Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 28, 2026

    2:14:28 PM

  • online gaming companies will face a shock of 2 5 lakh crores  supreme court

    ਆਨਲਾਈਨ ਗੇਮਿੰਗ ਕੰਪਨੀਆਂ ਨੂੰ ਲੱਗੇਗਾ 2.5 ਲੱਖ...

  • eager to host pm modi again

    PM ਮੋਦੀ ਦੀ ਦੁਬਾਰਾ ਮੇਜ਼ਬਾਨੀ ਲਈ ਉਤਸੁਕ ਹਾਂ :...

  • truck drivers in canada

    ਟਰੱਕ ਡਰਾਈਵਰਾਂ ਲਈ ਖੁਸ਼ਖ਼ਬਰੀ! ਕੈਨੇਡਾ ਸਰਕਾਰ ਨੇ...

  • punjab employees  election duty

    ਪੰਜਾਬ : ਇਨ੍ਹਾਂ ਮੁਲਾਜ਼ਮਾਂ ਉਪਰ ਨਹੀਂ ਹੋਵੇਗੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਯੋਗੀ ਵੱਲੋਂ ਯੂ. ਪੀ. ਫਿਲਮ ਸਿਟੀ ਬਣਾਉਣਾ ਚੰਗੀ ਕੋਸ਼ਿਸ਼’

ARTICLE News Punjabi(ਸੰਪਾਦਕੀ)

ਯੋਗੀ ਵੱਲੋਂ ਯੂ. ਪੀ. ਫਿਲਮ ਸਿਟੀ ਬਣਾਉਣਾ ਚੰਗੀ ਕੋਸ਼ਿਸ਼’

  • Updated: 03 Dec, 2020 03:23 AM
Article
yogi good idea to make film city
  • Share
    • Facebook
    • Tumblr
    • Linkedin
    • Twitter
  • Comment

ਮੁੰਬਈ ਸ਼ੁਰੂ ਤੋਂ ਹੀ ਦੇਸ਼ ਦੀ ਵਿੱਤੀ ਰਾਜਧਾਨੀ ਹੋਣ ਦੇ ਨਾਲ-ਨਾਲ ਸਮੁੰਦਰ ਦੇ ਕੰਢੇ ਵਸਿਆ ਹੋਣ ਕਾਰਨ ਦੂਜੇ ਦੇਸ਼ਾਂ ਦੇ ਨਾਲ ਹੋਣ ਵਾਲੀਆਂ ਸਮੂਹ ਸਰਗਰਮੀਆਂ ਦਾ ਲਾਂਘਾ ਵੀ ਹੈ। ਇਸ ਨਾਤੇ ਦੁਨੀਆ ਦੀਆਂ ਸਭ ਬੇਹਤਰੀਨ ਵਸਤਾਂ, ਫੈਸ਼ਨ, ਸਮੱਗਰੀ, ਕਾਰਾਂ, ਦਵਾਈਆਂ ਅਤੇ ਸਭ ਵਸਤਾਂ ਸਭ ਤੋਂ ਪਹਿਲਾਂ ਮੁੰਬਈ ਹੀ ਪਹੁੰਚਦੀਆਂ ਹਨ।

ਮੁੰਬਈ ’ਚ ਹੀ ਭਾਰਤ ਦੀ ਪਹਿਲੀ ਪੂਰੀ ਮਿਆਦ ਦੀ ਖਾਮੋਸ਼ ਫਿਲਮ ‘ਰਾਜਾ ਹਰੀਸ਼ ਚੰਦਰ’ (ਮਰਾਠੀ) ਦਾ ਨਿਰਮਾਣ 107 ਸਾਲ ਪਹਿਲਾਂ 1913 ’ਚ ਭਾਰਤੀ ਸਿਨੇਮਾ ਦੇ ਪਿਤਾਮਾ ਹ ‘ਦਾਦਾ ਸਾਹਿਬ ਫਾਲਕੇ’ ਨੇ ਕੀਤਾ ਸੀ।

