ਭਾਰਤ ਵਲੋਂ ਸੰਵਿਧਾਨ ਦੇ ਆਰਟੀਕਲ 370 ਨੂੰ ਹਟਾ ਕੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ।
ਪਾਕਿਸਤਾਨ ਨੇ ਮੰਗਲਵਾਰ ਨੂੰ ਇਸ 'ਤੇ ਚਰਚਾ ਲਈ ਸੰਸਦ ਦਾ ਸਾਂਝਾ ਸੈਸ਼ਨ ਸੱਦਿਆ ਹੈ।
ਇੱਕ ਪ੍ਰੈਸ ਕਾਨਫਰੰਸ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ, "ਭਾਰਤ ਸਰਕਾਰ ਵਲੋਂ ਚੁੱਕਿਆ ਗਿਆ ਕੋਈ ਵੀ ਇੱਕਤਰਫ਼ਾ ਕਦਮ ਇਸ ਵਿਵਾਦਤ ਸਟੇਟਸ ਨੂੰ ਨਹੀਂ ਬਦਲ ਸਕਦਾ ਹੈ, ਜਿਵੇਂ ਕਿ ਯੂਐਨ ਸੁਰੱਖਿਆ ਕੌਂਸਲ ਨੇ ਆਪਣੇ ਮਤੇ ਵਿੱਚ ਤੈਅ ਕੀਤਾ ਹੈ।"
ਬਿਆਨ ਵਿੱਚ ਕਿਹਾ ਗਿਆ, "ਪਾਕਿਸਤਾਨ ਵੀ ਇਸ ਕੌਮਾਂਤਰੀ ਵਿਵਾਦ ਦਾ ਇੱਕ ਪੱਖ ਹੈ ਅਤੇ ਆਪਣੇ ਕੋਲ ਮੌਜੂਦ ਹਰ ਬਦਲ ਦੀ ਵਰਤੋਂ ਇਸ ਗੈਰ-ਕਾਨੂੰਨੀ ਕਦਮ ਨੂੰ ਰੋਕਣ ਲਈ ਕਰੇਗਾ।"
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦੇਸ ਭਰ ਵਿੱਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ’ਤੇ ਰਹਿਣ ਲਈ ਕਿਹਾ ਗਿਆ ਹੈ ਖ਼ਾਸ ਕਰਕੇ ਜੰਮੂ-ਕਸ਼ਮੀਰ ਵਿੱਚ।
ਇਹ ਵੀ ਪੜ੍ਹੋ:
ਧਾਰਾ 370 ਨੂੰ ਖ਼ਤਮ ਹੋਣ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੇ ਕੀ ਕਿਹਾ
ਭਾਰਤ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਕੇ ਕਸ਼ਮੀਰ ਦਾ ਵਿਸ਼ੇਸ਼ ਅਧਿਕਾਰ ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਭਾਰਤ ਨੇ ਜਿਸ ਜਿੰਨ ਨੂੰ ਬੋਤਲ 'ਚੋਂ ਕੱਢ ਦਿੱਤਾ ਹੈ ਉਸ ਨੂੰ ਵਾਪਿਸ ਬੋਤਲ ਵਿੱਚ ਪਾਉਣਾ ਮੁਸ਼ਕਿਲ ਹੋਵੇਗਾ।
ਮਹਿਬੂਬਾ ਮੁਫ਼ਤੀ ਨਾਲ ਬੀਬੀਸੀ ਨੇ ਖ਼ਾਸ ਗੱਲਬਾਤ ਕੀਤੀ।
ਉਨ੍ਹਾਂ ਕਿਹਾ, "ਮੈਂ ਹੈਰਾਨ ਹਾਂ। ਮੈਂ ਸਮਝ ਨਹੀਂ ਪਾ ਰਹੀ ਕਿ ਕੀ ਕਹਾਂ। ਮੈਨੂੰ ਝਟਕਾ ਲੱਗਿਆ ਹੈ। ਮੈਨੂੰ ਲਗਦਾ ਹੈ ਕਿ ਅੱਜ ਭਾਰਤੀ ਲੋਕਤੰਤਰ ਦਾ ਸਭ ਤੋਂ ਕਾਲਾ ਦਿਨ ਹੈ। ਅਸੀਂ ਕਸ਼ਮੀਰ ਦੇ ਲੋਕ, ਸਾਡੇ ਨੇਤਾ, ਜਿਨ੍ਹਾਂ ਨੇ ਦੋ ਰਾਸ਼ਟਰ ਦੀ ਥਿਊਰੀ ਨੂੰ ਨਕਾਰਿਆ ਅਤੇ ਵੱਡੀਆਂ ਉਮੀਦਾਂ ਅਤੇ ਵਿਸ਼ਵਾਸ ਦੇ ਨਾਲ ਭਾਰਤ ਦੇ ਨਾਲ ਗਏ, ਉਹ ਪਾਕਿਸਤਾਨ ਦੀ ਥਾਂ ਭਾਰਤ ਨੂੰ ਚੁਣਨ 'ਚ ਗ਼ਲਤ ਸਨ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਭਾਰਤ ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਹਟਣ 'ਤੇ ਕੀ ਬੋਲਿਆ ਬਾਲੀਵੁੱਡ
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖ਼ਤਮ ਹੋਣ ਦੇ ਐਲਾਨ ਤੋਂ ਬਾਅਦ ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਆਪਣੀ ਪ੍ਰਤਿਕਿਰਿਆਵਾਂ ਨੂੰ ਸਾਂਝਾ ਕੀਤਾ।
ਅਦਾਕਾਰ ਦਿਆ ਮਿਰਜ਼ਾ ਨੇ ਲਿਖਿਆ, "ਮੈਂ ਕਸ਼ਮੀਰ ਦੇ ਨਾਲ ਹਾਂ ਤੇ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹਾਂ।"
https://twitter.com/deespeak/status/1158237827894636544
ਗੁਲ ਪਨਾਗ਼ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ ਹੈ, "ਮੈਨੂੰ ਆਸ ਹੈ ਕਿ ਆਮ ਕਸ਼ਮੀਰੀ ਲੋਕਾਂ ਦਾ ਜੀਵਨ ਭਵਿੱਖ ਵਿੱਚ ਵਧੀਆ ਹੋਵੇਗਾ। ਹੁਣ ਤੋਂ ਉਨ੍ਹਾਂ ਦਾ ਸੰਪਰਕ ਬਹਾਲ ਹੋ ਗਿਆ ਹੈ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਪੂਰੀ ਖ਼ਬਰ ਕਰੋ।
370 ਹਟਣ ਤੋਂ ਬਾਅਦ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕੀ-ਕੀ ਬਦਲੇਗਾ?
