ਕੇਰਲ ਦੇ ਅਲਾਪੁੱਝਾ ਦੀ ਇੱਕ ਮਸਜਿਦ ਵਿੱਚ ਇੱਕ ਹਿੰਦੂ ਜੋੜੇ ਦਾ ਵਿਆਹ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਹੋਇਆ। ਇਸ ਵਿਆਹ ਦਾ ਪ੍ਰਬੰਧ ਚੇਰੂਵਲੀ ਮੁਸਲਿਮ ਜਮਾਤ ਮਸਜਿਦ ਨੇ ਕੀਤਾ ਅਤੇ ਇਸ ਵਿੱਚ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਸ਼ਿਰਕਤ ਕੀਤੀ।
ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵੀ ਫੇਸਬੁੱਕ 'ਤੇ ਪੋਸਟ ਲਿਖ ਕੇ ਇਸ ਜੋੜੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਕੇਰਲ ਇੱਕ ਹੈ ਅਤੇ ਇੱਕ ਹੀ ਰਹੇਗਾ।
https://www.facebook.com/PinarayiVijayan/photos/a.969029933188837/2766487753443037/?type=3&theater
ਇਸ ਦੌਰਾਨ ਮਸਜਿਦ 'ਚ ਹੋਏ ਇਸ ਵਿਆਹ ਲਈ ਵਿਧੀ ਵਿਧਾਨ ਨਾਲ ਪੰਡਿਤ ਵੱਲੋਂ ਮੰਤਰ ਪੜ੍ਹੇ ਗਏ ਅਤੇ ਜੋੜੇ ਨੇ ਅਗਨੀ ਦੇ ਫੇਰੇ ਵੀ ਲਏ।
ਕੁੜੀ ਦੀ ਮਾਂ ਕੋਲ ਵਿਆਹ ਜੋਗੇ ਪੈਸੇ ਨਾ ਹੋਣ ਕਾਰਨ ਮਸਜਿਦ ਦੀ ਕਮੇਟੀ ਨੇ ਹਿੰਦੂ ਰਿਤੀ ਰਿਵਾਜ ਨਾਲ ਇਹ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ ।
ਇਹ ਵੀ ਪੜ੍ਹੋ-
RSS ਦੀ ਅਕਾਲ ਤਖ਼ਤ ਵੱਲੋਂ ਨਖੇਧੀ ਦੇ ਬਾਵਜੂਦ ਅਕਾਲੀ ਦਲ, ਭਾਜਪਾ ਤੋਂ ਵੱਖ ਕਿਉਂ ਨਹੀਂ ਹੋ ਰਹੀ
ਜਦੋਂ ਵਿਧਾਨ ਸਭਾ ਨੇ ਪੱਖਪਾਤੀ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਬਚਾਅ ਦਾ ਪੈਂਤਰਾ ਹੀ ਖੇਡਿਆ। ਪੰਜਾਬ ਨੇ ਐੱਨਪੀਆਰ ਫਾਰਮ ਵਿੱਚ ਸੋਧ ਕਰਨ ਲਈ ਵੀ ਦਬਾਅ ਪਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਹਾਕਮ ਧਿਰ ਕਾਂਗਰਸ ਦੁਆਰਾ ਲਿਆਂਦੇ ਉਪਰੋਕਤ ਮਤੇ ਦਾ ਵਿਰੋਧ ਕੀਤਾ।
ਹਾਲਾਂਕਿ ਅਕਾਲੀ ਦਲ ਵੱਲੋਂ ਲਏ ਸਟੈਂਡ ਨੂੰ ਇੱਕ ਵੱਖਰੇ ਢਾਂਚੇ ਵਿੱਚ ਦੇਖਣਾ ਹੋਵੇਗਾ। ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਸਦਨ ਵਿੱਚ ਬੋਲਦਿਆਂ ਮੁਸਲਮਾਨਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਇਸ ਤਰਕ 'ਤੇ ਸੀਏਏ ਦਾ ਸਮਰਥਨ ਕੀਤਾ ਕਿ ਇਹ ਅਫ਼ਗਾਨਿਸਤਾਨ ਤੋਂ ਉਜਾੜੇ ਗਏ ਸਿੱਖਾਂ ਨੂੰ ਨਾਗਰਿਕਤਾ ਦੇਵੇਗਾ।
ਅਕਾਲੀ ਦਲ ਦੀ 1996 ਤੋਂ ਭਾਜਪਾ ਨਾਲ ਸਾਂਝ ਹੈ। ਅਕਾਲੀ ਦਲ ਵਿੱਚ ਇਹ ਧਾਰਨਾ ਰਹੀ ਹੈ ਕਿ ਇਸ ਸਿੱਖ ਪ੍ਰਭਾਵਸ਼ਾਲੀ ਸੂਬੇ ਵਿੱਚ ਪਾਰਟੀ ਨੂੰ ਸੱਤਾ ਵਿੱਚ ਆਉਣ ਲਈ ਹਿੰਦੂਆਂ ਦੇ ਇੱਕ ਹਿੱਸੇ ਦੀ ਹਮਾਇਤ ਚਾਹੀਦੀ ਹੈ। ਭਾਜਪਾ ਇਕੱਲੇ ਕੁਝ ਸੀਟਾਂ ਵੀ ਨਹੀਂ ਜਿੱਤ ਸਕਦੀ। ਹਿੰਦੂ ਕਾਂਗਰਸ ਦਾ ਸਮਰਥਨ ਕਰਦੇ ਰਹੇ ਹਨ।
ਪਿਛਲੇ ਇੱਕ ਦਹਾਕੇ ਦੌਰਾਨ ਸਥਿਤੀ ਬਦਲੀ ਹੈ। ਅਕਾਲੀ ਦਲ ਨੂੰ ਭਾਜਪਾ ਦੇ ਹਮਾਇਤ ਦੀ ਲੋੜ ਹੈ ਅਤੇ ਭਾਜਪਾ ਨੂੰ ਵੱਖਰੇ ਕਾਰਨਾਂ ਕਰਕੇ ਅਕਾਲੀ ਦਲ ਦੀ ਲੋੜ ਹੈ।
ਅਕਾਲੀ ਦਲ ਹੀ ਹੈ, ਜੋ ਹਮੇਸ਼ਾ ਸਾਰੀਆਂ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਦੀ ਗੱਲ ਕਰਦਾ ਰਿਹਾ ਸੀ ਪਰ ਇਸ ਮਾਮਲੇ ਵਿੱਚ ਉਨ੍ਹਾਂ ਨੇ ਇੱਕ ਪੱਖਪਾਤੀ ਕਾਨੂੰਨ ਦੀ ਹਮਾਇਤ ਕੀਤੀ ਹੈ।
ਸੱਤਾ- ਕੇਂਦਰੀ ਸਿਆਸਤ ਕਾਰਨ ਹੀ ਅਕਾਲੀ ਦਲ ਸਿੱਖਾਂ ਦੀ ਸਰਬਉੱਚ ਧਾਰਮਿਕ-ਸਿਆਸੀ ਸੰਸਥਾ ਅਕਾਲ ਤਖ਼ਤ ਵੱਲੋਂ ਆਰਐੱਸਐੱਸ ਦੀ ਨਿਖੇਧੀ ਕਰਨ ਦੇ ਬਾਵਜੂਦ ਉਹ ਭਾਜਪਾ ਤੋਂ ਵੱਖ ਨਹੀਂ ਹੋ ਸਕਦਾ। ਇਸ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਪੂਰੀ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
'ਤਾਨਾਜੀ' 'ਚ ਜੋ ਦਿਖਾਇਆ ਹੈ ਗਿਆ ਹੈ, ਉਹ ਖ਼ਤਰਨਾਕ ਹੈ: ਸੈਫ਼ ਅਲੀ ਖ਼ਾਨ
ਫਿਲਮ ਦੀ ਕੈਂਪੇਨ ਲਈ ਪੱਤਰਕਾਰ ਅਨੁਪਮਾ ਚੋਪੜਾ ਨੂੰ ਦਿੱਤਾ ਇੰਟਰਵਿਊ 'ਚ ਸੈਫ਼ ਅਲੀ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਦੇਭਾਨ ਰਾਠੌਰ ਦਾ ਕਿਰਦਾਰ ਬਹੁਤ ਚੰਗਾ ਲੱਗਾ ਸੀ ਇਸ ਲਈ ਛੱਡ ਨਹੀਂ ਸਕੇ ਪਰ ਇਸ ਵਿੱਚ ਪਾਲਟੀਕਲ ਨੈਰੇਟਿਵ ਬਦਲਿਆ ਗਿਆ ਹੈ ਅਤੇ ਉਹ ਖ਼ਤਰਨਾਕ ਹੈ।
ਸੈਫ਼ ਨੇ ਕਿਹਾ, "ਕੁਝ ਕਾਰਨਾਂ ਕਰਕੇ ਮੈਂ ਕੋਈ ਸਟੈਂਡ ਨਹੀਂ ਲੈ ਸਕਿਆ... ਸ਼ਾਇਦ ਅਗਲੀ ਵਾਰ ਅਜਿਹਾ ਕਰਾਂ। ਮੈ ਇਸ ਕਿਰਦਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ ਕਿਉਂਕਿ ਇਹ ਮੈਨੂੰ ਬਹੁਤ ਹੀ ਦਿਲ ਖਿੱਚਵਾਂ ਲੱਗਾ ਸੀ ਪਰ ਇਹ ਕੋਈ ਇਤਿਹਾਸ ਨਹੀਂ ਹੈ। ਇਤਿਹਾਸ ਕੀ ਹੈ, ਇਸ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ।"
'ਤਾਨਾਜੀ: ਦਿ ਅਨਸੰਗ ਵਾਰੀਅਰ' 'ਚ ਸੈਫ਼ ਅਲੀ ਖ਼ਾਨ ਤੋਂ ਇਲਾਵਾ ਅਜੇ ਦੇਵਗਨ ਨੇ ਵੀ ਭੂਮਿਕਾ ਨਿਭਾਈ ਹੈ।
ਸੈਫ਼ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਤਾਨਾਜੀ ਵਿੱਚ ਇਤਿਹਾਸ ਦੀ ਗ਼ਲਤ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਫਿਲਮ ਦੀ ਵਪਾਰਕ ਸਫ਼ਲਤਾ 'ਚ ਇਤਿਹਾਸ ਦੀ ਗ਼ਲਤ ਵਿਆਖਿਆ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਇੰਡੀਆ ਦੀ ਧਾਰਨਾ ਅੰਗਰੇਜ਼ਾਂ ਨੇ ਦਿੱਤੀ ਅਤੇ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਸੀ। ਇਸ ਫਿਲਮ ਵਿੱਚ ਕੋਈ ਇਤਿਹਾਸਕ ਤੱਥ ਨਹੀਂ ਹੈ। ਅਸੀਂ ਇਸ ਨੂੰ ਲੈ ਕੇ ਕੋਈ ਤਰਕ ਨਹੀਂ ਦੇ ਸਕਦੇ। ਇਹ ਬਦਕਿਸਮਤੀ ਹੀ ਹੈ ਕਿ ਕਲਾਕਾਰ ਵਿਚਾਰ ਦੀ ਵਕਾਲਤ ਕਰਦੇ ਹਨ ਪਰ ਉਹ ਲੋਕਪ੍ਰਿਯਤਾਵਾਦ ਤੋਂ ਬਾਜ ਨਹੀਂ ਆਉਂਦੇ। ਇਹ ਚੰਗੀ ਸਥਿਤੀ ਨਹੀਂ ਹੈ ਪਰ ਸੱਚਾਈ ਇਹੀ ਹੈ।"
CAA ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਬੇਲੋੜਾ ਹੈ : ਸ਼ੇਖ਼ ਹਸੀਨਾ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ, "ਇਹ ਅੰਦਰੂਨੀ ਮਾਮਲਾ ਹੈ। ਬੰਗਲਾਦੇਸ਼ ਨੇ ਹਮੇਸ਼ਾ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਭਾਰਤ ਦੇ ਨਿੱਜੀ ਮਾਮਲਾ ਹੈ।"
ਦਿ ਹਿੰਦੂ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਨਵਾਂ ਕਾਨੂੰਨ, ਜਿਸ ਦਾ ਉਦੇਸ਼ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰਿਆਂ ਨੂੰ ਅਧਿਕਾਰ ਦੇਣਾ ਹੈ, ਉਹ ਜ਼ਰੂਰੀ ਨਹੀਂ ਸੀ।
