5 ਜਨਵਰੀ ਨੂੰ ਜੇਐੱਨਯੂ 'ਚ ਹੋਈ ਹਿੰਸਾ ਤੋਂ ਬਾਅਦ ਇਹ ਬਹਿਸ ਤੇਜ਼ ਹੋ ਗਈ ਹੈ ਕਿ ਹਿੰਸਾ ਕਰਨ ਵਾਲੇ ਨਕਾਬਪੋਸ਼ ਕੌਣ ਸਨ।
ਇਸ ਵਿਚਾਲੇ ਹੀ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ, ਦਾਅਵਾ ਕੀਤਾ ਜਾ ਰਿਹਾ ਹੈ, "ਦਿੱਲੀ ਪੁਲਿਸ ਨੇ ਇਸ ਸ਼ਖ਼ਸ ਨੂੰ ਜੇਐੱਨਯੂ ਦੇ ਅੰਦਰ ਜਾਣ ਤੋਂ ਇਹ ਕਹਿ ਕੇ ਰੋਕਿਆ ਕਿ ‘ਕੈਂਪਸ ਦੇ ਅੰਦਰ ਹਿੰਸਾ ਹੋ ਰਹੀ ਹੈ, ਮਾਪੇ ਅੰਦਰ ਨਹੀਂ ਜਾ ਸਕਦੇ’। ਸ਼ਖ਼ਸ ਨੇ ਜਵਾਬ ਦਿੱਤਾ, ‘ਪਰ ਮੈਂ ਜੇਐੱਨਯੂ ਦਾ ਵਿਦਿਆਰਥੀ ਹਾਂ’।"
ਬੀਬੀਸੀ ਨੇ ਇਨ੍ਹਾਂ ਦਾਅਵਿਆਂ ਦੀ ਜਾਂਚ ਸ਼ੁਰੂ ਕੀਤੀ। ਜਿਸ ਤਸਵੀਰ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਉਹ ਦਰਅਸਲ ਉਹ ਮਸ਼ਹੂਰ ਦਲਿਤ ਕਾਰਕੁਨ ਪ੍ਰੋਫੈਸਰ ਕਾਂਚਾ ਇਲੱਹੀਆ ਦੀ ਤਸਵੀਰ ਹੈ।
ਇਹ ਵੀ ਪੜ੍ਹੋ-
ਉਹ ਹੈਦਰਾਬਾਦ ਦੀ ਉਸਮਾਨੀਆ ਯੂਨੀਵਰਿਸਟੀ ਵਿੱਚ 38 ਸਾਲ ਪ੍ਰੋਫੈਸਰ ਅਤੇ ਮੌਲਾਨਾ ਆਜ਼ਾਦ ਯੂਨੀਵਰਸਿਟੀ ਵਿੱਚ 5 ਸਾਲ ਤੋਂ 'ਸਮਾਜਿਕ ਬਹਿਸ਼ਕਾਰ ਅਤੇ ਸਮਾਵੇਸ਼ੀ ਨੀਤੀ' ਵਿਭਾਗ ਦੇ ਡਾਇਰੈਕਟਰ ਰਹੇ ਹਨ।
ਇਹ ਹੈ ਉਹ ਝੂਠੀ ਪੋਸਟ -
ਬੀਬੀਸੀ ਨਾਲ ਗੱਲਬਾਤ ਦੌਰਾਨ ਪ੍ਰੋਫੈਸਰ ਕਾਂਚਾ ਇਲੱਹੀਆ ਨੇ ਦੱਸਿਆ, "ਇਹ ਸਰਾਸਰ ਫੇਕ ਨਿਊਜ਼ ਹੈ। ਮੇਰੀ ਉਮਰ 68 ਸਾਲ ਹੈ। ਮੈਂ ਕਦੇ ਜੇਐੱਨਯੂ 'ਚ ਨਹੀਂ ਪੜਿਆ। 1976 ਵਿੱਚ ਮੈਂ ਜੇਐੱਨਯੂ ਵਿੱਚ ਐੱਮਫਿਲ ਦੇ ਕੋਰਸ ਵਿੱਚ ਦਾਖ਼ਲੇ ਲਈ ਐਪਲਾਈ ਜ਼ਰੂਰ ਕੀਤਾ ਸੀ ਪਰ ਮੇਰਾ ਦਾਖ਼ਲਾ ਨਹੀਂ ਹੋ ਸਕਿਆ। ਮੈਂ ਤਾਂ ਪੜ੍ਹਾਈ ਵੀ ਉਸਮਾਨੀਆ ਵਿੱਚ ਕੀਤੀ ਅਤੇ 38 ਸਾਲ ਪੜ੍ਹਾਇਆ ਵੀ ਉੱਥੇ। ਰਿਟਾਇਰ ਹੋਣ ਤੋਂ ਪਹਿਲਾਂ ਮੈਂ 5 ਸਾਲ ਮੌਲਾਨਾ ਆਜ਼ਾਦ ਯੂਨੀਵਰਸਿਟੀ ਵਿੱਚ ਕੰਮ ਕਰ ਰਿਹਾ ਸੀ।"
"ਮੈਨੂੰ ਨਹੀਂ ਪਤਾ ਮੇਰੀ ਤਸਵੀਰ ਨੂੰ ਇਸ ਤਰ੍ਹਾਂ ਫੈਲਾ ਕੇ ਲੋਕ ਜੇਐੱਨਯੂ ਨੂੰ ਲੈ ਕੇ ਨਕਾਰਾਤਮਕਤਾ ਫੈਲਾ ਰਹੇ ਹਨ।"
ਬੀਬੀਸੀ ਨੇ ਜਦੋਂ ਸਰਚ ਟੂਲ ਨਾਲ ਇਸ ਤਸਵੀਰ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਨਵੰਬਰ 2019 ਵਿੱਚ ਵੀ ਇਸ ਤਸਵੀਰ ਨੂੰ ਬਹੁਤ ਸ਼ੇਅਰ ਕੀਤਾ ਗਿਆ ਸੀ। ਉਸ ਵੇਲੇ ਜੇਐੱਨਯੂ ਵਿਦਿਆਰਥੀ ਯੂਨੀਵਰਸਿਟੀ 'ਚ ਵਧੀ ਹੋਈ ਫ਼ੀਸ ਖ਼ਿਲਾਫ਼ ਮੁਜ਼ਾਹਰੇ ਜਾਰੀ ਸਨ।
ਅਸੀਂ ਦੇਖਿਆ ਕਿ ਸਮੇਂ-ਸਮੇਂ ਤੋਂ '47 ਸਾਲ ਦੇ ਕੇਰਲ ਦੇ ਰਹਿਣ ਵਾਲੇ ਮੋਈਨੂਦੀਨ' ਸਿਰਲੇਖ ਨਾਲ ਜੇਐੱਨਯੂ ਨੂੰ ਲੈ ਕੇ ਅਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾਂਦੀ ਹੈ।
ਬੀਬੀਸੀ ਨੇ ਦੇਖਿਆ ਹੈ ਕਿ ਸੂਚਨਾ ਨਾ ਸਿਰਫ਼ ਗ਼ਲਤ ਹੈ ਬਲਕਿ ਜਿਸ ਸ਼ਖ਼ਸ ਦੀ ਤਸਵੀਰ ਇਸ ਦਾਅਵੇ ਦੇ ਨਾਲ ਇਸਤੇਮਾਲ ਕੀਤੀ ਜਾ ਰਹੀ ਹੈ ਉਹ ਦੇਸ ਦੇ ਮਸ਼ਹੂਰ ਸਕਾਲਰ ਅਤੇ ਦਿਲ ਕਾਰਕੁਨ ਹਨ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=_AKZy9Vd09Y
https://www.youtube.com/watch?v=UqFS2amjWgo
https://www.youtube.com/watch?v=USjN-cdEsV0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Delhi polls: ਕਦੇ ਪੰਜਾਬ ''ਚ ''ਆਪ'' ਦੀਆਂ ਟਿਕਟਾਂ ਦੇਣ ਵਾਲੇ ਦੁਰਗੇਸ਼ ਪਾਠਕ ਹੁਣ ਦਿੱਲੀ ਤੋਂ ਖ਼ੁਦ...
NEXT STORY