ਹਾਲਾਂਕਿ ਉਸ ਤੋਂ ਬਾਅਦ ਮਦਰਾਸ, ਕੋਲਕਾਤਾ ਅਤੇ ਅਣਵੰਡੇ ਭਾਰਤ ਦੇ ਲਾਹੌਰ ਵੀ ਫਿਲਮ ਨਿਰਮਾਣ ਦੇ ਕੇਂਦਰ ਬਣੇ ਪਰ ਇਹ ਮੁੱਖ ਰੂਪ ਨਾਲ ਪੰਜਾਬੀ, ਬੰਗਾਲੀ ਅਤੇ ਦੱਖਣੀ ਭਾਰਤੀ ਫਿਲਮਾਂ ਦੇ ਨਿਰਮਾਣ ਤੱਕ ਹੀ ਸੀਮਤ ਰਹੇ ਅਤੇ ਮੁੰਬਈ ਦੇ ‘ਬਾਲੀਵੁੱਡ’ ਦਾ ਫਿਲਮ ਨਿਰਮਾਣ ਦੇ ਖੇਤਰ ’ਚ ਅਗਾਂਹਵਧੂ ਸਥਾਨ ਬਣਿਆ ਰਿਹਾ।

ਅਣਵੰਡੇ ਭਾਰਤ ਦੇ ਪੰਜਾਬੀ ਫਿਲਮਕਾਰਾਂ ’ਚ ਰਾਮਾਨੰਦ ਸਾਗਰ, ਬੀ.ਆਰ. ਚੋਪੜਾ, ਯਸ਼ ਚੋਪੜਾ, ਮੁਹੰਮਦ ਰਫੀ, ਸੁਰਿੰਦਰ, ਨੂਰ ਜਹਾਂ, ਮੁਨੱਵਰ ਸੁਲਤਾਨਾ, ਬਲਰਾਜ ਸਾਹਨੀ, ਪੰਡਤ ਕੇਦਾਰ ਸ਼ਰਮਾ, ਸ਼ਿਆਮਾ, ਪ੍ਰਿਥਵੀ ਰਾਜ ਕਪੂਰ, ਦਲਸੁਖ ਪਾਂਚੋਲੀ, ਸੁਰੱਈਆ, ਓ.ਪੀ. ਨਈਅਰ, ਸ਼ਮਸ਼ਾਦ ਬੇਗਮ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਲਾਮ ਹੈਦਰ, ਰਾਮ ਦਿਆਲ, ਗੌਹਰ, ਜਾਨਕੀ ਦਾਸ, ਪ੍ਰਾਣ ਅਤੇ ਓਮ ਪ੍ਰਕਾਸ਼ ਵਰਗੀਆਂ ਹਸਤੀਆਂ ਮੁੰਬਈ ਦੀ ਫਿਲਮ ਨਗਰੀ ਦਾ ਹਿੱਸਾ ਜਾ ਬਣੀਆਂ।

ਇਸੇ ਤਰ੍ਹਾਂ ਕਲਕੱਤਾ ਨਾਲ ਸਬੰਧ ਰੱਖਣ ਵਾਲਿਆਂ ’ਚ ਕੁੰਦਨ ਲਾਲ ਸਹਿਗਲ ਅਤੇ ਬਿਮਲ ਰਾਏ ਆਦਿ ਸ਼ਾਮਲ ਹਨ। ਜਿਨ੍ਹਾਂ ’ਚੋਂ ਵਧੇਰੇ ਆਜ਼ਾਦੀ ਦੇ ਦੌਰ ’ਚ ਮੁੰਬਈ ਸ਼ਿਫਟ ਹੋ ਗਏ। ਪੰਜਾਬ, ਦੱਖਣੀ ਭਾਰਤ ਅਤੇ ਪੱਛਮੀ ਬੰਗਾਲ ਨਾਲ ਸਬੰਧਤ ਹੋਰਨਾਂ ਫਿਲਮਕਾਰਾਂ ਨੇ ਮੁੰਬਈ ਨੂੰ ਇਕ ਵੱਖਰੀ ਪਛਾਣ ਦਿੱਤੀ ਅਤੇ ਆਲੀਸ਼ਾਨ ਬੰਗਲੇ, ਵੱਡੇ-ਵੱਡੇ ਫਿਲਮ ਸਟੂਡੀਓਜ਼ ਅਤੇ ਫਿਲਮਾਂ ਬਣਾਉਣ ਦੇ ਨਾਲ-ਨਾਲ ਅਦਾਕਾਰੀ ’ਚ ਨਾਂ ਕਮਾਇਆ।

