ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਕੁਲਭੂਸ਼ਣ ਜਾਧਵ ਮਾਮਲੇ ਵਿੱਚ ਅੱਜ ਫੈਸਲਾ ਸੁਣਾ ਸਕਦਾ ਹੈ।
ਆਈਸੀਜੇ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਇਸ ਮਾਮਲੇ ਦੀ ਸੁਣਵਾਈ ਦੋ ਸਾਲ ਦੋ ਮਹੀਨੇ ਤੋਂ ਚੱਲ ਰਹੀ ਹੈ।
ਪਾਕਿਸਤਾਨ ਨੇ ਕੁਲਭੂਸ਼ਣ 'ਤੇ ਭਾਰਤ ਲਈ ਜਾਸੂਸੀ ਦਾ ਇਲਜ਼ਾਮ ਲਾਇਆ ਸੀ। ਪਾਕਿਸਤਾਨ ਦਾ ਦਾਅਵਾ ਹੈ ਕਿ ਕੁਲਭੂਸ਼ਨ ਜਾਧਵ ਭਾਰਤੀ ਸਮੁੰਦਰੀ ਫੌਜ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਜਾਸੂਸੀ ਕਰਦਿਆਂ ਫੜ੍ਹਿਆ ਗਿਆ ਸੀ।
ਮਾਰਚ, 2016 ਵਿੱਚ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਹੋਈ ਸੀ।
ਆਈਸੀਜੇ ਦੇ 15 ਮੈਂਬਰੀ ਬੈਂਚ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਦਲੀਲਾਂ ਤੋਂ ਬਾਅਦ 21 ਫਰਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ।
ਭਾਰਤ ਅਤੇ ਨੇਪਾਲ 'ਚ ਆਏ ਹੜ੍ਹ ਤੋਂ ਬਾਅਦ ਨਦੀਆਂ 'ਤੇ ਸਿਆਸਤ
ਜਦੋਂ ਪਾਣੀ ਦੇ ਸਰੋਤਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਤੇ ਨੇਪਾਲ ਵਿਚਲੇ ਸਬੰਧ ਗੰਭੀਰ ਹੋ ਜਾਂਦੇ ਹਨ। ਇਸ ਸਾਲ ਵੀ ਹੜ੍ਹਾਂ ਨੇ ਇਸ ਖੇਤਰ ਵਿੱਚ ਤਬਾਹੀ ਮਚਾਈ ਹੋਈ ਹੈ।
ਇਹ ਵੀ ਪੜ੍ਹੋ:
ਨੇਪਾਲ ਤੇ ਬੰਗਲਾਦੇਸ਼ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਲੱਖ ਤੋਂ ਜਿਆਦਾ ਉੱਤਰ ਤੇ ਉੱਤਰ-ਪੂਰਬੀ ਭਾਰਤ ਵਿੱਚ ਵਸ ਰਹੇ ਲੋਕਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ ਹੈ।
ਨੇਪਾਲ ਹੜ੍ਹਾਂ ਲਈ ਸਰਹੱਦ 'ਤੇ ਬਣੇ ਬੰਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਜਿਸ ਕਰਕੇ ਪਾਣੀ ਭਾਰਤ ਵਾਲੇ ਪਾਸੇ ਨਹੀਂ ਆਉਂਦਾ।
ਦੋ ਸਾਲ ਪਹਿਲਾਂ ਬੀਬੀਸੀ ਨੇ ਪੂਰਬੀ ਨੇਪਾਲ ਦੇ ਇਲਾਕੇ 'ਚ ਇੱਕ ਪੜਤਾਲ ਦੌਰਾਨ ਭਾਰਤੀ ਪਾਸੇ ਵੱਲ ਕੁਝ ਅਜਿਹੀਆਂ ਸੰਰਚਨਾਵਾਂ ਨੂੰ ਦੇਖਿਆ ਜੋ ਕੁਝ ਅਜਿਹੀਆਂ ਸਨ।
