Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 05, 2026

    11:46:12 PM

  • gst raid revenge action against punjab kesari

    ਸੱਚ ਲਿਖਣ ਵਾਲਿਆਂ ਨੂੰ ਡਰਾ ਰਹੀ ਹੈ ਕੇਜਰੀਵਾਲ ਐਂਡ...

  • mann government is reminding punjab of the emergency period

    ਪੰਜਾਬ ਨੂੰ ਐਮਰਜੈਂਸੀ ਦੇ ਦੌਰ ਦੀ ਯਾਦ ਦਿਵਾ ਰਹੀ...

  • attack on the fourth pillar of democracy

    ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ, ਅਜਿਹੀ ਕਾਰਵਾਈ...

  • punjab government cannot suppress the voice of the media

    ਮੀਡੀਆ ਦੀ ਆਵਾਜ਼ ਨਹੀਂ ਦਬਾ ਸਕਦੀ ਪੰਜਾਬ ਸਰਕਾਰ:...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ‘ਵਿਦੇਸ਼ ਜਾਣ ਦੇ ਮੋਹ ’ਚ’ ‘ਵਿਆਹ ਅਤੇ ਨੌਕਰੀ ਦੇ ਨਾਂ ’ਤੇ ਠੱਗੇ ਜਾ ਰਹੇ ਨੌਜਵਾਨ’

ARTICLE News Punjabi(ਸੰਪਾਦਕੀ)

‘ਵਿਦੇਸ਼ ਜਾਣ ਦੇ ਮੋਹ ’ਚ’ ‘ਵਿਆਹ ਅਤੇ ਨੌਕਰੀ ਦੇ ਨਾਂ ’ਤੇ ਠੱਗੇ ਜਾ ਰਹੇ ਨੌਜਵਾਨ’

  • Updated: 23 Jul, 2021 03:30 AM
Article
young people being cheated in the lure of going abroad
  • Share
    • Facebook
    • Tumblr
    • Linkedin
    • Twitter
  • Comment

ਆਪਣੇ ਦੇਸ਼ ’ਚ ਰਹਿ ਕੇ ਕੰਮ ਕਰਨ ਅਤੇ ਭਵਿੱਖ ਬਣਾਉਣ ਦੀ ਬਜਾਏ ਅੱਜ ਸਾਡੇ ਨੌਜਵਾਨ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ, ਤੁਰਕੀ ਅਤੇ ਦੱਖਣੀ ਅਫਰੀਕਾ ਆਦਿ ਦੇਸ਼ਾਂ ’ਚ ਕਿਸੇ ਤਰ੍ਹਾਂ ਪਹੁੰਚ ਕੇ ਰੋਜ਼ਗਾਰ ਹਾਸਲ ਕਰਨ ਅਤੇ ਵੱਧ ਧਨ ਕਮਾਉਣ ਦੇ ਜਨੂੰਨ ’ਚ ਧੋਖੇ ਦਾ ਸ਼ਿਕਾਰ ਹੋ ਰਹੇ ਹਨ।

ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਪੀੜਤ ਪਰਿਵਾਰਾਂ ਨੇ ਲੱਖਾਂ ਰੁਪਏ ਖਰਚ ਕੇ ਆਪਣੇ ਪੁੱਤਰਾਂ ਦੀ ‘ਕੰਟ੍ਰੈਕਟ ਮੈਰਿਜ’ ਕਰਵਾ ਕੇ ਇਸ ਆਸ ਨਾਲ ਆਪਣੀਆਂ ਨੂੰਹਾਂ ਨੂੰ ਵਿਦੇਸ਼ ਭੇਜਿਆ ਕਿ ਉੱਥੇ ਜਾ ਕੇ ਉਹ ਉਨ੍ਹਾਂ ਨੂੰ ‘ਸਪਾਊਸ ਵੀਜ਼ਾ’ ਭੇਜਣਗੀਆਂ ਤਾਂ ਕਿ ਉਨ੍ਹਾਂ ਦੇ ਪੁੱਤਰ ਵਿਦੇਸ਼ ’ਚ ਵੱਸ ਸਕਣ ਪਰ ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਅਜਿਹੇ ਪਰਿਵਾਰਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿਉਂਕਿ ਇਨ੍ਹਾਂ ਦੀਆਂ ‘ਨੂੰਹਾਂ’ ਨੇ ਵਿਦੇਸ਼ ਪਹੁੰਚ ਕੇ ਨਾ ਸਿਰਫ ‘ਪਤੀਆਂ’ ਨੂੰ ਛੱਡ ਦਿੱਤਾ, ਕਈਆਂ ਨੇ ਉਨ੍ਹਾਂ ਨੂੰ ਜੇਲ ਵੀ ਭਿਜਵਾ ਦਿੱਤਾ।