ਇਨ੍ਹਾਂ ’ਚ ਚੇਤਨ ਅਾਨੰਦ, ਦੇਵ ਆਨੰਦ, ਵਿਜੇ ਆਨੰਦ, ਰਾਜ ਕਪੂਰ, ਸ਼ੰਮੀ ਕਪੂਰ, ਸ਼ਸ਼ੀ ਕਪੂਰ, ਮਨੋਜ ਕੁਮਾਰ, ਰਾਜ ਕੁਮਾਰ, ਰਾਜਿੰਦਰ ਕੁਮਾਰ ਅਤੇ ਓ.ਪੀ. ਰਲਹਨ ਆਦਿ ਪ੍ਰਮੁੱਖ ਹਨ। ਦੇਸ਼ ਦਾ ਅਗਾਂਹ-ਵਧੂ ਸ਼ਹਿਰ ਹੋਣ ਕਾਰਨ ਵੱਖ-ਵੱਖ ਹਿੱਸਿਆਂ ਤੋਂ ਆ ਕੇ ਵੱਡੇ-ਵੱਡੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਮੁੰਬਈ ਨੂੰ ਆਪਣਾ ਕੇਂਦਰ ਬਣਾਇਆ ਤਾਂ ਜੋ ਉਹ ਇੱਥੇ ਆਪਣੇ ਵਪਾਰ ਅਤੇ ਉਦਯੋਗਾਂ ਨੂੰ ਹੱਲਾਸ਼ੇਰੀ ਦੇ ਸਕਣ।

ਹੁਣ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਫਿਲਮ ਸਿਟੀ ਬਣਾਉਣ ਲਈ ਯੋਗੀ ਅਾਦਿਤਿਆਨਾਥ ਸਰਗਰਮ ਹੋਏ ਹਨ ਅਤੇ ਉਹ ਮੁੰਬਈ ਦੇ ਆਪਣੇ 2 ਦਿਨਾਂ ਦੌਰੇ ਦੌਰਾਨ ਫਿਲਮ ਸਿਟੀ ਨਾਲ ਜੁੜੇ ਕਲਾਕਾਰਾਂ, ਧੰਨਾ ਸੇਠਾਂ, ਬਰੋਕਰਾਂ, ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਉਦਯੋਗਪਤੀਆਂ ਆਦਿ ਨੂੰ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਮੁੰਬਈ ਦੀ ਫਿਲਮ ਸਿਟੀ ਨੂੰ ਉੱਤਰ ਪ੍ਰਦੇਸ਼ ’ਚ ਸ਼ਿਫਟ ਨਹੀਂ ਕਰ ਰਹੇ ਸਗੋਂ ਉਥੇ ਇਕ ਨਵੀਂ ਦੁਨੀਆ ਵਸਾਉਣ ਜਾ ਰਹੇ ਹਾਂ।

ਭਾਜਪਾ ਦੀ ਸਾਬਕਾ ਸਹਿਯੋਗੀ ‘ਸ਼ਿਵ ਸੈਨਾ’ ਦੇ ਨੇਤਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ’ਤੇ ਕਿਹਾ, ‘‘ਮੁੰਬਈ ’ਚ ਇਕ ਚੁੰਬਕੀ ਸ਼ਕਤੀ ਹੈ ਅਤੇ ਅਸੀਂ ਸੂਬੇ ’ਚੋਂ ਕਿਸੇ ਨੂੰ ਵੀ ਜ਼ਬਰਦਸਤੀ ਕਾਰੋਬਾਰ ਬਾਹਰ ਨਹੀਂ ਲਿਜਾਣ ਦਿਆਂਗੇ। ਅਸੀਂ ਇਸ ਲਈ ਖੂਨ ਪਸੀਨਾ ਵਹਾਇਆ ਹੈ।’’

