8 ਨਵੰਬਰ, 2016 ਨੂੰ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ 1000 ਤੇ 500 ਦੇ ਕਰੀਬ 30 ਲੱਖ 45 ਹਜ਼ਾਰ ਦੇ ਪੁਰਾਣੇ ਨੋਟ ਪਏ ਹਨ।
ਦਿ ਟ੍ਰਿਬਿਊਨ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਇਨ੍ਹਾਂ ਪੁਰਾਣੇ ਨੋਟਾਂ ਨੂੰ ਬਦਲਣ ਦੀ ਅਪੀਲ ਵੀ ਕੀਤੀ ਸੀ ਪਰ ਆਰਬੀਆਈ ਵੱਲੋਂ ਇਸ ਸਬੰਧੀ ਹੁਣ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੂੰ 2 ਵਾਰ ਪੱਤਰ ਭੇਜ ਕੇ ਸੂਚਿਤ ਕੀਤਾ ਗਿਆ ਹੈ ਪਰ ਬੈਂਕ ਵੱਲੋਂ ਕੋਈ ਜਵਾਬ ਨਹੀਂ ਆਇਆ।
ਇਹ ਵੀ ਪੜ੍ਹੋ-
ਕੈਪਟਨ ਅਮਰਿੰਦਰ ਦੀ ਅਪੀਲ - ਝੂਠੀਆਂ ਖ਼ਬਰਾਂ ਨਾ ਫੈਲਾਓ, ਰਾਵੀ ਤੇ ਬਿਆਸ 'ਚ ਪਾੜ ਨਹੀਂ ਪਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਨਤੀ ਕੀਤੀ ਹੈ ਕਿ ਹੜ੍ਹਾਂ ਸਬੰਧੀ ਕਿਸੇ ਤਰ੍ਹਾਂ ਦੀ ਗ਼ਲਤ ਜਾਣਕਾਰੀ ਨਾ ਫੈਲਾਈ ਜਾਵੇ।
ਉਨ੍ਹਾਂ ਕਿਹਾ, "ਪੰਜਾਬ ਵਿੱਚ ਹੜ੍ਹਾਂ ਸਬੰਧੀ ਪਿਛਲੇ ਕੁਝ ਦਿਨਾਂ 'ਚ ਕਈ ਤਰ੍ਹਾਂ ਦੀ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਬਿਆਸ ਅਤੇ ਰਾਵੀ ਦਰਿਆ ਵਿੱਚ ਕੋਈ ਪਾੜ ਨਹੀਂ ਪਿਆ ਹੈ। ਘੱਗਰ ਅਤੇ ਸਤਲੁਜ ਵਿੱਚ ਪਏ ਪਾੜਾਂ ਨੂੰ ਕਾਫ਼ੀ ਹੱਦ ਤੱਕ ਭਰਨ ਦਾ ਕੰਮ ਕਰ ਲਿਆ ਗਿਆ ਹੈ। ਮੇਰੀ ਸਭ ਨੂੰ ਇਹ ਬੇਨਤੀ ਹੈ ਕਿ ਝੂਠੀਆਂ ਖ਼ਬਰਾਂ ਨਾ ਫੈਲਾਓ।"
https://twitter.com/capt_amarinder/status/1166663399612174336
ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਸਤੁਲਜ ਅਤੇ ਘੱਗਰ ਦਰਿਆ ਵਿੱਚ ਪਾੜ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਵੱਡੇ ਪੱਧਰ 'ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਅਤੇ ਕਈ ਲੋਕ ਘਰੋਂ ਬੇਘਰ ਹੋ ਗਏ। ਹੜ੍ਹਾਂ ਦੀ ਸਥਿਤੀ ਨੂੰ ਨਿਪਟਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਐਲਾਨ ਕੀਤੇ ਹਨ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।
