70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਾਂ ਅੱਠ ਫਰਵਰੀ ਨੂੰ ਪੈਣ ਜਾ ਰਹੀਆਂ ਹਨ। ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।
ਸੱਤਾਧਾਰੀ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਆਪਣੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗ ਰਹੀ ਹੈ।
ਜਦੋਂਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰੇ ਸਹਾਰੇ ਚੋਣ ਮੈਦਾਨ ਵਿੱਚ ਹੈ।
ਇਹ ਵੀ ਪੜ੍ਹੋ:
ਖ਼ਾਸ ਤੌਰ 'ਤੇ ਲੋਕ ਸਭਾ ਚੋਣਾਂ ਵਿੱਚ ਜਿਸ ਤਰੀਕੇ ਨਾਲ ਭਾਜਪਾ ਨੇ ਦਿੱਲੀ ਦੀਆਂ ਸੱਤ ਸੀਟਾਂ ਉੱਤੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ ਉਸ ਤੋਂ ਉਸ ਦੇ ਆਗੂਆਂ ਨੂੰ ਯਕੀਨ ਹੈ ਕਿ ਕਰੀਬ ਵੀਹ ਸਾਲਾਂ ਤੋਂ ਸੱਤਾ ਤੋਂ ਬਾਹਰ ਪਾਰਟੀ ਇਸ ਵਾਰ ਵਾਪਸੀ ਕਰੇਗੀ।
ਇਸ ਤੋਂ ਵੱਖ ਕਾਂਗਰਸ ਮੁਲਕ ਦੀ ਰਾਜਧਾਨੀ ਵਿੱਚ ਆਪਣੀ ਗੁਆਚੀ ਸਾਖ਼ ਨੂੰ ਬਚਾਉਣ ਲਈ ਲੜ ਰਹੀ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਹਰ ਮੁੱਦੇ ਨੂੰ ਲੈ ਕੇ ਤਿੱਖੇ ਟਕਰਾਓ ਵੀ ਦੇਖਣ ਨੂੰ ਮਿਲ ਰਹੇ ਹਨ।
ਭਾਜਪਾ ਦੇ ਚੋਣ ਪ੍ਰਚਾਰ ਦੀ ਕਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਮੁੱਚੀ ਕੇਂਦਰੀ ਕੈਬਨਿਟ ਤੋਂ ਇਲਾਵਾ ਪਾਰਟੀ ਦੇ ਐੱਮ ਪੀ ਅਤੇ ਵੱਖ ਵੱਖ ਸੂਬਿਆਂ ਦੇ ਆਗੂ ਸੰਭਾਲ ਰਹੇ ਹਨ।
ਸਥਿਤੀ ਇਹ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੀਆਂ ਗਲੀਆਂ ਵਿੱਚ ਜਾ ਜਾ ਕੇ ਵੋਟਾਂ ਮੰਗ ਰਹੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਦੇ ਹੱਥ ਵਿੱਚ ਹੈ।
ਚੋਣ ਵਾਅਦੇ
ਦਿਲੀ ਵਿਧਾਨ ਸਭਾ ਚੋਣਾਂ ਦੇ ਲਈ 'ਆਪ', ਭਾਜਪਾ ਅਤੇ ਕਾਂਗਰਸ ਨੇ ਵੋਟਰਾਂ ਨੂੰ ਭਰਮਾਉਣ ਦੇ ਲਈ ਵਾਅਦਿਆਂ ਦੀ ਝੜੀ ਲਗਾ ਦਿੱਤੀ ਹੈ।
ਵੀਡੀਓ: ਦਿੱਲੀ ਦੇ ਲੋਕ ਮੈਨੂੰ ਅੱਤਵਾਦੀ ਮੰਨਦੇ ਹਨ ਤਾਂ ਕਮਲ ਦਾ ਬਟਨ ਦਬਾ ਦੇਣ- ਕੇਜਰੀਵਾਲ
https://www.facebook.com/BBCnewsPunjabi/videos/561990877725938/
ਭਾਜਪਾ ਨੇ ਆਪਣੇ ਸੰਕਲਪ ਪੱਤਰ ਵਿਚ ਜਿੱਥੇ ਵੱਡੇ-ਵੱਡੇ ਵਾਅਦੇ ਕੀਤੇ ਹਨ ਤਾਂ ਆਪ ਨੇ ਦਿੱਲੀ ਦਾ ਕਿਲ੍ਹਾ ਤੀਜੀ ਵਾਰ ਫ਼ਤਹਿ ਕਰਨ ਲਈ ਦੇ 28 ਨੁਕਾਤੀ ਚੋਣ ਮਨੋਰਥ ਪੱਤਰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਦਸ ਵਆਦਿਆਂ ਦਾ ਗਰੰਟੀ ਕਾਰਡ ਵੀ ਜਾਰੀ ਕੀਤਾ ਗਿਆ ਹੈ।
ਕਾਂਗਰਸ ਨੇ ਕੇਜਰੀਵਾਲ ਤੋਂ ਜ਼ਿਆਦਾ ਬਿਜਲੀ ਯੂਨਿਟ ਮੁਫ਼ਤ ਦੇਣ ਤੋਂ ਇਲਾਵਾ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਹੈ।
ਆਪ ਪਾਰਟੀ ਦੇ ਮੈਨੀਫੈਸਟੋ ਦੀ ਜੇ ਗੱਲ ਕਰੀਏ ਤਾਂ ਦਿੱਲੀ ਵਿਚ ਜਨ ਲੋਕਪਾਲ ਬਿਲ, ਦਸ ਲੱਖ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ, ਸਰਕਾਰੀ ਸਕੂਲਾਂ ਵਿੱਚ ਦੇਸ਼ ਭਗਤੀ ਪੜ੍ਹਾਉਣ, 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼, ਦਿੱਲੀ ਵਿੱਚ ਪ੍ਰਦੂਸ਼ਣ ਉੱਤੇ ਕੰਟਰੋਲ ਸਮੇਤ ਹੋਰ ਵਾਅਦੇ ਸ਼ਾਮਲ ਹਨ।
ਜੇ ਹੁਣ ਕਾਂਗਰਸ ਦੀ ਗੱਲ ਕਰੀਏ ਤਾਂ ਉਸ ਨੇ 300 ਯੂਨਿਟ ਮੁਫ਼ਤ ਤੋਂ ਇਲਾਵਾ ਬਿਜਲੀ ਦੀ ਵਰਤੋਂ 'ਤੇ 50 ਫ਼ੀਸਦੀ ਛੋਟ, ਵੀਹ ਹਜ਼ਾਰ ਲੀਟਰ ਤੱਕ ਮੁਫ਼ਤ ਪਾਣੀ ਸ਼ਾਮਲ ਹੈ।
ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ, ਦਿੱਲੀ ਦੇ ਕੁਲ ਬਜਟ ਦਾ 25 ਫ਼ੀਸਦੀ ਪ੍ਰਦੂਸ਼ਣ ਕੰਟਰੋਲ ਉੱਤੇ ਖ਼ਰਚ ਕਰਨਾ, ਸੀਏਏ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਣ ਦਾ ਵਾਅਦਾ ਕੀਤਾ ਗਿਆ ਹੈ।
ਹੁਣ ਜੇ ਭਾਜਪਾ ਦੀ ਗੱਲ ਕਰੀਏ ਤਾਂ ਉਸ ਵੱਲੋਂ ਗ਼ਰੀਬਾਂ ਨੂੰ ਦੋ ਰੁਪਏ ਕਿੱਲੋ ਆਟਾ, 10 ਨਵੇਂ ਕਾਲਜ ਅਤੇ 200 ਨਵੇਂ ਸਕੂਲ ਬਣਾਉਣ, ਸੀਲਿੰਗ ਨੂੰ ਕਾਨੂੰਨੀ ਢੰਗ ਨਾਲ ਸੁਲਝਾਉਣ ਤੋਂ ਇਲਾਵਾ ਹੋਰ ਕਈ ਵਾਅਦੇ ਕੀਤੇ ਗਏ ਹਨ।
ਦਿੱਲੀ ਦੀ ਚੋਣਾਂ ਵਿਚ ਸ਼ਾਹੀਨ ਬਾਗ਼ ਦੀ ਚਰਚਾ
ਵਿਧਾਨ ਸਭਾ ਚੋਣਾਂ ਵਿੱਚ ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਧਰਨੇ ਦੀ ਵੀ ਹਰ ਪਾਸੇ ਚਰਚਾ ਹੈ। ਸ਼ਾਹੀਨ ਬਾਗ਼ ਨੂੰ ਲੈ ਕੇ ਰਾਜਨੀਤੀ ਵੀ ਖ਼ੂਬ ਹੋ ਰਹੀ ਹੈ।
ਵੀਡੀਓ: ‘ਕਨੂੰਨ ਅਮਿਤ ਸ਼ਾਹ ਲੈ ਕੇ ਆਏ ਹਨ ਸ਼ਾਹੀਨ ਬਾਗ਼ ਉਹ ਜਾਣ’
https://www.youtube.com/watch?v=9UvyjWQjJ7k
ਖ਼ਾਸ ਤੌਰ 'ਤੇ ਭਾਜਪਾ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕ ਰਹੀ ਹੈ ਪਰ ਆਪ ਪਾਰਟੀ ਇਸ ਮੁੱਦੇ ਦੀ ਥਾਂ ਦਿੱਲੀ ਦੇ ਸਥਾਨਕ ਮੁੱਦਿਆਂ ਨੂੰ ਹੀ ਲੋਕਾਂ ਵਿੱਚ ਲੈ ਕੇ ਜਾ ਰਹੀ ਹੈ।
ਬੀਬੀਸੀ ਪੰਜਾਬੀ ਨੇ ਇਸ ਮੁੱਦੇ 'ਤੇ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਸਟਾਰ ਪ੍ਰਚਾਰਕ ਭਗਵੰਤ ਮਾਨ ਨਾਲ ਜਦੋਂ ਗੱਲ ਕੀਤੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਰਟੀ ਸ਼ਾਹੀਨ ਬਾਗ਼ ਦੇ ਧਰਨੇ ਤੋਂ ਕਿਉਂ ਬਚ ਰਹੀ ਹੈ।
ਇਸ ਬਾਰੇ ਉਨ੍ਹਾਂ ਦਾ ਜਵਾਬ ਸੀ ਕਿ ਉਹ ਚੋਣਾਂ ਵਿਚ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਹੀ ਲੈ ਕੇ ਜਾ ਰਹੇ ਹਨ।
ਯਾਦ ਰਹੇ ਕਿ ਅਰਵਿੰਦ ਕੇਜਰੀਵਾਲ ਸਿਰਫ਼ ਸੀਏਏ ਬਾਰੇ ਟਵੀਟ ਹੀ ਕੀਤੇ ਹਨ ਦਿੱਲੀ ਦੇ ਵਿੱਚ ਹੋਏ ਧਰਨਿਆਂ ਤੋਂ ਉਹਨਾਂ ਨੇ ਵੀ ਦੂਰੀ ਬਣਾਈ ਰੱਖੀ ਹੈ।
ਸ਼ੀਲਾ ਦੀਕਸ਼ਤ ਦੀ ਮੌਤ ਤੋਂ ਬਾਅਦ ਕਾਂਗਰਸ ਨੂੰ ਵੱਡੇ ਚਿਹਰੇ ਦੀ ਕਮੀ ਜ਼ਰੂਰ ਮਹਿਸੂਸ ਹੋ ਰਹੀ ਹੈ।
ਇਸ ਬਾਰੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਾਨੂੰਨ ਗ੍ਰਹਿ ਮੰਤਰੀ ਨੇ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਹੀ ਸ਼ਾਹੀਨ ਬਾਗ਼ ਜਾਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਸ਼ਾਨਦਾਰ ਕੰਮ ਕੀਤੇ ਹਨ ਅਤੇ ਇਹਨਾਂ ਕੰਮਾਂ ਦੇ ਆਧਾਰ ਉੱਤੇ ਹੀ ਪਾਰਟੀ ਦੂਜੀ ਵਾਰ ਸਰਕਾਰ ਬਣੇਗੀ।
ਦੂਜੇ ਪਾਸੇ ਇਸ ਮੁੱਦੇ ਉੱਤੇ ਭਾਜਪਾ ਦੇ ਕੌਮੀ ਆਗੂ ਤਰੁਣ ਚੁੱਘ ਦਾ ਕਹਿਣਾ ਹੈ ਕਿ ਸ਼ਾਹੀਨ ਬਾਗ਼ ਦੇ ਧਰਨੇ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ। ਉਨ੍ਹਾਂ ਆਖਿਆ ਕਿ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਕਿਉਂਕਿ ਕੇਜਰੀਵਾਲ ਨੇ ਸਿਵਾਏ ਲਾਰਿਆਂ ਦੇ ਕੁਝ ਨਹੀਂ ਕੀਤਾ।
ਦਿੱਲੀ ਚੋਣਾਂ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਕੁਲਜੀਤ ਸਿੰਘ ਨਾਗਰਾ ਨੇ ਆਖਿਆ ਕਿ ਕਾਂਗਰਸ ਇਨ੍ਹਾਂ ਚੋਣਾਂ ਵਿੱਚ ਵੱਡਾ ਉਲਟ ਫੇਰ ਕਰੇਗੀ।
ਵੀਡੀਓ: ਜਿਹੜੇ ਬੋਲੀ ਨਾਲ ਨਹੀਂ ਮੰਨਦੇ ਉਹ ਗੋਲੀ ਨਾਲ ਮੰਨਣਗੇ-ਯੋਗੀ ਆਦਿਤਿਆ ਨਾਥ
https://www.youtube.com/watch?v=5uX5ViQoexk
ਉਨ੍ਹਾਂ ਨੇ ਆਖਿਆ ਕਿ ਪਾਰਟੀ ਇੱਕਜੁੱਟ ਹੋ ਕੇ ਲੋਕਾਂ ਤੋਂ ਵੋਟ ਮੰਗ ਰਹੀ ਹੈ। ਯਾਦ ਰਹੇ ਕਿ ਕਾਂਗਰਸ ਨੇ ਦਿੱਲੀ ਵਿਚ ਸ਼ੀਲਾ ਦੀਕਸ਼ਤ ਦੀ ਅਗਵਾਈ ਵਿੱਚ ਲਗਾਤਾਰ ਤਿੰਨ ਵਾਰ ਸਰਕਾਰ ਬਣਾਈ ਹੈ।
ਸ਼ੀਲਾ ਦੀਕਸ਼ਤ ਦੀ ਮੌਤ ਤੋਂ ਬਾਅਦ ਪਾਰਟੀ ਨੂੰ ਵੱਡੇ ਚਿਹਰੇ ਦੀ ਕਮੀ ਜ਼ਰੂਰ ਮਹਿਸੂਸ ਕਰ ਰਹੀ ਹੈ।
ਅਕਾਲੀ ਦਲ ਦਾ ਚੋਣਾਂ ਤੋਂ ਬਾਹਰ ਪਰ ਭਾਜਪਾ ਦੀ ਹਮਾਇਤ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਅਕਾਲੀ ਦਲ ਆਪਣੇ ਭਾਈਵਾਲ ਭਾਜਪਾ ਤੋਂ ਵੱਖ ਹੋ ਗਈ ਹੈ।
ਹਾਲਾਂਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਉਸ ਨੇ ਸੀਏਏ ਦੇ ਮੁੱਦੇ ਉੱਤੇ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ।
ਰਾਜਨੀਤਿਕ ਮਹਿਰਾਂ ਦਾ ਕਹਿਣਾ ਹੈ ਕਿ ਟਿਕਟਾਂ ਨੂੰ ਲੈ ਕੇ ਦੋਹਾਂ ਪਾਰਟੀਆਂ ਦੀ ਸਹਿਮਤੀ ਨਾਲ ਬਣਨ ਕਾਰਨ ਅਕਾਲੀ ਦਲ ਬਿਨਾਂ ਭਾਜਪਾ ਦੇ ਚੋਣਾਂ ਵਿਚ ਉੱਤਰਨ ਦਾ ਹੌਸਲਾ ਨਹੀਂ ਕਰ ਸਕਿਆ।
ਭਾਜਪਾ ਲਗਾਤਾਰ ਵੀਹ ਸਾਲਾਂ ਤੋਂ ਦਿੱਲੀ ਦੀ ਸੱਤਾ ਤੋਂ ਬਾਹਰ ਹੈ (ਭਾਜਪਾ ਦਿੱਲੀ ਦੇ ਪ੍ਰਧਾਨ ਮਨੋਜ ਤਿਵਾੜੀ)
ਇਸ ਮੁੱਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਰਾਜੌਰੀ ਵਿਧਾਨ ਸਭਾ ਹਲਕੇ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਟਿਕਟਾਂ ਨੂੰ ਲੈ ਕੇ ਦੋਹਾਂ ਪਾਰਟੀਆਂ ਵਿਚਾਲੇ ਕੋਈ ਰੋਲ਼ਾ ਨਹੀਂ ਸੀ।
ਸਗੋਂ ਨਾਰਾਜ਼ਗੀ ਸੀਏਏ ਵਿੱਚੋਂ ਮੁਸਲਿਮ ਭਾਈਚਾਰੇ ਨੂੰ ਬਾਹਰ ਰੱਖਣ ਨੂੰ ਲੈ ਕੇ ਸੀ ਇਸ ਕਰ ਕੇ ਪਾਰਟੀ ਨੇ ਚੋਣਾਂ ਨਾਲ ਲੜਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਆਖਿਆ ਕਿ ਜਿਸ ਪਾਰਟੀ ਦਾ ਦੇਸ਼ ਵਿਚ ਰਾਜ ਹੋਵੇ, ਵੱਖ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੋਵੇ ਉਸ ਪਾਰਟੀ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਦੇ ਘਰ ਆ ਕੇ ਸਮਰਥਨ ਮੰਗੇ ਇਹ ਅਕਾਲੀ ਦਲ ਦੀ ਵੱਡੀ ਪ੍ਰਾਪਤੀ ਹੈ।
ਵੀਡੀਓ: ਭਾਜਪਾ ਸਾਡੇ ਕੋਲ ਚੱਲ ਕੇ ਆਈ- ਸਿਰਸਾ
https://www.youtube.com/watch?v=rdpHkYEF7Lc
ਹਾਲਾਂਕਿ ਸਿਰਸਾ ਇਹ ਗੱਲ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਵਾਰ ਚੋਣ ਨਾ ਲੜਨ ਦਾ ਮਲਾਲ ਜ਼ਰੂਰ ਹੈ।
ਦਿੱਲੀ ਦੇ ਸਿੱਖ ਕਿਸੇ ਪਾਰਟੀ ਦੇ ਨਾਲ : ਦਿੱਲੀ ਵਿਚ ਰਾਜੌਰੀ, ਹਰੀ ਨਗਰ, ਤਿਲਕ ਨਗਰ, ਕਾਲਕਾ ਜੀ, ਯਮਨਾ ਪਾਰ ਤੋਂ ਇਲਾਵਾ ਅਜਿਹੀਆਂ ਪੰਦਰਾਂ ਸੀਟਾਂ ਜਿੱਥੇ ਸਿੱਖ ਅਤੇ ਪੰਜਾਬੀ ਵੋਟਰ ਜਿਆਦਾ ਪ੍ਰਭਾਵਸ਼ਾਲੀ ਹਨ।
ਕੁਝ ਸੀਟਾਂ ਉਤੇ ਸਿੱਖਾਂ ਦੀ ਭਰਵੀਂ ਵਸੋਂ ਨੂੰ ਦੇਖਦੇ ਹੋਏ ਵੱਖ ਵੱਖ ਪਾਰਟੀਆਂ ਨੇ ਸਿੱਖ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਇਸ ਬਾਰੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਜਰੀਵਾਲ ਸਰਕਾਰ ਨੇ ਸ਼ਾਨਦਾਰ ਕੰਮ ਕੀਤੇ ਹਨ
ਤਿਲਕ ਨਗਰ ਤੋਂ ਆਪ ਦੇ ਉਮੀਦਵਾਰ ਜਰਨੈਲ ਸਿੰਘ ਹ੍ਰੈਟਿਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਸੇ ਤਰ੍ਹਾਂ ਹਰੀ ਨਗਰ ਤੋਂ ਭਾਜਪਾ ਨੇ ਤਜਿੰਦਰ ਪਾਲ ਸਿੰਘ ਬੱਗਾ 'ਤੇ ਦਾਅ ਖੇਡਿਆ ਹੈ।
ਜੇਕਰ ਸਿੱਖਾਂ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਖ਼ਾਸ ਤੌਰ 'ਤੇ 1984 ਕਤਲੇਆਮ ਦੇ ਇਨਸਾਫ਼ ਦਾ ਮੁੱਦਾ ਇਨ੍ਹਾਂ ਚੋਣਾਂ ਵਿੱਚੋਂ ਗ਼ਾਇਬ ਹੈ ਸਿਰਫ਼ ਆਮ ਆਦਮੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਨਸਾਫ਼ ਦੁਆਉਣ ਦੀ ਗੱਲ ਕੀਤੀ ਹੈ।
ਬਾਕੀ ਕਿਸੇ ਵੀ ਪਾਰਟੀ ਨੇ ਇਸ ਦੀ ਗੱਲ ਨਹੀਂ ਕੀਤੀ ਹੈ। ਰਾਜਨੀਤਿਕ ਤੌਰ 'ਤੇ ਦੇਖਿਆ ਜਾਵੇ ਤਾਂ ਅਕਾਲੀ ਦਲ ਅਤੇ ਜਾਗੋ ਪਾਰਟੀ ਨੇ ਭਾਜਪਾ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਸੇ ਵੀ ਪਾਰਟੀ ਦੀ ਹਿਮਾਇਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਹਾਲਾਂਕਿ ਜੇਕਰ ਪਿਛੋਕੜ ਨੂੰ ਦੇਖਿਆ ਜਾਵੇ ਤਾਂ ਸਰਨਾ ਧੜੇ ਦਾ ਝੁਕਾਅ ਜ਼ਿਆਦਾਤਰ ਕਾਂਗਰਸ ਦੇ ਨਾਲ ਰਿਹਾ ਹੈ।
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
https://www.youtube.com/watch?v=O4jRRnEAA0k
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਦਿੱਲੀ ਵਿਧਾਨ ਸਭਾ ਚੋਣਾਂ: ਕੇਜਰੀਵਾਲ ਨੇ ਦਿੱਲੀ ਦੀਆਂ ਸਿਹਤ ਸਹੂਲਤਾਂ ਕਿੰਨੀਆਂ ਸੁਧਾਰੀਆਂ
NEXT STORY