ਮਹਾਰਾਸ਼ਟਰ ਸਰਕਾਰ ’ਚ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ, ‘‘ਮੁੰਬਈ ਤੋਂ ਬਾਹਰ ਅਜਿਹਾ ਮਾਹੌਲ ਮਿਲਣਾ ਔਖਾ ਹੈ ਅਤੇ ਅਸੀਂ ਇਸ ਨੂੰ ਮੁੰਬਈ ਤੋਂ ਬਾਹਰ ਨਹੀਂ ਜਾਣ ਦਿਆਂਗੇ।’’ ਅਤੇ ‘ਸ਼ਿਵ ਸੈਨਾ ਦੇ ਸੰਸਦ ਮੈਂਬਰ’ ਸੰਜੇ ਰਾਊਤ ਨੇ ਵੀ ਕਿਹਾ ਹੈ ਕਿ ‘ਮੁੰਬਈ ਦੀ ਫਿਲਮ ਸਿਟੀ ਨੂੰ ਕਿਤੇ ਹੋਰ ਸ਼ਿਫਟ ਕਰਨਾ ਸੌਖਾ ਨਹੀਂ ਹੈ।’

ਜਿੱਥੇ ‘ਮਹਾਰਾਸ਼ਟਰ ਨਵ-ਨਿਰਮਾਣ ਸੇਨਾ’ ਨੇ ਯੋਗੀ ਅਾਦਿਤਿਆਨਾਥ ਦੀ ਇਸ ਕਵਾਇਦ ਨੂੰ ‘ਮੁੰਗੇਰੀ ਲਾਲ ਕੇ ਹਸੀਨ ਸਪਨੇ’ ਦੱਸਿਆ ਹੈ, ਉਥੇ ਜਿਸ ਹੋਟਲ ’ਚ ਯੋਗੀ ਅਾਦਿਤਿਆਨਾਥ ਠਹਿਰੇ, ਦੇ ਬਾਹਰ ਐੱਨ.ਸੀ.ਪੀ ਨੇ ਹੰਗਾਮਾ ਵੀ ਕੀਤਾ।

‘ਐੱਨ.ਸੀ.ਪੀ.’ ਦੇ ਨੇਤਾ ਨਵਾਬ ਮਲਿਕ ਮੁਤਾਬਕ ‘ਯੋਗੀ ਅਾਦਿਤਿਆਨਾਥ ਉੱਤਰ ਪ੍ਰਦੇਸ਼ ’ਚ ਬਾਲੀਵੁੱਡ ਵਰਗੀ ਫਿਲਮ ਸਿਟੀ ਬਣਾਉਣ ਦੀ ਗੱਲ ਕਰ ਰਹੇ ਹਨ। ਇਹ ਚੰਗੀ ਗੱਲ ਹੈ ਪਰ ਇਹ ਸਮਝ ਲੈਣਾ ਕਿ 100 ਸਾਲ ਤੋਂ ਮੁੰਬਈ ਨੂੰ ਮਿਲਿਆ ਬਾਲੀਵੁੱਡ ਦਾ ਦਰਜਾ ਖਤਮ ਹੋ ਜਾਵੇਗਾ ਅਤੇ ਲੋਕ ਪੁਰੀ ਤਰ੍ਹਾਂ ਹੋਰਨਾਂ ਸੂਬਿਆਂ ’ਚ ਚਲੇ ਜਾਣਗੇ, ਗਲਤ ਹੋਵੇਗਾ... ਬਾਲੀਵੁੱਡ ਦੇ ਦਰਜੇ ਨੂੰ ਕੋਈ ਖਤਮ ਨਹੀਂ ਕਰ ਸਕਦਾ।’

