ਦਿਨ—ਵੀਰਵਾਰ।
ਵਕਤ—ਸਵੇਰੇ 10 ਵਜੇ।
ਜਗ੍ਹਾ—ਪੰਜਾਬ ਦੇ ਮੋਹਾਲੀ ਦਾ ਰੇਲਵੇ ਸਟੇਸ਼ਨ। ਕੁੱਲ 1288 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਹਰਦੋਈ ਵਾਸਤੇ ਇੱਕ ਰੇਲਗੱਡੀ ਰਵਾਨਾ ਹੋਈ।
ਸੂਬੇ ਦੇ ਅਧਿਕਾਰੀਆਂ ਨੇ ਕੁਝ ਸੁੱਖ ਦਾ ਸਾਹ ਲਿਆ। ਸਿਰਫ਼ ਇਸ ਕਰ ਕੇ ਨਹੀਂ ਕਿ ਸਭ ਕੁਝ ਯੋਜਨਾ ਮੁਤਾਬਕ ਨੇਪਰੇ ਚੜ੍ਹ ਗਿਆ ਸੀ। ਸਗੋਂ ਇਸ ਕਾਰਨ ਵੀ ਕਿ ਇੱਕ-ਤਿਹਾਈ ਮਜ਼ਦੂਰ ਜਿਹੜੇ ਗੱਡੀ ਵਿਚ ਜਾਣ ਵਾਲੇ ਸੀ ਉਹ ਨਹੀਂ ਪੁੱਜੇ।
ਜ਼ਿਲ੍ਹੇ ਦੇ ਡੀਸੀ ਨੇ ਕਿਹਾ ਕਿ ਇਹ ਰਾਹਤ ਤੇ ਹੌਸਲੇ ਦੀ ਗੱਲ ਹੈ ਕਿ ਉਦਯੋਗ ਖੁੱਲਣ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੇ ਆਪਣੇ ਘਰ ਜਾਣ ਦਾ ਫ਼ੈਸਲਾ ਬਦਲਿਆ ਹੈ।
ਪੰਜਾਬ ਵਿਚ ਲਗਭਗ 13 ਲੱਖ ਪਰਵਾਸੀ ਮਜ਼ਦੂਰ ਹਨ ਜਿਹਨਾਂ ਵਿਚੋਂ ਲਗਭਗ 9 ਲੱਖ ਪਰਵਾਸੀ ਮਜ਼ਦੂਰ ਯੂਪੀ, ਬਿਹਾਰ ਤੇ ਬਾਕੀ ਸੂਬਿਆਂ ਵਿੱਚ ਆਪੋ-ਆਪਣੇ ਘਰ ਜਾਣ ਲਈ ਆਪਣੇ ਨਾਂਅ ਲਿਖਾ ਚੁੱਕੇ ਹਨ। ਆਉਣ ਵਾਲੇ ਦਿਨਾਂ ਦੌਰਾਨ ਬਾਕੀ ਪਰਵਾਸੀਆਂ ਦੇ ਜਾਣ ਦਾ ਇੰਤਜ਼ਾਮ ਕੀਤੇ ਜਾਣ ਦੀ ਸੰਭਾਵਨਾ ਹੈ।
ਮੰਗਲਵਾਰ ਨੂੰ ਜਲੰਧਰ ਤੋਂ ਜਦੋਂ ਸ਼੍ਰਮਿਕ ਐਕਸਪ੍ਰੈਸ 1200 ਪਰਵਾਸੀਆਂ ਨੂੰ ਲੈ ਕੇ ਝਾਰਖੰਡ ਵਾਸਤੇ ਨਿਕਲੀ ਤਾਂ ਉਹ ਪੰਜਾਬ ਤੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਣ ਵਾਲੀ ਪਹਿਲੀ ਰੇਲਗੱਡੀ ਸੀ। ਬੁੱਧਵਾਰ ਤੱਕ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ 8 ਰੇਲਗੱਡੀਆਂ ਪੰਜਾਬ ਤੋਂ ਜਾ ਚੁੱਕੀਆਂ ਸਨ। ਲੁਧਿਆਣਾ ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਥੋਂ ਦੇ ਸਟੇਸ਼ਨ ਤੋਂ ਹੀ ਵੀਰਵਾਰ ਨੂੰ ਚਾਰ ਰੇਲਗੱਡੀਆਂ ਜਾਣਗੀਆਂ ਤੇ ਉਸ ਤੋਂ ਮਗਰੋਂ ਹਰ ਰੋਜ਼ 12 ਗੱਡੀਆਂ ਜਾਣਗੀਆਂ।
ਕੋਰੋਨਾਵਾਇਰਸ ਕਾਰਨ ਸਾਰੇ ਪੰਜਾਬ ਦੇ ਅੰਦਰ 23 ਮਾਰਚ ਨੂੰ ਕਰਫ਼ਿਊ ਲਾਇਆ ਗਿਆ ਸੀ ਜਿਸ ਵਿੱਚ ਇਸੇ ਹਫ਼ਤੇ ਕੁਝ ਸ਼ਰਤਾਂ ਦੇ ਨਾਲ ਛੋਟ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਿਕ ਬੁੱਧਵਾਰ ਤੱਕ ਪੰਜਾਬ ਵਿੱਚ 3600 ਤੋਂ ਵੱਧ ਉਦਯੋਗ ਦੁਬਾਰਾ ਖੁੱਲ ਚੁੱਕੇ ਹਨ ਤੇ 1 ਲੱਖ ਤੋਂ ਵੱਧ ਮਜ਼ਦੂਰ ਕੰਮ 'ਤੇ ਆ ਚੁੱਕੇ ਹਨ।
