ਕੁਝ ਸਮਾਂ ਪਹਿਲਾਂ ਤੱਕ ਸਹੂਲਤ ਤੇ ਸਨਮਾਨ ਦੀ ਦ੍ਰਿਸ਼ਟੀ ਤੋਂ ਬੱਸਾਂ-ਰੇਲ ਗੱਡੀਆਂ ਦੀ ਤੁਲਨਾ ’ਚ ਹਵਾਈ ਜਹਾਜ਼ ਯਾਤਰਾ ਨੂੰ ਵੱਧ ਸੁਰੱਖਿਅਤ ਮੰਨਿਆ ਜਾਂਦਾ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਜਹਾਜ਼ਾਂ ’ਚ ਵੀ ਹੰਗਾਮਾ ਅਤੇ ਗੁੰਡਾਗਰਦੀ ਸ਼ੁਰੂ ਹੋ ਗਈ ਹੈ।
ਇਸੇ ਸਾਲ 13 ਮਈ ਨੂੰ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ‘ਇੰਡੀਗੋ’ ਦੀ ਫਲਾਈਟ ’ਚ ਸਵਾਰ ਯਾਤਰੀ ਨੂੰ ਸ਼ਰਾਬ ਦੇ ਨਸ਼ੇ ’ਚ ਹੁੱਲ੍ਹੜਬਾਜ਼ੀ ਕਰਨ, ਚਾਲਕ ਦਲ ’ਤੇ ਚੀਕਣ ਤੇ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਫੜਿਆ ਗਿਆ ਸੀ।
ਅਤੇ ਹੁਣ 18 ਜੂਨ ਨੂੰ ਆਬੂਧਾਬੀ ਤੋਂ ਕੋਚੀ ਆਉਣ ਵਾਲੇ ਏਅਰ ਇੰਡੀਆ ਦੇ ਜਹਾਜ਼ ’ਚ ਰੌਲਾ ਪਾਉਣ ਦੇ ਦੋਸ਼ ’ਚ ‘ਜੈਕਬ’ ਨਾਂ ਦੇ ਕੇਰਲ ਦੇ 51 ਸਾਲਾ ਯਾਤਰੀ ਨੂੰ ਹਵਾਈ ਅੱਡੇ ’ਤੇ ਉਤਰਨ ਪਿੱਛੋਂ ਗ੍ਰਿਫਤਾਰ ਕਰ ਲਿਆ ਗਿਆ।
ਸ਼ਰਾਬ ਦੇ ਨਸ਼ੇ ’ਚ ਧੁੱਤ ਇਹ ਯਾਤਰੀ ਸਹਿ-ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਛੋਟੀਆਂ-ਛੋਟੀਆਂ ਗੱਲਾਂ ’ਤੇ ਉਲਝ ਕੇ ਉਨ੍ਹਾਂ ਲਈ ਪ੍ਰੇਸ਼ਾਨੀ ਪੈਦਾ ਕਰ ਰਿਹਾ ਸੀ।
ਆਮ ਤੌਰ ’ਤੇ ਜਹਾਜ਼ਾਂ ’ਚ ਯਾਤਰਾ ਕਰਨ ਵਾਲਿਆਂ ਨੂੰ ਸਮਾਜ ਦੇ ਸਿੱਖਿਅਤ ਅਤੇ ਕੁਲੀਨ ਵਰਗ ਨਾਲ ਸਬੰਧਤ ਸਮਝਿਆ ਜਾਂਦਾ ਹੈ, ਅਜਿਹੇ ’ਚ ਉਨ੍ਹਾਂ ਵੱਲੋਂ ਇਸ ਤਰ੍ਹਾਂ ਦਾ ਵਤੀਰਾ ਕਰਨਾ ਕਦੀ ਵੀ ਉਚਿਤ ਨਹੀਂ ਕਿਹਾ ਜਾ ਸਕਦਾ।
ਜਹਾਜ਼ ’ਚ ਬੈਠਣ ਤੋਂ ਪਹਿਲਾਂ ਹਰ ਯਾਤਰੀ ਦੀ ਸੁਰੱਖਿਆ ਜਾਂਚ ਹੁੰਦੀ ਹੈ ਅਤੇ ਉਸ ਦੌਰਾਨ ਕਿਸੇ ਵੀ ਯਾਤਰੀ ਦੇ ਨਸ਼ੇ ’ਚ ਧੁੱਤ ਹੋਣ ਦਾ ਪਤਾ ਨਾ ਲਾ ਸਕਣਾ ਵੱਡੀ ਸੁਰੱਖਿਆ ਭੁੱਲ ਹੈ। ਇਸ ਲਈ ਜਹਾਜ਼ ਸੇਵਾਵਾਂ ਨੂੰ ਯਾਤਰੀਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਪਿੱਛੋਂ ਹੀ ਜਹਾਜ਼ ’ਚ ਸਵਾਰ ਹੋਣ ਦੀ ਆਗਿਆ ਦੇਣੀ ਚਾਹੀਦੀ ਹੈ।
ਜੇ ਇਸ ਬੁਰਾਈ ਨੂੰ ਹੋਰ ਵਧਣ ਤੋਂ ਰੋਕਣ ਲਈ ਤੁਰੰਤ ਸਖਤ ਕਦਮ ਨਾ ਚੁੱਕੇ ਗਏ ਤਾਂ ਇਸ ਮਾਮਲੇ ’ਚ ਭੁੱਲ ਕਿਸੇ ਸਮੇਂ ਭਾਰੀ ਨੁਕਸਾਨ ਦਾ ਕਾਰਣ ਵੀ ਬਣ ਸਕਦੀ ਹੈ।
- ਵਿਜੇ ਕੁਮਾਰ
ਪੰਜਾਬ ਦੀਆਂ ‘ਜੇਲ੍ਹਾਂ’ ਵਿਚ ਨਸ਼ੇ, ਮੋਬਾਈਲ ਤੇ ਹਥਿਆਰਾਂ’ ਦੀ ਬਰਾਮਦਗੀ ਜਾਰੀ
NEXT STORY