ਬੇਸ਼ੱਕ ਯੋਗੀ ਅਾਦਿਤਿਆਨਾਥ ਨੇ ਯੂ.ਪੀ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ ਹਨ ਅਤੇ ‘ਫਿਲਮ ਸਿਟੀ ਕਾਇਮ ਕਰਨ ਦਾ ਉਨ੍ਹਾਂ ਦਾ ਪ੍ਰਸਤਾਵ ਚੰਗਾ ਹੋ ਸਕਦਾ ਹੈ ਪਰ ਉਹ ਫਿਲਮ ਨਿਰਮਾਣ ਲਈ ਮੁੰਬਈ ਦੀ ਮਾਇਆਨਗਰੀ ਵਰਗਾ ਵਿਸ਼ਾਲ ਬੁਨਿਆਦੀ ਢਾਂਚਾ ਖੜ੍ਹਾ ਕਰ ਸਕਣਗੇ, ਇਸ ’ਚ ਕਈ ਲੋਕਾਂ ਨੂੰ ਸ਼ੱਕ ਹੈ।

- ਵਿਜੇ ਕੁਮਾਰ

  • Film City
  • Yogi
  • ਯੋਗੀ
  • ਫਿਲਮ ਸਿਟੀ

‘ਔਰਤਾਂ ਦੀ ਸਵੱਛਤਾ ਦੀ ਦਿਸ਼ਾ ਵਿਚ’ ‘ਸਕਾਟਲੈਂਡ ਬਣਿਆ ਦੁਨੀਆ ਦਾ ਪਹਿਲਾ ਦੇਸ਼’

NEXT STORY

Stories You May Like

  • lakhimpur kheri accident pm modi and cm yogi express grief
    ਲਖੀਮਪੁਰ ਖੀਰੀ ਹਾਦਸਾ: PM ਮੋਦੀ ਤੇ CM ਯੋਗੀ ਵੱਲੋਂ ਦੁੱਖ ਦਾ ਪ੍ਰਗਟਾਵਾ, ਮੁਆਵਜ਼ੇ ਦਾ ਕੀਤਾ ਐਲਾਨ
  • suicide by wife  husband and wife
    ਪਤੀ ਦੇ ਜ਼ੁਲਮਾਂ ਤੋਂ ਤੰਗ ਆ ਕੇ ਪਤਨੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
  • domestic violence ludhiana
    ਸਾਲੀ ਵੱਲੋਂ ਕੁੱਟਮਾਰ ਕੀਤੇ ਜਾਣ ਮਗਰੋਂ ਜੀਜੇ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
  • frugality must become a social culture
    ਸੰਜਮ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ
  • financial and business situation of gemini people good
    ਮਿਥੁਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • cm yogi issued strict instructions to officials
    CM ਯੋਗੀ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼, ਅਲਰਟ 'ਤੇ ਰੱਖੇ ਹਸਪਤਾਲ
  • mango heavy fine
    ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ ਅਜੀਬ ਕਾਨੂੰਨ
  • punjabi boy dies in uk
    ਯੂ. ਕੇ. 'ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤਰ, ਸਦਮੇ 'ਚ ਪਰਿਵਾਰ
  • big good news for the devotees from dera beas
    ਡੇਰਾ ਬਿਆਸ ਤੋਂ ਸੰਗਤਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਭੰਡਾਰਿਆਂ ਨੂੰ ਲੈ ਕੇ ਹੋਇਆ...
  • fire breaks out in gadaipur
    ਗਦਈਪੁਰ ’ਚ ਅੱਗ ਦਾ ਤਾਂਡਵ: ਲੱਕੜ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਮਜ਼ਦੂਰਾਂ ਨੇ...
  • yamraj distributed helmets and spread the message of traffic safety
    ਜਲੰਧਰ ਦੀਆਂ ਸੜਕਾਂ 'ਤੇ ਪੁਲਸ ਲੈ ਕੇ ਘੁੰਮਿਆ 'ਯਮਰਾਜ'
  • next 48 hours are crucial in punjab heavy rains with thunderstorms
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ!...
  • massive fire breaks out in wood godown in jalandhar
    ਜਲੰਧਰ ਵਿਖੇ ਲੱਕੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
  • adampur municipal council elections
    ਬੈਲਟ ਬਾਕਸ ’ਚ ਬੰਦ ਹੋਈ ਆਦਮਪੁਰ ਦੇ ਨਗਰ ਕੌਂਸਲ ਚੋਣਾਂ ਦੌਰਾਨ 44 ਉਮੀਦਵਾਰਾਂ ਦੀ...
  • grocery store fire in jalandhar
    ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
  • municipal councils elections of jalandhar completed peacefully
    ਜਲੰਧਰ ਦੇ 99 ਵਾਰਡਾਂ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ, ਕੁੱਲ੍ਹ 66.05...
Trending
Ek Nazar
piyush goyal pays tribute

