ 24 ਜੂਨ ਤੋਂ ਸ਼ੁਰੂ ਹੋਏ ਮਾਨਸੂਨ ਸੀਜ਼ਨ ਪਿੱਛੋਂ ਹੁਣ ਤੱਕ ਹਿਮਾਚਲ ’ਚ ਵੱਖ-ਵੱਖ ਕੁਦਰਤੀ ਆਫਤਾਂ ਦੇ ਨਤੀਜੇ ਵਜੋਂ 408 ਲੋਕਾਂ ਦੀ ਜਾਨ ਗਈ ਹੈ। ਸੂਬੇ ’ਚ ਜ਼ਮੀਨ-ਖਿਸਕਣ ਦੀਆਂ 164 ਅਤੇ ਹੜ੍ਹ ਆਉਣ ਦੀਆਂ 72 ਘਟਨਾਵਾਂ ਦੇ ਇਲਾਵਾ ਬੱਦਲ ਫਟਣ ਆਦਿ ਦੀਆਂ ਕਈ ਘਟਨਾਵਾਂ ਹੋਈਆਂ ਹਨ।
2556 ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਜਦਕਿ 10,865 ਨੂੰ ਅੰਸ਼ਿਕ ਤੌਰ ’ਤੇ ਨੁਕਸਾਨ ਪੁੱਜਾ। ਸੂਬੇ ’ਚ ਕੁਲ 8675.11 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ।
ਸਤੰਬਰ ਮਹੀਨੇ ਦੇ ਸ਼ੁਰੂ ’ਚ ਹੀ ਮੌਸਮ ਨੇ ਕੁਝ ਕਰਵਟ ਲਈ ਹੈ। ਹਾਲਾਂਕਿ ਅਜੇ ਬਰਸਾਤ ਦਾ ਮਾਹੌਲ ਕਿਤੇ-ਕਿਤੇ ਅਤੇ ਹਲਕਾ-ਹਲਕਾ ਜਾਰੀ ਹੈ।
ਇਸੇ ਦਾ ਨਤੀਜਾ ਹੈ ਕਿ 5 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬਾਰਾਲਾਚਾ ਤੇ ਤੰਗਲਾਂਗਲਾ ਦੱਰੇ ਸਮੇਤ ਲਾਹੌਲ ਤੇ ਮਨਾਲੀ ਦੇ 15,000 ਫੁੱਟ ਤੋਂ ਵੱਧ ਉਚਾਈ ਵਾਲੇ ਖੇਤਰ ਚੰਦਰਭਾਗਾ ਰੇਂਜ ਸ਼ਿੰਕੁਲਾ, ਤੰਗਲਾਂਗਲਾ, ਲਾਚੁੰਗਲਾ ਤੇ ਕੁੰਜੁਮ ਦੱਰੇ ’ਚ ਪਹਿਲੀ ਬਰਫਬਾਰੀ ਹੋਈ ਹੈ।
ਲੋਕਾਂ ਨੇ ਇਸ ਨਾਲ ਥੋੜ੍ਹਾ ਸੁੱਖ ਦਾ ਸਾਹ ਿਲਆ ਹੈ। ਉਹ ਹੁਣ ਆਸ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ’ਚ ਮੌਸਮ ਹੋਰ ਖੁਸ਼ਗਵਾਰ ਹੋ ਜਾਵੇਗਾ ਅਤੇ ਜੋ ਤਬਾਹੀ ਹੋਈ ਹੈ ਸਰਕਾਰਾਂ ਉਸ ਦੀ ਨੁਕਸਾਨ ਪੂਰਤੀ ਕਰਨ ਦੀ ਤੇਜ਼ੀ ਨਾਲ ਕੋਸ਼ਿਸ਼ ਕਰਨਗੀਆਂ।
- ਵਿਜੇ ਕੁਮਾਰ
ਦੇਸ਼ ’ਚ ਫਰਜ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਧਦਾ ਜਾਲ
NEXT STORY