ਕਸ਼ਮੀਰ 'ਚ ਕਾਫੀ ਕੁਝ ਬਦਲੇਗਾ, 10-20 ਦਿਨਾਂ ਦੀ ਮੁਸ਼ਕਿਲ ਬਰਦਾਸ਼ਤ ਕਰ ਲਓ - ਸੱਤਿਆਪਾਲ ਮਲਿਕ
ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਕਿ ਇੱਕ-ਦੋ ਦਿਨਾਂ ਵਿੱਚ ਕਸ਼ਮੀਰ ਦੇ ਵਿਕਾਸ ਲਈ ਵੱਡੇ ਐਲਾਨ ਕੀਤੇ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਆਪਣਾ ਸਟੈਂਡ ਸਾਫ਼ ਨਹੀਂ ਕੀਤਾ ਹੈ।
ਰਾਹੁਲ ਗਾਂਧੀ ਲਈ ਇਸ਼ਾਰਿਆਂ ਵਿੱਚ ਉਨ੍ਹਾਂ ਨੇ ਕਿਹਾ, "ਉਨ੍ਹਾਂ ਲਈ ਮੈਂ ਬੋਲਣਾ ਨਹੀਂ ਚਾਹੁੰਦਾ ਹਾਂ ਕਿਉਂਕਿ ਦੇਸ ਦੇ ਇੱਜ਼ਤਦਾਰ ਪਰਿਵਾਰ ਦਾ ਲੜਕਾ ਹੈ ਅਤੇ ਉਨ੍ਹਾਂ ਨੇ ਪੌਲਿਟਿਕਲ ਜੁਵੇਨਾਈਲ ਵਾਂਗ ਵਿਵਹਾਰ ਕੀਤਾ ਹੈ।"
"ਇਸੇ ਕਾਰਨ ਉਨ੍ਹਾਂ ਦੇ ਬਿਆਨ ਦਾ ਪਾਕਿਸਤਾਨ ਵੱਲੋਂ ਯੂਐੱਨ ਨੂੰ ਦਿੱਤੀ ਚਿੱਠੀ ਵਿੱਚ ਜ਼ਿਕਰ ਹੈ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਭਾਰਤੀ ਆਰਥਿਕਤਾ ਦੀ ਮੌਜੂਦਾ ਸੁਸਤੀ ਲਈ ਨੋਟਬੰਦੀ ਕਿਵੇਂ ਜ਼ਿੰਮੇਵਾਰ - ਨਜ਼ਰੀਆ
ਭਾਰਤ ਦੇ ਚੋਟੀ ਦੇ ਅਧਿਕਾਰੀ ਭਾਰਤ ਦੀ ਮਾਲੀ ਹਾਲਤ ਸਬੰਧੀ ਪੂਰੀ ਤਰ੍ਹਾਂ ਨਾਲ ਜਨਤਕ ਤੌਰ 'ਤੇ ਬਹਿਸ ਕਰਨ 'ਚ ਰੁੱਝੇ ਹੋਏ ਹਨ।
ਸਰਕਾਰ ਦੇ ਥਿੰਕ ਟੈਂਕ ਕਹੇ ਜਾਂਦੇ ਨੀਤੀ ਆਯੋਗ ਦੇ ਮੁਖੀ ਰਾਜੀਵ ਕੁਮਾਰ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਮੌਜੂਦਾ ਮੰਦੀ ਦੀ ਸਥਿਤੀ ਭਾਰਤ ਦੇ ਆਜ਼ਾਦੀ ਦੇ 70 ਸਾਲਾਂ ਦੇ ਸਮੇਂ ਦੌਰਾਨ ਦੀ ਸਭ ਤੋਂ ਵੱਖਰੀ ਸਥਿਤੀ ਹੈ ਅਤੇ ਉਨ੍ਹਾਂ ਨੇ ਕੁਝ ਖਾਸ ਉਦਯੋਗਾਂ 'ਚ ਫੌਰੀ ਤੌਰ 'ਤੇ ਨੀਤੀਗਤ ਦਖ਼ਲ ਦੀ ਮੰਗ ਵੀ ਕੀਤੀ।
ਮੁੱਖ ਆਰਥਿਕ ਸਲਾਹਕਾਰ, ਕੇ. ਸੁਬਰਾਮਨੀਅਮ ਨੇ ਉਦਯੋਗ-ਵਿਸ਼ੇਸ਼ ਹੁੰਗਾਰੇ ਦੇ ਵਿਚਾਰ ਨਾਲ ਅਸਿਹਮਤੀ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਨੇ ਜ਼ਮੀਨ ਅਤੇ ਕਿਰਤੀ ਬਾਜ਼ਾਰਾਂ 'ਚ ਢਾਂਚਾਗਤ ਜਾਂ ਕਹਿ ਲਵੋ ਕਿ ਸੰਸਥਾਗਤ ਸੁਧਾਰਾਂ ਦੀ ਦਲੀਲ ਪੇਸ਼ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਵੱਲੋਂ ਇੱਕ ਦੂਜੇ ਦੀ ਗੱਲ ਦੇ ਜਵਾਬ ਦੇਣ ਲਈ ਸੋਸ਼ਲ ਮੀਡੀਆ ਅਤੇ ਵਿਚਾਰਕ ਸੰਪਾਦਕੀ ਮੰਚਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਪੂਰੀ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬਰਤਾਨੀਆ ਦੀ ਸੰਸਦ ਸਤੰਬਰ ਵਿੱਚ ਹੋਵੇਗੀ ਭੰਗ, ਮਹਾਰਾਣੀ ਦੀ ਮਨਜ਼ੂਰੀ ਮਿਲੀ
ਬਰਤਾਨਵੀਂ ਮਹਾਰਾਣੀ ਨੇ ਸੰਸਦ ਭੰਗ ਕਰਨ ਦੀ ਸਰਕਾਰ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਤੰਬਰ ਵਿੱਚ ਸੰਸਦ ਭੰਗ ਕਰ ਦਿੱਤੀ ਜਾਵੇਗੀ।
ਸਰਕਾਰ ਨੇ ਸਤੰਬਰ ਵਿੱਚ ਮੈਂਬਰ ਪਾਰਲੀਮੈਂਟਾਂ ਦੇ ਵਾਪਸ ਆਉਣ ਦੇ ਕੁਝ ਦਿਨ ਬਾਅਦ ਅਤੇ ਬ੍ਰੈਗਜ਼ਿਟ ਡੈਡਲਾਈਨ ਦੇ ਕੁਝ ਦਿਨ ਪਹਿਲਾਂ ਸੰਸਦ ਭੰਗ ਕਰ ਦੀ ਸਿਫਾਰਿਸ਼ ਕੀਤੀ ਸੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਹੈ ਕਿ ਸੰਸਦ ਭੰਗ ਹੋਣ ਤੋਂ ਬਾਅਦ 14 ਅਕਤੂਬਰ ਨੂੰ ਮਹਾਰਾਣੀ ਦਾ ਭਾਸ਼ਣ ਹੋਵੇਗਾ ਜਿਸ ਵਿੱਚ ਉਹ ਇੱਕ ਬਹੁਤ ਹੀ ਰੋਮਾਂਚਕ ਏਜੰਡੇ ਦੀ ਰੂਪਰੇਖਾ ਤਿਆਰ ਕਰਨਗੇ।
ਟੌਰੀ ਬੈਂਕਬੈਂਚਰ ਡੌਮਿਨਿਕ ਗ੍ਰਿਵ ਨੇ ਸਰਕਾਰ ਦੇ ਇਸ ਕਦਮ ਨੂੰ 'ਅਪਮਾਨਜਨਕ' ਦੱਸਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਬੌਰਿਸ ਜੌਨਸਨ ਦੀ ਸਰਕਾਰ ਡਿੱਗ ਸਕਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=25N3VfwVmrw
https://www.youtube.com/watch?v=4vt9c2aM-9o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਬਰਤਾਨੀਆ ਦੀ ਸੰਸਦ ਸਤੰਬਰ ਵਿੱਚ ਹੋਵੇਗੀ ਭੰਗ, ਮਹਾਰਾਣੀ ਦੀ ਮਨਜ਼ੂਰੀ ਮਿਲੀ
NEXT STORY