ਜਲੰਧਰ- ਫੋਰਡ ਆਪਣੀ ਕਾਰ 2018 ਮਸਟੈਂਗ ਨੂੰ ਲੈ ਕੇ ਤਿਆਰੀਆਂ ਪੂਰੀ ਕਰ ਰਹੀ ਹੈ। ਇਸ ਕਾਰ ਦੇ ਇੰਟੀਰਿਅਰ, ਐਕਸਟੀਰਿਅਰ, ਪਰਫਾਰਮੇਨਸ ਆਦਿ ਤੋਂ ਜੁੜੀ ਕੁਝ ਅਹਿਮ ਗੱਲਾਂ ਜਾਣਕਾਰੀਆਂ ਦਸਾਗੇਂ।
ਫੋਰਡ ਮਸਟੈਂਗ ਦੀ ਇਸ ਫੇਸਲਿਫਟ ਵਾਲੀ ਕਾਰ 'ਚ ਮੌਜੂਦਾ ਮਾਡਲ ਦੇ ਮੁਕਾਬਲੇ ਕਈ ਬਦਲਾਵ ਕੀਤੇ ਜਾਣਗੇ। ਇਨ੍ਹਾਂ 'ਚੋਂ ਸਭ ਤੋਂ ਪ੍ਰਮੁੱਖ ਹੈ ਇਸ ਦਾ ਰੀ-ਡਿਜ਼ਾਇੰਡ ਹੈੱਡਲੈਂਪ ਕਲਸਟਰ। ਇੰਨ੍ਹਾ ਹੀ ਨਹੀਂ, ਇਸ ਦੇ ਫ੍ਰੰਟ ਲੁੱਕ ਨੂੰ ਕਾਫ਼ੀ ਡਾਇਨੈਮੀਕ ਲੁੱਕ ਦਿੱਤੀ ਗਈ ਹੈ। ਨਵੀਂ ਫੋਰਡ ਮਸਟੈਂਗ ਦੇ ਡਾਇਮੈਂਸ਼ਨ 'ਚ ਬਦਲਾਵ ਸਾਫ ਤੌਰ 'ਤੇ ਵੇਖਿਆ ਜਾ ਸਕੇਂਗਾ। ਇਸ ਨੂੰ ਮੌਜੂਦਾ ਮਾਡਲ ਦੇ ਮੁਕਾਬਲੇ ਜ਼ਿਆਦਾ ਚੌੜਾ ਬਣਾਇਆ ਜਾਵੇਗਾ। ਫੋਰਡ ਮਸਟੈਂਗ 2018 'ਚ ਡਿਜ਼ਾਇਨ ਕਾਫ਼ੀ ਹੱਦ ਤੱਕ ਸ਼ੈਲਬੀ ਜੀ. ਟੀ350 ਕਾਰ ਤੋਂ ਪ੍ਰੇਰਿਤ ਹੈ। ਇਸ ਦਾ ਫ੍ਰੰਟ ਲੁੱਕ, ਹੁੱਡ ਵੇਂਟਸ, ਏਗਜਾਸਟ ਅਤੇ ਰਿਅਰ ਡਿਫਿਊਜ਼ਰ ਉਸੇ ਤੋਂ ਇੰਸਪਾਇਰਡ ਹਨ। ਇੰਨ੍ਹਾ ਹੀ ਨਹੀਂ, ਫੋਰਡ ਦਾ ਦਾਅਵਾ ਹੈ ਕਿ ਨਵੀਂ ਜੀ. ਟੀ ਕਾਰ 0 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਸਿਰਫ਼ 4 ਸੈਕੰਡ 'ਚ ਹੀ ਪੂਰਾ ਕਰ ਲਵੇਂਗੀ।
ਐਕਸਟੀਰਿਅਰ ਦੀ ਗੱਲ ਕਰੀਏ ਤਾਂ ਕੁੱਝ ਪ੍ਰਮੁੱਖ ਬਦਲਾਵ ਦੇਖਣ ਨੂੰ ਮਿਲਣਗੇ। ਟੇਲਲੈਂਪਸ, ਨਵੇਂ ਅਲੌਏ ਵ੍ਹੀਲਜ਼ ਅਤੇ ਹੱਲਕੀ ਸ਼ਾਰਪ ਕਰੈਕਟਰ ਲਾਇੰਸ ਇਨ੍ਹਾਂ ਚੋਂ ਕੁੱਝ ਪ੍ਰਮੁੱਖ ਚੀਜਾਂ ਹਨ। ਕੈਬਿਨ 'ਚ ਖਾਸ ਬਦਲਾਵ ਨਹੀਂ ਕੀਤਾ ਜਾਵੇਗਾ।