ਕੈਨੇਡਾ 'ਚ ਪਿਊਸ਼ ਗੋਇਲ ਨੇ 'ਕਨਿਸ਼ਕ' ਕਾਂਡ ਦੇ ਪੀੜਤਾਂ ਨੂੰ ਦਿੱਤੀ...

lord jagannath 14 day sick leave

200 ਕਿੱਲੋ ਅੰਬਾਂ ਦਾ ਰਸ ਛਕ 'ਬੀਮਾਰ' ਹੋਏ ਭਗਵਾਨ ਜਗਦੀਸ਼! 14 ਦਿਨਾਂ ਲਈ ਮੰਦਰ...

a minor argument turned bloody

ਹੈਂਡਪੰਪ ਤੋਂ ਪਾਣੀ ਲੈਣ 'ਤੇ ਹੋਈ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਸਾਧੂ ਦਾ...

major incident in lucknow

ਲਖਨਊ 'ਚ ਵੱਡੀ ਵਾਰਦਾਤ: ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

crude oil prices plunge

ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਮਹਿੰਗਾਈ ਵਿਚਾਲੇ ਆਮ ਜਨਤਾ ਨੂੰ...

gold silver price big fall in delhi check 24k new rates

Gold-Silver ਦੀਆਂ ਕੀਮਤਾਂ 'ਚ ਗਿਰਾਵਟ, ਜਾਣੋਂ 24 ਕੈਰੇਟ ਦਾ ਨਵਾਂ ਭਾਅ

hyundai motor india set to raise car prices

ਮਾਰੂਤੀ ਤੋਂ ਬਾਅਦ ਹੁਣ ਹੁੰਡਈ ਦਾ ਵੱਡਾ ਝਟਕਾ! 1 ਜੂਨ ਤੋਂ ਮਹਿੰਗੀਆਂ ਹੋ ਜਾਣਗੀਆਂ...

asi arrested for accepting 14 000 bribe

14,000 ਰਿਸ਼ਵਤ ਲੈਂਦਾ ASI ਗ੍ਰਿਫਤਾਰ! ਲਾਪਤਾ ਕੁੜੀ ਦੇ ਮਜਬੂਰ ਪਿਓ ਤੋਂ ਮੰਗੇ ਸਨ...

ipl 2026 rcb  prize money

IPL 2026 ਦੇ ਫਾਈਨਲ 'ਚ ਪਹੁੰਚਣ 'ਤੇ RCB ਨੂੰ ਹੋਇਆ ਕਰੋੜਾਂ ਦਾ ਫਾਇਦਾ, BCCI...

relief from the scorching heat

ਭਿਆਨਕ ਗਰਮੀ ਤੋਂ ਮਿਲੇਗੀ ਰਾਹਤ! 30 ਮਈ ਤੱਕ ਇਨ੍ਹਾਂ ਸੂਬਿਆਂ 'ਚ ਭਾਰੀ...

head of britain  s intelligence agency warned

ਬ੍ਰਿਟੇਨ ਨੇ ਰੂਸ ਦੀਆਂ ਗਤੀਵਿਧੀਆਂ ਬਾਰੇ ਰਾਸ਼ਟਰ ਨੂੰ ਦਿੱਤੀ ਚੇਤਾਵਨੀ

birth rates plunge to 50 year low

50 ਸਾਲਾਂ ਦੇ ਹੇਠਲੇ ਪੱਧਰ 'ਤੇ ਇੰਗਲੈਂਡ 'ਚ ਜਨਮ ਦਰ, ਵਿਦੇਸ਼ੀ ਮੂਲ ਦੇ ਮਾਪਿਆਂ...

india statement at united nations

ਅੱਤਵਾਦ 'ਤੇ ਪਾਕਿਸਤਾਨ ਨੂੰ ਭੁਗਤਣੇ ਪੈਣਗੇ ਨਤੀਜੇ! ਸੰਯੁਕਤ ਰਾਸ਼ਟਰ 'ਚ ਭਾਰਤ...

