ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਅਯੁੱਧਿਆ ਫ਼ੈਸਲੇ ਵਿੱਚ ਗੁਰੂ ਨਾਨਕ ਦੇਵ ਦੀ ਅਯੁੱਧਿਆ ਫੇਰੀ ਦੀ ਜ਼ਿਕਰ ਕਰਨ ਖਿਲਾਫ਼ ਨਿੰਦਾ ਮਤਾ ਪਾਸ ਕੀਤਾ ਹੈ।
ਦਿ ਇੰਡੀਅਨ ਐੱਕਸਪ੍ਰੈਸ ਦੀ ਖ਼ਬਰ ਮੁਤਾਬਕ, ਮਤਾ ਪਹਿਲਾਂ ਤੋਂ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ ਤੇ ਵਿਰੋਧੀ ਧਿਰ ਦੇ ਮੈਂਬਰ ਸੁਖਦੇਵ ਸਿੰਘ ਭੌਰ ਵੱਲੋਂ ਰੱਖਿਆ ਗਿਆ।
ਭੌਰ ਨੇ ਕਿਹਾ, "ਮੈਨੂੰ ਸੁਪਰੀਮ ਕੋਰਟ ਵੱਲੋਂ ਰਾਮ ਮੰਦਰ ਵਿਵਾਦ ਬਾਰੇ ਫ਼ੈਸਲੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਯੁੱਧਿਆ ਫੇਰੀ ਦਾ ਹਵਾਲਾ ਦੇਣ 'ਤੇ ਇਤਰਾਜ਼ ਹੈ।"
"ਇਹ ਸ਼ਬਦ ਆਰਐੱਸਐੱਸ ਦੇ ਬੰਦੇ ਦੇ ਸ਼ਬਦਾਂ ਦੇ ਆਧਾਰ 'ਤੇ ਜੋੜੇ ਗਏ। ਸੁਪਰੀਮ ਕੋਰਟ ਨੇ ਅਜਿਹਾ ਹਵਾਲਾ ਦੇਣ ਤੋਂ ਪਹਿਲਾਂ ਅਜਿਹੀ ਕਿਸੇ ਫੇਰੀ ਬਾਰੇ ਸ਼੍ਰੋਮਣੀ ਕਮੇਟੀ ਤੋਂ ਸਲਾਹ ਕਿਉਂ ਨਹੀਂ ਲਈ?"
ਇਹ ਵੀ ਪੜ੍ਹੋ:
ਸਾਧਵੀ ਪ੍ਰਗਿਆ ਠਾਕੁਰ ਨੇ ਨੱਥੂ ਰਾਮ ਗੋਡਸੇ ਨੂੰ ਮੁੜ ਦੱਸਿਆ 'ਦੇਸ ਭਗਤ'
ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਪ੍ਰਗਿਆ ਠਾਕੁਰ ਨੇ ਸੰਸਦ ਵਿੱਚ ਨੱਥੂ ਰਾਮ ਗੋਡਸੇ ਨੂੰ ਲੋਕ ਸਭਾ ਵਿੱਚ ਦੇਸ ਭਗਤ ਕਿਹਾ।
ਲੋਕ ਸਭਾ ਵਿੱਚ ਐੱਸਪੀਜੀ ਸੋਧ ਬਿੱਲ ਉੱਤੇ ਡੀਐੱਮਕੇ ਸੰਸਦ ਏ ਰਾਜਾ ਆਪਣੀ ਰਾਇ ਰੱਖ ਰਹੇ ਸਨ।
ਇਸ ਦੌਰਾਨ ਏ ਰਾਜਾ ਨੇ ਬੋਲਦਿਆਂ ਗੌਡਸੇ ਦੇ ਇੱਕ ਬਿਆਨ ਦਾ ਹਵਾਲਾ ਦਿੱਤਾ ਕਿ ਗੋਡਸੇ ਨੇ ਕਿਹਾ ਸੀ ਕਿ ਉਸ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ। ਪੜ੍ਹੋ ਪੂਰੀ ਖ਼ਬਰ।
ਸਿੱਖ ਟੈਕਸੀ ਡਰਾਈਵਰ ਦੀ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨਾਲ ਮੁਲਾਕਾਤ
ਕੁਝ ਇਸ ਤਰ੍ਹਾਂ ਬ੍ਰਿਸਬੇਨ ਵਿੱਚ ਸਿੱਖ ਟੈਕਸੀ ਡਰਾਈਵਰ ਲਵਪ੍ਰੀਤ ਸਿੰਘ ਨੂੰ ਪਾਕਿਸਤਾਨੀ ਕ੍ਰਿਕਟ ਖਿਡਾਰੀ ਮਿਲੇ।
ਇਹ ਉਹੀ ਟੈਕਸੀ ਡਰਾਈਵਰ ਹਨ, ਜਿਨ੍ਹਾਂ ਦੀ ਤਸਵੀਰ ਪਾਕਿਸਤਾਨ ਕ੍ਰਿਕਟ ਖਿਡਾਰੀ ਨਸੀਮ ਸ਼ਾਹ ਨੇ ਫੇਸਬੁੱਕ ਉੱਤੇ ਪੋਸਟ ਕੀਤੀ ਸੀ ਅਤੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਵਿੱਚ ਆਈ।
ਲਵਪ੍ਰੀਤ ਦਾ ਕਹਿਣਾ ਹੈ ਕਿ ਉਹ ਕ੍ਰਿਕਟ ਕਾਫ਼ੀ ਦੇਖਦੇ ਹਨ ਅਤੇ ਉਹ ਖੁਦ ਜ਼ਿਲ੍ਹਾ ਪੱਧਰੀ ਕ੍ਰਿਕਟ ਖੇਡ ਚੁੱਕੇ ਹਨ ਪਰ ਸੱਟ ਲੱਗਣ ਕਾਰਨ ਕ੍ਰਿਕਟ ਛੱਡਣਾ ਪਿਆ। ਪੜ੍ਹੋ ਪੂਰੀ ਖ਼ਬਰ।
https://www.youtube.com/watch?v=HrqDux_v4uA
ਗੈਂਗਸਟਰ ਘੁੱਦੂ ਦੇ ਭਰਾ ਦਾ ਇਲਜ਼ਾਮ
ਮਾਲੇਰਕੋਟਲਾ ਵਿੱਚ ਸੋਮਵਾਰ ਨੂੰ ਕਤਲ ਕੀਤੇ ਗਏ ਅਬਦੁਲ ਰਸ਼ੀਦ ਉਰਫ਼ ਘੁੱਦੂ ਨਾਂ ਦੇ ਇੱਕ ਗੈਂਗਸਟਰ ਦੀ ਮ੍ਰਿਤਕ ਦੇਹ ਨੂੰ ਆਖ਼ਰਕਾਰ ਬੁੱਧਵਾਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤੀ ਗਿਆ।
ਪੋਸਟਮਾਰਟਮ ਤੋਂ ਬਾਅਦ ਵਾਰਸ ਉਸਦੀ ਲਾਸ਼ ਹਸਪਤਾਲ ਵਿੱਚ ਹੀ ਰੱਖ ਕੇ ਰੋਸ ਜਾਹਰ ਕਰ ਰਹੇ ਸਨ। ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਉਸਨੂੰ ਦਫ਼ਨਾਉਣ ਤੋਂ ਮਨਾਂ ਕਰ ਦਿੱਤਾ ਸੀ।
ਅਬਦੁਲ ਰਸ਼ੀਦ ਦੇ ਭਰਾ ਮੁਹੰਮਦ ਯਮੀਨ ਨੇ ਇਸ ਕਤਲ ਲਈ ਸਿਆਸੀ ਸ਼ਹਿ ਨੂੰ ਜ਼ਿੰਮੇਵਾਰ ਠਹਿਰਾਇਆ। ਪੜ੍ਹੋ ਪੂਰੀ ਖ਼ਬਰ।
ਮਹਾਰਾਸ਼ਟਰ ਦੇ ਸਿਆਸੀ ਡਰਾਮੇ ਤੋਂ ਬਾਅਦ ਅਮਿਤ ਸ਼ਾਹ ਦੇ ਚਾਣਕਿਆ ਹੋਣ ਅਕਸ ਟੁੱਟਿਆ ਤੇ ਵਕਾਰ ਅਤੇ ਦੇਵੇਂਦਰ ਫਡਣਵੀਸ ਦੀ ਸਿਆਸੀ ਸੂਝਬੂਝ ਨੂੰ ਵੱਡਾ ਧੱਕਾ ਲੱਗਿਆ ਹੈ।
ਮਹਾਰਾਸ਼ਟਰ ਵਿੱਚ ਭਾਜਪਾ ਦੀਆਂ ਛੇ ਗਲਤੀਆਂ
ਮੰਗਲਵਾਰ ਸਵੇਰੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਬੁੱਧਵਾਰ ਨੂੰ ਭਾਜਪਾ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰੇਗੀ।
ਫਿਰ ਕੁਝ ਹੀ ਘੰਟਿਆਂ ਵਿੱਚ ਪਾਸਾ ਪਲਟਿਆਂ ਤੇ ਭਾਜਪਾ ਦਾ ਸਾਥ ਦੇਣ ਵਾਲੇ ਐੱਨਸੀਪੀ ਆਗੂ ਅਜੀਤ ਪਵਾਰ ਨੇ ਉੱਪ-ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਮਹਾਰਾਸ਼ਟਰ ਵਿੱਚ ਪਿਛਲੇ ਹਫ਼ਤੇ ਵਾਪਰੇ ਦਿਲਚਸਪ ਘਟਨਾਕ੍ਰਮ ਤੋਂ ਇਹ ਤਾਂ ਸਾਬਤ ਹੁੰਦਾ ਹੈ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ।
ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨੇ ਸੀਨੀਆਰ ਪੱਤਰਕਾਰ ਪ੍ਰਦੀਪ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਹ ਭਾਜਪਾ ਦੀ ਸਭ ਤੋਂ ਵੱਡੀ ਗਲਤੀ ਹੈ। ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=MW3IWiaaUgc
https://www.youtube.com/watch?v=VCrntskDRS8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਮਾਲੇਰਕੋਟਲਾ: ''ਮੇਰੇ ਭਰਾ ਨੂੰ ਸਿਆਸੀ ਸ਼ਹਿ ’ਤੇ ਮਾਰਿਆ ਗਿਆ'', ਅਬਦੁਲ ਰਸ਼ੀਦ ਉਰਫ਼ ਘੁੱਦੂ ਦੇ ਭਰਾ ਦਾ...
NEXT STORY