ਨਵੀਂ ਫੋਰਡ ਮਸਟੈਂਗ 'ਚ ਫੁਲੀ ਡਿਜ਼ੀਟਲ ਇੰਸਟਰੂਮੈਂਟ ਕਲਸਟਰ ਨੂੰ ਆਪਸ਼ਨ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ। ਇਹ ਲਗਭਗ ਆਡੀ ਦੇ ਡਿਜੀਟਲ ਕਾਕਪਿੱਟ ਵਰਗਾ ਹੋਵੇਗਾ। ਇੰਨ੍ਹਾ ਹੀ ਨਹੀਂ, ਫੋਰਡ ਨੇ ਕਾਰਬਨ ਫਾਇਬਰ ਵਾਲੇ ਡੈਸ਼ਬੋਰਡ ਦਾ ਵੀ ਆਪਸ਼ਨ ਦੇਣ ਦਾ ਪਲਾਨ ਬਣਾਇਆ ਹੈ। ਇਸ 'ਚ ਮੈਟਲ ਦੀ ਫਿਨੀਸ਼ਿੰਗ ਹੋਵੇਗੀ। ਇਸ ਦੇ ਨਾਲ ਹੀ ਨਵਾਂ ਇੰਫੋਟੇਨਮੇਂਟ ਸਿਸਟਮ ਹੋਵੇਗਾ ਜੋ ਕਿ ਐਪਲ ਕਾਰ ਪਲੇ ਦੇ SYNC3 ਸਾਥ ਕੰਪੈਟਿਬਲ ਹੋਵੇਗਾ। ਇਸ ਦੇ ਨਾਲ ਹੀ ਲੈਦਰ ਲੁਕਸ ਨੂੰ ਵੀ ਕਾਫ਼ੀ ਹੱਦ ਤੱਕ ਚੇਂਜ ਕੀਤਾ ਜਾਵੇਗਾ।
ਕਾਰ 'ਚ ਸਭ ਤੋਂ ਅਹਿਮ ਬਦਲਾਵ ਹੋਵੇਗਾ ਇੰੰਜਨ ਦਾ। ਇਸ 'ਚ 5.0 ਲਿਟਰ ਦਾ ਵੀ8 ਇੰਜਣ ਲਗਾ ਹੋਵੇਗਾ। ਪਰਫਾਰਮੇਨਸ ਨੂੰ ਅਤੇ ਬਿਹਤਰ ਕਰਨ ਲਈ ਐਂਟਰੀ ਲੈਵਰ 2.3 ਲਿਟਰ ਇਕੋਬੂਸਟ 310 ਬੀ. ਐੱਚ. ਪੀ ਦੀ ਤਾਕਤ ਜੇਨਰੇਟ ਕਰੇਗੀ। ਇੰਨ੍ਹਾ ਹੀ ਨਹੀਂ ਟਾਰਕ ਸਮਰੱਥਾ ਵੀ 40 ਨਿਊਟਨ ਮੀਟਰ ਤੱਕ ਵੱਧ ਕੇ 476 ਨਿਊਟਨ ਮੀਟਰ ਤੱਕ ਪੁੱਜੇਗੀ। ਇਸ ਨਵੀਂ ਅਤੇ ਅਪਡੇਟਡ ਮਸਟੈਂਗ ਕਾਰ 'ਚ 10 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਸਿਸਟਮ ਲਗਾਇਆ ਜਾਵੇਗਾ। ਇਸ ਤੋਂ ਕਾਰ 3.3 ਸੈਕੰਡ 'ਚ ਤਕਰੀਬਨ 96 ਕਿਲੋਮੀਟਰ ਦੀ ਦੂਰ ਤੈਅ ਕਰ ਸਕੇਗੀ, ਜੋ ਕਿ ਪੋਰਸ਼ 911 ਕਾਰ ਤੋਂ ਕਿਤੇ ਜ਼ਿਆਦਾ ਹੈ।
ਨਵੀਂ ਮਸਟੈਂਗ 'ਚ ਕਾਕਪਿਟ ਨੂੰ ਹੋਰ ਵੀ ਬਿਹਤਰ ਬਣਾਇਆ ਜਾਵੇਗਾ। ਇਸ 'ਚ ਕੁੱਝ ਬਦਲਾਵ ਕੀਤੇ ਜਾਣਗੇ। ਇਨ੍ਹਾਂ 'ਚ ਅਪਡੇਟਡ ਲੈਦਰ ਸਟੀਅਰਿੰਗ ਵ੍ਹੀਲ ਅਤੇ ਨਵਾਂ ਸਵਿੱਚ ਗਿਅਰ ਸ਼ਾਮਿਲ ਹੈ।
ਭਾਰਤ 'ਚ ਲਾਂਚ ਹੋਈ ਲੈਂਡ ਰੋਵਰ ਦੀ ਦਮਦਾਰ SUV , ਕੀਮਤ 2.79 ਕਰੋੜ ਰੁਪਏ
NEXT STORY