ਪਰਵਾਸੀ ਮਜ਼ਦੂਰ ਪੰਜਾਬ ਦੀ ਸਨਅਤ ਤੇ ਖੇਤੀ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ਿਆਦਾਤਰ ਸਨਅਤ ਪਹਿਲਾਂ ਤੋਂ ਵੀ ਮਾੜੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ।
ਸੂਬੇ ਦੇ ਜ਼ਿਆਦਾਤਰ ਸਨਅਤਕਾਰ ਮੰਨਦੇ ਹਨ ਕਿ ਪਰਵਾਸੀ ਕਾਮਿਆਂ ਦੇ ਜਾਣ ਨਾਲ ਸਨਅਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਹਾਲਾਂਕਿ ਕੁਝ ਸਨਅਤਕਾਰਾਂ ਦੀ ਰਾਏ ਇਸ ਤੋਂ ਅਲੱਗ ਵੀ ਹੈ।
'ਇੰਡਸਟਰੀ ਨੂੰ ਧੱਕਾ'
ਪੰਜਾਬ ਦੀ ਬਹੁਤੀ ਇੰਡਸਟਰੀ ਲੁਧਿਆਣਾ ਵਿਚ ਹੈ ਤੇ ਜ਼ਿਲ੍ਹੇ ਨੂੰ ਇੱਥੋਂ ਦੀ ਸਨਅਤੀ ਰਾਜਧਾਨੀ ਵੀ ਕਿਹਾ ਜਾਂਦਾ ਹੈ।
ਇੱਥੇ ਹੀ ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਔਰਗੇਨਾਈਜ਼ੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਆਪਣੀ ਸਾਈਕਲ ਪਾਰਟਸ ਤੇ ਸਾਈਕਲਾਂ ਦੀ ਇੰਡਸਟਰੀ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਕੋਲ ਲਗਭਗ 600 ਮਜ਼ਦੂਰ ਕੰਮ ਕਰਦੇ ਹਨ। ਤੁਸੀਂ ਅੰਦਾਜ਼ਾ ਲੱਗ ਸਕਦੇ ਹੋ ਕਿ ਜੇ 600 ਵਿਚੋਂ 500 ਮਜ਼ਦੂਰ ਚਲੇ ਜਾਣ ਤਾਂ ਫ਼ੈਕਟਰੀ ਕਿਵੇਂ ਕੰਮ ਕਰੇਗੀ।
ਉਹ ਕਹਿੰਦੇ ਹਨ, "ਪੰਜਾਬ ਸਰਕਾਰ ਨੇ ਇੱਕ ਪਾਸੇ ਇਜਾਜ਼ਤ ਦਿੱਤੀ ਹੈ ਕਿ ਅਸੀਂ ਆਪਣੇ ਉਦਯੋਗ ਖ਼ੋਲ ਸਕਦੇ ਹਾਂ ਤੇ ਨਾਲ ਹੀ ਦੂਜੇ ਪਾਸੇ ਲੇਬਰ ਨੂੰ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਆਪਣੇ ਜੱਦੀ ਪਿੰਡ ਵਾਪਸ ਜਾ ਸਕਦੇ ਹਨ। ਸਨਅਤ ਨੇ 45 ਦਿਨਾਂ ਦਾ ਬੜਾ ਵੱਡਾ ਲਾਕਡਾਉਣ ਝੱਲਿਆ ਹੈ ਤੇ ਅਜੇ ਇਸ ਤੋਂ ਉੱਭਰੀ ਨਹੀਂ ਹੈ।''
''ਅਸੀਂ ਇਹ ਤਾਂ ਔਖੇ ਸੌਖੇ ਝੱਲ ਲਿਆ ਹੈ ਪਰ ਦੂਜਾ ਲਾਕਡਾਉਣ ਸਾਨੂੰ ਝੱਲਣਾ ਪਏਗਾ ਜੇ ਇਹ ਪਰਵਾਸੀ ਮਜ਼ਦੂਰ ਆਪੋ-ਆਪਣੇ ਘਰਾਂ ਨੂੰ ਚਲੇ ਜਾਂਦੇ ਹਨ।''
"ਅਸੀਂ ਇਨਾਂ ਪੈਸਾ ਲਾ ਕੇ ਇਹ ਮਸ਼ੀਨਾਂ ਖ਼ਰੀਦੀਆਂ ਹਨ, ਸਭ ਖ਼ਰਾਬ ਜਾਏਗਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਘੱਟੋ-ਘੱਟ 45 ਦਿਨ ਦਾ ਸਮਾਂ ਹੋਣਾ ਚਾਹੀਦਾ ਹੈ ਤਾਂ ਕਿ ਇਹ ਸਨਅਤ ਪਟੜੀ 'ਤੇ ਆ ਸਕੇ।
ਮੋਹਾਲੀ ਇੰਡਸਟਰੀਜ਼ ਐਸੋਸੇਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਦਾ ਕਹਿਣਾ ਹੈ ਕਿ ਲੇਬਰ ਦੇ ਜਾਣ ਨਾਲ ਇੰਡਸਟਰੀ ਨੂੰ ਬਹੁਤ ਧੱਕਾ ਲੱਗੇਗਾ।
"ਕਈ ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ। ਸਾਨੂੰ ਆਪਣੇ ਪੁਰਾਣੇ ਮਿਲੇ ਹੋਏ ਆਰਡਰ ਪੂਰੇ ਕਰਨੇ ਔਖੇ ਹੋ ਜਾਣਗੇ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਲੇਬਰ ਨੂੰ ਸੂਬੇ ਵਿਚ ਹੀ ਰੱਖਣ ਦਾ ਇੰਤਜ਼ਾਮ ਕੀਤਾ ਜਾਵੇ।"
'ਕੋਈ ਫਰਕ ਨਹੀਂ'
ਹਾਲਾਂਕਿ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਜਨਰਲ ਸਕੱਤਰ ਉਪਕਾਰ ਸਿੰਘ ਅਹੂਜਾ ਦੀ ਸੋਚ ਥੋੜ੍ਹੀ ਅਲੱਗ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਰਵਾਸੀ ਮਜ਼ਦੂਰਾਂ ਦੇ ਆਪਣੇ ਘਰਾਂ ਵਲ ਜਾਣ ਦਾ ਕੋਈ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲੇਗਾ।
ਲੁਧਿਆਣਾ ਵਿੱਚ ਉਨ੍ਹਾਂ ਦਾ ਆਪਣਾ ਆਟੋ ਪਾਰਟਸ ਬਣਾਉਣ ਦਾ ਕੰਮ ਹੈ ਜੋ ਕਿ ਉਹ ਸੈਕਟਰ ਹੈ ਜਿਸ ਦੇ ਪੂਰੀ ਤਰਾਂ ਖੁੱਲਣ ਨੂੰ ਸਮਾਂ ਲੱਗ ਸਕਦਾ ਹੈ ਕਿਉਂਕਿ ਕਾਰਾਂ ਆਦਿ ਦੀ ਖ਼ਰੀਦਦਾਰੀ ਤੇ ਤਾਂ ਕਾਫ਼ੀ ਫ਼ਰਕ ਪੈਣ ਦਾ ਖ਼ਦਸ਼ਾ ਹੈ। ਉਹ ਆਖਦੇ ਹਨ ਕਿ ਮਈ ਜੂਨ ਦੇ ਮਹੀਨੇ ਵੈਸੇ ਵੀ ਮਜ਼ਦੂਰ ਆਪੋ ਆਪਣੇ ਘਰਾਂ ਵੱਲ ਜਾਂਦੇ ਹੀ ਹਨ।
''ਉਂਝ ਵੀ ਉਦਯੋਗ ਅਜੇ ਖੁੱਲ੍ਹ ਹੀ ਰਿਹਾ ਹੈ ਤੇ ਸ਼ੁਰੂਆਤ ਠੰਢੀ ਹੀ ਰਹਿਣ ਦੇ ਅਸਾਰ ਹਨ। ਅਜਿਹੇ ਸਮੇਂ ਵਿਚ ਕੋਈ ਬਹੁਤਾ ਫ਼ਰਕ ਨਹੀਂ ਪਏਗਾ ਜੇ ਮਜ਼ਦੂਰ ਆਪਣੇ ਘਰ ਜਾਣ।''
ਜ਼ਰੂਰੀ ਇਹ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਉਨ੍ਹਾਂ ਨੇ ਜਾਣ ਦਾ ਇੰਤਜ਼ਾਮ ਕੀਤਾ ਹੈ ਇਵੇਂ ਹੀ ਉਹ ਉਨ੍ਹਾਂ ਦੀ ਵਾਪਸੀ ਦਾ ਵੀ ਇੰਤਜ਼ਾਮ ਕਰ ਦੇਵੇ ਜਿਸ ਵੇਲੇ ਉਹ ਵਾਪਸ ਆਪਣੇ ਕੰਮ 'ਤੇ ਆਉਣ ਦੀ ਹਾਲਤ ਵਿਚ ਹੋਣ।''