ਇਹ ਉਸ ਜਗ੍ਹਾ 'ਤੇ ਮੌਜੂਦ ਸਨ ਜਿੱਥੇ ਦੋਵੇਂ ਪਾਸਿਆਂ ਦੇ ਲੋਕ 2016 ਵਿੱਚ ਨੇਪਾਲ ਦੇ ਬੰਨ੍ਹਾਂ 'ਤੇ ਇਤਰਾਜ਼ ਚੁੱਕਣ ਮਗਰੋਂ ਆਪਸ ਵਿੱਚ ਉਲਝੇ ਸਨ।
ਨੇਪਾਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਲਗਭਗ 10 ਬੰਨ੍ਹ ਸਨ, ਜਿਨਾਂ ਕਾਰਨ ਨੇਪਾਲ ਵਿੱਚ ਹਜ਼ਾਰਾਂ ਹੈਕਟੇਅਰ ਜ਼ਮੀਨ ਪਾਣੀ ਨਾਲ ਭਰ ਜਾਂਦੀ ਹੈ।
ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੜਕਾਂ ਹਨ, ਪਰ ਨੇਪਾਲ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਇਹ ਬੰਨ੍ਹ ਹਨ ਜੋ ਭਾਰਤ ਦੇ ਸਰਹੱਦ ਕਿਨਾਰੇ ਮੌਜੂਦ ਪਿੰਡਾਂ ਨੂੰ ਹੜ੍ਹ ਤੋਂ ਬਚਾਉਂਦੇ ਹਨ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕੁਰਾਨ ਵੰਡਣ ਦੀ ਸ਼ਰਤ 'ਤੇ ਮਿਲੀ ਵਿਦਿਆਰਥਣ ਨੂੰ ਜ਼ਮਾਨਤ
"ਫੇਸਬੁੱਕ ਪੋਸਟ ਲਈ ਦੂਜੇ ਧਰਮ (ਇਸਲਾਮ) ਦੇ ਕੇਂਦਰ ਵਿੱਚ ਜਾ ਕੇ ਕੁਰਾਨ ਵੰਡਣ ਦਾ ਹੁਕਮ ਮੈਨੂੰ ਅਸਹਿਜ ਕਰ ਰਿਹਾ ਹੈ। ਮੈਨੂੰ ਬਹੁਤ ਬੁਰਾ ਲਗ ਰਿਹਾ ਹੈ।"
"ਮੈਂ ਅਦਾਲਤ ਦੇ ਫ਼ੈਸਲੇ ਦਾ ਸਤਿਕਾਰ ਕਰਦੀ ਹਾਂ ਪਰ ਮੈਨੂੰ ਵੀ ਅਧਿਕਾਰ ਹੈ ਕਿ ਮੈਂ ਉਪਰਲੀ ਅਦਾਲਤ 'ਚ ਆਪਣੀ ਗੱਲ ਰੱਖਾਂ। ਕੋਈ ਮੇਰੇ ਅਧਿਕਾਰਾਂ ਨੂੰ ਕਿਵੇਂ ਖੋਹ ਸਕਦਾ ਹੈ। ਫੇਸਬੁੱਕ 'ਤੇ ਆਪਣੇ ਧਰਮ ਬਾਰੇ ਲਿਖਣਾ ਕਿਹੜਾ ਅਪਰਾਧ ਹੈ। ਮੈਨੂੰ ਅਚਾਨਕ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਮੈਂ ਇੱਕ ਵਿਦਿਆਰਥਣ ਹਾਂ।"
ਰਾਂਚੀ ਦੀ ਵੂਮੈਨਜ਼ ਕਾਲਜ ਦੀ ਵਿਦਿਆਰਥਣ ਰਿਚਾ ਭਾਰਤੀ ਉਰਫ਼ ਰਿਚਾ ਪਟੇਲ ਨੇ ਇਹ ਗੱਲ ਬੀਬੀਸੀ ਨੂੰ ਕਹੀ।
ਰਿਚਾ ਪਟੇਲ ਗ੍ਰੇਜੂਏਸ਼ਨ ਦੇ ਤੀਜੇ ਸਾਲ ਦੀ ਵਿਦਿਆਰਥਣ ਹੈ। ਉਹ ਰਾਂਚੀ ਦੇ ਬਾਹਰਲੇ ਇਲਾਕੇ ਪਿਠੋਰੀਆ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
ਉਸ ਖ਼ਿਲਾਫ਼ ਮੁਸਲਮਾਨਾਂ ਦੇ ਸਮਾਜਿਕ ਸੰਗਠਨ ਅੰਜੁਮਨ ਇਸਲਾਮੀਆ ਦੇ ਮੁਖੀ ਮਨਸੂਰ ਖ਼ਲੀਫਾ ਨੇ ਪਿਠੋਰੀਆ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ।
ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਆਪਣੀ ਅਰਜ਼ੀ ਵਿੱਚ ਇਲਜ਼ਾਮ ਲਗਾਇਆ ਸੀ ਕਿ ਰਿਚਾ ਪਟੇਲ ਦੀ ਫੇਸਬੁੱਕ ਅਤੇ ਵਟਸਐਪ ਤੋਂ ਇਸਲਾਮ ਮੰਨਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਰਿਚਾ ਦਾ ਕਹਿਣਾ ਹੈ, "ਜਿਸ ਪੋਸਟ ਲਈ ਝਾਰਖੰਡ ਪੁਲਿਸ ਨੇ ਮੈਨੂੰ ਗ੍ਰਿਫ਼ਤਾਰ ਕੀਤਾ, ਉਹ ਪੋਸਟ ਮੈਂ 'ਨਰਿੰਦਰ ਮੋਦੀ ਫੈਨਸ ਕਲੱਬ' ਤੋਂ ਕਾਪੀ ਕਰਕੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਸੀ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਪੰਜਾਬ ਤੋਂ ਬਾਅਦ ਹੁਣ ਕਸ਼ਮੀਰ ਵੀ 'ਚਿੱਟੇ' ਦੀ ਲਪੇਟ 'ਚ
"ਲਗਭਗ ਅੱਠ ਮਹੀਨੇ ਪਹਿਲਾਂ ਮੇਰੀ ਦੁਨੀਆਂ ਬਿਲਕੁਲ ਬਦਲ ਗਈ ਸੀ। ਉਸ ਦਿਨ ਮੈਂ ਪਹਿਲੀ ਵਾਰ ਡਰੱਗ ਲਈ ਸੀ। ਮੇਰੇ ਦੋਸਤਾਂ ਨੇ ਕਿਹਾ ਸੀ ਕਿ ਡਰੱਗ ਲੈਣ ਤੋਂ ਬਾਅਦ ਮੈਂ ਬਿਲਕੁਲ ਬਦਲ ਜਾਵਾਂਗਾ ਅਤੇ ਉਤਸਾਹ ਮਹਿਸੂਸ ਕਰਾਂਗਾ ਤਾਂ ਮੈਂ ਡਰੱਗ ਲੈ ਲਈ। ਪਰ ਜਦੋਂ ਮੈਂ ਡਰੱਗ ਲੈਣੀ ਸ਼ੁਰੂ ਕੀਤੀ ਤਾਂ ਉਸ ਨੇ ਮੇਰੀਆਂ ਖੁਸ਼ੀਆਂ ਹੀ ਖੋਹ ਲਈਆਂ, ਮੇਰਾ ਤਣਾਅ ਘੱਟ ਹੋਣ ਦੀ ਥਾਂ ਵੱਧ ਗਿਆ।"
ਇਹ ਕਹਿਣਾ ਹੈ, ਭਾਰਤ ਸ਼ਾਸਿਤ ਕਸ਼ਮੀਰ ਦੇ ਸ਼੍ਰੀਨਗਰ ਸਥਿਤ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਨਸ਼ੇ ਦੇ ਆਦਿ 25 ਸਾਲਾ ਮੁਸ਼ਤਾਕ ਅਹਿਮਦ (ਬਦਲਿਆ ਹੋਇਆ ਨਾਮ) ਦਾ। ਰਿਪੋਰਟਾਂ ਮੁਤਾਬਕ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਡਰੱਗਜ਼ ਦੀ ਲਤ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਡਾ਼ ਯਾਸਿਰ ਅਹਿਮਦ ਰਹਤਰ ਐੱਸਐੱਮਐੱਚਐੱਸ ਹਸਪਤਾਲ ਦੇ ਮਨੋਰੋਗ ਵਿਭਾਗ ਵਿੱਚ ਐਸੋਸਿਟ ਪ੍ਰੋਫੈਸਰ ਹਨ।
ਉਨ੍ਹਾਂ ਦਾ ਕਹਿਣਾ ਹੈ, "ਕਸ਼ਮੀਰ ਵਿੱਚ ਇਹ ਬਿਮਾਰੀ ਵਾਂਗ ਫੈਲ ਰਹੀ ਹੈ। ਸਾਡੇ ਹਸਪਤਾਲਾਂ ਦੇ ਰਿਕਾਰਡ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਓਪੀਡੀ ਤੇ ਆਈਪੀਡੀ ਵਿੱਚ ਇਸ ਤਰ੍ਹਾਂ ਦੇ ਕੇਸ ਵਧ ਰਹੇ ਹਨ।”
