ਬਰਤਾਨਵੀਂ ਮਹਾਰਾਣੀ ਨੇ ਸੰਸਦ ਭੰਗ ਕਰਨ ਦੀ ਸਰਕਾਰ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਤੰਬਰ ਵਿੱਚ ਸੰਸਦ ਭੰਗ ਕਰ ਦਿੱਤੀ ਜਾਵੇਗੀ।
ਸਰਕਾਰ ਨੇ ਸਤੰਬਰ ਵਿੱਚ ਮੈਂਬਰ ਪਾਰਲੀਮੈਂਟਾਂ ਦੇ ਵਾਪਸ ਆਉਣ ਦੇ ਕੁਝ ਦਿਨ ਬਾਅਦ ਅਤੇ ਬ੍ਰੈਗਜ਼ਿਟ ਡੈਡਲਾਈਨ ਦੇ ਕੁਝ ਦਿਨ ਪਹਿਲਾਂ ਸੰਸਦ ਭੰਗ ਕਰ ਦੀ ਸਿਫਾਰਿਸ਼ ਕੀਤੀ ਸੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਹੈ ਕਿ ਸੰਸਦ ਭੰਗ ਹੋਣ ਤੋਂ ਬਾਅਦ 14 ਅਕਤੂਬਰ ਨੂੰ ਮਹਾਰਾਣੀ ਦਾ ਭਾਸ਼ਣ ਹੋਵੇਗਾ ਜਿਸ ਵਿੱਚ ਉਹ ਇੱਕ ਬਹੁਤ ਹੀ ਰੋਮਾਂਚਕ ਏਜੰਡੇ ਦੀ ਰੂਪਰੇਖਾ ਤਿਆਰ ਕਰਨਗੇ।
ਟੌਰੀ ਬੈਂਕਬੈਂਚਰ ਡੌਮਿਨਿਕ ਗ੍ਰਿਵ ਨੇ ਸਰਕਾਰ ਦੇ ਇਸ ਕਦਮ ਨੂੰ 'ਅਪਮਾਨਜਨਕ' ਦੱਸਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਬੌਰਿਸ ਜੌਨਸਨ ਦੀ ਸਰਕਾਰ ਡਿੱਗ ਸਕਦੀ ਹੈ।
ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਫ਼ ਝੂਠ ਹੈ ਕਿ ਉਨ੍ਹਾਂ ਨੇ ਡੀਲ ਪੂਰੀ ਨਾ ਹੋਣ ਦੀ ਇੱਛਾ ਤੋਂ ਪ੍ਰੇਰਿਤ ਹੋ ਕੇ ਅਜਿਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬ੍ਰੈਗਜ਼ਿਟ ਤੱਕ ਇੰਤਜ਼ਾਰ ਨਹੀਂ ਕਰ ਸਕਦੇ। ਉਹ ਦੇਸ ਨੂੰ ਅੱਗੇ ਲਿਜਾਉਣ ਲਈ ਆਪਣੀ ਯੋਜਨਾ ਦੇ ਲਈ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ਸੰਸਦ ਕੋਲ ਬਰਤਾਨੀਆ ਦੇ ਵੱਖ ਹੋਣ ਨੂੰ ਲੈ ਕੇ ਬਹਿਸ ਕਰਨ ਲਈ ਵਕਤ ਨਹੀਂ ਹੈ।
ਬੌਰਿਸ ਜੌਨਸਨ ਨੇ ਕਿਹਾ, "ਸਾਨੂੰ ਨਵੇਂ ਕਾਨੂੰਨ ਦੀ ਲੋੜ ਹੈ। ਅਸੀਂ ਨਵੇਂ ਅਤੇ ਅਹਿਮ ਬਿੱਲ ਅੱਗੇ ਲੈ ਕੇ ਆ ਰਹੇ ਹਾਂ ਇਸ ਲਈ ਅਸੀਂ ਮਹਾਰਾਣੀ ਦਾ ਭਾਸ਼ਣ ਰੱਖਣ ਜਾ ਰਹੇ ਹਾਂ।"
ਸੰਸਦ ਨੂੰ ਬੰਦ ਕਰਨ ਦੇ ਵਿਚਾਰ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬ੍ਰੈਗਜ਼ਿਟ ਮਾਮਲੇ ਵਿੱਚ ਮੈਂਬਰ ਪਾਰਲੀਮੈਂਟਾਂ ਨੂੰ ਉਨ੍ਹਾਂ ਦੀ ਲੋਕਤੰਤਰਿਕ ਭਾਗੀਦਾਰੀ ਨਿਭਾਉਣ ਤੋਂ ਰੋਕ ਦੇਵੇਗਾ।
ਸਾਬਕਾ ਪ੍ਰਧਾਨ ਮੰਤਰੀ ਜੌਨ ਮੇਜਰ ਸਣੇ ਕਈ ਵਾਰ ਚਿਹਰੇ ਇਸ ਦੇ ਖਿਲਾਫ਼ ਅਦਾਲਤ ਵਿੱਚ ਜਾਣ ਦੀ ਧਮਕੀ ਦਿੱਤੀ ਹੈ। ਐੱਸਐੱਨਪੀ ਦੀ ਨਿਆਂਇਕ ਬੁਲਾਰੇ ਜੋਆਨਾ ਚੇਰੀ ਪਹਿਲਾਂ ਹੀ ਇਸ ਮਾਮਲੇ ਨੂੰ ਚੁਣੌਤੀ ਦੇਣ ਲਈ ਸਕੌਟਿਸ਼ ਅਦਾਲਤਾਂ ਵਿੱਚ ਆਪਣਾ ਕੰਮ ਸ਼ੁਰੂ ਕਰ ਚੁੱਕੀ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=OQ_pgCMV9wk
https://www.youtube.com/watch?v=AliveYKRmaI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕਸ਼ਮੀਰ ’ਚ ਕਾਫੀ ਕੁਝ ਬਦਲੇਗਾ, 10-20 ਦਿਨਾਂ ਦੀ ਮੁਸ਼ਕਿਲ ਬਰਦਾਸ਼ਤ ਕਰ ਲਓ - ਸਤਿਆਪਾਲ ਮਲਿਕ
NEXT STORY