ਇਕ ਰਿਪੋਰਟ ਦੇ ਅਨੁਸਾਰ ਪਿਛਲੇ 5 ਮਹੀਨਿਆਂ ’ਚ ਲਾੜੀਆਂ ਵੱਲੋਂ ਠੱਗੀ ਦੀਆਂ 3300 ਤੋਂ ਵੱਧ ਸ਼ਿਕਾਇਤਾਂ ਵਿਦੇਸ਼ ਮੰਤਰਾਲਿਆਂ ’ਚ ਦਰਜ ਕੀਤੀਆਂ ਗਈਆਂ ਜਿਨ੍ਹਾਂ ’ਚੋਂ 3000 ਇਕੱਲੇ ਪੰਜਾਬ ਤੋਂ ਸਨ। ਇਸ ਦੇ ਇਲਾਵਾ ਕੁਝ ਟ੍ਰੈਵਲ ਏਜੰਟਾਂ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਵੀ ਠੱਗਿਆ ਜਾ ਰਿਹਾ ਹੈ ਜਿਸ ਦੀਆਂ ਕੁਝ ਕੁ ਉਦਾਹਰਣਾਂ ਹੇਠਾਂ ਦਰਜ ਹਨ :

* 18 ਨਵੰਬਰ, 2020 ਨੂੰ ਸੰਗਰੂਰ ਨਿਵਾਸੀ ਇਕ ਮੁਟਿਆਰ ਨੇ ਲੁਧਿਆਣੇ ਦੇ ਇਕ ਨੌਜਵਾਨ ਨੂੰ ਇਹ ਕਹਿ ਕੇ ਵਿਆਹ ਕਰ ਲਿਆ ਕਿ ਉਹ ਉਸ ਨੂੰ ਕੈਨੇਡਾ ਲੈ ਜਾਵੇਗੀ ਪਰ ਵਿਆਹ ਦੇ ਬਾਅਦ ਇਕ ਦਿਨ ਵੀ ਸਹੁਰੇ ਘਰ ’ਚ ਨਹੀਂ ਰਹੀ ਅਤੇ ਸਮੇਂ-ਸਮੇਂ ’ਤੇ ਆਪਣੇ ਕਥਿਤ ਸਹੁਰੇ ਵਾਲਿਆਂ ਤੋਂ 8.78 ਲੱਖ ਰੁਪਏ ਠੱਗਣ ਦੇ ਬਾਅਦ ਵਿਦੇਸ਼ ਲਿਜਾਣ ਦੀ ਗੱਲ ਤੋਂ ਸਾਫ ਮੁੱਕਰ ਗਈ ਜਿਸਦੇ ਬਾਅਦ ਪੀੜਤ ਧਿਰ ਨੇ ਡੇਹਲੋਂ ਥਾਣਾ ਪੁਲਸ ’ਚ 3 ਵਿਅਕਤੀਆਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

