ਜਲੰਧਰ-ਟਰਾਇੰਫ ਨੇ ਆਪਣੀ ਨਵੀਂ ਜਨਰੇਸ਼ਨ ਟਾਈਗਰ 800 ਬਾਈਕ ਨੂੰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਨਵੀਂ ਟਾਈਗਰ 800 'ਚ 4 ਕਲਰਸ ਦਾ ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ ਇਸ ਬਾਈਕ ਦੇ ਲਈ 50 ਤੋਂ ਜਿਆਦਾ ਐਕਸਸਰੀਜ਼ ਵੀ ਆਫਰ ਕੀਤੀ ਹੈ, ਜਿਨ੍ਹਾਂ ਨੂੰ ਗਾਹਕ ਆਪਣੀ ਜਰੂਰਤ ਮੁਤਾਬਿਕ ਚੁਣ ਕੇ ਵਰਤੋਂ ਕਰ ਸਕਦੇ ਹਨ, ਇਸ ਲਾਂਚ 'ਤੇ ਬਾਲੀਵੁੱਡ ਐਕਟਰ ਅਮਿਤ ਸਾਧ ਵੀ ਮੌਜੂਦ ਸੀ ਅਤੇ ਅਮਿਤ ਖੁਦ ਟਰਾਇੰਫ ਦੇ ਫੈਨ ਹਨ। ਟਰਾਇੰਫ ਟਾਈਗਰ 800 ਬਾਈਕ 3 ਵਰਜਨ 'ਚ ਪੇਸ਼ ਕੀਤੀ ਗਈ ਹੈ।


ਵੇਰੀਐਂਟਸ ਅਤੇ ਕੀਮਤ-
1. ਟਰਾਇੰਫ ਟਾਈਗਰ 800 XR: 11.76 ਲੱਖ ਰੁਪਏ
2. ਟਰਾਇੰਫ ਟਾਈਗਰ 800 XRx:13.13 ਲੱਖ ਰੁਪਏ
3. ਟਰਾਇੰਫ ਟਾਈਗਰ 800 X3x: 13.76 ਲੱਖ ਰੁਪਏ

ਸਪੈਸੀਫਿਕੇਸ਼ਨ-
ਟਰਾਇੰਫ ਟਾਈਗਰ 800 ਬਾਈਕ 'ਚ ਇਨ ਲਾਈਨ ਥ੍ਰੀ ਸਿੰਲਡਰ ਇੰਜਣ ਲੱਗਾ ਹੈ, ਜੋ 94bhp ਦੀ ਪਾਵਰ ਅਤੇ 79Nm ਦਾ ਟਾਰਕ ਦਿੰਦਾ ਹੈ। ਇਸ ਬਾਈਕ 'ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ ਅਤੇ ਇਹ ਲੋਅ ਸਪੀਡ ਵਧੀਆ ਰਿਸਪਾਂਸ ਦਿੰਦਾ ਹੈ। ਕੰਪਨੀ ਨੇ ਇਸ ਬਾਈਕ 'ਚ ਲਗਭਗ 200 ਬਦਲਾਅ ਕੀਤੇ ਗਏ ਹਨ।

ਹੋਂਡਾ ਦੀ ਅਫਰੀਕਾ ਟਵਿਨ ਨਾਲ ਹੋਵੇਗਾ ਮੁਕਾਬਲਾ- ਟਰਾਇੰਫ ਟਾਈਗਰ 800 ਦਾ ਮੁਕਾਬਲਾ ਹੋਂਡਾ ਮੋਟਰ ਸਾਈਕਲ ਦੀ ਐਡਵੈਂਚਰ ਮੋਟਰਸਾਈਕਲ CRF1000L ਅਫਰੀਕਾ ਟਵਿਨ ਨਾਲ ਹੋਵੇਗਾ।

ਕਾਰ ਖਰੀਦਣ ਦਾ ਸੁਨਹਿਰੀ ਮੌਕਾ, ਇਨ੍ਹਾਂ ਕਾਰਾਂ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ
NEXT STORY