ਜਲੰਧਰ- ਭਾਰਤੀ ਆਟੋ ਬਾਜ਼ਾਰ 'ਚ ਹਰ ਸਾਲ ਕਈ ਨਵੀਂ ਕਾਰਾਂ ਲਾਂਚ ਹੁੰਦੀਆਂ ਰਹਿੰਦੀਆਂ ਹਨ, ਇਸ ਤਰ੍ਹਾਂ ਸਾਲ 2017 'ਚ ਵੀ ਕਈ ਨਵੀਆਂ ਕਾਰਾਂ ਲਾਂਚ ਹੋਈਆਂ। ਉਥੇ ਹੀ ਇਨ੍ਹਾਂ 'ਚੋਂ ਕੁਝ ਕਾਰ ਕੰਪਨੀਆਂ ਨੂੰ ਆਪਣੇ ਕੁਝ ਮਾਡਲ ਮੰਬ ਕਰਨੇ ਪਏ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-
1. ਮਾਰੂਤੀ ਰਿਟਜ਼
ਇਹ ਕਾਰ ਨੌਜਵਾਨਾਂ 'ਚ ਖਾਸੀ ਲੋਕਪ੍ਰਿਅ ਕਾਰ ਰਹੀ। ਇਸ ਨੂੰ 2009 'ਚ ਲਾਂਚ ਕੀਤਾ ਗਿਆ ਅਤੇ ਭਾਰਤ 'ਚ ਇਸ ਦੀਆਂ ਕੁਲ 4 ਲੱਖ ਯੂਨਿਟਸ ਵਿਕੀਆਂ। ਰਿਟਜ਼ ਨੂੰ ਮਾਰੂਤੀ ਨੇ ਭਾਰਤ 'ਚ ਇਗਨਿਸ ਲਿਆਉਣ ਤੋਂ ਬਾਅਦ ਬੰਦ ਕਰ ਦਿੱਤਾ। ਰਿਟਜ਼ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ੰਸ ਸਨ।
2. ਹੁੰਡਈ ਆਈ 10
ਇੰਟਰਨੈਸ਼ਨਲ ਬਾਜ਼ਾਰ 'ਚ ਹੁੰਡਈ ਨੇ ਆਈ 10 ਦਾ ਅਪਡੇਟਿਡ ਅਵਤਾਰ ਗ੍ਰੈਂਡ 10 ਪੇਸ਼ ਕੀਤਾ ਹੈ। ਭਾਰਤੀ ਬਾਜ਼ਾਰ 'ਚ ਆਈ 10 ਦੀ ਲੋਕਪ੍ਰਿਅਤਾ ਦੇਖਦੇ ਹੋਏ ਦੋਵਾਂ ਮਾਡਲਸ ਦੇ ਨਾਲ ਕੰਪਨੀ ਨੇ ਕੰਟਿਨਿਊ ਕੀਤਾ। ਮਾਰਚ 'ਚ ਕੰਪਨੀ ਨੇ ਇਸ ਦੀ ਪ੍ਰੋਡਕਸ਼ਨ ਭਾਰਤ 'ਚ ਬੰਦ ਕਰ ਦਿੱਤੀ।
3. ਮਾਰੂਤੀ ਸਿਲੇਰੀਓ ਡੀਜ਼ਲ
ਸਿਲੇਰੀਓ ਦੇ ਡੀਜ਼ਲ ਮਾਡਲ ਨੂੰ ਮਾਰੂਤੀ ਸੁਜ਼ੂਕੀ ਨੇ ਬੰਦ ਕਰ ਦਿੱਤਾ। ਇਸ ਗੱਡੀ 'ਚ ਮਾਰੂਤੀ ਨੇ ਸਭ ਤੋਂ ਛੋਟਾ ਡੀਜ਼ਲ ਇੰਜਣ ਲਗਾਇਆ ਸੀ। ਸਿਲੇਰੀਓ ਦੇ ਇਸ ਮਾਡਲ ਦੀ ਮਾਈਲੇਜ 21 ਕਿਲੋਮੀਟਰ ਪ੍ਰਤੀ ਲੀਟਰ ਤੋਂ ਜ਼ਿਆਦਾ ਸੀ। ਇਸ ਵਿਚ 793 ਸੀਸੀ ਇੰਜਣ ਦਿੱਤਾ ਗਿਆ ਸੀ।
4. ਸੈਕਿੰਡ ਜਨਰੇਸ਼ਨ ਮਾਰੂਤੀ ਸਵਿਫਟ 2017
ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਸਵਿਫਟ ਦੇ ਸੈਕਿੰਡ ਜਨਰੇਸ਼ਨ ਮਤਲਬ ਮੌਜੂਦਾ ਮਾਡਲ ਦੀ ਪ੍ਰੋਡਕਸ਼ਨ ਬੰਦ ਕਰ ਦਿੱਤੀ ਹੈ। 2018 'ਚ ਕੰਪਨੀ ਇਸ ਦਾ ਥਰਡ ਜਨਰੇਸ਼ਨ ਮਾਡਲ ਲਿਆਏਗੀ। ਇਸ ਨਵੇਂ ਮਾਡਲ ਨੂੰ ਮਾਰੂਤੀ ਗੁਜਰਾਤ ਪਲਾਂਟ 'ਚ ਬਣਾਏਗੀ। ਭਾਰਤ ਦੀਆਂ ਟਾਪ ਸੇਲਿੰਗ ਕਾਰਾਂ 'ਚ ਸ਼ਾਮਿਲ ਰਹਿਣ ਵਾਲੀ ਸੈਕਿੰਡ ਜਨਰੇਸ਼ਨ ਸਵਿਫਟ ਨੂੰ ਭਾਰਤੀ ਗਾਹਕ ਕਾਫੀ ਮਿਸ ਕਰਣਗੇ।
5. ਟੋਇਟਾ ਕੈਮਰੀ ਹਾਈਬ੍ਰਿਡ
ਹਾਈਬ੍ਰਿਡ ਕਾਰਾਂ 'ਤੇ ਟੈਕਸ ਕਾਫੀ ਵਧਣ ਦੇ ਚੱਲਦੇ ਟੋਇਦਾ ਨੇ ਇਸ ਗੱਡੀ ਨੂੰ ਭਾਰਤ 'ਚ ਬੰਦ ਕਰਨ ਦਾ ਫੈਸਲਾਲ ਲਿਆ। ਜੀ.ਐੱਸ.ਟੀ. ਅੇਤ ਸੈੱਸ 'ਚ ਹਾਈਕ ਦੇ ਚੱਲਦੇ ਇਸ ਦੀ ਨਵੀਂ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 32 ਲੱਖ ਰੁਪਏ ਤੋਂ ਵਧ ਕੇ 39 ਲੱਖ ਰੁਪਏ ਹੋ ਗਈ ਸੀ।
Kawasaki ਨੇ ਭਾਰਤ 'ਚ ਲਾਂਚ ਕੀਤੀ ਇਹ ਨਵੀਂ ਦਮਦਾਰ ਕਰੂਜ਼ਰ ਬਾਈਕ
NEXT STORY