ਜਲੰਧਰ— ਲੰਬੇ ਇੰਤਜਾਰ 'ਚ ਬਾਅਦ ਟੋਇਟਾ ਇੰਡੀਆ ਆਪਣੀ ਐੱਮ. ਯੂ. ਵੀ ਇਨੋਵਾ ਕਰਿਸਟਾ ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਟੋਇਟਾ ਇਨੋਵਾ ਕਰਿਸਟਾ ਨੂੰ 2 ਮਈ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਦਾ ਮੰਨਣਾ ਹੈ ਕਿ ਟੋਇਟਾ ਇਨੋਵਾ ਦਾ ਇਹ ਨਵਾਂ ਅਵਤਾਰ ਆਪਣੀ ਸਟਾਈਲਿੰਗ ਅਤੇ ਫੀਚਰਸ ਨਾਲ ਇਕ ਵੱਖਰੀ ਪਹਿਚਾਣ ਬਣਾਏਗਾ। ਨਵੀਂ ਇਨੋਵਾ 'ਚ ਕਈ ਬਦਲਾਵ ਕੀਤੇ ਗਏ ਹਨ ਜੋ ਇਸ ਨੂੰ ਜ਼ਿਆਦਾ ਪ੍ਰੀਮੀਅਮ ਬਣਾਉਂਦੇ ਹਨ। ਟੋਇਟਾ ਇਨੋਵਾ ਕਰਿਸਟਾ ਦੀ ਅਨੁਮਾਨਿਤ ਕੀਮਤ 10 ਲੱਖ ਰੁਪਏ ਤੋਂ ਲੈ ਕੇ 16 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਦੇ ਵਿਚਕਾਰ ਦੱਸੀ ਜਾ ਰਹੀ ਹੈ
ਟੋਇਟਾ ਇਨੋਵਾ ਕਰਿਸਟਾ 'ਚ 2.4-ਲਿਟਰ ਜੀ. ਡੀ ਡੀਜ਼ਲ ਇੰਜਣ ਲਗਾਇਆ ਗਿਆ ਹੈ ਜੋ 147 ਬੀ. ਐੱਚ. ਪੀ ਦਾ ਪਾਵਰ ਅਤੇ ਮੈਨੂਅਲ 'ਚ 343Nm ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਗੱਡੀ 'ਚ ਪ੍ਰੀਮੀਅਮ ਲੈਦਰ ਇੰਟੀਰਿਅਰ, ਐਂਬਿਅੰਟ ਲਾਈਟਿੰਗ, ਆਟੋਮੈਟਿਕ ਕਲਾਇਮੇਟ ਕੰਟਰੋਲ ਪਾਵਰ ਵਿੰਡੋ, ਸਟੇਅਰਿੰਗ-ਮਾਊਂਟੇਡ ਕੰਟਰੋਲ, ਟਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਨੈਵਿਗੇਸ਼ਨ, ਬਲੂਟੁੱਥ ਕੁਨੈੱਕਟੀਵਿਟੀ, ਯੂ. ਐੱਸ. ਬੀ, ਆਕਸ-ਇਨ ਜਿਹੇ ਫੀਚਰਸ ਸ਼ਾਮਿਲ ਹਨ। ਨਾਲ ਹੀ ਨਿਊ-ਜਨਰੇਸ਼ਨ ਇਨੋਵਾ ਨੂੰ ਡੁਅਲ-ਫ੍ਰੰਟ ਏਅਰਬੈਗ, ਏ. ਬੀ. ਐੱਸ, ਈ. ਬੀ. ਡੀ, ਹਿੱਲ-ਸਟਾਰਟ ਅਸਿਸਟ ਕੰਟਰੋਲ ਅਤੇ ਰਿਅਰ ਪਾਰਕਿੰਗ ਸੈਂਸਰ ਜਿਹੇ ਸੈਫਟੀ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਟੋਇਟਾ ਇਨੋਵਾ ਕਰਿਸਟਾ ਨੂੰ ਟੋਇਟਾ ਨਿਊ ਗਲੋਬਲ ਆਰਕਿਟੈਕਚਰ (ORVM) ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ।
ਗੱਡੀ ਦੇ ਐਕਸਟੀਰਿਅਰ ਪ੍ਰੋਫਾਇਲ 'ਤੇ ਨਜ਼ਰ ਪਾਈਏ ਤਾਂ ਇਸ 'ਚ ਵੱਡਾ ਫ੍ਰੰਟ ਗਰੀਲ, ਡੁਅਲ-ਕ੍ਰੋਮ ਸਲੈਟ, ਪ੍ਰੋਜੈਕਟਰ ਯੂਨਿਟ ਦੇ ਨਾਲ ਸਟਾਈਲਿਸ਼ ਹੈਂਡਲੈਂਪ, 5-ਸਪੋਕ ਅਲੌਏ ਵ੍ਵੀਲ, ਇਲੈਟ੍ਰਾਨਿਕ ਓ.ਆਰ. ਵੀ. ਐੱਮ (ORVM) ਅਤੇ ਐੱਲ. ਈ. ਡੀ ਟੇਲ ਲੈਂਪ ਜਿਹੇ ਫੀਚਰਸ ਲਗਾਏ ਗਏ ਹਨ। ਪਿਛਲੇ ਮਾਡਲ ਦੀ ਤੁਲਨਾ 'ਚ ਨਵਾਂ ਮਾਡਲ ਕਾਫੀ ਹੱਲਕਾ ਹੈ। ਪਿਛਲੇ ਮਾਡਲ ਦੀ ਤੁਲਨਾ 'ਚ ਨਵੀਂ ਇਨੋਵਾ 180mm ਜ਼ਿਆਦਾ ਲੰਮੀ, 60mm ਜ਼ਿਆਦਾ ਚੌੜੀ ਅਤੇ 45mm ਜ਼ਿਆਦਾ ਉੱਚੀ ਹੈ। ਹਾਲਾਂਕਿ ਗੱਡੀ ਦਾ ਵ੍ਹੀਲਬੇਸ 2750mm ਹੀ ਹੈ।
ਭਾਰਤ 'ਚ ਲਾਂਚ ਹੋਣ ਜਾ ਰਹੀ ਏ Lamborghini Huracan
NEXT STORY