* 5 ਫਰਵਰੀ, 2021 ਨੂੰ ਨਵੀਂ ਦਿੱਲੀ ਸਥਿਤ ਮਹਾਰਾਣੀ ਬਾਗ ’ਚ ਫਰਜ਼ੀ ਦਫਤਰ ਖੋਲ੍ਹ ਕੇ ਦੱਖਣੀ ਅਫਰੀਕਾ ਅਤੇ ਤੁਰਕੀ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਕੁਸ਼ੀਨਗਰ ਅਤੇ ਦੇਵਰੀਆ ਦੇ 39 ਵਿਅਕਤੀਆਂ ਕੋਲੋਂ ਉਨ੍ਹਾਂ ਦੇ ਪਾਸਪੋਰਟਾਂ ਸਮੇਤ 20 ਲੱਖ ਦੀ ਠੱਗੀ ਮਾਰ ਕੇ ਫਰਾਰ ਹੋ ਜਾਣ ਵਾਲੇ ਗਿਰੋਹ ਦੇ ਮੈਂਬਰਾਂ ਦੇ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

* 12 ਮਾਰਚ, 2021 ਨੂੰ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਦੇ ਚੱਕਰ ’ਚ ਸੰਗਰੂਰ ਦੇ ਨੇੜੇ ਦਿੜ੍ਹਬਾ ਦਾ ਇਕ ਪਰਿਵਾਰ 25 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਬਾਘਾਪੁਰਾਣਾ ਇਲਾਕੇ ਦੇ ਪਰਿਵਾਰ ਦੀ ਇਕ ਲੜਕੀ ਨੇ ਪਹਿਲਾਂ ਤਾਂ ਲੜਕੇ ਨਾਲ ਵਿਆਹ ਕਰਵਾਇਆ ਫਿਰ ਸਹੁਰਿਆਂ ਦੇ ਖਰਚ ’ਤੇ ਖੁਦ ਕੈਨੇਡਾ ਪਹੁੰਚ ਕੇ ਆਪਣੇ ਪਤੀ ਅਤੇ ਸਹੁਰਿਆਂ ਨਾਲੋਂ ਸੰਪਰਕ ਤੋੜ ਦਿੱਤਾ।

* 26 ਮਾਰਚ, 2021 ਨੂੰ ਗੋਰਖਪੁਰ ਦੇ ਕੋਲਿਆ ’ਚ ਇਕ ਟ੍ਰੈਵਲ ਏਜੰਸੀ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲਗਭਗ 350 ਵਿਅਕਤੀਆਂ ਨਾਲ ਸਵਾ ਕਰੋੜ ਰੁਪਏ ਦੀ ਠੱਗੀ ਮਾਰ ਕੇ ਇਕ ਟ੍ਰੈਵਲ ਏਜੰਸੀ ਵੱਲੋਂ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ।

* 21 ਮਾਰਚ, 2021 ਨੂੰ ਫਿਰੋਜ਼ਪੁਰ ਨਿਵਾਸੀ ਇਕ ਮੁਟਿਆਰ ਨੇ ਆਪਣੇ ਮਾਂ-ਬਾਪ ਨਾਲ ਮਿਲ ਕੇ ਆਸਟ੍ਰੇਲੀਆ ਜਾਣ ਦੇ ਲਈ ਪਹਿਲਾਂ ਬਠਿੰਡਾ ਨਿਵਾਸੀ ਇਕ ਨੌਜਵਾਨ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ 46 ਲੱਖ ਰੁਪਏ ਖਰਚ ਕਰਵਾ ਕੇ ਖੁਦ ਤਾਂ ਵਿਦੇਸ਼ ਪਹੁੰਚ ਗਈ ਅਤੇ ਉੱਥੇ ਜਾ ਕੇ ਪਤੀ ’ਤੇ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਇਕਪਾਸੜ ਤਲਾਕ ਲੈਣ ਦਾ ਕੇਸ ਕੋਰਟ ’ਚ ਦਾਇਰ ਕਰ ਦਿੱਤਾ।

* 23 ਮਈ, 2021 ਨੂੰ ਸ਼੍ਰੀਗੰਗਾਨਗਰ ਦੇ ਪਿੰਡ ‘ਆਰਬੀ’ ’ਚ ਇਕ ਕਿਸਾਨ ਨੇ ਆਪਣੇ ਬੇਟੇ ਦਾ ਵਿਆਹ ਕੈਨੇਡਾ ਤੋਂ ਸਟੱਡੀ ਆਫਰ ਪ੍ਰਾਪਤ ਇਕ ਮੁਟਿਆਰ ਨਾਲ ਕਰਵਾਇਆ ਅਤੇ 9 ਲੱਖ ਰੁਪਏ ਵਿਦੇਸ਼ ’ਚ ਉਸ ਦੀ ਪੜ੍ਹਾਈ ਦੇ ਨਾਂ ’ਤੇ ਦਿੱਤੇ ਪਰ ਬਾਅਦ ’ਚ ਨੂੰਹ ਅਤੇ ਉਸ ਦੇ ਮਾਤਾ-ਪਿਤਾ ਨੇ ਨੌਜਵਾਨ ਨੂੰ ਵਿਦੇਸ਼ ਲਿਜਾਣ ਤੋਂ ਨਾਂਹ ਕਰ ਦਿੱਤੀ।

* 17 ਜੁਲਾਈ, 2021 ਨੂੰ ਪਿਹੋਵਾ ਸਦਰ ਥਾਣਾ ਪੁਲਸ ਨੇ ਇਕ ਨੌਜਵਾਨ ਨੂੰ ਖਿਡਾਰੀ ਦੱਸ ਕੇ ਅਮਰੀਕਾ ਭੇਜਣ ਦੇ ਨਾਂ ’ਤੇ ਉਸ ਨਾਲ 32 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਔਰਤ ਸਮੇਤ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ।

* 18 ਜੁਲਾਈ, 2021 ਨੂੰ ਗੁਰਦਾਸਪੁਰ ਜ਼ਿਲੇ ਦੇ ਸ਼ਹਿਜਾਦਾ ਨਗਰ ਪਿੰਡ ਦੇ ਇਕ ਨੌਜਵਾਨ ਨੇ ਜਰਮਨੀ ’ਚ ਸੈਟਲ ਹੋਣ ਦੇ ਲਈ 18 ਲੱਖ ਰੁਪਏ ਖਰਚ ਕੇ ਇਕ ਮੁਟਿਆਰ ਨਾਲ ‘ਕੰਟ੍ਰੈਕਟ ਮੈਰਿਜ’ ਕਰ ਲਈ ਪਰ ਮੁਟਿਆਰ ਉਸ ਨੂੰ ਆਪਣੇ ਨਾਲ ਲੈ ਕੇ ਗਈ ਹੀ ਨਹੀਂ ਅਤੇ ਉਸ ਦਾ ਮੋਬਾਇਲ ਨੰਬਰ ਅਤੇ ਸੋਸ਼ਲ ਮੀਡੀਆ ’ਤੇ ਉਸ ਦਾ ਅਕਾਊਂਟ ਹੀ ਬਲਾਕ ਕਰ ਦਿੱਤਾ।

* 21 ਜੁਲਾਈ, 2021 ਨੂੰ ਵਿਆਹ ਤੋਂ ਬਾਅਦ ਕੈਨੇਡਾ ਸੱਦਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਪਿੰਡ ਤਾਜੇਵਾਲ ਦੇ ਇਕ ਪਰਿਵਾਰ ਨਾਲ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਮਾਹਿਲਪੁਰ ਦੀ ਪੁਲਸ ਨੇ ਇਕ ਮੁਟਿਆਰ ਅਤੇ ਉਸ ਦੇ ਪਿਤਾ ਅਤੇ ਇਕ ਰਿਸ਼ਤੇਦਾਰ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ।

* 21 ਜੁਲਾਈ, 2021 ਨੂੰ ਇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 7 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਕੁਰੂਕਸ਼ੇਤਰ ਪੁਲਸ ਨੇ ਇਕ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ।

ਇਹ ਤਾਂ ਉਹ ਕੁਝ ਕੁ ਉਦਾਹਰਣਾਂ ਹਨ ਜੋ ਅਖਬਾਰਾਂ ’ਚ ਪ੍ਰਕਾਸ਼ਿਤ ਹੋਈਆਂ ਹਨ ਅਤੇ ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਏ ਹੋਣਗੇ ਜਿਨ੍ਹਾਂ ਦੀ ਰਿਪੋਰਟ ਦਰਜ ਨਹੀਂ ਹੋਈ ਹੋਵੇਗੀ। ਇਨ੍ਹਾਂ ਤੋਂ ਸਪੱਸ਼ਟ ਹੈ ਕਿ ‘ਕੰਟ੍ਰੈਕਟ ਮੈਰਿਜ’ ਰਾਹੀਂ ਵਿਦੇਸ਼ ’ਚ ਵੱਸਣ ਅਤੇ ਨੌਕਰੀ ਦੇ ਲਈ ਵਿਚੋਲਿਆਂ ਜਾਂ ਟ੍ਰੈਵਲ ਏਜੰਟਾਂ ’ਤੇ ਅੱਖਾਂ ਮੀਟ ਕੇ ਭਰੋਸਾ ਕਰਨਾ ਠੀਕ ਨਹੀਂ।

ਉਂਝ ਵੀ ਵਿਦੇਸ਼ ਜਾਣ ਦੀ ਇੱਛਾ ਰੱਖਣ ਦੀ ਬਜਾਏ ਚੰਗਾ ਇਹ ਹੈ ਕਿ ਜਿੰਨੀ ਰਕਮ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰਦੇ ਹਨ, ਓਨੀ ਹੀ ਰਕਮ ਭਾਰਤ ’ਚ ਖਰਚ ਕਰ ਕੇ ਉਹ ਆਪਣੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਦੇਣ ਤਾਂ ਕਿ ਉਹ ਆਪਣੇ ਨਾਲ-ਨਾਲ ਦੂਸਰਿਆਂ ਦੇ ਲਈ ਵੀ ਰੋਜ਼ਗਾਰ ਅਤੇ ਆਮਦਨ ਦੇ ਸਾਧਨ ਪੈਦਾ ਕਰ ਕੇ ਦੇਸ਼ ਦੀ ਬੇਰੋਜ਼ਗਾਰੀ ਦੂਰ ਕਰ ਸਕਣ।

-ਵਿਜੇ ਕੁਮਾਰ

  • Young people
  • cheated
  • going abroad
  • ਨੌਕਰੀ
  • ਠੱਗੇ
  • ਨੌਜਵਾਨ’

‘ਚੋਣਾਂ ਨੇੜੇ ਆਉਂਦੇ ਹੀ’ ‘ਵੰਡਣ ਲੱਗੀਆਂ ਰਿਓੜੀਆਂ’

NEXT STORY

Stories You May Like

  • young men are becoming victims of bride robbers
    ਵਿਆਹ ਕਰਵਾਉਣ ਦੇ ‘ਉਤਾਵਲੇਪਨ ’ਚ’ ਲੁਟੇਰੀਆਂ ਦੁਲਹਨਾਂ ਦੇ ਸ਼ਿਕਾਰ ਬਣ ਰਹੇ ਨੌਜਵਾਨ!
  • youth cheated in the name of sending him abroad
    ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 17.80 ਲੱਖ ਰੁਪਏ ਦੀ ਠੱਗੀ
  • fraud case
    ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 10 ਲੱਖ ਰੁਪਏ ਦੀ ਠੱਗੀ
  • young people losing their lives in the   cycle of making reels
    ‘ਰੀਲ ਬਣਾਉਣ ਦੇ ਚੱਕਰ ਵਿਚ’ ਜ਼ਿੰਦਗੀਆਂ ਗੁਆ ਰਹੇ ਨੌਜਵਾਨ!
  • marriage  family  home
    ਕੁਝ ਮਿੰਟ ਪਹਿਲਾਂ ਜਿਸ ਘਰ 'ਚ ਵੱਜ ਰਹੇ ਸੀ ਵਿਆਹ ਦੇ ਗੀਤ, ਉਸੇ ਘਰ 'ਚ ਪੈ ਗਏ ਮੌਤ ਦੇ ਵੈਣ
  • loco pilot attacked with sharp weapons
    ਰੇਲਵੇ ਸਟੇਸ਼ਨ ਦੇ ਗਾਰਡ ਰੂਮ ’ਚ ਜਾ ਰਹੇ ਲੋਕੋ ਪਾਇਲਟ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • youth  death  marriage
    ਸ਼ੱਕੀ ਹਾਲਾਤ ਵਿਚ ਨੌਜਵਾਨ ਦੀ ਮੌਤ, ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਵਿਆਹ
  • aur youth coming from a party dies in road accident
    ਪਾਰਟੀ ਤੋਂ ਆ ਰਹੇ ਔੜ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
  • gst raid on punjab kesari
    'AAP' ਵੱਲੋਂ ਪੰਜਾਬ ਕੇਸਰੀ 'ਤੇ GST ਦੀ ਰੇਡ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ...
  • panic spreads after head found in surya enclave of jalandhar
    ਜਲੰਧਰ ਦੇ ਸੂਰਿਆ ਐਨਕਲੇਵ 'ਚ ਸਿਰ ਮਿਲਣ ਨਾਲ ਫੈਲੀ ਦਹਿਸ਼ਤ, ਜਾਂਚ 'ਚ ਲੱਗੀ ਪੁਲਸ
  • manoranjan kalia s big statement regarding navjot kaur sidhu s return to bjp
    ਨਵਜੋਤ ਕੌਰ ਸਿੱਧੂ ਦੀ ਭਾਜਪਾ 'ਚ ਵਾਪਸੀ ਨੂੰ ਲੈ ਕੇ ਮਨੋਰੰਜਨ ਕਾਲੀਆ ਦਾ ਵੱਡਾ ਬਿਆਨ
  • aap government afraid of media s truth
    ਮੀਡੀਆ ਦੀ ਸੱਚਾਈ ਤੋਂ ਡਰੀ ਪੰਜਾਬ ਦੀ 'ਆਪ' ਸਰਕਾਰ, ਲੋਕਤੰਤਰ ਦੇ ਚੌਥੇ ਥੰਮ੍ਹ ਨੂੰ...
  • punjab government  s continuous attack on media is unconstitutional  khanna
    ਪੰਜਾਬ ਸਰਕਾਰ ਵੱਲੋਂ ਮੀਡੀਆ 'ਤੇ ਲਗਾਤਾਰ ਕੀਤਾ ਜਾ ਰਿਹਾ ਹਮਲਾ ਗੈਰ-ਸੰਵਿਧਾਨਕ :...
  • sukhpal khaira said bhagwant mann has turned punjab into a police state
    ਭਗਵੰਤ ਮਾਨ ਨੇ ਪੰਜਾਬ ਨੂੰ ਪੁਲਸ ਸਟੇਟ 'ਚ ਬਦਲਿਆ: ਸੁਖਪਾਲ ਖਹਿਰਾ
  • aap government trying to suppress truth jairam thakur
    ਸੱਚ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ 'ਆਪ' ਸਰਕਾਰ : ਜੈਰਾਮ ਠਾਕੁਰ
  • manik goyal on punjab kesari raid
    ''ਆਪ' ਦਾ ਸਿੱਧਾ ਹਿਸਾਬ- ਸਾਡੇ ਮੁਤਾਬਕ ਖ਼ਬਰਾਂ ਕਰੋ ਨਹੀਂ ਤਾਂ ਤੰਗ...
Trending
Ek Nazar
tilak varma gets angry at arshdeep singh team india