16 buffaloes die after drowning in bein river in kapurthala

ਕਪੂਰਥਲਾ 'ਚ ਦਰਦਨਾਕ ਹਾਦਸਾ, ਵੇਈਂ ਨਦੀ 'ਚ ਡੁੱਬਣ ਨਾਲ 16 ਮੱਝਾਂ ਦੀ ਮੌਤ

wang yi statement

ਅਮਰੀਕਾ-ਈਰਾਨ ਵਿਚਾਲੇ ਪਾਕਿਸਤਾਨ ਦੀ 'ਸਰਗਰਮ ਵਿਚੋਲਗੀ' ਦਾ ਚੀਨ ਨੇ ਕੀਤਾ ਸਮਰਥਨ

heavy rain alert next 48 hours

ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ...

18 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਹਰਿਆਣਾ 'ਚ 18 IAS ਅਤੇ 3 HCS ਅਧਿਕਾਰੀਆਂ ਦੇ...

rs 600  beating  auto driver

600 ਰੁਪਏ ਨੂੰ ਲੈ ਕੇ ਕੁੱਟ-ਕੁੱਟ ਮਾਰ 'ਤਾ ਆਟੋ ਡਰਾਈਵਰ, ਯੂਪੀ 'ਚ ਵਾਪਰੀ ਵੱਡੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • the series of fires in indian trains is not stopping
      ‘ਨਹੀਂ ਰੁਕ ਰਿਹਾ ਭਾਰਤੀ ਰੇਲਾਂ ’ਚ’ ਅਗਨੀਕਾਂਡਾਂ ਦਾ ਸਿਲਸਿਲਾ!
    • the atrocities being committed by some people shame humanity
      ‘ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ’ ਕੁਝ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਰਿੰਦਗੀਆਂ!
    • was trump  s china trip a success or a failure
      ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?
    • prisoner escapes from indian jails and police custody
      ‘ਭਾਰਤੀ ਜੇਲਾਂ ਅਤੇ ਪੁਲਸ ਹਵਾਲਾਤਾਂ ’ਚੋਂ’ ਕੈਦੀਆਂ ਦਾ ਫ਼ਰਾਰ ਹੋਣਾ ਚਿੰਤਾਜਨਕ!
    • crime in trains safety of passengers should be ensured
      ‘ਰੇਲਗੱਡੀਆਂ ’ਚ ਅਪਰਾਧ’ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ!
    • mobile phone use while driving causing accidents
      ਹਾਦਸਿਆਂ ਦਾ ਕਾਰਨ ਬਣ ਰਹੀ ਡਰਾਈਵਿੰਗ ਵੇਲੇ ਮੋਬਾਈਲ ਦੀ ਵਰਤੋਂ!
    • smuggling of drugs and gold through airplanes
      ‘ਹਵਾਈ ਜਹਾਜ਼ਾਂ ਰਾਹੀਂ ਨਸ਼ਿਆਂ ਅਤੇ ਸੋਨੇ’ ਦੀ ਸਮੱਗਲਿੰਗ ਜ਼ੋਰਾਂ ’ਤੇ!
    • people being robbed under the guise of cheap gold and silver
      ‘ਸਸਤੇ ਸੋਨੇ-ਚਾਂਦੀ ਦੇ ਝਾਂਸੇ ’ਚ’ ਲੁੱਟੇ ਜਾ ਰਹੇ ਲੋਕ!
    • the sooner the clouds of war clear  the better
      ‘ਜੰਗ ਦੇ ਛਾਏ ਬੱਦਲ’ ਜਿੰਨੀ ਜਲਦੀ ਛਟਣ- ਓਨਾ ਹੀ ਚੰਗਾ!
    • the state of education is the same in   private and government schools
      'ਭਾਰਤ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ’ਚ’ ਸਿੱਖਿਆ ਦੀ ਸਥਿਤੀ ਇਕੋ ਜਿਹੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +