ਜਲੰਧਰ- ਜੇਕਰ ਤੁਸੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਸਭ ਤੋਂ ਚੰਗਾ ਹਨ। ਜੀ. ਐੱਸ. ਟੀ ਲਾਗੂ ਹੋਣ ਤੋਂ ਠੀਕ ਪਹਿਲਾਂ ਤਮਾਮ ਆਟੋ ਕੰਪਨੀਆਂ ਸਟਾਕ ਕਲੀਅਰੇਂਸ ਸੇਲ ਲੈ ਕੇ ਆਈਆਂ ਹਨ। ਇਸ ਸੇਲ 'ਚ ਕੰਪਨੀਆਂ ਜਿੱਥੇ ਇਕ ਪਾਸੇ ਗਾਹਕਾਂ ਨੂੰ ਜ਼ਬਰਦਸਤ ਡਿਸਕਾਊਂਟ ਆਫਰ ਕਰ ਰਹੀ ਹਨ ਉਥੇ ਹੀ ਦੂੱਜੇ ਪਾਸੇ ਫ੍ਰੀ ਇੰਸ਼ਯੋਰੇਂਸ, ਈਜੀ ਫਾਇਨੈਂਸ ਅਤੇ ਵਧੀ ਹੋਈ ਵਾਰੰਟੀ ਜਿਹੇ ਅਕਰਸ਼ਕ ਆਫਰਸ ਵੀ ਦੇ ਰਹੀ ਹਨ । ਗਾਹਕਾਂ ਨੂੰ ਜੂਨ 'ਚ ਕਾਰਾਂ ਦੀ ਖਰੀਦਦਾਰੀ ਕਰਨ 'ਤੇ 2.5 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
- ਮਾਰੂਤੀ ਸੁਜ਼ੂਕੀ ਇੰਡੀਆ ਦੀਆਂ ਕਾਰਾਂ 'ਤੇ 25,000 ਤੋਂ 35,000 ਰੁਪਏ ਵਿਚਕਾਰ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
- ਮਹਿੰਦਰਾ ਵੱਲੋਂ ਸਕਾਰਪਿਓ ਅਤੇ ਐਕਸ. ਯੂ. ਵੀ. 500 'ਤੇ 27,000 ਰੁਪਏ ਤੋਂ ਲੈ ਕੇ 90,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
- ਹੁੰਡਈ, ਅਲੀਟ ਆਈ20 ਅਤੇ ਨਵੀਂ ਐਕਸੈਂਟ 'ਤੇ 25,000 ਰੁਪਏ ਅਤੇ ਪ੍ਰੀਮੀਅਮ ਸੈਂਤਾਫੇ ਐਸ. ਯੂ. ਵੀ. 'ਤੇ 2.5 ਲੱਖ ਰੁਪਏ ਤੱਕ ਦੇ ਲਾਭ ਦੇ ਰਹੀ ਹੈ। ਕੰਪਨੀ ਇਓਨ 'ਤੇ 45,000 ਰੁਪਏ, ਗ੍ਰੈਂਡ ਆਈ10 'ਤੇ 73,000 ਰੁਪਏ ਤੱਕ ਤਾਂ ਸਿਡਾਨ ਵੇਰਨਾ 'ਤੇ 90,000 ਰੁਪਏ ਤੱਕ ਦੀ ਛੋਟ ਪੇਸ਼ਕਸ਼ ਕਰ ਰਹੀ ਹੈ।
- ਹੌਂਡਾ, ਬ੍ਰਿਓ 'ਤੇ 14,500 ਰੁਪਏ ਅਤੇ ਕੰਪੈਕਟ ਸਿਡਾਨ ਅਮੇਜ਼ 'ਤੇ 50,000 ਰੁਪਏ ਦੀ ਛੋਟ ਦੇ ਰਹੀ ਹੈ, ਜ਼ੈਜ਼ 'ਤੇ 17,000 ਰੁਪਏ ਤਾਂ ਬੀ-ਆਰ. ਵੀ. 'ਤੇ 60,000 ਰੁਪਏ ਤੱਕ ਦੀ ਛੋਟ ਹੋਵੇਗੀ।
- ਫੋਰਡ ਇੰਡੀਆ ਦੀ ਕਾਰ 'ਤੇ 30,000 ਰੁਪਏ ਤੱਕ ਦੀ ਛੋਟ ਹੈ।
- ਨਿਸਾਨ ਆਪਣੀ ਛੋਟੀ ਕਾਰ 'ਤੇ 25,000 ਤਾਂ ਐਸ. ਯੂ. ਵੀ. 'ਤੇ 80,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਹ ਛੋਟ 30 ਜੂਨ ਤੱਕ ਹੀ ਹੋਵੇਗੀ।
ਕੁਝ ਡੀਲਰਾਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਜੂਨ 'ਚ ਖਰੀਦੀ ਗਈ ਕਾਰ ਦੀ ਕੀਮਤ ਘੱਟ ਹੋ ਜਾਂਦੀ ਹੈ ਤਾਂ ਮੁੱਲ 'ਚ ਹੋਣ ਵਾਲੇ ਫਰਕ ਨੂੰ ਵਾਪਸ ਕਰ ਦਿੱਤਾ ਜਾਵੇਗਾ। ਹਾਲਾਂਕਿ ਵੱਖ-ਵੱਖ ਸੂਬਿਆਂ ਦੇ ਮੌਜੂਦਾ ਟੈਕਸਾਂ 'ਚ ਫਰਕ ਮੁਤਾਬਕ ਛੋਟ 'ਚ ਫਰਕ ਹੋ ਸਕਦਾ ਹੈ।
ਕਾਰ ਬਾਜ਼ਾਰ 'ਚ ਮਚੀ ਧੂੰਮ, ਮਿਲ ਰਹੀ ਹੈ 2.5 ਲੱਖ ਤਕ ਦੀ ਛੋਟ!
NEXT STORY