ਕੋਰੋਨਾਵਾਇਰਸ ਨੂੰ ਲੈ ਕੇ ਬ੍ਰੈਥ ਐਨਾਲਾਈਜ਼ਰ ਉੱਤੇ ਉੱਠੇ ਸਵਾਲਾਂ ਨੂੰ ਲੈ ਕੇ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਲਗਾਏ ਜਾਣ ਵਾਲੇ ਸ਼ਰਾਬ ਦੇ ਨਾਕਿਆਂ ਨੂੰ ਬੰਦ ਕਰ ਦਿੱਤਾ ਹੈ।
ਇਸ ਬਾਰੇ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਆਵੇ ਤੇ ਫ਼ਿਲਹਾਲ ਅਸੀਂ ਨਾਕਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।"
ਪੁਲਿਸ ਦਾ ਨਾਕਿਆਂ ਬਾਰੇ ਪੱਕਾ ਫ਼ੈਸਲਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਡਾਕਟਰ ਚੰਡੀਗੜ੍ਹ ਪੁਲਿਸ ਦੀ ਉਸ ਚਿੱਠੀ ਦਾ ਕੀ ਜਵਾਬ ਦੇਣਗੇ ਜਿਸ ਵਿੱਚ ਪੁਲਿਸ ਨੇ ਇਸ ਗੱਲ ਦਾ ਖ਼ਦਸ਼ਾ ਜਤਾਇਆ ਹੈ।
ਪੁਲਿਸ ਵੱਲੋਂ ਲਿਖੀ ਗਈ ਡਾਕਟਰਾਂ ਨੂੰ ਚਿੱਠੀ ਦੀ ਇੱਕ ਕਾਪੀ ਸਾਡੇ ਕੋਲ ਹੈ।
ਕੀ ਲਿਖਿਆ ਹੈ ਚਿੱਠੀ ਵਿੱਚ...
ਚਿੱਠੀ ਵਿੱਚ ਪੁਲਿਸ ਨੇ ਲਿਖਿਆ ਹੈ, "ਪੁਲਿਸ ਨੂੰ ਲੋਕਾਂ ਤੋਂ ਇਸ ਬਾਰੇ ਸ਼ਿਕਾਇਤਾਂ ਮਿਲੀਆਂ ਹਨ ਕਿ ਨਾਕਿਆਂ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਬ੍ਰੈਥ ਐਨਾਲਾਈਜ਼ਰ ਨਾਲ ਉਨ੍ਹਾਂ ਨੂੰ ਕੋਰੋਨਾਵਾਇਰਸ ਹੋ ਸਕਦਾ ਹੈ ਜੇ ਇਹ ਬਿਮਾਰੀ ਪਹਿਲਾਂ ਹੀ ਕਿਸੇ ਨੂੰ ਹੋਵੇ ਤੇ ਉਸ ਨੇ ਵੀ ਉਸੇ ਹੀ ਬ੍ਰੈਥ ਐਨਾਲਾਈਜ਼ਰ ਦਾ ਇਸਤੇਮਾਲ ਕੀਤਾ ਹੋਵੇ।"
ਇਹ ਵੀ ਪੜ੍ਹੋ-
"ਟਰੈਫ਼ਿਕ ਵਿੰਗ ਵਿੱਚ ਕੋਰੋਨਾਵਾਇਰਸ ਦੇ ਡਰ ਬਾਰੇ ਆਮ ਲੋਕਾਂ ਦੀਆਂ ਈ-ਮੇਲਾਂ ਮਿਲੀਆਂ ਹਨ ਕਿ ਇਹ ਬਿਮਾਰੀ ਖੰਘ, ਛਿੱਕ ਜਾਂ ਕਿਸੇ ਲਾਗ ਵਾਲੇ ਵਿਅਕਤੀ ਨੂੰ ਛੂਹਣ ਦੁਆਰਾ ਫੈਲ ਰਹੀ ਹੈ। ਇਸ ਲਈ ਉਹ ਲੋਕ ਪੁਲਿਸ ਨੂੰ ਬੇਨਤੀ ਕਰ ਰਹੇ ਹਨ ਕਿ ਵਾਇਰਸ ਫੈਲਣ ਤੋਂ ਰੋਕਣ ਲਈ ਉਹ ਜਾਂਚ ਕਰਨ ਲਈ ਵਰਤੇ ਜਾਂਦੇ ਬ੍ਰੈਥ ਐਨਾਲਾਈਜ਼ਰ ਦੀ ਵਰਤੋਂ ਨਾ ਕਰਨ।"
