ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਚੁੱਪੀ ਤੋੜੀ। ਉਨ੍ਹਾਂ ਨੇ ਕਿਹਾ ਕਿ ਨਫ਼ਰਤੀ ਨਾਅਰਿਆਂ ਨੇ ਨੁਕਸਾਨ ਕੀਤਾ ਹੈ।
ਦੇਸ਼ ਦੇ 'ਗੱਦਾਰਾਂ ਨੂੰ ਗੋਲੀ ਮਾਰਨ', ਭਾਰਤ ਪਾਕਿਸਤਾਨ ਦਾ ਮੈਚ, 'ਭੈਣ ਬੇਟੀਆਂ ਦਾ ਰੇਪ ਕਰਨਗੇ', ਵਰਗੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ ਸੀ।
ਉਨ੍ਹਾਂ ਨੇ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਹਿਲੀ ਵਾਰ ਟਾਈਮਜ਼ ਨਾਓ ਟੀਵੀ ਚੈਨਲ ਨਾਲ ਗੱਲਬਾਤ ਕੀਤੀ ਤੇ ਚੋਣਾਂ ਵਿੱਚ ਹਾਰ ਸਵੀਕਾਰ ਕੀਤੀ।
ਉਨ੍ਹਾਂ ਨੇ ਕਿਹਾ ਕਿ ਉਹ ਹਾਰ ਸਵੀਕਾਰ ਕਰਦੇ ਹਨ ਤੇ ਉਹ ਇੱਕ ਜਿੰਮੇਵਾਰ ਵਿਰੋਧੀ ਧਿਰ ਵਾਂਗ ਯਕੀਨੀ ਬਣਾਉਣਗੇ ਕਿ ਸਰਕਾਰ ਸਹੀ ਕੰਮ ਕਰੇ।
ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਦੀ ਪਹਿਲੀ ਹਾਰ ਨਹੀਂ ਹੈ। ਹਾਰ-ਜਿੱਤ ਚਲਦੀ ਰਹਿੰਦੀ ਹੈ ਪਰ ਪਾਰਟੀ ਦੀ ਪਛਾਣ ਕਾਇਮ ਰਹਿੰਦੀ ਹੈ।
ਬ੍ਰਿਟੇਨ ਵਿੱਚ ਤਿੰਨ ਭਾਰਤੀ ਮੰਤਰੀ ਬਣੇ
ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਵਿੱਤ ਮੰਤਰੀ ਬਣਾਇਆ ਗਿਆ ਹੈ
ਬ੍ਰਿਟੇਨ ਦੀ ਕੈਬਨਿਟ ਵਿੱਚ ਹੋਏ ਵੱਡੇ ਫੇਰਬਦਲ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਦੇਸ਼ ਦਾ ਵਿੱਤ ਮੰਤਰੀ ਬਣਾਇਆ ਗਿਆ ਹੈ।
39 ਸਾਲਾ ਸੁਨਕ ਨੂੰ ਇਹ ਜਿੰਮੇਵਾਰੀ ਪਾਕਿਸਤਾਨੀ ਮੂਲ ਦੇ ਵਿੱਤ ਮੰਤਰੀ ਸਾਜਿਦ ਜਾਵਿਦ ਦੇ ਅਸਤੀਫ਼ਾ ਦੇਣ ਮਗਰੋਂ ਸੌਂਪੀ ਗਈ ਹੈ।
ਉਹ ਭਾਰਤ ਦੀ ਉੱਘੀ ਆਈਟੀ ਕੰਪਨੀ ਇਨਫੋਸਿਸ ਦੇ ਮੋਢੀ ਨਾਰਾਇਣ ਮੂਰਤੀ ਦੇ ਜਮਾਈ ਵੀ ਹਨ।
ਉਨ੍ਹਾਂ ਤੋਂ ਇਲਾਵਾ ਜੌਨਸਨ ਦੀ ਕੈਬਨਿਟ ਵਿੱਚ ਪ੍ਰੀਤੀ ਪਟੇਲ ਅਤੇ ਆਲੋਕ ਸ਼ਰਮਾ ਵੀ ਮੰਤਰੀ ਹਨ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਕਰਕੇ ਚੀਨ ਵਿੱਚ ਮੌਤਾਂ ਦੇ ਬਾਵਜੂਦ ਦੁਨੀਆਂ ਵਿੱਚ ਬਹੁਤਾ ਅਸਰ ਨਹੀਂ- WHO
ਵਿਸ਼ਵ ਸਿਹਤ ਸੰਗਠਨ ਮੁਤਾਬਕ ਹਾਲਾਂਕਿ ਚੀਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ ਪਰ ਇਸ ਨਾਲ ਆਊਟ ਬ੍ਰੇਕ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।
ਸੰਗਠਨ ਨੇ ਦੱਸਿਆ ਕਿ ਚੀਨ ਤੋਂ ਬਾਹਰ ਵਾਇਰਸ ਨਾਟਕੀ ਰੂਪ ਵਿੱਚ ਨਹੀਂ ਫੈਲ ਰਿਹਾ। ਹਾਲਾਂਕਿ ਜਪਾਨ ਦੀ ਬੰਦਰਗਾਹ ਵਿੱਚ ਖੜ੍ਹੇ ਜਹਾਜ਼ ਦੀਆਂ 44 ਸਵਾਰੀਆਂ ਨੂੰ ਲੱਗੀ ਲਾਗ ਇਸ ਦਾ ਅਪਵਾਦ ਕਹੀ ਜਾ ਸਕਦੀ ਹੈ।
ਵਾਇਰਸ ਦੀ ਰੂਪ ਤੇ ਮੌਤਾਂ ਦੇ ਪੈਟਰਨ ਵਿੱਚ ਵੀ ਕੋਈ ਬਦਲਾਅ ਨਹੀਂ ਆਇਆ ਹੈ।
ਵਿਸ਼ਵ ਸਿਹਤ ਸੰਗਠਨ ਦੇ ਸਿਹਤ ਐਮਰਜੈਂਸੀ ਸਰਵਿਸਜ਼ ਦੇ ਮੁਖੀ ਮਾਈਕ ਰਿਆਨ ਨੇ ਕਿਹਾ ਕਿ ਚੀਨ ਤੋਂ ਬਾਹਰ 24 ਦੇਸ਼ਾਂ ਵਿੱਚ ਵਾਇਰਸ ਦੇ 447 ਮਾਮਲੇ ਸਾਹਮਣੇ ਆਏ ਹਨ।
ਹੁਬੇ ਵਿੱਚ ਮਾਮਲਿਆਂ ਵਿੱਚ ਉਛਾਲ ਦਾ ਕਾਰਨ ਇਹ ਹੈ ਕਿ ਉੱਥੇ ਵਾਇਰਸ ਦੀ ਪਰਿਭਾਸ਼ਾ ਬਹੁਤ ਵਿਸਤਰਿਤ ਰੱਖੀ ਗਈ ਹੈ ਤੇ ਉਸੇ ਮੁਤਾਬਕ ਇਲਾਜ ਕੀਤਾ ਜਾ ਰਿਹਾ ਹੈ।
ਅਜਨਾਲਾ ਦੀ ਅਕਾਲੀ ਦਲ ਵਿੱਚ ਘਰ ਵਾਪਸੀ
ਬੋਨੀ ਅਜਨਾਲਾ ਨੂੰ ਸੁਖਬੀਰ ਬਾਦਲ ਆਪਣੀ ਕਾਰ ਵਿੱਚ ਰਾਜਾਸਾਂਸੀ ਰੈਲੀ ਵਾਲੀ ਥਾਂ ਲੈ ਕੇ ਗਏ
ਸਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਬੀਤੀ ਕੱਲ੍ਹ ਅਕਾਲੀ ਦਲ ਟਕਸਾਲੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਦਲ ਨੇ ਰਤਨ ਸਿੰਘ ਅਜਨਾਲਾ ਦੇ ਘਰ ਜਾ ਕੇ ਲਗਭਗ ਪੌਣਾ ਘੰਟਾ ਬੰਦ ਕਮਰਾ ਬੈਠਕ ਕੀਤੀ। ਉਨ੍ਹਾਂ ਨਾਲ ਗਿਲੇ ਸ਼ਿਕਵੇ ਦੂਰ ਕੀਤੇ।
ਉਨ੍ਹਾਂ ਨੇ ਕਿਹਾ ਕਿ ਜਨਾਲ ਪਰਿਵਾਰ ਨੇ ਹੀ ਇਲਕੇ ਵਿੱਚ ਅਕਾਲੀ ਦਲ ਦੀ ਨੀਂਹ ਰੱਖੀ ਸੀ ਤੇ ਮੁਸ਼ਕਲ ਸਮੇਂ ਵਿੱਚ ਪਾਰਟੀ ਦਾ ਸਾਥ ਦਿੱਤਾ ਸੀ।