ਸ਼ੇਖ਼ ਹਸੀਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਿੱਜੀ ਤੌਰ 'ਤੇ ਭਰੋਸਾ ਦਿਵਾਇਆ ਹੈ ਕਿ ਐੱਨਆਰਸੀ ਭਾਰਤ ਦਾ ਨਿੱਜੀ ਮਾਮਲਾ ਹੈ, ਜਿਸ ਨਾਲ ਉਨ੍ਹਾਂ ਦੇ ਲੋਕਾਂ 'ਤੇ ਕੋਈ ਅਸਰ ਨਹੀਂ ਪਵੇਗਾ।
ਸ਼ੇਖ਼ ਹਸੀਨਾ ਵੱਲੋਂ ਆਬੂ ਧਾਬੀ 'ਚ ਗਲਫ਼ ਨਿਊਜ਼ ਨੂੰ ਦਿੱਤੇ ਇੰਟਰਵਿਊ ਦਾ ਹਵਾਲਾ ਦਿੰਦਿਆਂ ਅਖ਼ਬਾਰ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਕਿਹਾ, "ਸਾਨੂੰ ਸਮਝ ਨਹੀਂ ਆਰ ਰਹੀ ਕਿ (ਭਾਰਤ ਸਰਕਾਰ ਨੇ) ਅਜਿਹਾ ਕਿਉਂ ਕੀਤਾ। ਇਸ ਦੀ ਲੋੜ ਨਹੀਂ ਸੀ।"
IndiavsAus: ਭਾਰਤ ਨ 7 ਵਿਕਟਾਂ ਨਾਲ ਆਸਟਰੇਲੀਆ ਨੂੰ ਦਿੱਤੀ ਮਾਤ
ਰੋਹਿਤ ਸ਼ਰਮਾ ਨੇ ਸੈਂਕੜਾ ਅਤੇ ਵਿਰਾਟ ਕੋਹਲੀ ਦੀਆਂ 89 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲੁਰੂ ਵੰਨਡੇ ਵਿੱਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟ ਨਾਲ ਹਰਾ ਦਿੱਤਾ ਹੈ।
ਜਿੱਤਣ ਲਈ 287 ਦੌੜਾਂ ਦਾ ਟੀਚਾ ਪੂਰਾ ਕਰਨ ਉਤਰੀ ਭਾਰਤੀ ਟੀਮ ਨੇ 48ਵੇਂ ਓਵਰ 'ਚ 3 ਵਿਕਟਾਂ 'ਤੇ 289 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ।
ਭਾਰਤ ਲਈ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 119 ਦੌੜਾਂ ਬਣਾਈਆਂ। ਉਨ੍ਹਾਂ ਨੇ 128 ਗੇਂਦਾਂ 'ਤੇ 8 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ ਇਹ ਦੌੜਾਂ ਬਣਾਈਆਂ।
ਇਹ ਰੋਹਿਤ ਸ਼ਰਮਾ ਦਾ ਵੰਨਡੇ ਦਾ 29ਵਾਂ ਸੈਂਕੜਾ ਹੈ। ਜਦਿਕ ਆਸਟਰੇਲੀਆ ਟੀਮ ਦੇ ਖ਼ਿਲਾਫ਼ 8ਵੀਂ ਇਹ ਮੁਕਾਮ ਹਾਸਿਲ ਕੀਤਾ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=O4olZmQe5ts
https://www.youtube.com/watch?v=WdjfVXuVDSE
https://www.youtube.com/watch?v=ef8QeGmCmoQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਭਾਜਪਾ ਤੇ ਕਾਂਗਰਸ ਲਈ ਖੇਤਰੀ ਪਾਰਟੀਆਂ ਇਸ ਕਰਕੇ ਚੁਣੌਤੀ ਬਣੀਆਂ ਰਹਿਣਗੀਆਂ- ਨਜ਼ਰੀਆ
NEXT STORY