ਅਰਸ਼ਦੀਪ ਸਿੰਘ ਦੀ ਇਸ ਹਰਕਤ 'ਤੇ ਭੜਕੇ ਤਿਲਕ ਵਰਮਾ, ਵੀਡੀਓ ਵਾਇਰਲ

salim gets emotional remembering his father

"ਆ ਜਾਓ ਯਾਰ Daddy, ਬਹੁਤ ਜ਼ਰੂਰਤ ਹੈ ਤੁਹਾਡੀ" - ਪਿਤਾ ਨੂੰ ਯਾਦ ਕਰਕੇ ਭਾਵੁਕ...

meghalaya coal mine blast tashkhai many killed

ਮੇਘਾਲਿਆ ਵਿੱਚ ਦਰਦਨਾਕ ਹਾਦਸਾ: ਕੋਲਾ ਖਦਾਨ 'ਚ ਭਿਆਨਕ ਧਮਾਕਾ, 10 ਮਜ਼ਦੂਰਾਂ ਦੀ...

abhishek bachchan turns 50

ਬਾਲੀਵੁੱਡ ਦੇ 'ਗੁਰੂ' ਦੀ Fifty: 50 ਸਾਲਾਂ ਦੇ ਹੋਏ ਅਭਿਸ਼ੇਕ ਬੱਚਨ, ਫ਼ਿਲਮੀ...

mrunal thakur flaunt her baby bump

ਹੈਂ..., ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋ ਗਈ ਮ੍ਰਿਣਾਲ ਠਾਕੁਰ ! ਫਲਾਂਟ ਕੀਤਾ...

uidai aadhaar numbers locked government scheme

2.5 ਕਰੋੜ ਆਧਾਰ ਕਾਰਡ ਕੇਂਦਰ ਨੇ ਕਰ'ਤੇ ਬੰਦ! ਇਸ ਕਾਰਨ ਚੁੱਕਿਆ ਵੱਡਾ ਕਦਮ

gold price prediction

Gold ਦੀ ਕੀਮਤ Up ਜਾਵੇਗੀ ਜਾਂ Down! ਜਾਣੋਂ ਕੀ ਕਹਿੰਦੇ ਨੇ ਮਾਹਰ

china door

ਚਾਈਨਾ ਡੋਰ ਨਾਲ ਹੋਈ ਮੌਤ! ਦਰਜ ਹੋਵੇਗਾ ਕਤਲ ਦਾ ਪਰਚਾ, ਸਖ਼ਤ ਹੋਈ UP ਸਰਕਾਰ

has shamita shetty found new love  rumours are circulating

47 ਸਾਲਾ ਸ਼ਮਿਤਾ ਸ਼ੈੱਟੀ ਦੀ ਜ਼ਿੰਦਗੀ 'ਚ 'ਨਵੇਂ ਮੁੰਡੇ' ਦੀ ਐਂਟਰੀ! ਜਾਣੋ...

student cuts female teacher lips

ਇਕਤਰਫ਼ਾ ਪਿਆਰ 'ਚ ਹੈਵਾਨੀਅਤ: ਵਿਦਿਆਰਥੀ ਨੇ ਅਧਿਆਪਕਾ ਨਾਲ ਜੋ ਕੀਤਾ ਸੁਣ ਕੰਬ...

mobile  recharge  cheap plan

Users ਦੀਆਂ ਲੱਗੀਆਂ ਮੌਜਾਂ ! ਆ ਗਿਆ 365 ਦਿਨ ਦੀ ਵੈਲਡਿਟੀ ਵਾਲਾ ਧਾਕੜ ਤੇ ਬੇਹੱਦ...

