ਚੋਣ ਕਮਿਸ਼ਨ ਨੇ ਭਾਜਪਾ ਨੂੰ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਸ਼ਰਮਾ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਕਰਨ ਲਈ ਕਿਹਾ।
ਦਿੱਲੀ ਚੋਣ ਪ੍ਰਚਾਰ ਦੌਰਾਨ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਪੱਛਮ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸ਼ਰਮਾ 'ਤੇ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ।
ਚੋਣ ਕਮਿਸ਼ਨ ਨੇ ਭਾਜਪਾ ਨੂੰ ਦੋਵਾਂ ਨੇਤਾਵਾਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਤੋਂ ਬਾਹਰ ਕਰਨ ਲਈ ਕਿਹਾ।
ਨਿਊਜ਼ ਏਜੰਸੀ ਏਐੱਨਆਈ ਦੇ ਮੁਤਾਬ਼ਕ, ਚੋਣ ਕਮਿਸ਼ਨ ਨੇ ਭਾਜਪਾ ਨੂੰ ਜਲਦੀ ਇਹ ਕਾਰਵਾਈ ਕਰਨ ਲਈ ਕਿਹਾ ਹੈ।
https://twitter.com/ANI/status/1222422746614751232?s=20
ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹਨ। ਦਿੱਲੀ ਦੀ ਸੱਤਾ ਲਈ ਮੁੱਖ ਤੌਰ 'ਤੇ ਟੱਕਰ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਹੈ। ਕਈ ਦਹਾਕੇ ਦਿੱਲੀ 'ਤੇ ਰਾਜ ਕਰ ਚੁੱਕੀ ਕਾਂਗਰਸ ਵੀ ਚੋਣ ਮੈਦਾਨ 'ਚ ਹੈ ਪਰ ਖ਼ਾਸ ਚੁਣੌਤੀ ਦਿੰਦੀ ਨਜ਼ਰ ਨਹੀਂ ਆ ਰਹੀ।
ਇਹ ਵੀ ਪੜ੍ਹੋ
ਸਟਾਰ ਪ੍ਰਚਾਰਕ ਦੀ ਲਿਸਟ ਚੋਂ ਕੱਢਣ ਦਾ ਅਰਥ
ਚੋਣ ਕਮਿਸ਼ਨ ਵਲੋਂ ਭਾਜਪਾ ਦੀ "ਸਟਾਰ ਪ੍ਰਚਾਰਕਾਂ" ਦੀ ਸੂਚੀ ਤੋਂ ਹਟਾਏ ਜਾਣ ਦਾ ਮਤਲਬ ਇਹ ਨਹੀਂ ਕਿ ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਪਾਰਟੀ ਲਈ ਪ੍ਰਚਾਰ ਨਹੀਂ ਕਰ ਸਕਦੇ। ਇਸ ਦਾ ਸਿਰਫ਼ ਅਰਥ ਹੈ ਕਿ ਰੈਲੀ ਲਈ ਕੀਤੇ ਗਏ ਖ਼ਰਚੇ ਉਮੀਦਵਾਰ ਦੇ ਖ਼ਰਚੇ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਕਿ 28 ਲੱਖ ਰੁਪਏ ਦੇ ਕਰੀਬ਼ ਹੈ। ਸਟਾਰ ਪ੍ਰਚਾਰਕਾਂ ਨੂੰ ਅਜਿਹੀਆਂ ਸੀਮਾਵਾਂ ਤੋਂ ਛੋਟ ਦਿੱਤੀ ਜਾਂਦੀ ਹੈ।
ਚੋਣ ਕਮਿਸ਼ਨ ਦੇ ਇਸ ਨਿਰਦੇਸ਼ 'ਤੇ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਪ੍ਰਕਾਸ਼ ਜਾਵਡੇਕਰ ਨੇ ਕਿਹਾ, "ਅਸੀਂ ਪੱਤਰ ਦਾ ਅਧਿਐਨ ਕਰਾਂਗੇ ਅਤੇ ਜਵਾਬ ਦੇਵਾਂਗੇ ... ਅਸੀਂ ਸੰਤੁਲਿਤ ਮੁਹਿੰਮ ਚਲਾ ਰਹੇ ਹਾਂ ਅਤੇ ਤੱਥਾਂ ਨਾਲ ਸਭ ਕਹਿ ਰਹੇ ਹਾਂ।"
ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ 'ਅੱਤਵਾਦੀ' ਵੀ ਕਿਹਾ ਸੀ।
ਪ੍ਰਵੇਸ਼ ਵਰਮਾ ਨੇ ਕੀ ਕਿਹਾ ਸੀ?
ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਸੀਏਏ ਖਿਲਾਫ਼ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਧਰਨੇ 'ਤੇ ਬੈਠੇ ਲੋਕਾਂ ਬਾਰੇ ਕਿਹਾ ਸੀ," ਲੱਖਾਂ ਲੋਕ (ਸ਼ਾਹੀਨ ਬਾਗ ਵਿੱਚ) ਇਕੱਠੇ ਹੋ ਰਹੇ ਹਨ ... ਦਿੱਲੀ ਦੇ ਲੋਕਾਂ ਨੂੰ ਸੋਚਣਾ ਪਏਗਾ, ਅਤੇ ਫੈਸਲਾ ਲੈਣਾ ਪਏਗਾ ਕਰੇਗਾ ... ਉਹ ਤੁਹਾਡੇ ਘਰਾਂ ਵਿੱਚ ਦਾਖਲ ਹੋਣਗੇ, ਤੁਹਾਡੀਆਂ ਭੈਣਾਂ ਅਤੇ ਧੀਆਂ ਨਾਲ ਬਲਾਤਕਾਰ ਕਰਨਗੇ, ਉਨ੍ਹਾਂ ਨੂੰ ਮਾਰ ਦੇਣਗੇ ... ਅੱਜ ਸਮਾਂ ਆ ਗਿਆ ਹੈ, ਕੱਲ੍ਹ ਮੋਦੀ ਜੀ ਅਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆਉਣਗੇ"।
ਇੰਨ੍ਹਾਂ ਹੀ ਨਹੀਂ ਨੇ ਅਰਵਿੰਦ ਕੇਜਰੀਵਾਲ ਨੂੰ 'ਅੱਤਵਾਦੀ' ਵੀ ਕਿਹਾ ਸੀ।
ਅਨੁਰਾਗ ਠਾਕੁਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦਿੱਲੀ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਟੇਜ ਤੋਂ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ
ਅਨੁਰਾਗ ਠਾਕੁਰ 'ਤੇ ਕਿਉਂ ਡਿੱਗੀ ਗਾਜ?
ਅਨੁਰਾਗ ਠਾਕੁਰ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਦਿੱਲੀ ਦੇ ਰਿਠਾਲਾ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸਟੇਜ ਤੋਂ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਸਨ, "ਦੇਸ਼ ਕੇ ਗੱਦਾਰੋਂ ਕੋ ..."
ਉਨ੍ਹਾਂ ਦੇ ਇਸ ਨਾਅਰੇ ਦੇ ਪਿੱਛੇ-ਪਿੱਛੇ ਉੱਥੇ ਇਕੱਠੇ ਲੋਕਾਂ ਨੇ ਨਾਅਰਾ ਲਗਾਇਆ "ਗੋਲੀ ਮਾਰੋ **** ਕੋ"।
ਇਸ ਤੋਂ ਬਾਅਦ, ਅਨੁਰਾਗ ਠਾਕੁਰ ਨੂੰ ਸਟੇਜ ਤੋਂ ਇਹ ਕਹਿੰਦੇ ਹੋਏ ਵੇਖਿਆ ਗਿਆ, "ਪਿੱਛੇ ਤੱਕ ਆਵਾਜ਼ ਆਉਣੀ ਚਾਹੀਦੀ ਹੈ, ਗਿਰੀਰਾਜ ਜੀ ਨੂੰ ਸੁਣਾਈ ਦੇਵੇਂ"
ਇਸ ਭਾਸ਼ਣ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਤੇ ਇਸ 'ਤੇ ਖ਼ੂਬ ਵਿਵਾਦ ਵੀ ਹੋਇਆ।
ਜ਼ਿਆਦਾਤਰ ਲੋਕ ਅਨੁਰਾਗ ਠਾਕੁਰ ਦੇ ਇਸ ਤਰ੍ਹਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਸਵਾਲ ਕਰ ਰਹੇ ਸਨ।
ਇਹ ਵੀ ਪੜ੍ਹੋ
ਇਹ ਵੀ ਦੇਖੋ
https://youtu.be/xWw19z7Edrs
https://www.youtube.com/watch?v=TDF192VlcLY
https://www.youtube.com/watch?v=Eto6v4X19mg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਨਾਗਰਿਕਤਾ ਸੋਧ ਕਾਨੂੰਨ: ਸ਼ਰਜੀਲ ਇਮਾਮ ਕੌਣ ਹੈ ਤੇ ਵਿਵਾਦਾਂ ਵਿੱਚ ਕਿਉਂ ਹੈ
NEXT STORY