ਜਲੰਧਰ-ਆਪਣੇ ਦਮਦਾਰ ਵਾਹਨਾਂ ਦੀ ਮਸ਼ਹੂਰ ਕੰਪਨੀ ਫੋਰਸ ਮੋਟਰ (Force Motor) ਜਲਦ ਹੀ ਆਪਣੀ ਮਸ਼ਹੂਰ ਗੋਰਖਾ ਐਕਸਟ੍ਰੀਮ ਐੱਸ. ਯੂ. ਵੀ. ਦਾ ਨਵਾਂ ਵੇਰੀਐਂਟ ਲਾਂਚ ਕਰਨ ਵਾਲੀ ਹੈ। ਇਸ ਨੂੰ Force Gurkha Xtreme ਨਾਂ ਦਿੱਤਾ ਗਿਆ ਹੈ। ਇਸ ਦੀ ਲਾਂਚਿੰਗ ਬਾਰੇ ਅਧਿਕਾਰਤ ਤੌਰ 'ਤੇ ਜਾਣਕਾਰੀ ਨਹੀਂ ਮਿਲੀ ਹੈ ਪਰ ਲਾਂਚ ਤੋਂ ਪਹਿਲਾਂ ਇਸ ਦਾ ਬ੍ਰੋਸ਼ਰ ਲੀਕ ਹੋ ਗਿਆ ਹੈ, ਜਿਸ ਨਾਲ ਕਾਰ ਦੇ ਸਾਰੇ ਸਪੈਸੀਫਿਕੇਸ਼ਨ ਬਾਰੇ ਖੁਲਾਸਾ ਹੋ ਗਿਆ ਹੈ।

ਡਿਜ਼ਾਇਨ-
ਇਹ ਕਾਰ ਐਕਸਪਲੋਰ ਮਾਡਲ ਦਾ ਥ੍ਰੀ ਡੋਰ ਵੇਰੀਐਂਟ 'ਤੇ ਆਧਾਰਿਤ ਹੈ, ਜਿਸ ਨੂੰ Ladder ਫਰੇਮ ਚੈਸਿਸ 'ਤੇ ਡਿਜ਼ਾਇਨ ਕੀਤਾ ਗਿਆ ਹੈ। ਇਸ ਦਾ ਸਟਾਇਲ Gurkha ਐਕਪਲੋਰ ਵਰਗਾ ਲੱਗਦਾ ਹੈ। ਇਸ ਦੇ ਫਰੰਟ 'ਚ ਗੋਲ ਆਕਾਰ ਦੀ ਹੈੱਡਲਾਈਟ ਮੌਜੂਦ ਹੈ। ਫੋਰਸ ਮੋਟਰ ਇਸ ਨੂੰ ਦੋ ਮਾਡਲ 'ਚ ਲਾਂਚ ਕਰੇਗੀ, ਜਿਸ 'ਚ ਇਕ ਸਾਫਟ ਟਾਪ ਅਤੇ ਦੂਜਾ ਹਾਰਡ ਰੂਫ ਫਾਰਮੈਂਟ 'ਚ ਆਵੇਗੀ ਅਤੇ ਇਸ ਦੇ ਨਾਲ ਬਲੈਕ ਕਲਰ ਦਾ ਬੰਪਰ ਮਿਲਦਾ ਹੈ। ਇਸ 'ਚ 6 ਜਾਂ 8 ਸੀਟ ਦੀ ਸਹੂਲਤ ਮਿਲੇਗੀ।

ਇੰਜਣ-
ਪਾਵਰ ਲਈ ਮਰਸਡੀਜ਼ ਬੈਂਜ਼ ਵਾਲਾ OM611-derived 2.2-litre ਦਾ ਡੀਜ਼ਲ ਇੰਜਣ ਲਗਾਇਆ ਗਿਆ ਹੈ, ਜੋ ਕਿ 138 ਬੀ. ਐੱਚ. ਪੀ. ਦੀ ਪਾਵਰ ਅਤੇ 321 ਮੀਟਰ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਉਪਲੱਬਧ ਕੀਤਾ ਗਿਆ ਹੈ।

ਹੋਰ ਫੀਚਰਸ-
ਇਸ 'ਚ ਕਈ ਮੈਕੇਨਿਕਲ ਕੰਪੋਨੈਂਟ ਦਿੱਤੇ ਗਏ ਹਨ। ਹੋਰ ਕੰਪੋਨੈਂਟ 'ਚ ਲੋ ਰੇਂਜ ਟਰਾਂਸਫਰ ਕੇਸ ਅਤੇ ਫਰੰਟ ਅਤੇ ਰਿਅਰ ਲਾਕਸ ਸ਼ਾਮਿਲ ਹਨ। ਇਸਦੀ ਪਰਫਾਰਮੇਂਸ ਨੂੰ ਹੋਰ ਵਧਾਉਣ ਲਈ ਸਸਪੈਂਸ਼ਨ 'ਚ ਹੋਰ ਵੀ ਸੁਧਾਰ ਕੀਤਾ ਗਿਆ ਹੈ। ਫੋਰਸ Gurkha Xtreme ਇਕ ਆਫ ਰੋਡਿੰਗ ਕਾਰ ਹੈ ਅਤੇ ਇਸ 'ਚ ਗਰਾਊਂਡ ਕਲੀਅਰੇਂਸ ਬਹੁਤ ਮਾਇਨੇ ਰੱਖਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ 205 ਮਿਲੀਮੀਟਰ ਦਾ ਕਾਫੀ ਜ਼ਿਆਦਾ ਗਰਾਊਂਡ ਕਲੀਅਰੇਂਸ ਦਿੱਤਾ ਗਿਆ ਹੈ।

ਕੀਮਤ-
ਫੋਰਸ ਮੋਟਰ ਦੀ ਹੁਣ ਤੱਕ ਕੀਮਤ ਬਾਰੇ ਜਾਣਕਾਰੀ ਨਹੀਂ ਮਿਲੀ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ 14 ਲੱਖ ਰੁਪਏ ਹੋਵੇਗੀ। ਇਸ ਦਾ ਮੁਕਾਬਲਾ ਮਹਿੰਦਰਾ ਦੀ ਆਉਣ ਵਾਲੀ ਥਾਰ (Thar) ਅਤੇ ਮਾਰੂਤੀ ਜਿਮਨੀ (Jimny) ਨਾਲ ਹੋਵੇਗਾ।
50cc ਤੋਂ 300cc ਆਪਸ਼ੰਸ 'ਚ Vespa ਲਿਆਇਆ 3 ਨਵੇਂ ਸਕੂਟਰ
NEXT STORY