ਕਿਆਸਅਰਾਈਆਂ ਹਨ ਕਿ ਬਾਦਲ ਨੇ ਬੋਨੀ ਨੂੰ ਕਿਹਾ ਕਿ ਪਾਰਟੀ ਦੀ ਸਰਕਰਾਰ ਬਣਨ ਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ।
ਡਾਕਟਰ ਰਜਿੰਦਰ ਕੇ ਪਚੌਰੀ ਨਹੀਂ ਰਹੇ
ਉੱਘੇ ਵਾਤਾਵਰਣ ਮਾਹਰ ਤੇ 'ਦਿ ਐਨਰਜੀ ਐਂਡ ਰਿਸੋਰਸ ਇੰਸੀਟੀਚਿਊਟ' (TERI) ਦੇ ਮੋਢੀ ਤੇ ਸਾਬਕਾ ਮੁਖੀ ਡਾ਼ ਰਜਿੰਦਰ ਕੇ ਪਚੌਰੀ 79 ਸਾਲਾਂ ਦੀ ਉਮਰ ਵਿੱਚ ਚਲਾਣਾ ਕਰ ਗਏ ਹਨ।
ਪਚੌਰੀ ਨੂੰ ਲੰਬੇ ਸਮੇਂ ਤੋਂ ਦਿਲ ਦੀ ਸ਼ਿਕਾਇਤ ਸੀ ਤੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਹ ਜ਼ੇਰੇ-ਇਲਾਜ ਸਨ।
ਟੋਰੀ ਦੇ ਚੇਅਰਮੈਨ ਨਿਤਿਨ ਦੇਸਾਈ ਨੇ ਕਿਹਾ ਹੈ ਕਿ ਦੁਨੀਆਂ ਦੇ ਟਿਕਾਊ ਵਿਕਾਸ ਦੇ ਉਦੇਸ਼ ਵੱਲ ਵਧਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।
ਪਚੌਰੀ ਦੇ ਸੰਯੁਕਤ ਰਾਸ਼ਰਟਰ ਇੰਟਰਗਵਰਮੈਂਟਲ ਪੈਨਲ ਆਨ ਕਲਾਈਮੇਟ ਚੇਂਜ (ਆਈਪੀਸੀਸੀ)ਦੇ ਚੇਅਰਮੈਨ ਰਹਿੰਦਿਆਂ ਧਰਤੀ ਦੇ ਬਦਲ ਰਹੇ ਵਾਤਾਵਰਣ ਤੇ ਚਰਚਾ ਸ਼ੁਰ ਹੋਈ ਸੀ।
ਵਾਤਾਵਰਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਾਲ 2001 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਤੇ 2008 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡੀਓ: ਆਪ ਨੇ ਹੁਣ ਵਿੱਢੀ ਪੰਜਾਬ ਲਈ ਤਿਆਰੀ
https://www.youtube.com/watch?v=RO6R8Kb9Zyg
ਵੀਡੀਓ: ਸਮਰਥਕ ਕਹਿੰਦੇ, 'ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ'
https://www.youtube.com/watch?v=F5wucWhOk_4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Valentine''s Day- ਵੈਲੇਨਟਾਈਨਜ਼ ਡੇਅ ਕੀ ਹੈ ਤੇ ਇਹ ਕਿਵੇਂ ਸ਼ੁਰੂ ਹੋਇਆ
NEXT STORY