ਸੰਕੇਤਕ ਤਸਵੀਰ
ਕੇਰਲਾ ਵਿੱਚ ਨੋਵਲ ਕੋਰੋਨਾਵਾਇਰਸ ਦੇ ਇੱਕ ਮਰੀਜ਼ ਦੀ ਪੁਸ਼ਟੀ ਹੋਈ ਹੈ। ਮਰੀਜ਼ ਵੁਹਾਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ।
ਕੇਰਲਾ ਤੋਂ ਜਾ ਕੇ ਵੁਹਾਨ ਯੂਨੀਵਰਸਿਟੀ ਵਿੱਚ ਇਹ ਵਿਦਿਆਰਤੀ ਪੜ੍ਹਾਈ ਕਰ ਰਿਹਾ ਸੀ।
ਮਰੀਜ਼ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਮਰੀਜ਼ ਦੀ ਹਾਲਤ ਸਥਿਰ ਬਣੀ ਹੋਈ ਤੇ ਉਸ 'ਤੇ ਉਹ ਡਾਕਟਰੀ ਨਿਗਰਾਨੀ ਹੇਠ ਹੈ।
ਇਹ ਵੀ ਪੜ੍ਹੋ
ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀਜ਼ ਪ੍ਰੋਗਰਾਮ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਲੜਣ ਲਈ "ਸਮੁੱਚੀ ਦੁਨੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।"
ਹੈਲਥ ਐਮਰਜੈਂਸੀਜ਼ ਪ੍ਰੋਗਰਾਮ ਦੇ ਕਾਰਜਾਰੀ ਨਿਰਦੇਸ਼ਕ ਡਾ. ਮਾਈਕ ਰਿਆਨ ਨੇ ਚੀਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਚੁਣੌਤੀ ਵੱਡੀ ਹੈ ਪਰ ਜਵਾਬ ਵੀ ਵੱਡਾ ਰਿਹਾ ਹੈ।"
ਚੀਨ ਦੇ ਵੁਹਾਨ ਸ਼ਹਿਰ ਤੋਂ ਚਰਚਾ ਵਿੱਚ ਆਏ ਇਸ ਵਾਇਰਸ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਵੀਰਵਾਰ ਨੂੰ ਇੱਕ ਬੈਠਕ ਹੋਣੀ ਹੈ। ਜਿਸ ਵਿੱਚ ਵਾਇਰਸ ਨੂੰ ਦੁਨੀਆਂ ਲਈ ਸਿਹਤ ਐਮਰਜੈਂਸੀ ਐਲਾਨਣ ਬਾਰੇ ਫ਼ੈਸਲਾ ਲਿਆ ਜਾਵੇਗਾ।
ਵੀਡੀਓ: ਕਿਵੇਂ ਪਤਾ ਲੱਗੇ ਕਿ ਕੋਰੋਨਾਵਾਇਰਸ ਤਾਂ ਨਹੀਂ
https://www.youtube.com/watch?v=TDF192VlcLY
ਵਾਇਰਸ ਨਾਲ ਚੀਨ ਵਿੱਚ 6000 ਲੋਕਾਂ 'ਤੇ ਅਸਰ ਪਿਆ ਹੈ ਤੇ 170 ਜਾਨਾਂ ਚਲੀਆਂ ਗਈਆਂ ਹਨ। ਚੀਨ ਵਿੱਚ ਵਾਇਰਸ ਦੇ ਨਵੇਂ ਹਮਲੇ ਨਾਲ 1700 ਹੋਰ ਲੋਕਾਂ ਦੇ ਪੀੜਤ ਹੋਣ ਦੀ ਖ਼ਬਰ ਹੈ।
ਭਾਰਤ ਵਿੱਚ ਵੀ ਵੱਡੇ ਹਸਪਤਾਲਾਂ ਵਿੱਚ ਅਜਿਹੇ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਚੀਨ ਤੋਂ ਬਾਹਰ ਇਹ ਵਾਇਰਸ 16 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਇਹ ਵਾਇਰਸ ਹਾਲਾਂਕਿ ਹਾਲੇ ਤੱਕ ਲਾਇਲਾਜ ਹੈ ਪਰ ਇਲਾਜ ਮਗਰੋਂ ਬਹੁਤ ਸਾਰੇ ਲੋਕ ਠੀਕ ਵੀ ਹੋਏ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮਹਾਤਮਾ ਗਾਂਧੀ ਦੇ ਕਤਲ ਮਗਰੋਂ ਜਦੋਂ ਸਰਦਾਰ ਪਟੇਲ ''ਤੇ ਉੱਠੇ ਸੀ ਸਵਾਲ
NEXT STORY