ਜਲੰਧਰ- ਆਟੋ ਐਕਸਪੋ 2018 'ਚ ਵਿਖਾਈ ਗਈ ਸੈਕਿੰਡ ਜਨਰੇਸ਼ਨ Honda Amaze ਨੂੰ ਅੱਜ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਕਾਰ ਨੂੰ ਨਵੇਂ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਨਵੀਂ Amaze ਦੀ ਬੁਕਿੰਗ ਪਹਿਲਾਂ ਤੋਂ ਹੀ ਚੱਲ ਰਹੀ ਹੈ। ਇਸ ਨੂੰ 21,000 ਰੁਪਏ 'ਚ ਬੁੱਕ ਕੀਤੀ ਜਾ ਸਕਦੀ ਹੈ। ਇਸ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਪੈਟਰੋਲ ਵਰਜ਼ਨ ਦੀ ਐਕਸ-ਸ਼ੋਰੂਮ ਕੀਮਤ 5.59 ਰੁਪਏ ਹਨ। ਉਥੇ ਹੀ ਡੀਜ਼ਲ ਵਰਜ਼ਨ ਦੀ ਕੀਮਤ ਰੱਖੀ ਗਈ ਹੈ।
ਫੀਚਰਸ
ਨਵੀਂ Amaze ਕ੍ਰੋਮ ਗਰਿਲ, ਨਵਾਂ ਹੈੱਡਲੈਂਪ ਕਲਸਟਰ ਅਤੇ ਐਲ. ਈ. ਡੀ. ਪੋਜੀਸ਼ਨ ਲੈਂਪ ਨਾਲ ਲੈਸ ਹੈ। ਇਸ ਤੋਂ ਇਲਾਵਾ ਕਾਰ 'ਚ ਪਾਰਕਿੰਗ ਸੈਂਸਰ, ਰਿਅਰ ਕੈਮਰਾ, ਨਵਾਂ ਅਲੌਏ ਵ੍ਹੀਲ, Digipad 2.0, ਐਪਲ ਕਾਰਪਲੇਅ, ਐਂਡ੍ਰਾਇਡ ਆਟੋ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ, ਅਤੇ ਆਟੋਮੈਟਿਕ ਕਲਾਇਮੇਟ ਕੰਟਰੋਲ ਜਿਹੇ ਫੀਚਰਸ ਦਿੱਤੇ ਗਏ ਹਨ। ਬੂਟ ਸਪੇਸ ਨੂੰ ਵਧਾ ਕੇ 420 ਲਿਟਰ ਦਾ ਬਣਾਇਆ ਗਿਆ ਹੈ, ਉਥੇ ਹੀ ਇਸ ਦੇ ਵ੍ਹੀਲ ਬੇਸ 'ਚ ਵੀ 65mm ਦਾ ਵਾਧਾ ਕੀਤਾ ਗਿਆ ਹੈ।
ਇੰਜਣ ਪਾਵਰ
ਪੈਟਰੋਲ ਵਰਜ਼ਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ ਪੁਰਾਣੇ 1ma੍ਰe ਵਰਗੀ ਹੀ 1.2-ਲਿਟਰ ਇੰਜਣ ਲਗਾ ਹੈ ਜੋ 87 ਬੀ. ਐੱਚ. ਪੀ. ਦਾ ਪਾਵਰ ਦਿੰਦਾ ਹੈ। ਇਸ ਦੇ ਡੀਜ਼ਲ ਵਰਜ਼ਨ 'ਚ ਨਵਾਂ 1.5-ਲਿਟਰ ਇੰਜਣ ਲਗਾਇਆ ਹੈ ਜੋ ਪਹਿਲਾਂ ਤੋਂ ਜ਼ਿਆਦਾ ਪਾਵਰਫੁਲ ਅਤੇ ਫਿਊਲ ਐਫੀਸ਼ਿਐਂਟ ਵੀ ਹੈ। ਇਸ ਕਾਰ ਦੇ ਦੋਨ੍ਹੋਂ ਵਰਜ਼ਨ 'ਚ 5-ਸਪੀਡ ਮੈਨੂਅਲ ਅਤੇ 3V“ ਗਿਅਰਬਾਕਸ ਦੀ ਆਪਸ਼ਨ ਦਿੱਤੀ ਗਈ ਹੈ।
ਐਸਟਨ ਮਾਰਟਿਨ ਨੇ ਪੇਸ਼ ਕੀਤੀ ਆਪਣੀ ਨਵੀਂ ਫਲੈਗਸ਼ਿਪ ਕਾਰ DB11 AMR
NEXT STORY