"ਇਹ ਬੇਨਤੀ ਕੀਤੀ ਜਾਂਦੀ ਹੈ ਕਿ ਮਾਹਿਰਾਂ ਦੀ ਡਾਕਟਰੀ ਰਾਏ ਇਸ ਸੰਬੰਧ ਵਿੱਚ ਦੱਸੀ ਜਾਵੇਂ ਤਾਂ ਜੋ ਇਸ 'ਤੇ ਫ਼ੈਸਲਾ ਲਿਆ ਜਾਵੇ ਕਿ ਕੀ ਬ੍ਰੈਥ ਐਨਾਲਾਈਜ਼ਰ ਦੀ ਵਰਤੋਂ ਨੂੰ ਮੁਅੱਤਲ ਕਰਨਾ ਚਾਹੀਦਾ ਹੈ।"
ਪੁਲਿਸ ਨੇ ਆਪਣੀ ਚਿੱਠੀ ਵਿੱਚ ਇਹ ਵੀ ਦੱਸਿਆ ਹੈ ਕਿ ਸ਼ਰਾਬ ਪੀਕੇ ਗੱਡੀਆਂ ਚਲਾਉਣ ਤੋਂ ਰੋਕਣ ਦੇ ਮਕਸਦ ਨਾਲ ਚੰਡੀਗੜ੍ਹ ਟਰੈਫ਼ਿਕ ਪੁਲਿਸ ਵੱਲੋਂ ਨਾਕੇ ਲਗਾਏ ਜਾਂਦੇ ਹਨ। ਡਰਾਈਵਰ ਦੇ ਖ਼ੂਨ ਵਿੱਚ ਸ਼ਰਾਬ ਦੀ ਮਾਤਰਾ ਦੀ ਜਾਂਚ ਕਰਨ ਲਈ ਡਰਾਈਵਰ ਨੂੰ ਪਲਾਸਟਿਕ ਦੇ ਪਾਈਪ ਵਿੱਚ ਫੂਕ ਮਾਰਨ ਲਈ ਕਿਹਾ ਜਾਂਦਾ ਹੈ।
https://www.youtube.com/watch?v=HflP-RuHdso
ਹਾਲਾਂਕਿ, ਇੱਕ ਪਲਾਸਟਿਕ ਪਾਈਪ ਸਿਰਫ਼ ਇੱਕ ਵਿਅਕਤੀ ਲਈ ਵਰਤੀ ਜਾਂਦੀ ਹੈ।
ਕੋਰੋਨਾਵਾਇਰਸ ਜਾਨਲੇਵਾ ਹੈ ਜਿਸ ਕਰ ਕੇ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਦੁਨੀਆਂ ਭਰ 'ਚ ਇਸ ਵਾਇਰਸ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 'ਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
ਵਿਗਿਆਨਿਕਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ 'ਚ ਸਮੁੰਦਰੀ ਜੀਵਾਂ ਨੂੰ ਵੇਚਣ ਵਾਲੇ ਬਾਜ਼ਾਰ ਤੋਂ ਦੂਜੇ ਰਾਜਾਂ ਤੱਕ ਪਹੁੰਚਿਆ ਹੈ।
ਪੁਲਿਸ ਡਾਕਟਰਾਂ ਦੇ ਜਵਾਬ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕਰੇਗੀ (ਸੰਕੇਤਕ ਤਸਵੀਰ)
ਸਖ਼ਤ ਕਾਨੂੰਨ
ਪਿਛਲੇ ਕੁਝ ਸਾਲਾਂ ਤੋਂ ਪੁਲਿਸ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਮਾਮਲੇ 'ਚ ਕਾਫ਼ੀ ਸੁਚੇਤ ਰਹੀ ਹੈ। ਇਸ ਅਧੀਨ ਟਰੈਫ਼ਿਕ ਪੁਲਿਸ ਵੱਲੋਂ ਅਲੱਗ-ਅਲੱਗ ਥਾਵਾਂ 'ਤੇ ਖ਼ਾਸ ਤੌਰ 'ਤੇ ਰਾਤ ਨੂੰ ਸੜਕਾਂ 'ਤੇ ਅਚਨਚੇਤ ਐਂਟੀ-ਡਰੰਕਨ ਡਰਾਈਵਿੰਗ ਨਾਕੇ ਲਗਾਏ ਜਾਂਦੇ ਹਨ।