famous actress oops moment

ਅਚਾਨਕ ਧੋਖਾ ਦੇ ਗਈ ਮਸ਼ਹੂਰ ਅਦਾਕਾਰਾ ਦੀ ਡਰੈੱਸ, ਕੈਮਰੇ 'ਚ ਕੈਦ ਹੋ ਗਿਆ ਸਭ ਕੁੱਝ

punjab power cut tomorrow

8 ਘੰਟੇ ਬੰਦ ਰਹੇਗੀ ਬਿਜਲੀ, Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...

whatsapp traffic challan deducted account

ਤੁਹਾਡੇ ਚਾਲਾਨ ਦੇ 1000 ਰੁਪਏ ਬਕਾਇਆ...! ਤੇ ਫੇਰ ਕੱਟੇ ਗਏ 4 ਲੱਖ, ਨਾ ਕਰਿਓ...

indian railways cancelled train list till may june

ਯਾਤਰੀ ਕਿਰਪਾ ਕਰ ਕੇ ਧਿਆਨ ਦੇਣ! ਮਈ-ਜੂਨ 'ਚ ਕਈ ਟ੍ਰੇਨਾਂ ਰੱਦ, ਸਫ਼ਰ ਤੋਂ...

navjot singh sidhu

'ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ 'ਤੀ...

popular music director s p venkatesh dies

ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

spain moves to ban social media access for children under 16

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੇਗੀ ਪਾਬੰਦੀ, ਹੁਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    •   police helpless in the face of criminals
      ‘ਅਪਰਾਧੀਆਂ ਦੇ ਅੱਗੇ ਬੇਵੱਸ ਪੁਲਸ’ ਉਸ ਦੇ ਨੱਕ ਹੇਠ ਹੋ ਰਹੇ ਅਪਰਾਧ!
    • the indian republic must be further strengthened
      ਭਾਰਤੀ ਗਣਤੰਤਰ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ!
    • crime against women    victims range from breastfeeding girls
      ‘ਮਹਿਲਾਵਾਂ ਵਿਰੁੱਧ ਅਪਰਾਧ’ ਦੁੱਧ ਪੀਂਦੀਆਂ ਬੱਚੀਆਂ ਤੋਂ ਲੈ ਕੇ ਬੁੱਢੀ ਦਾਦੀ ਅੰਮਾ...
    • live in relationships leading to tragic consequences
      ‘ਦੁਖਦਾਈ ਨਤੀਜੇ ’ਤੇ ਪਹੁੰਚਦੇ’ ‘ਲਿਵ-ਇਨ ਰਿਲੇਸ਼ਨਸ਼ਿਪ!
    • counterfeit drug dealers playing with people  s lives
      ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਨਕਲੀ ਦਵਾਈਆਂ ਦਾ ਧੰਦਾ ਕਰਨ ਵਾਲੇ!
    •   what is happening  what are you doing
      ‘ਇਹ ਕੀ ਹੋ ਰਿਹਾ ਹੈ, ਇਹ ਕੀ ਕਰ ਰਹੇ ਹੋ’ ਆਪਣਿਆਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ...
    • a new era of american imperialism
      ਅਮਰੀਕੀ ਸਾਮਰਾਜਵਾਦ ਦਾ ਨਵਾਂ ਯੁੱਗ
    • cyber   fraud business of looting through   nude calls
      ‘ਨਿਊਡ ਕਾਲਜ਼ ਰਾਹੀਂ’ ਲੁੱਟਣ ਦਾ ਸਾਈਬਰ ਧੋਖਾਦੇਹੀ ਧੰਦਾ!
    • smuggling of drugs and gold continues   through ships
      ‘ਜ਼ਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • europe and australia take steps to stop lies on social media
      ਸੋਸ਼ਲ ਮੀਡੀਆ ’ਤੇ ਝੂਠ ਰੋਕਣ ਲਈ ਯੂਰਪ ਅਤੇ ਆਸਟ੍ਰੇਲੀਆ ਨੇ ਚੁੱਕੇ ਕਦਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +