ਪਰਾਗਵੇ ਦੇ ਅਧਿਕਾਰੀਆਂ ਮੁਤਾਬਕ ਬ੍ਰਾਜ਼ੀਲ ਸਰਹੱਦ ਨੇੜੇ ਇੱਕ ਜੇਲ੍ਹ 'ਚੋਂ 75 ਕੈਦੀ ਫਰਾਰ ਹੋ ਗਏ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜੇਲ੍ਹ ਦੇ ਗਾਰਡ ਨੇ ਮੇਨ ਗੇਟ 'ਚੋਂ ਉਨ੍ਹਾਂ ਨੂੰ ਭੱਜਣ 'ਚ ਮਦਦ ਕੀਤੀ ਹੋਵੇਗੀ।
ਹਾਲਾਂਕਿ, ਜੇਲ੍ਹ 'ਚ ਇੱਕ ਪੁੱਟੀ ਹੋਈ ਸੁਰੰਗ ਵੀ ਮਿਲੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਦਿਖਾਉਣ ਲਈ ਪੁੱਟੀ ਗਈ ਹੈ।
ਜੇਲ੍ਹ 'ਚੋਂ ਫਰਾਰ ਹੋਏ ਦਰਜਨਾਂ ਕੈਦੀਆਂ ਵਿਚੋਂ ਜ਼ਿਆਦਾਤਰ ਬ੍ਰਾਜ਼ੀਲ ਦੇ ਵੱਡੇ ਆਪਰਾਧਿਕ ਗੈਂਗ ਫਰਸਟ ਕਮਾਂਡ ਆਫ ਦਿ ਕੈਪੀਟਲ (PPC) ਨਾਲ ਸਬੰਧਤ ਸਨ।
ਸਾਓ ਪਾਓਲੋ ਦੇ ਇਸ ਗੈਂਗ ਵਿੱਚ ਕਰੀਬ 30 ਹਜ਼ਾਰ ਮੈਂਬਰ ਹਨ ਜੋ ਬ੍ਰਾਜ਼ੀਲ ਦੀ ਸਰਹੱਦ ਤੋਂ ਪਾਰ ਪਰਾਗਵੇ, ਬੋਲੀਵੀਆ ਤੇ ਕੋਲੰਬੀਆ 'ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਹਨ।
ਇਹ ਵੀ ਪੜ੍ਹੋ-
ਐਤਵਾਰ ਨੂੰ ਜਦੋਂ ਪੁਲਿਸ ਨੇ ਪੈਡਰੋ ਜੁਆਨ ਕੈਬੇਲੀਰੋ ਦੀ ਜੇਲ੍ਹ ਦਾ ਨਿਰੀਖਣ ਕੀਤਾ ਤਾਂ ਦੇਖਿਆ ਕਿ ਸਾਰੇ ਪੀਸੀਸੀ ਕੈਦੀ ਫਰਾਰ ਹੋ ਗਏ ਹਨ। ਇੱਕ ਜੇਲ੍ਹ 'ਚ ਉਨ੍ਹਾਂ ਨੂੰ 200 ਰੇਤ ਦੀਆਂ ਬੋਰੀਆਂ ਮਿਲੀਆਂ ਹਨ।
ਇਸ ਦੌਰਾਨ ਇੱਕ ਕੈਦੀ ਨੂੰ ਉਦੋਂ ਦਬੋਚ ਲਿਆ ਗਿਆ ਜਦੋਂ ਉਹ ਸੁਰੰਗ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਦੇਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਯੂਕਲਾਈਡਸ ਨੇ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਇਸ ਵਿੱਚ ਅਧਿਕਾਰੀ ਵੀ ਸ਼ਾਮਿਲ ਸਨ।
ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, "ਸਾਨੂੰ ਇੱਕ ਸੁਰੰਗ ਮਿਲੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਸੁਰੰਗ ਚਕਮਾ ਦੇਣ ਲਈ ਪੁੱਟੀ ਗਈ ਹੈ। ਇਸ ਵਿੱਚ ਜੇਲ੍ਹ ਦੇ ਅਧਿਕਾਰੀਆਂ ਦੀ ਮਿਲੀਭੁਗਤ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ ਖ਼ੁਫ਼ੀਆਂ ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਕੈਦੀਆਂ ਨੂੰ ਛੋਟੇ ਗਰੁੱਪਾਂ ਵਿੱਚ ਭੱਜ ਜਾਣ ਦਿੱਤਾ ਜਾ ਰਿਹਾ ਹੈ ਅਤੇ ਇਹ ਸਭ ਉਦੋਂ ਹੋਇਆ ਜਦੋਂ ਜੇਲ੍ਹ ਨਿਦੇਸ਼ਕ ਛੁੱਟੀ 'ਤੇ ਸਨ।
