ਜਲੰਧਰ- ਭਾਰਤੀ ਕਾਰ ਬਾਜ਼ਾਰ 'ਚ ਫੋਰਡ ਇੰਡੀਆ ਜਲਦ ਹੀ ਆਪਣੀ ਪਾਪੁਲਰ SUV ਟਾਇਟੇਨੀਅਮ ਐੱਸ ਨੂੰ ਹੁਣ ਨਵੇਂ ਇੰਜਣ 'ਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਸੋਰਸ ਮੁਤਾਬਕ ਕੰਪਨੀ ਇਕੋਸਪੋਰਟ 'ਚ ਨਵਾਂ 1.0 ਲਿਟਰ ਦਾ ਇਕੋਬੂਸਟ ਇੰਜਣ ਮਿਲ ਸਕਦਾ ਹੈ।
ਫੋਰਡ ਦੀ ਇਕੋਸਪੋਰਟ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 1.0 ਲਿਟਰ ਦਾ ਇਕੋਬੂਸਟ ਇੰਜਣ ਮਿਲੇਗਾ ਜੋ ਕਿ 125 PS ਅਤੇ 140 PS ਦੀ ਪਾਵਰ ਦੇਵੇਗਾ। ਅੰਦਾਜੇ ਲਗਾਏ ਜਾ ਰਹੇ ਹਨ ਦੀ ਕੰਪਨੀ ਜਲਦ ਹੀ ਇਸ ਨੂੰ ਮਾਰਕੀਟ 'ਚ ਵਿਕਰੀ ਲਈ ਉਪਲੱਬਧ ਕਰਾ ਸਕਦੀ ਹੈ।

ਲਿਟਰ ਦੇ ਇਕੋਬੂਸਟ ਇੰਜਣ ਤੋਂ ਇਲਾਵਾ ਕੰਪਨੀ ਜਲਦ ਹੀ ਟਾਇਟੇਨੀਅਮ ਐੱਸ ਮਾਡਲ ਨੂੰ ਮਈ ਮਹੀਨੇ 'ਚ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਹ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ 'ਚ ਮਿਲੇਗਾ, ਇਸ ਦੇ ਡੀਜਲ ਮਾਡਲ 'ਚ 1.5 ਲਿਟਰ ਦਾ ਡੀਜ਼ਲ ਇੰਜਣ ਲਗਾ ਹੈ ਜੋ ਕਿ 6 ਸਪੀਡ ਮੈਨੂਅਲ ਗਿਅਰ ਨਾਲ ਲੈਸ ਹੋਵੇਗਾ ਜਦੋਂ ਕਿ ਇਸ 'ਚ ਲਗਾ 1.5 ਲਿਟਰ ਦਾ ਪੈਟਰੋਲ ਇੰਜਣ 6 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਵੇਗਾ।

115 ਕਿਲੋਗ੍ਰਾਮ ਤੱਕ ਦੇ ਵਜ਼ਨ ਨੂੰ ਲੈ ਉੱਡੇਗੀ ਇਹ Flying Electric Bike
NEXT STORY