ਪਿਛਲੇ ਸਾਲ ਨਵੇਂ ਮੋਟਰ ਵਹੀਕਲਜ਼ ਕਾਨੂੰਨ ਮੁਤਾਬਕ ਵੱਖ-ਵੱਖ ਟਰੈਫ਼ਿਕ ਅਪਰਾਧਾਂ ਲਈ ਨਵੇਂ ਜੁਰਮਾਨੇ ਲਗਾਏ ਗਏ ਹਨ। ਸ਼ਰਾਬ ਪੀ ਕੇ ਡਰਾਈਵਿੰਗ ਕਰਨ 'ਤੇ ਜੁਰਮਾਨਾ 2,000 ਤੋਂ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ ਸੀ।
https://www.youtube.com/watch?v=xWw19z7Edrs
ਮਾਹਿਰ ਦੀ ਰਾਏ
ਪੁਲਿਸ ਦਾ ਕਹਿਣਾ ਹੈ ਕਿ ਪੀਜੀਆਈ ਦੇ ਡਾਕਟਰਾਂ ਦਾ ਅਜੇ ਤੱਕ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ ਪਰ ਬੀਬੀਸੀ ਨੇ ਛਾਤੀ ਦੀ ਬਿਮਾਰੀਆਂ ਦੇ ਮਾਹਿਰ ਡਾਕਟਰ ਐੱਸਕੇ ਜਿੰਦਲ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਗ਼ਲਤ ਹੋਵੇਗਾ ਕਿ ਬ੍ਰੈਥ ਐਨਾਲਾਈਜ਼ਰ ਕਾਰਨ ਕੋਰੋਨਾਵਾਇਰਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਤੇ ਦੋਵੇਂ ਚੀਜ਼ਾਂ ਨੂੰ ਲਿੰਕ ਨਹੀਂ ਕੀਤਾ ਜਾ ਸਕਦਾ।
ਹਾਲਾਂਕਿ ਚੰਡੀਗੜ੍ਹ ਟਰੈਫ਼ਿਕ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਪੀਜੀਆਈ ਦੀ ਰਾਏ ਆਉਣ ਦੀ ਉਡੀਕ ਕਰਨਗੇ ਕਿਉਂਕਿ ਉਹ ਇਸ ਬਾਰੇ ਲੋਕਾਂ ਦੀ ਸਿਹਤ ਨਾਲ ਕੋਈ ਖ਼ਤਰਾ ਨਹੀਂ ਚੁੱਕਣਾ ਚਾਹੁੰਦੇ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=GecTWnZ6vBU
https://www.youtube.com/watch?v=Dy9U13D4QQA
https://www.youtube.com/watch?v=L5xkTKp_Kj4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਕਸ਼ਮੀਰ: ਇੱਥੇ ਪੱਤਰਕਾਰ ਦਿਹਾੜੀ ਕਰਨ ਲਈ ਮਜਬੂਰ
NEXT STORY