ਦੂਜੇ ਪਾਸੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਵੱਲ ਜਾਣ ਵਾਸਤੇ ਮਜਬੂਰ ਹਨ। ਨਾ ਤਾਂ ਖਾਣ ਵਾਸਤੇ ਪੈਸੇ ਹਨ ਤੇ ਨਾ ਹੀ ਰਹਿਣ ਲਈ। ਪੁੱਛੇ ਜਾਣ 'ਤੇ ਕਿ ਫ਼ੈਕਟਰੀਆਂ ਖੁੱਲ ਰਹੀਆਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤ ਨਜ਼ਰ ਨਹੀਂ ਆ ਰਹੇ ਹਨ।
ਲੁਧਿਆਣਾ ਦੇ ਟੈਕਸਟਾਈਨ ਤੇ ਹੋਜ਼ਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ਼ਾਮ ਨਰਾਇਣ ਯਾਦਵ ਦਾ ਦਾਅਵਾ ਹੈ ਕਿ "ਸਰਕਾਰੀ ਰਾਸ਼ਨ ਵੀ ਸਾਰੇ ਮਜ਼ਦੂਰਾਂ ਤੱਕ ਨਹੀਂ ਪੁੱਜਿਆ ਹੈ। ਜੇ ਹਾਲਾਤ ਠੀਕ ਹੁੰਦੇ ਤਾਂ ਅਸੀਂ ਕਿਉਂ ਜਾਂਦੇ।"
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਸਿਰਫ਼ ਰੇਲ ਗੱਡੀਆਂ ਰਾਹੀਂ ਹੀ ਭੇਜਿਆ ਜਾ ਸਕਦਾ ਹੈ ਜਿੱਥੇ ਉਨ੍ਹਾਂ ਦੀ ਸਹੀ ਸਮੇਂ ਜਾਂਚ ਕੀਤੀ ਜਾ ਸਕਦੀ ਹੈ।
ਪਿਛਲੇ ਹਫ਼ਤੇ ਕੇਂਦਰ ਸਰਕਾਰ ਨੇ ਫਸੇ ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਸੈਲਾਨੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਪਣੇ ਘਰਾਂ ਨੂੰ ਜਾਣ ਦੀ ਆਗਿਆ ਦਿੱਤੀ ਸੀ।
ਇਹ ਵੀ ਦੇਖੋ:
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ff8fa337-199d-0d41-82fa-3d9365c1a121','assetType': 'STY','pageCounter': 'punjabi.india.story.52600392.page','title': 'ਕੋਰੋਨਾਵਾਇਰਸ ਲੌਕਡਾਊਨ ਬਾਰੇ ਪੰਜਾਬ ਦੇ ਸਨਅਤਕਾਰਾਂ ਦੀ ਫ਼ਿਕਰ: \'ਸਰਕਾਰ ਨੇ ਮਜ਼ਦੂਰ ਭੇਜੇ ਹਨ ਤਾਂ ਵਾਪਸ ਬੁਲਾਉਣ ਦਾ ਵੀ ਇੰਤਜ਼ਾਮ ਕਰੇ\'','author': ' ਅਰਵਿੰਦ ਛਾਬੜਾ','published': '2020-05-10T03:44:48Z','updated': '2020-05-10T03:44:48Z'});s_bbcws('track','pageView');

ਕੋਰੋਨਾਵਾਇਰਸ ਲੌਕਡਾਊਨ ਖੁੱਲ੍ਹਣ ਮਗਰੋਂ ਕਿਵੇਂ ਵਧ ਸਕਦੇ ਹਨ ਹਵਾਈ ਸਫ਼ਰ ਦੇ ਕਿਰਾਏ - 5 ਅਹਿਮ ਖ਼ਬਰਾਂ
NEXT STORY