ਸਪੇਨਿਸ਼ ਅਖ਼ਬਾਰ ਲਾ ਨਾਫੀਅਨ ਦੀ ਖ਼ਬਰ ਮੁਤਾਬਕ ਨਿਆਂ ਮੰਤਰੀ ਸੇਸੀਲੀਆ ਪੈਰੇਫ ਨੇ ਜੇਲ੍ਹ ਦੇ ਸਾਰੇ ਅਧਿਕਾਰੀਆਂ ਨੂੰ ਕੱਢਣ ਅਤੇ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਹੈ।
ਏਬੀਸੀ ਕਾਰਡੀਨਲ ਰੇਡੀਓ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਦੂਜੀ ਮੰਜ਼ਿਲ ਦੇ ਕੈਦੀ ਵੀ ਫਰਾਰ ਹੋ ਗਏ ਹਨ ਕਿਉਂਕਿ ਉਨ੍ਹਾਂ ਦੀ ਜੇਲ੍ਹ ਵੀ ਖੁੱਲ੍ਹੀ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਹੈ ਕਿ ਇਹ ਸਭ ਕੁਝ ਪਲਾਨ ਕੀਤਾ ਹੋਇਆ ਸੀ ਅਤੇ ਇਸ ਲਈ 80 ਹਜ਼ਾਰ ਡਾਲਰ (ਕਰੀਬ 56,80,000 ਰੁਪਏ) ਏਜੰਟ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ, "ਇਹ ਸਪੱਸ਼ਟ ਤੌਰ 'ਤੇ ਭ੍ਰਿਸ਼ਟਾਚਾਰ ਹੈ।"
ਏਸੀਵੇਡੋ ਨੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਬ੍ਰਾਜ਼ੀਲ ਨਾਲ ਸਬੰਧ ਰੱਖਣ ਵਾਲੇ ਕੁਝ ਕੈਦੀ ਸਰਹੱਦ ਵੀ ਟੱਪ ਗਏ ਹੋਣੇ ਹਨ। ਬ੍ਰਾਜ਼ੀਲ ਦੀ ਸਰਹੱਦ ਨੇੜੇ ਕੁਝ ਵਾਹਨ ਵੀ ਸਾੜੇ ਗਏ ਹਨ।
ਬ੍ਰਾਜ਼ੀਲ ਅਤੇ ਪਰਾਗਵੇ ਦੀ ਇਹ ਸਰਹੱਦ ਨਸ਼ਾ ਤਸਕਰੀ ਦਾ ਰੂਟ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=3D-nFu_5QKI
https://www.youtube.com/watch?v=nzsiCDBGrwk
https://www.youtube.com/watch?v=ef8QeGmCmoQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
![](https://static.jagbani.com/jb2017/images/bbc-footer.png)
ਕੇਰਲ ਦੀ ਮਸਜਿਦ ''ਚ ਹੋਇਆ ਹਿੰਦੂ ਜੋੜੇ ਦਾ ਵਿਆਹ : 5 ਅਹਿਮ ਖ਼ਬਰਾਂ
NEXT STORY