ਵਿਸ਼ਵ ਸਿਹਤ ਸੰਗਠਨ ਮੁਤਾਬਕ ਹੁਣ ਤੱਕ ਕੋਰੋਨਾਵਾਇਰਸ ਦੇ ਕੇਸ 148 ਦੇਸਾਂ ਵਿੱਚ ਆ ਚੁੱਕੇ ਹਨ। ਹੁਣ ਤੱਕ 7000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦਕਿ 1.73 ਲੱਖ ਤੋਂ ਵੱਧ ਲੋਕਾਂ ਨੂੰ ਇਨਫੈਕਸ਼ਨ ਹੈ।
ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਚੀਨ, ਇਟਲੀ, ਈਰਾਨ ਅਤੇ ਸਪੇਨ ਵਿੱਚ ਪਾਏ ਗਏ ਹਨ।
ਇੱਕ ਨਜ਼ਰ ਮਾਰਦੇ ਹਾਂ ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਨੇ ਕਿਸ ਤਰ੍ਹਾਂ ਅਸਰ ਪਾਇਆ ਹੈ।
https://www.youtube.com/watch?v=r7pG85koQNE
ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ 'ਚ ਕੀ-ਕੀ ਹੋ ਰਿਹਾ
- ਪੰਜਾਬ 'ਚ ਇੱਕ ਕੇਸ ਦੀ ਪੁਸ਼ਟੀ। ਸਕੂਲ, ਕਾਲਜ, ਸਿਨੇਮਾ ਤੇ ਰੈਸਟੋਰੈਂਟ ਬੰਦ।
- ਭਾਰਤ ਵਿੱਚ ਕੋਰਨਾਵਾਇਰਸ ਕਾਰਨ ਹੁਣ ਤੱਕ ਤਿੰਨ ਮੌਤਾਂ। ਕੁੱਲ 137 ਮਾਮਲੇ।
- ਅਮਰੀਕੀ ਰਾਸ਼ਟਰਪਤੀ ਵੱਲੋਂ ਕੋਰੋਨਾਵਾਇਸ ਨੂੰ 'ਚੀਨੀ' ਕਹਿਣ 'ਤੇ ਚੀਨ ਦੀ ਸਖ਼ਤ ਪ੍ਰਤੀਕਿਰਿਆ।
- ਯੂਰਪੀ ਯੂਨੀਅਨ ਵੱਲੋਂ ਸ਼ੇਂਜੇਨ ਫ੍ਰੀ ਟਰੈਵਲ ਜ਼ੋਨ ਵਿੱਚ ਗੈਰ-ਜ਼ਰੂਰੀ ਯਾਤਰਾ 'ਤੇ ਬੈਨ ਲਗਾਉਣ ਦੀ ਤਿਆਰੀ।
- ਚੀਨ ਸਣੇ ਦੁਨੀਆਂ ਭਰ ਵਿੱਚ 7000 ਤੋਂ ਵੱਧ ਮੌਤਾਂ।
https://www.youtube.com/watch?v=4r20sxEXYW4
ਪਾਕਿਸਤਾਨ ਸੁਪਰ ਲੀਗ ਮੁਲਤਵੀ
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ਼ ਐਗਜ਼ੀਕਿਊਟਿਵ ਵਸੀਮ ਖ਼ਾਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਸ਼ੱਕੀ ਤੌਰ 'ਤੇ ਪੀੜਤ ਵਿਦੇਸ਼ੀ ਖਿਡਾਰੀਆਂ ਕਾਰਨ ਪਾਕਿਸਤਾਨ ਸੁਪਰ ਲੀਗ ਦੇ ਮੈਚਾਂ ਨੂੰ ਮੁਲਤਵੀ ਕੀਤਾ ਗਿਆ ਹੈ।
ਮੰਗਲਵਾਰ ਨੂੰ ਲਾਹੌਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਖਿਡਾਰੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਦਿਖੇ ਸੀ ਜਿਸ ਤੋਂ ਬਾਅਦ ਹੁਣ ਕ੍ਰਿਕਟਰ ਪਾਕਿਸਤਾਨ ਤੋਂ ਜਾ ਚੁੱਕਿਆ ਹੈ।
ਵਸੀਮ ਖਾਨ ਨੇ ਉਸ ਖਿਡਾਰੀ ਦਾ ਨਾਂ ਜਨਤਕ ਨਹੀਂ ਕੀਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪੀਐੱਸਐੱਲ ਵਿੱਚ ਸ਼ਾਮਿਲ 10 ਤੋਂ ਵੱਧ ਵਿਦੇਸ਼ੀ ਖਿਡਾਰੀ ਪਾਕਿਸਤਾਨ ਤੋਂ ਵਾਪਸ ਜਾ ਚੁੱਕੇ ਹਨ।
ਯੂਰਪ ਆਪਣੇ ਬਾਰਡਰ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ
ਯੂਰਪੀ ਕਮਿਸ਼ਨ ਕੋਰਾਨਾਵਾਇਰਸ ਦੇ ਡਰ ਤੋਂ ਯੂਰਪ ਦੇ ਸ਼ੈਨੇਗਨ ਫ੍ਰੀ-ਟਰੈਵਲ ਜ਼ੋਨ ਵਿੱਚ ਸਾਰੇ ਗੈਰ-ਜ਼ਰੂਰੀ ਸਫ਼ਰ 'ਤੇ ਬੈਨ ਲਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਕਹਿ ਚੁੱਕੇ ਹਨ ਕਿ ਯੂਰਪੀ ਯੂਨੀਅਨ ਸਰਹੱਦਾਂ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫ ਕੈਸਟਨਰ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਇਰਾਦੇ ਨਾਲ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਯਕੀਨੀ ਕਰਨ ਲਈ ਇੱਕ ਲੱਖ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਜਾਵੇਗੀ।
ਚੀਨ ਵਿੱਚ ਕੁੱਝ ਸਕੂਲ ਦੁਬਾਰਾ ਖੁੱਲ੍ਹੇ
ਚੀਨ ਦੇ ਗਵਾਂਗਝੂ ਸੂਬੇ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਬੱਚੇ ਸਕੂਲ ਵੱਲ ਪਰਤਣ ਲੱਗੇ ਹਨ।
ਚੀਨ ਦੇ ਸਰਕਾਰੀ ਚੈਨਲ ਚਾਇਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਮੁਤਾਬਕ ਦੱਖਣ-ਪੱਛਮੀ ਸੂਬੇ ਗਵਾਗਝੂ ਵਿੱਚ ਕੁੱਝ ਸਕੂਲ ਦੁਬਾਰਾ ਖੁਲ੍ਹ ਗਏ ਹਨ।
ਸਕੂਲ ਆ ਰਹੇ ਹਨ ਕਿ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਆਉਣ-ਜਾਣ ਲਈ ਵੱਖ ਰਾਹ ਬਣਾਇਆ ਗਿਆ ਹੈ।
ਚੀਨ ਵਿੱਚ ਇਸ ਸਾਲ ਜਨਵਰੀ ਵਿੱਚ ਹੀ ਸਾਰੇ ਸਕੂਲਾਂ ਨੂੰ ਬਦ ਕਰ ਦਿੱਤਾ ਗਿਆ ਸੀ।
https://www.youtube.com/watch?v=QqPjwenWSGs
ਯੂਕੇ, ਆਸਟਰੇਲੀਆ ਤੇ ਥਾਈਲੈਂਡ ਵਿੱਚ ਕੀ ਹੋ ਰਿਹਾ
ਯੂਕੇ ਵਿੱਚ ਬਾਰ ਤੇ ਰੈਸਟੋਰੈਂਟਜ਼ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਪਰ ਬਾਰ ਅਤੇ ਰੈਸਟੋਰੈਂਟਜ਼ ਨੂੰ ਬੰਦ ਕਰਨ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ।
ਯੂਕੇ ਵਿੱਚ ਓਡੀਅਨ ਸਿਨੇਮਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਯੂਕੇ ਸਰਕਾਰ ਨੇ ਬਰਤਾਨਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੈਰ-ਜ਼ਰੂਰੀ ਵਿਦੇਸ਼ੀ ਯਾਤਰਾ ਨਾ ਕੀਤੀ ਜਾਵੇ।
ਆਸਟਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਜੇ ਵਿਦੇਸ਼ਾਂ ਵਿੱਚ ਗਏ ਨਾਗਰਿਕ ਦੇਸ ਪਰਤਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਲਦੀ ਵਾਪਸ ਆਉਣਾ ਚਾਹੀਦਾ ਹੈ।
ਮੰਗਲਵਾਰ ਨੂੰ ਥਾਈਲੈਂਡ ਨੇ ਸਕੂਲ ਬੰਦ ਕਰਨ ਅਤੇ ਅਗਲੇ ਮਹੀਨੇ ਆਉਣ ਵਾਲੇ ਥਾਈ ਨਿਊ ਈਅਰ ਸਮਾਗਮ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਕੋਰੋਨਾਵਾਇਰਸ: ਵੀਡੀਓ ਰਾਹੀਂ ਸਮਝੋ ਵਾਇਰਸ ਤੋਂ ਬਚਣ ਲਈ ਹੱਥ ਕਿਵੇਂ ਧੋਈਏ
ਇਹ ਵੀ ਦੇਖੋ
https://www.youtube.com/watch?v=QqPjwenWSGs&t=51s
https://www.youtube.com/watch?v=g6JP3cBwmGI&t=43s
https://www.youtube.com/watch?v=1C0tnk2ztGk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕੋਰੋਨਾਵਾਇਰਸ ''ਤੇ ਦਿਲਜੀਤ ਦੋਸਾਂਝ ਤੇ ਕਪਿਲ ਸ਼ਰਮਾ ਨੇ ਕਿਸ ਤਰ੍ਹਾਂ ਦਾ ਸੁਝਾਅ ਤੇ ਸੰਦੇਸ਼ ਦਿੱਤਾ- ਸੋਸ਼ਲ
NEXT STORY