ਧਾਰਾ 370 ਖ਼ਤਮ ਹੋਣ ਤੋਂ ਬਾਅਦ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕੀ-ਕੀ ਬਦਲ ਜਾਵੇਗਾ, ਇਹ ਜਾਣਨ ਲਈ ਅਸੀਂ ਸੰਵਿਧਾਨ ਦੇ ਜਾਣਕਾਰ ਕੁਮਾਰ ਮਿਹੀਰ ਨਾਲ ਗੱਲਬਾਤ ਕੀਤੀ।
ਇਸ ਤੋਂ ਪਹਿਲਾਂ ਸਿਰਫ਼ ਉਹੀ ਲੋਕ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਪ੍ਰਾਪਰਟੀ ਖਰੀਦ ਸਕਦੇ ਸਨ, ਜਿਹੜੇ ਉੱਥੋਂ ਦੇ 'ਪਰਮਾਨੈਂਟ ਰੈਸੀਡੈਂਟ' ਸਨ ਪਰ ਧਾਰਾ 370 ਖ਼ਤਮ ਹੋਣ ਮਗਰੋਂ ਉੱਥੇ ਕੋਈ ਵੀ ਪ੍ਰਾਪਰਟੀ ਖਰੀਦ ਸਕਦਾ ਹੈ।
ਇਸ ਤੋਂ ਪਹਿਲਾਂ ਉੱਥੇ ਦੇ ਪਰਮਾਨੈਂਟ ਰੈਸੀਡੈਂਟਸ ਨੂੰ ਹੀ ਉੱਥੇ ਸਰਕਾਰੀ ਨੌਕਰੀ ਮਿਲ ਸਕਦੀ ਸੀ ਪਰ ਹੁਣ ਇਹ ਅਧਿਕਾਰ ਸਾਰਿਆਂ ਕੋਲ ਹੋਣਗੇ। ਬਾਕੀ ਹੋਰ ਕੀ ਬਦਲਾਅ ਹੋਏ ਜਾਣਨ ਲਈ ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।
ਉੱਤਰੀ ਕੋਰੀਆ ਨੇ ਦੋ ਹੋਰ ਮਿਜ਼ਾਈਲਾਂ ਦਾਗੀਆਂ
ਉੱਤਰੀ ਕੋਰੀਆ ਨੇ ਦੋ ਹੋਰ ਮਿਜ਼ਾਈਲਾਂ ਦਾਗੀਆਂ ਹਨ, ਇਹ ਦਾਅਵਾ ਦੱਖਣੀ ਕੋਰੀਆ ਦੀ ਫ਼ੌਜ ਨੇ ਕੀਤਾ ਹੈ।
ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਚੌਥੀ ਵਾਰੀ ਹੈ ਜਦੋਂ ਮਿਜ਼ਾਈਲ ਲਾਂਚ ਕੀਤਾ ਗਿਆ ਹੈ।
ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮਿਜ਼ਾਈਲਾਂ ਦੱਖਣੀ ਹੁਵਾਂਗਹੇਅ ਤੋਂ ਪ੍ਰਾਇਦੀਪ ਪਾਰ ਕਰਕੇ ਪੂਰਬ ਵੱਲ ਸਮੁੰਦਰ ਵਿੱਚ ਸੁੱਟੀਆਂ ਗਈਆਂ ਸਨ।
ਅਮਰੀਕਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਹਾਲਾਤ 'ਤੇ ਨਜ਼ਰ ਬਣੀ ਹੋਈ ਹੈ ਅਤੇ ਦੱਖਣੀ ਕੋਰੀਆ ਤੇ ਜਪਾਨ ਨਾਲ ਸੰਪਕਰ ਵਿੱਚ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕਸ਼ਮੀਰ ’ਚ ਧਾਰਾ 370 ਖ਼ਤਮ ਕਰਨਾ ਗ਼ੈਰ-ਕਾਨੂੰਨੀ ਅਤੇ ਗ਼ੈਰ-ਸੰਵਿਧਾਨਕ: ਏਜੀ ਨੂਰਾਨੀ
NEXT STORY