“ਅਸੀਂ ਆਪਣੀ ਰਿਸਰਚ ਦੇ ਆਧਾਰ ’ਤੇ ਇਹ ਕਹਿ ਸਕਦੇ ਹਾਂ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਸਿਰਫ਼ ਦਸ ਫੀਸਦੀ ਲੋਕ ਹੀ ਇਲਾਜ ਲਈ ਆਉਂਦੇ ਹਨ, ਬਾਕੀ ਨੱਬੇ ਫ਼ੀਸਦੀ ਤਾਂ ਆਉਂਦੇ ਵੀ ਨਹੀਂ ਹਨ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਟਰੰਪ ਦੀ ਟਿੱਪਣੀ ਤੋਂ ਬਾਅਦ ਮਹਿਲਾ ਸੰਸਦ ਮੈਂਬਰਾਂ ਨੇ ਕੀਤੀ ਮਹਾਂਦੋਸ਼ ਚਲਾਉਣ ਦੀ ਮੰਗ
ਅਮਰੀਕਾ ਦੇ ਹਾਊਸ ਆਫ ਰਿਪ੍ਰਜ਼ੈਨਟੇਟਿਵਜ਼ ਨੇ ਵੋਟ ਕਰਕੇ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਨਿੰਦਾ ਦਾ ਮਤਾ ਪਾਸ ਕੀਤਾ ਹੈ।
ਦਰਅਸਲ ਰਾਸ਼ਟਰਪਤੀ ਟਰੰਪ ਨੇ ਚਾਰ ਅਮਰੀਕੀ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰਾਂ ਬਾਰੇ ਕਿਹਾ ਸੀ ਕਿ "ਇਨ੍ਹਾਂ ਔਰਤਾਂ ਨੂੰ ਅਮਰੀਕਾ ਦੇ ਦੁਸ਼ਮਣਾਂ ਨਾਲ ਪਿਆਰ ਹੈ ਅਤੇ ਜੇ ਉਹ ਖੁਸ਼ ਨਹੀਂ ਹਨ ਤਾਂ ਉਨ੍ਹਾਂ ਨੂੰ ਉੱਥੇ ਚਲੇ ਜਾਣਾ ਚਾਹੀਦਾ ਹੈ।"
ਚਾਰ ਅਮਰੀਕੀ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰਾਂ ਨੇ ਟਰੰਪ ਵਲੋਂ ਉਨ੍ਹਾਂ 'ਤੇ ਕੀਤੀ ਟਿੱਪਣੀ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਧਿਆਨ ਨੀਤੀ 'ਤੇ ਹੋਣਾ ਚਾਹੀਦਾ ਹੈ ਨਾ ਕਿ ਰਾਸ਼ਟਰਪਤੀ ਦੇ ਸ਼ਬਦਾਂ 'ਤੇ।
ਸੋਮਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਐਲੇਗਜ਼ੇਂਡਰੀਆ ਓਕਾਸੀਓ ਕੋਰਟੇਜ਼, ਰਸ਼ੀਦਾ ਤਲੀਬ, ਅਇਆਨਾ ਪ੍ਰੈਸਲੀ ਤੇ ਇਲਹਾਨ ਓਮਾਰ ਨੇ ਕਿਹਾ ਕਿ 'ਇਸ ਵੱਲ ਧਿਆਨ ਦੇਣ ਦੀ ਲੋੜ ਨਹੀਂ'।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=3w8Jw22BRJQ
https://www.youtube.com/watch?v=s5NbIwPgUOI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਜਦੋਂ ਜ਼ਿੰਦਗੀ ਨੂੰ ਬਣਾਉਣ ਵਾਲੀ ਪ੍ਰੀਖਿਆ ਬਣਦੀ ਮੌਤ ਦਾ ਕਾਰਨ...
NEXT STORY