ਜਲੰਧਰ- 2018 ਆਟੋ ਐਕਸਪੋ 'ਚ ਦੁਨੀਆਭਰ ਦੇ ਵੱਖ-ਵੱਖ ਆਟੋ ਮੇਕਰ ਕੰਪਨੀਆਂ ਆਪਣੇ ਵਾਹਨਾਂ ਨੂੰ ਸ਼ੋਅ-ਕੇਸ ਅਤੇ ਲਾਂਚ ਕਰਨ ਜਾ ਰਹੀਆਂ ਹਨ। ਉਥੇ ਹੀ 7 ਫਰਵਰੀ 2018 ਤੋਂ ਮਾਰੂਤੀ ਸੁਜ਼ੂਕੀ ਆਟੋ ਐਕਸਪੋ 'ਚ ਆਪਣੀ ਕਾਰਾਂ ਨੂੰ ਪੇਸ਼ ਕਰਣਾ ਸ਼ੁਰੂ ਕਰੇਗੀ, ਹਾਲਾਂਕਿ ਕੰਪਨੀ ਦੇ ਕੋਲ ਕਾਫ਼ੀ ਸਾਰੇ ਪ੍ਰੋਡਕਟਸ ਹਨ ਜੋ ਸ਼ੋਅਕੇਸ ਅਤੇ ਲਾਂਚ ਹੋਣਗੇ।


ਮਾਰੂਤੀ ਵੱਲੋਂ ਇਸ ਵਾਰ ਆਟੋ ਐਕਸਪੋ 'ਚ ਜੋ ਖਿੱਚ ਦਾ ਕੇਂਦਰ ਬਣੇਗੀ ਉਹ ਹੈ ਬਿਲਕੁੱਲ ਨਵੀਂ ਅਤੇ ਫੰਕੀ ਲੁੱਕ ਵਾਲੀ ਸੁਜ਼ੂਕੀ ਈ-ਸਰਵਾਇਵਰ ਕੰਸੈਪਟ। 2017 'ਚ ਇਸ ਕਾਰ ਨੂੰ ਪਹਿਲੀ ਵਾਰ ਟੋਕਿਓ ਮੋਟਰ ਸ਼ੋਅ 'ਚ ਸ਼ੋਅ ਕੇਸ ਕੀਤਾ ਗਿਆ ਸੀ। ਇਹ ਮਾਰੂਤੀ ਦੀ ਪਹਿਲੀ ਕੰਸੈਪਟ ਇਲੈਕਟ੍ਰਿਕ ਕਾਰ ਹੋਵੇਗੀ ਜਿਸ ਨੂੰ ਕੰਪੈਕਟ ਐੱਸ. ਯੂ. ਵੀ. ਦੇ ਡਿਜ਼ਾਇਨ 'ਤੇ ਬਣਾਇਆ ਗਿਆ ਹੈ। ਇਸ ਵਾਹਨ ਦੇ ਨਾਲ ਹੀ ਕੰਪਨੀ ਭਾਰਤ 'ਚ ਇਲੈਕਟ੍ਰਿਕ ਵਾਹਨਾਂ ਦੇ ਭਵਿੱਖ ਦੇ ਵੱਲ ਇਕ ਹੋਰ ਕਦਮ ਅੱਗੇ ਵਧਾਇਆ ਹੈ। ਇਸ ਕਾਰ 'ਚ ਕੰਪਨੀ ਲੀਥੀਅਮ-ਇਆਨ ਬੈਟਰੀ ਦਾ ਇਸਤੇਮਾਲ ਕਰ ਸਕਦੀ ਹੈ।
5 ਫਰਵਰੀ ਨੂੰ ਲਾਂਚ ਹੋ ਸਕਦੈ TVS ਦਾ ਇਹ ਨਵਾਂ ਸਕੂਟਰ,ਟੀਜ਼ਰ ਜਾਰੀ
NEXT STORY