ਨਸ਼ਿਆਂ ਦੀ ਵਰਤੋਂ ਦੇਸ਼ ’ਚ ਚਿੰਤਾਜਨਕ ਹੱਦ ਤੱਕ ਵਧ ਗਈ ਹੈ। ਇਸ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਨਾਲ ਅਣਗਿਣਤ ਪਰਿਵਾਰ ਉਜੜ ਰਹੇ ਹਨ ਅਤੇ ਹੁਣ ਹਰਿਆਣਾ ਵੀ ਇਸ ਬੁਰਾਈ ਤੋਂ ਅਛੂਤਾ ਨਹੀਂ ਰਿਹਾ ਅਤੇ ਇੱਥੇ ਵੱਡੀ ਮਾਤਰਾ ’ਚ ਨਸ਼ਾ ਬਰਾਮਦ ਹੋ ਰਿਹਾ ਹੈ :
* 17 ਦਸੰਬਰ ਨੂੰ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਸਮੱਗਲਰਾਂ ਕੋਲੋਂ 30 ਲੱਖ ਰੁਪਏ ਦਾ ਚਿੱਟਾ ਜ਼ਬਤ ਕੀਤਾ ਗਿਆ।
* 25 ਦਸੰਬਰ ਨੂੰ ਕੁਰੂਕਸ਼ੇਤਰ ’ਚ 80 ਕਿਲੋ ਚੂਰਾ ਪੋਸਤ ਫੜਿਆ ਗਿਆ।
* 28 ਦਸੰਬਰ ਨੂੰ ਸਿਰਸਾ ’ਚ 10 ਸਾਲ ਤੋਂ ਹੈਰੋਇਨ ਦੀ ਸਮੱਗਲਿੰਗ ’ਚ ਸ਼ਾਮਲ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ।
* 30 ਦਸੰਬਰ ਨੂੰ ਸੋਨੀਪਤ ’ਚ ਨਾਜਾਇਜ਼ ਸ਼ਰਾਬ ਦੀਆਂ 949 ਪੇਟੀਆਂ ਜ਼ਬਤ ਕੀਤੀਆਂ ਗਈਆਂ।
ਸਥਿਤੀ ਦੀ ਗੰਭੀਰਤਾ ਇਸੇ ਤੋਂ ਸਪੱਸ਼ਟ ਹੈ ਕਿ ਸਾਲ 2022 ’ਚ ਸੂਬੇ ’ਚ ਕਰੋੜਾਂ ਰੁਪਏ ਦੇ 24 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਇਨ੍ਹਾਂ ’ਚ 271 ਕਿਲੋ ਤੋਂ ਵੱਧ ਅਫੀਮ, 196 ਕਿਲੋ ਤੋਂ ਵੱਧ ਚਰਸ/ਸੁਲਫਾ, 10173 ਕਿਲੋ ਪੋਸਤ ਚੂਰਾ, 6 ਕਿਲੋ 701 ਗ੍ਰਾਮ ਸਮੈਕ, 13311 ਕਿਲੋ ਗਾਂਜਾ ਤੇ 35 ਕਿਲੋ 328 ਗ੍ਰਾਮ ਹੈਰੋਇਨ ਸ਼ਾਮਲ ਹੈ।
ਇਹੀ ਨਹੀਂ, ਪੁਲਸ ਨੇ ਨਸ਼ੇ ਦੇ ਵਪਾਰ ’ਚ ਸ਼ਾਮਲ ਸਮੱਗਲਰਾਂ ਦੀਆਂ 31.45 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ ਅਤੇ ਇਸ ਕਾਰੋਬਾਰ ’ਚ ਸ਼ਾਮਲ ਲੋਕਾਂ ਦੀ 12.23 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਸੂਬੇ ਦੇ ਪੁਲਸ ਮਹਾਨਿਰਦੇਸ਼ਕ ਪੀ. ਕੇ. ਅਗਰਵਾਲ ਦੇ ਅਨੁਸਾਰ ਸਾਲ 2022 ’ਚ ਪੁਲਸ ਨੇ ਨਸ਼ਾ ਰੋਕੂ ਕਾਨੂੰਨ ਦੇ ਅਧੀਨ 3626 ਕੇਸ ਦਰਜ ਕੀਤੇ ਜਦਕਿ ਸਾਲ 2021 ’ਚ ਇਹ ਗਿਣਤੀ 2583 ਸੀ।
ਇਸ ਨਾਲ ਸੂਬੇ ਦੇ ਅਣਗਿਣਤ ਪਰਿਵਾਰ ਤਬਾਹ ਹੋਣ ਤੋਂ ਬਚ ਸਕਦੇ ਹਨ। ਜਿੱਥੋਂ ਤੱਕ ਬੱਚਿਆਂ ’ਚ ਵਧ ਰਹੇ ਨਸ਼ੇ ਦੀ ਗੱਲ ਹੈ ਤਾਂ ਸਾਨੂੰ ਉਨ੍ਹਾਂ ਲਈ ਕੁਝ ਚੋਣਵੇਂ ਪ੍ਰੋਗਰਾਮ ਚਲਾਉਣ ਦੀ ਲੋੜ ਹੈ ਜਿਸ ਦੇ ਤਹਿਤ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਹਾਈ ਸਕੂਲਾਂ ’ਚ ਅੱਲ੍ਹੜ ਟ੍ਰੇਨਿੰਗ ਅਤੇ ਸਟੇਰਾਈਡ ਤੋਂ ਬਚਣ ਦੇ ਉਪਾਵਾਂ ਦੇ ਬਾਰੇ ’ਚ ਵੀ ਦੱਸਣਾ ਹੋਵੇਗਾ। ਜੇਕਰ ਬੱਚਿਆਂ ’ਚ ਡਰੱਗਸ ਦੀ ਆਦਤ ਪੈ ਵੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੁਝ ਸਮੇਂ ਦੇ ਇਲਾਜ ਦੇ ਬਾਅਦ ਇਸ ਤੋਂ ਛੁਟਕਾਰਾ ਵੀ ਦਿਵਾਇਆ ਜਾ ਸਕਦਾ ਹੈ। ਜਿੱਥੋਂ ਤੱਕ ਪੁਲਸ ਅਤੇ ਸਰਕਾਰ ਦਾ ਸਵਾਲ ਹੈ ਤਾਂ ਇਨ੍ਹਾਂ ਦੋਵਾਂ ਨੂੰ ਹੀ ਸਰਹੱਦ ’ਤੇ ਸਖਤੀ ਵਰਤਣ ਦੀ ਲੋੜ ਹੈ ਤਾਂ ਕਿ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਤੇ ਲਗਾਮ ਲਾਈ ਜਾ ਸਕੇ।
‘ਨਵਾਂ ਸਾਲ 2023’ ਸਭ ਦੇ ਲਈ ਮੰਗਲਮਯ ਹੋਵੇ
NEXT STORY