ਵੁਹਾਨ ਜੋ ਕਿ ਕੋਰੋਨਾਵਾਇਰਸ ਦਾ ਕੇਂਦਰ ਹੈ, 24 ਜਨਵਰੀ ਤੋਂ ਹੀ ਬੰਦ ਹੈ
ਵੈਨਜੁਨ ਵੈਂਗ ਚੀਨ ਦੇ ਮਾਰੂ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕੇਂਦਰੀ ਸ਼ਹਿਰ ਵੁਹਾਨ ਦੀ ਰਹਿਣ ਵਾਲੀ ਹੈ। ਵੈਂਗ 33 ਸਾਲਾ ਹਾਊਸਵਾਈਫ਼ ਹੈ। 23 ਜਨਵਰੀ ਨੂੰ ਜਦੋਂ ਸ਼ਹਿਰ ਨੂੰ ਬੰਦ ਕੀਤਾ ਗਿਆ ਤਾਂ ਉਹ ਅਤੇ ਉਸਦਾ ਪਰਿਵਾਰ ਉੱਥੇ ਹੀ ਰਹਿ ਗਿਆ।
ਉਦੋਂ ਤੋਂ ਇਸ ਵਾਇਰਸ ਕਾਰਨ ਦੁਨੀਆਂ ਭਰ ਵਿੱਚ 20,000 ਤੋਂ ਵੱਧ ਲੋਕਾਂ ਨੂੰ ਇਨਫੈਕਸ਼ਨ ਹੋਈ ਹੈ। ਇਸ ਵਿੱਚੋਂ ਘੱਟੋ-ਘੱਟ 427 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵੁਹਾਨ ਅੰਦਰੋਂ ਆਏ ਇੱਕ ਦੁਰਲੱਭ ਇੰਟਰਵਿਊ ਵਿੱਚ ਵੈਨਜੁਨ ਵੈਂਗ ਨੇ ਬੀਬੀਸੀ ਨੂੰ ਆਪਣੇ ਪਰਿਵਾਰ ਦੇ ਜ਼ਿੰਦਗੀ ਲਈ ਸੰਘਰਸ਼ ਬਾਰੇ ਦੱਸਿਆ।
ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਮੇਰੇ ਚਾਚਾ ਦਾ ਦੇਹਾਂਤ ਹੋ ਗਿਆ, ਮੇਰੇ ਪਿਤਾ ਗੰਭੀਰ ਰੂਪ ਵਿੱਚ ਬਿਮਾਰ ਹਨ ਅਤੇ ਮੇਰੇ ਮਾਂ ਤੇ ਮਾਸੀ ਵਿੱਚ ਵੀ ਇਸ ਦੇ ਕੁਝ ਲੱਛਣ ਨਜ਼ਰ ਆਉਣ ਲੱਗੇ ਹਨ।
ਸੀਟੀ ਸਕੈਨ ਵਿੱਚ ਆਇਆ ਹੈ ਕਿ ਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਹੈ। ਮੇਰਾ ਭਰਾ ਵੀ ਖੰਘ ਰਿਹਾ ਹੈ ਅਤੇ ਸਾਹ ਲੈਣ ਵਿੱਚ ਕੁਝ ਮੁਸ਼ਕਲ ਹੋ ਰਹੀ ਹੈ।
ਮੇਰੇ ਪਿਤਾ ਨੂੰ ਤੇਜ਼ ਬੁਖਾਰ ਹੈ। ਕੱਲ੍ਹ ਉਨ੍ਹਾਂ ਦਾ ਤਾਪਮਾਨ 39.3 ਡਿਗਰੀ ਸੈਲਸੀਅਸ (102 ਫਾਰਨਹੀਟ) ਸੀ। ਉਹ ਲਗਾਤਾਰ ਖੰਘ ਰਹੇ ਹਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਉਨ੍ਹਾਂ ਨੂੰ ਘਰ ਵਿੱਚ ਹੀ ਇੱਕ ਆਕਸੀਜ਼ਨ ਮਸ਼ੀਨ ਲਿਆ ਦਿੱਤੀ ਹੈ ਅਤੇ ਚੌਵੀ ਘੰਟੇ ਉਨ੍ਹਾਂ ਦੇ ਇਹ ਮਸ਼ੀਨ ਲੱਗੀ ਰਹਿੰਦੀ ਹੈ।
ਇਹ ਵੀ ਪੜ੍ਹੋ:
ਇਸ ਸਮੇਂ ਉਹ ਚੀਨੀ ਅਤੇ ਪੱਛਮੀ ਦੋਵੇਂ ਦਵਾਈਆਂ ਲੈ ਰਹੇ ਹਨ। ਉਨ੍ਹਾਂ ਦੇ ਇਲਾਜ ਲਈ ਕੋਈ ਹਸਪਤਾਲ ਨਹੀਂ ਹੈ ਕਿਉਂਕਿ ਟੈਸਟਿੰਗ ਕਿੱਟਾਂ ਦੀ ਘਾਟ ਕਾਰਨ ਉਨ੍ਹਾਂ ਦੇ ਕੇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਮੇਰੀ ਮਾਂ ਅਤੇ ਮਾਸੀ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਮੇਰੇ ਪਿਤਾ ਲਈ ਬੈੱਡ ਦੀ ਉਮੀਦ ਵਿੱਚ ਰੋਜ਼ਾਨਾ ਹਸਪਤਾਲ ਜਾਂਦੀਆਂ ਹਨ ਪਰ ਕੋਈ ਵੀ ਹਸਪਤਾਲ ਉਨ੍ਹਾਂ ਨੂੰ ਦਾਖਲ ਨਹੀਂ ਕਰਦਾ।
'ਕੋਈ ਵੀ ਸਾਡੀ ਮਦਦ ਨਹੀਂ ਕਰ ਰਿਹਾ'
ਵੁਹਾਨ ਵਿੱਚ ਮਰੀਜ਼ਾਂ ਲਈ ਬਹੁਤ ਸਾਰੇ ਕੁਆਰੰਟੀਨ ਪੁਆਇੰਟ (ਵੱਖ ਰੱਖਣ ਵਾਲੇ ਕੇਂਦਰ) ਹਨ। ਇਹ ਉਨ੍ਹਾਂ ਮਰੀਜ਼ਾਂ ਲਈ ਹਨ ਜਿਨ੍ਹਾਂ ਵਿੱਚ ਇਨਫੈਕਸ਼ਨ ਦੇ ਮਾਮੁਲੀ ਲੱਛਣ ਹਨ ਜਾਂ ਉਹ ਅਜੇ ਇਨਕਿਊਬੇਸ਼ਨ ਪੀਰੀਅਡ (ਉਹ ਸਮਾਂ ਜਿਸ ਦੌਰਾਨ ਵਿਅਕਤੀ ਨੂੰ ਵਾਇਰਸ ਨਾਲ ਇਨਫ਼ੈਕਸ਼ਨ ਹੋ ਸਕਦਾ ਹੈ) ਵਿੱਚ ਹਨ।
ਉੱਥੇ ਕੁਝ ਸਧਾਰਨ ਅਤੇ ਮੁੱਢਲੀਆਂ ਸਹੂਲਤਾਂ ਹਨ। ਪਰ ਮੇਰੇ ਪਿਤਾ ਵਾਂਗ ਜੋ ਲੋਕ ਗੰਭੀਰ ਬੀਮਾਰ ਹਨ, ਉਨ੍ਹਾਂ ਲਈ ਕੋਈ ਬੈੱਡ ਨਹੀਂ ਹੈ।
https://www.youtube.com/watch?v=HflP-RuHdso
ਮੇਰੇ ਚਾਚੇ ਦੀ ਮੌਤ ਇੱਕ ਕੁਆਰੰਟੀਨ ਪੁਆਇੰਟ ਵਿੱਚ ਹੀ ਹੋਈ ਸੀ ਕਿਉਂਕਿ ਗੰਭੀਰ ਲੱਛਣਾਂ ਵਾਲੇ ਲੋਕਾਂ ਲਈ ਉੱਥੇ ਕੋਈ ਡਾਕਟਰੀ ਸਹੂਲਤਾਂ ਨਹੀਂ ਹਨ।
ਮੈਂ ਚਾਹੁੰਦੀ ਹਾਂ ਕਿ ਮੇਰੇ ਪਿਤਾ ਦਾ ਚੰਗਾ ਇਲਾਜ ਹੋਵੇ ਪਰ ਇਸ ਸਮੇਂ ਸਾਡੇ ਨਾਲ ਸੰਪਰਕ ਵਿੱਚ ਕੋਈ ਵੀ ਨਹੀਂ ਹੈ ਜਾਂ ਕੋਈ ਵੀ ਸਾਡੀ ਮਦਦ ਨਹੀਂ ਕਰ ਰਿਹਾ ਹੈ।
ਮੈਂ ਕਮਿਊਨਿਟੀ ਵਰਕਰਾਂ ਨਾਲ ਕਈ ਵਾਰ ਸੰਪਰਕ ਕੀਤਾ ਪਰ ਮੈਨੂੰ ਜਵਾਬ ਮਿਲਿਆ, "ਸਾਡੇ ਹਸਪਤਾਲ ਵਿੱਚ ਬੈੱਡ ਦੀ ਕੋਈ ਸੰਭਾਵਨਾ ਨਹੀਂ ਹੈ।"
ਸ਼ੁਰੂ ਵਿੱਚ ਅਸੀਂ ਸੋਚਿਆ ਕਿ ਮੇਰੇ ਪਿਤਾ ਅਤੇ ਚਾਚਾ ਜਿਹੜੇ ਵੱਖਰੇ ਕੇਂਦਰ ਵਿੱਚ ਗਏ ਸਨ ਉਹ ਇੱਕ ਹਸਪਤਾਲ ਸੀ ਪਰ ਅਸਲ ਵਿੱਚ ਉਹ ਇੱਕ ਹੋਟਲ ਸੀ।
https://www.youtube.com/watch?v=xJFnyrBH6Aw
ਇੱਥੇ ਕੋਈ ਨਰਸ ਜਾਂ ਡਾਕਟਰ ਨਹੀਂ ਸੀ ਅਤੇ ਨਾ ਹੀ ਹੀਟਰ ਸੀ। ਉਹ ਦੁਪਹਿਰ ਨੂੰ ਉੱਥੇ ਪਹੁੰਚੇ ਅਤੇ ਉੱਥੋਂ ਦੇ ਸਟਾਫ਼ ਨੇ ਉਨ੍ਹਾਂ ਨੂੰ ਸ਼ਾਮ ਨੂੰ ਠੰਡਾ ਖਾਣਾ ਦਿੱਤਾ। ਮੇਰੇ ਚਾਚਾ ਉਸ ਸਮੇਂ ਬਹੁਤ ਬਿਮਾਰ ਸਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ ਅਤੇ ਉਹ ਬੇਹੋਸ਼ ਹੋਣ ਲੱਗੇ ਸਨ।
ਕੋਈ ਵੀ ਡਾਕਟਰ ਇਲਾਜ ਲਈ ਨਹੀਂ ਆਇਆ। ਚਾਚਾ ਅਤੇ ਮੇਰੇ ਪਿਤਾ ਦੋਵੇਂ ਵੱਖੋ-ਵੱਖਰੇ ਕਮਰਿਆਂ ਵਿੱਚ ਸਨ। ਜਦੋਂ ਮੇਰੇ ਪਿਤਾ ਸਵੇਰੇ 06:30 ਵਜੇ ਉਨ੍ਹਾਂ ਨੂੰ ਦੇਖਣ ਗਏ ਤਾਂ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ:
'ਕੁਆਰੰਟੀਨ ਪੁਆਇੰਟ ਤੇ ਜਾਣ ਦੀ ਥਾਂ ਘਰ 'ਚ ਹੀ ਮਰਨਾ ਮਨਜ਼ੂਰ'
ਨਵੇਂ ਹਸਪਤਾਲ ਉਨ੍ਹਾਂ ਲੋਕਾਂ ਲਈ ਬਣਾਏ ਜਾ ਰਹੇ ਹਨ ਜੋ ਇਸ ਸਮੇਂ ਪਹਿਲਾਂ ਤੋਂ ਹੀ ਕਿਸੇ ਹੋਰ ਹਸਪਤਾਲ ਵਿੱਚ ਹਨ। ਉਨ੍ਹਾਂ ਨੂੰ ਨਵੇਂ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ।
ਪਰ ਸਾਡੇ ਵਰਗੇ ਲੋਕਾਂ ਲਈ ਜੋ ਇੱਕ ਬੈੱਡ ਵੀ ਨਹੀਂ ਲੈ ਪਾ ਰਹੇ, ਨਵੇਂ ਹਸਪਤਾਲਾਂ ਵਿੱਚ ਇਲਾਜ ਲਈ ਇਕੱਲੇ ਸਭ ਕੁਝ ਕਰਨਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ
ਜੇ ਅਸੀਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ ਤਾਂ ਸਿਰਫ਼ ਇੱਕੋ ਜਗ੍ਹਾ ਹੈ ਜਿੱਥੇ ਅਸੀਂ ਹੁਣ ਜਾ ਸਕਦੇ ਹਾਂ। ਉਹ ਹੈ ਕੁਆਰੰਟੀਨ ਪੁਆਇੰਟਸ।
ਜੇ ਅਸੀਂ ਉੱਥੇ ਚਲੇ ਗਏ ਤਾਂ ਮੇਰੇ ਚਾਚੇ ਨਾਲ ਜੋ ਹੋਇਆ ਉਹੀ ਮੇਰੇ ਪਿਤਾ ਨਾਲ ਵੀ ਹੋ ਸਕਦਾ ਹੈ। ਇਸ ਲਈ ਅਸੀਂ ਇਸ ਦੀ ਥਾਂ ਆਪਣੇ ਘਰ ਵਿੱਚ ਹੀ ਮਰਨਾ ਚਾਹੁੰਦੇ ਹਾਂ।
'ਇਨਫੈਕਸ਼ਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੈ'
ਸਾਡੇ ਆਲੇ-ਦੁਆਲੇ ਬਹੁਤ ਸਾਰੇ ਪਰਿਵਾਰ ਹਨ। ਸਭ ਇੱਕੋ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ।
ਮੇਰੇ ਦੋਸਤ ਦੇ ਪਿਤਾ ਨੂੰ ਕੁਆਰੰਟੀਨ ਪੁਆਇੰਟ 'ਤੇ ਸਟਾਫ਼ ਨੇ ਹੀ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਤੇਜ਼ ਬੁਖਾਰ ਸੀ।
ਸਰੋਤ ਸੀਮਤ ਹਨ ਪਰ ਇਨਫੈਕਸ਼ਨ ਦੇ ਸ਼ਿਕਾਰ ਲੋਕ ਜ਼ਿਆਦਾ। ਅਸੀਂ ਡਰੇ ਹੋਏ ਹਾਂ। ਸਾਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ।
ਇਹ ਵੀ ਪੜ੍ਹੋ:
ਵੈਂਗ ਦਾ ਦੁਨੀਆਂ ਨੂੰ ਸੁਨੇਹਾ
ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇ ਮੈਨੂੰ ਪਤਾ ਹੁੰਦਾ ਕਿ ਉਹ 23 ਜਨਵਰੀ ਨੂੰ ਸ਼ਹਿਰ ਨੂੰ ਸੀਲਬੰਦ ਕਰਨ ਜਾ ਰਹੇ ਹਨ, ਤਾਂ ਮੈਂ ਪੱਕਾ ਹੀ ਆਪਣੇ ਸਾਰੇ ਪਰਿਵਾਰ ਨੂੰ ਬਾਹਰ ਲੈ ਜਾਣਾ ਸੀ ਕਿਉਂਕਿ ਇੱਥੇ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਹੈ।
ਜੇ ਅਸੀਂ ਕਿਤੇ ਹੋਰ ਹੁੰਦੇ ਤਾਂ ਉਮੀਦ ਹੋ ਸਕਦੀ ਸੀ। ਮੈਨੂੰ ਨਹੀਂ ਪਤਾ ਕਿ ਸਾਡੇ ਵਰਗੇ ਲੋਕ ਜਿਨ੍ਹਾਂ ਨੇ ਸਰਕਾਰ ਦੀ ਗੱਲ ਸੁਣੀ ਅਤੇ ਵੁਹਾਨ ਵਿੱਚ ਰਹੇ, ਉਨ੍ਹਾਂ ਨੇ ਸਹੀ ਫੈਸਲਾ ਲਿਆ ਜਾਂ ਨਹੀਂ।
ਪਰ ਮੈਨੂੰ ਲੱਗਦਾ ਹੈ ਕਿ ਮੇਰੇ ਚਾਚੇ ਦੀ ਮੌਤ ਨੇ ਇਸ ਸਵਾਲ ਦਾ ਜਵਾਬ ਦੇ ਦਿੱਤਾ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=xWw19z7Edrs&t=1s
https://www.youtube.com/watch?v=TDF192VlcLY
https://www.youtube.com/watch?v=5uX5ViQoexk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਡੌਨਲਡ ਟਰੰਪ ਮਹਾਦੋਸ਼ ਦੇ ਇਲਜ਼ਾਮਾਂ ਤੋਂ ਬਰੀ -5 ਅਹਿਮ ਖ਼ਬਰਾਂ
NEXT STORY