ਕੋਰੋਨਾਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਉੱਪਰ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਦੇ ਹਮਲੇ ਵਧਦੇ ਜਾ ਰਹੇ ਹਨ।
ਅਜਿਹੇ ਲੋਕ ਵੀ ਹਨ ਜਿਹੜੇ ਦਿਲਕਸ਼ ਆਫਰਾਂ ਦੇਖ ਕੇ ਆਨਲਾਈਨ ਆਰਡਰ ਕਰ ਰਹੇ ਹਨ ਪਰ ਉਨ੍ਹਾਂ ਕੋਲ ਚੀਜ਼ਾਂ ਨਹੀਂ ਪਹੁੰਚ ਰਹੀਆਂ। ਬਹੁਤ ਵੱਡੀ ਗਿਣਤੀ ਅਜਿਹੀ ਵੀ ਹੈ ਕਿ ਇੰਟਰਨੈਟ ਸਕੈਮ ਦਾ ਸ਼ਿਕਾਰ ਹੋ ਕੇ ਆਪਣੀ ਕਮਾਈ ਦਾ ਚੋਖਾ ਹਿੱਸਾ ਗੁਆ ਚੁੱਕੇ ਹਨ।
ਕੋਰੋਨਾਵਾਇਰਸ ਦੀ ਲਾਗ ਨੂੰ ਕਾਬੂ ਕਰਨ ਲਈ ਪੂਰੇ ਦੇਸ਼ ਵਿੱਚ 25 ਮਾਰਚ ਤੋਂ ਜਾਰੀ ਲੌਕਡਾਊਨ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਵਿਆਪਕ ਉਥਲ-ਪੁਥਲ ਪੈਦਾ ਕੀਤੀ ਹੈ।
ਸ਼ਹਿਰ ਛੱਡ ਕੇ ਮਜ਼ਦੂਰਾਂ ਦੀ ਪਿੰਡਾਂ ਵੱਲ ਹਿਜਰਤ ਜਾਰੀ ਹੈ। ਫੈਕਟਰੀਆਂ-ਦੁਕਾਨਾਂ ਬੰਦ ਹਨ। ਜਦਕਿ ਕੁਝ ਲੋਕਾਂ ਨੂੰ ਹਾਲੇ ਕੰਮ ਮਿਲਿਆ ਹੋਇਆ ਹੈ। ਉਹ ਇੰਟਰਨੈਟ ਉੱਪਰ ਧੋਖੀ ਦਾ ਜਾਲ ਵਿਛਾ ਰਹੇ ਹਨ।
ਸਸਤੇ ਸਮਾਨ ਦੇ ਆਫ਼ਰ ਦਿਖਾ ਕੇ ਆਨਲਾਈਨ ਪੇਮੈਂਟ ਲੈ ਰਹੇ ਹਨ ਜਦਕਿ ਚੀਜ਼ਾਂ ਗਾਹਕਾਂ ਤੱਕ ਪਹੁੰਚ ਨਹੀਂ ਰਹੀਆਂ।
ਫ਼ਰਜ਼ੀ ਵੈਬਸਾਈਟਾਂ ਬਣਾ ਕੇ ਡੋਨੇਸ਼ਨਾਂ ਲੈ ਰਹੇ ਹਨ। ਕੁਝ ਹੈਂਡ ਸੈਨੇਟਾਈਜ਼ਰ ਵਰਗੀ ਬਜ਼ਾਰ ਵਿੱਚੋਂ ਤੇਜ਼ੀ ਨਾਲ ਗਾਇਬ ਹੋ ਰਹੀਆਂ ਚੀਜ਼ਾਂ ਵੀ ਬੇਹੱਦ ਸਸਤੀਆਂ ਕੀਮਤਾਂ ਉੱਪਰ ਦਿਖਾ ਕੇ ਗਾਹਕਾਂ ਨੂੰ ਫਸਾ ਰਹੇ ਹਨ।
ਪੁਲਿਸ ਅਤੇ ਗਾਹਕਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀਆਂ ਏਜੰਸੀਆਂ ਸੰਕਟ ਦੇ ਇਸ ਦੌਰ ਵਿੱਚ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਪ੍ਰਤੀ ਲਗਾਤਾਰ ਸੁਚੇਤ ਕਰ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਸਸਤੇ ਆਫ਼ਰਾਂ ਦੇ ਖ਼ਤਰਿਆਂ ਬਾਰੇ ਚੇਤਾਵਨੀਆਂ ਦਿੱਤੀਆਂ ਹਨ।
ਲੇਕਿਨ ਇਸ ਮੁਸ਼ਕਲ ਦੌਰ ਵਿੱਚ ਕੁਝ ਆਮ ਮਾਮਲਿਆਂ ਨੂੰ ਦੇਖ ਕੇ ਸਬਕ ਸਿੱਖੇ ਜਾ ਸਕਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਸਾਈਬਰ ਅਪਰਾਧੀ ਸ਼ਿਕਾਰ ਫ਼ਸਾਉਣ ਲਈ ਹਮੇਸ਼ਾ ਵੱਡੀਆਂ ਕੌਮਾਂਤਰੀ ਘਟਨਾਵਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ ਕੋਰੋਨਾਵਾਇਰਸ ਦੀ ਲਾਗ ਦੇ ਦੌਰਾਨ ਜਿਸ ਗਤੀ ਨਾਲ ਇਹ ਹਮਲੇ ਹੋ ਰਹੇ ਹਨ ਉਹ ਹੈਰਾਨ ਕਰਨ ਵਾਲਾ ਹੈ।
ਸਾਈਬਰ ਐਨਾਲੈਟਿਕਸ ਥਰੈਟ ਫਰਮ CYFIRMA ਦੇ ਫ਼ਾਊਂਡਰ ਅਤੇ ਮੁਖੀ ਕੁਮਾਰ ਰਿਤੇਸ਼ ਨੇ ਬੀਬੀਸੀ ਨੂੰ ਦੱਸਿਆ, "ਸਭ ਤੋਂ ਪ੍ਰੇਸ਼ਾਨੀ ਦੀ ਗੱਲ ਹੈ ਕਿ ਸਾਈਬਰ ਹਮਲਿਆਂ ਵਿੱਚ ਆਈ ਤੇਜ਼ੀ ਮਲਵੇਅਰ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਧੋਖਾਧੜੀ ਲਈ ਉੱਤਮ ਦਰਜੇ ਦੀਆਂ ਤਿਕੜਮਾਂ ਵਰਤੀਆਂ ਜਾ ਰਹੀਆਂ ਹਨ।
"ਹਮਲਾਵਰ ਬੇਰਹਿਮ ਹੋ ਕੇ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਦੇ ਅੰਦਰ ਥੋੜ੍ਹੀ ਵੀ ਦਇਆ ਨਹੀਂ ਦਿਖਦੀ। ਨਕਲੀ ਵੈਕਸੀਨ ਅਤੇ ਫ਼ਰਜ਼ੀ ਇਲਾਜ ਦਾ ਲੋਕਾਂ ਦੀ ਜਿੰਦਗੀ ਉੱਪਰ ਸਿੱਧਾ ਅਸਰ ਪੈ ਸਕਦਾ ਹੈ। ਇਸ ਤਰ੍ਹਾਂ ਗਲਤ ਜਾਣਕਾਰੀਆਂ ਫੈਲਾਏ ਜਾਣ ਨਾਲ ਵੀ ਸਮਾਜਿਕ ਤਾਣਾ-ਪੇਟਾ ਖ਼ਤਰੇ ਵਿੱਚ ਪੈ ਸਕਦਾ ਹੈ।"
ਦਾਨ ਦੇ ਨਾਂਅ ਉੱਪਰ ਠੱਗੀ
ਔਨਲਾਈਨ ਠੱਗੀ ਦੀ ਸ਼ਿਕਾਰ ਇੱਕ ਔਰਤ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਤਹਿਤ ਬਣਾਏ ਘਏ ਇੱਕ ਫੰਡ ਲਈ ਇੱਕ ਫੇਕ ਮੋਬਾਈਲ ਅਡਰੈਸ ਉੱਪਰ ਪੇਮੈਂਟ ਕਰਵਾ ਕੇ ਠੱਗ ਲਿਆ ਗਿਆ। ਡੋਨੇਸ਼ਨ ਦੇ ਲਈ ਦਿੱਤਾ ਗਿਆ ਇਹ ਆਨਲਾਈਨ ਪਤਾ ਇੱਕ ਫ਼ਰਜ਼ੀ ਖਾਤੇ - pmcares@sbi ਨਾਲ ਜੁੜਿਆ ਹੋਇਆ ਸੀ।
ਦਾਣ ਦੇਣ ਵਾਲੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾ ਰਹੇ ਇਨ੍ਹਾਂ ਫ਼ਰਜ਼ੀ ਖਾਤਿਆਂ ਦਾ ਜਿਵੇਂ ਹੜ੍ਹ ਆ ਗਿਆ ਹੈ। ਖਾਤਿਆਂ ਦੇ ਪਤੇ ਇਸ ਤਰ੍ਹਾਂ ਦੇ ਹਨ। ਪਹਿਲੀ ਨਜ਼ਰ ਵਿੱਚ ਦੇਖਣ ਨਾਲ ਇਨ੍ਹਾਂ ਉੱਪਰ ਜਲਦੀ ਕੀਤਿਆਂ ਸ਼ੱਕ ਨਹੀਂ ਹੁੰਦਾ। ਸਗੋਂ ਇਹ ਅਸਲੀ ਲਗਦੇ ਹਨ। ਮਿਸਾਲ ਵਜੋਂ- pmcares@pnb, pmcares@hdfcbank, pmcare@yesbank, pmcare@ybl, pmcares@icici.
ਇਸ ਤਰ੍ਹਾਂ ਦੇ ਜਾਅਲੀ ਖਾਤੇ ਸਾਹਮਣੇ ਆਉਣ ਤੋਂ ਬਾਅਦ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ, ਭਾਰਤੀ ਸਟੇਟ ਬੈਂਕ ਅਤੇ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਲਾਹਕਾਰੀਆਂ (ਅਡਵਾਇਜ਼ਰੀ) ਜਾਰੀ ਕੀਤੀਆਂ ਹਨ।
ਜਾਲਸਾਜ਼ੀ ਕਰਨ ਵਾਲੇ ਹੋਰ ਤਰੀਕਾ ਵੀ ਵਰਤ ਰਹੇ ਹਨ। ਹਾਲ ਹੀ ਵਿੱਚ ਸਰਕਾਰ ਨੇ ਬੈਂਕਾਂ ਨੂੰ ਕਿਹਾ ਸੀ ਕਿ ਉਹ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਤਿੰਨ ਮਹੀਨੇ ਤੱਕ ਨਾ ਦੇਣ ਦੀ ਛੋਟ ਸਕਦੇ ਹਨ। ਲਗਭਗ ਸਾਰੇ ਬੈਂਕਾਂ ਨੇ ਇਹ ਸਕੀਮ ਲਾਗੂ ਕਰ ਦਿੱਤੀ। ਹੁਣ ਸਾਈਬਰ ਅਪਰਾਧੀ ਇਸ ਸਕੀਮ ਰਾਹੀਂ ਲੋਕਾਂ ਨੂੰ ਠੱਗ ਰਹੇ ਹਨ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਜਾਲਸਾਜ਼ੀ ਕਰਨ ਵਾਲੇ ਸਕੀਮ ਦਾ ਲਾਭ ਦੇਣ ਵਾਲੇ ਲੋਕਾਂ ਨੂੰ ਇਸ ਦੀ ਕਾਗਜ਼ੀ ਕਾਰਵਾਈ ਵਿੱਚ ਮਦਦ ਦੀ ਪੇਸ਼ਕਸ਼ ਕਰ ਰਹੇ ਹਨ। ਉਹ ਬੈਂਕ ਕਸਟਮਰ ਨੂੰ ਭਰੋਸੇ ਵਿੱਤ ਲੈ ਕੇ ਉਨ੍ਹਾਂ ਦਾ ਅਕਾਊਂਟ ਨੰਬਰ ਪੁੱਛ ਲੈਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਵਿੱਚੋਂ ਪੈਸੇ ਉੱਡਣ ਲਗਦੇ ਹਨ।
ਭਾਰਤੀ ਸਟੇਟ ਬੈਂਕ ਅਤੇ ਐਕਸਿਸ ਬੈਂਕ ਨੇ ਟਵੀਟ ਕਰ ਕੇ ਗਾਹਕਾਂ ਨੂੰ ਇਸ ਤਰ੍ਹਾਂ ਦੀ ਜਾਲਸਾਜ਼ੀ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ।
ਸਾਈਬਰ ਅਪਰਾਧੀ ਕੋਰੋਨਾਵਾਇਰਸ ਲਾਗ ਨਾਲ ਫ਼ੈਲੇ ਡਰ ਦੇ ਇਸ ਮਹੌਲ ਦਾ ਫ਼ਾਇਦਾ ਉਠਾਉਣ ਦੇ ਹਰ ਮੌਕੇ ਦੀ ਵਰਤੋਂ ਕਰ ਰਹੇ ਹਨ।
ਉਹ ਈਮੇਲ, ਐੱਸਐੱਮਐੱਸ, ਫੋਨ ਕਾਲਾਂ ਅਤੇ ਮਲਵੇਅਰ ਸਮੇਤ ਹਰ ਤਰੀਕੇ ਦੀ ਵਰਤੋਂ ਕਰ ਰਹੇ ਹਨ ਤਾਂ ਕਿ ਸ਼ਿਕਾਰ ਫਸਾ ਸਕਣ। ਉਹ ਅਜਿਹੇ ਲੋਕਾਂ ਨੂੰ ਵੀ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਸਮਝਦੇ ਹਨ ਕਿ ਉਨ੍ਹਾਂ ਨੂੰ ਜਾਲਸਾਜ਼ੀਆਂ ਦੀ ਸਮਝ ਹੈ।
ਇਹ ਜਾਲਸਾਜ਼ੀ ਵਿਸ਼ਵ ਸਿਹਤ ਸੰਗਠਨ ਦੇ ਨਾਂਅ ਉੱਪਰ ਹੋ ਹੁੰਦਾ ਹੈ। ਇਸ ਦੀ ਪਛਾਣ ਆਈਬੀਐੱਮ ਦੀ ਸਾਈਬਰ ਸੁਰੱਖਿਆ ਸੇਵਾ ਨਹੀਂ ਕੀਤੀ ਹੈ।
ਕੰਜ਼ਿਊਮਰ ਕੰਸਲਟਿੰਗ ਫਰਮ ਗਟਰਨਰ ਦੀ ਪ੍ਰਿੰਸੀਪਲ ਐਨਾਲਿਸਟ ਰਾਜਪ੍ਰੀਤ ਕੌਰ ਨੇ ਦੱਸਿਆ, "ਲੋਕਾਂ ਨੂੰ ਅਜਿਹੀ ਈ-ਮੇਲ ਆਉਂਦੀ ਹੈ ਜੋ ਸੰਗਠਨ ਦੇ ਡਾਇਰੈਕਟਰ ਜਨਰਲ ਅਦਾਨੋਮ ਵੱਲੋਂ ਭੇਜੀ ਗਈ ਲਗਦੀ ਹੈ। ਇਸ ਵਿੱਚ ਜਿਹੜੀ ਅਟੈਚਮੈਂਟ ਹੁੰਦੀ ਹੈ। ਉਸ ਵਿੱਚ ਮਲਵੇਅਰ ਹੁੰਦਾ ਹੈ।"
ਮਲਵੇਅਰ ਉਪਕਰਣ ਨੂੰ ਠੱਪ ਕਰ ਦਿੰਦੇ ਹਨ। ਉਪਕਰਣ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਕਦੇ-ਕਦੇ ਇਸ ਰਾਹੀਂ ਤੁਹਾਡੇ ਉਪਕਰਣ ਨਾਲ ਸੂਚਨਾਵਾਂ ਚੋਰੀ ਕਰ ਲਈਆਂ ਜਾਂਦੀਆਂ ਹਨ। ਮਲਵੇਅਰ ਦਾਖ਼ਲ ਹੋ ਜਾਣ ਨਾਲ ਤੁਹਾਡੇ ਉਪਕਰਣ ਨੂੰ ਤੁਰੰਤ ਨੁਕਸਾਨ ਪਹੁੰਚਦਾ ਹੈ। ਇਹ ਕਰੈਸ਼ ਹੋ ਸਕਦਾ ਹੈ, ਰੀ-ਬੂਟ ਹੋ ਸਕਦਾ ਹੈ ਜਾਂ ਫਿਰ ਇਹ ਹੌਲਾ ਪੈ ਸਕਦਾ ਹੈ।
ਐਨਲਿਟਿਕਸ ਪਲੇਟਫ਼ਰਮ DNIF ਦੀ ਇੱਕ ਰਿਪੋਰਟ ਮੁਤਾਬਤ ਇਸ ਤਰ੍ਹਾਂ ਦੇ ਮੇਲ ਅਤੇ ਮੈਸੇਜ ਦੇ ਮਾਮਲੇ ਵਿੱਚ ਬਹੁਤ ਸਾਵਧਾਨੂਮ ਵਰਤਣ ਦੀ ਲੋਖ ਹੈ। ਲੇਕਿਨ ਉਹ ਤੁਹਾਡੇ ਕੰਪਿਊਟਰ ਅਤੇ ਫ਼ੋਨ ਉੱਪਰੋਂ ਮਹੱਤਵਪੂਰਨ ਜਾਣਕਾਰੀਆਂ ਉਡਾ ਲਈਆਂ ਜਾਂਦੀਆਂ ਹਨ।
ਜੋ ਫ਼ਿਸ਼ਿੰਗ ਟ੍ਰਿਕਸ ਦੇਖਣ ਵਿੱਚ ਆ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਹੈ— ਸਰਕਾਰ ਤੋਂ ਟੈਕਸ ਰਿਫ਼ੰਡ ਲੈਣ ਦੇ ਲਈ ਭੇਜਿਆ ਜਾਣ ਵਾਲਾ ਲਿੰਕ।
ਅਸਲ ਵਿੱਚ ਇਸ ਫ਼ਰਜ਼ੀਵਾੜੇ ਦੇ ਰਾਹੀਂ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਲੈ ਲਈ ਜਾਂਦੀ ਹੈ।
ਲੌਕਡਾਊਨ ਦੌਰਾਨ ਹਫ਼ਤਿਆਂ ਤੋਂ ਘਰਾਂ ਵਿੱਚ ਬੰਦ ਰਹਿਣ ਕਾਰਨ ਅਜਿਹੀਆਂ ਚੀਜ਼ਾਂ ਲਲਕ ਪੈਦਾ ਕਰਨ ਲਗਦੀਆਂ ਹਨ।
ਖ਼ਾਸ ਕਰ ਕੇ ਜੋ ਤੁਹਾਡੀ ਪਹੁੰਚ ਤੋਂ ਬਾਹਰ ਹੋਣ। ਤੁਸੀਂ ਉਨ੍ਹਾਂ ਦੀ ਭਾਲ ਕਰਨ ਲਗਦੇ ਹੋ। ਅਜਿਹਾ ਹੀ ਕੇਸ ਸ਼ਰਾਬ ਦਾ ਹੈ। ਲੌਕਡਾਊਨ ਖੁੱਲ੍ਹਣ ਸਾਰ ਹੀ ਸ਼ਰਾਬ ਦੇ ਠੇਕੇ ਉੱਪਰ ਇੰਨੀ ਭੀੜ ਇਕੱਠੀ ਹੋ ਗਈ ਕਿ ਉਹ ਤੁਰੰਤ ਬੰਦ ਕਰਨੇ ਪਏ।
ਹੈਂਡ ਸੈਨੇਟਾਈਜ਼ਰ ਅਤੇ ਮਾਸਕ ਦੀ ਕਮੀ ਨੂੰ ਵੀ ਠੱਗਾਂ ਨੇ ਬਾਖ਼ੂਬੀ ਵਰਤਿਆ ਤੁਰੰਤ ਫ਼ਰਜ਼ੀ ਈ-ਕਾਮਰਸ ਸਾਈਟਾਂ ਖੁੱਲ੍ਹ ਗਈਆਂ।
ਮੁੰਬਈ ਦੀ ਰਹਿਣ ਵਾਲੀ ਕੀਰਤੀ ਤਿਵਾੜੀ ਅਜਿਹੀ ਹੀ ਇੱਕ ਵੈਬਸਾਈਟ ਤੋਂ ਪੂਰੇ ਪਰਿਵਾਰ ਲਈ ਮਾਸਕ ਖ਼ਰੀਦਣ ਲੱਗੇ ਸਨ ਪਰ 1500 ਰੁਪਏ ਗੁਆ ਬੈਠੇ।
ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਵੈਬਸਾਈਟ ਉੱਪਰ ਆਫ਼ਰ ਦੇਖਿਆ ਤਾਂ ਮੈਨੂੰ ਬੜਾ ਸਹੀ ਲੱਗਿਆ। ਸ਼ੱਕ ਦਾ ਕੋਈ ਕਾਰਨ ਦਿਸਿਆ ਨਹੀਂ। ਲੇਕਿਨ ਮੇਰੇ ਨਾਲ ਧੋਖਾ ਹੋਇਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮਹਾਂਮਾਰੀ ਨੂੰ ਕੋਈ ਪੈਸੇ ਬਣਾਉਣ ਲਈ ਵਰਤ ਸਕਦਾ ਹੈ।"
ਕੁਝ ਮਾਮਲੇ ਐੱਨ-95 ਮਾਸਕ ਨਾਲ ਜੁੜੇ ਹੋਏ ਵੀ ਆਏ ਹਨ। ਲੋਕਾਂ ਨੂੰ ਇਹ ਮਾਸਕ ਮਹਿੰਗੇ ਭਾਅ ਵੇਚ ਕੇ ਠੱਗਿਆ ਗਿਆ। ਕੁਝ ਫ਼ਰਜ਼ੀ ਵੈਬਸਾਈਟਾਂ ਪੂਰੇ ਲੌਕਡਾਊਨ ਪੀਰੀਅਡ ਦੌਰਾਨ ਹੀ ਅਨਲਿਮਿਟਿਡ ਨੈਟਫ਼ਲਿਕਸ ਸਬਸਕ੍ਰਿਪਸ਼ਨ ਦਾ ਆਫ਼ਰ ਦੇ ਕੇ ਠੱਗ ਰਹੀਆਂ ਹਨ।
ਸਾਵਧਾਨੀ ਕਿਵੇਂ ਵਰਤੀਏ?
ਮਾਹਰ ਕਹਿ ਰਹੇ ਹਨ ਕਿ ਇਸ ਦੌਰ ਵਿੱਚ ਸਾਈਬਰ ਸੁਰੱਖਿਆ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਲੋਕ ਖ਼ੁਦ ਇਸ ਦਾ ਧਿਆਨ ਰੱਖਣ।
ਸਾਈਬਰ ਸੁਰੱਖਿਆ ਫ਼ਰਮ Lucideus ਦੇ ਸਹਿ-ਸੰਸਥਾਪਕ ਰਾਹੁਲ ਤਿਆਗੀ ਨੇ ਇਸ ਲਈ ਕੁਝ ਟਿਪਸ ਦਿੱਤੇ ਹਨ—
- ਜੇ ਕੋਈ ਤੁਹਾਨੂੰ ਈ-ਮੇਲ ਜਾਂ ਮੈਸਜ ਭੇਜਣ ਵਾਲਾ ਕੋਈ ਪਤਾ ਸ਼ੱਕੀ ਲੱਗੇ ਤਾਂ ਤੁਰੰਤ ਚੌਕਸ ਹੋ ਜਾਓ।
- ਸੰਦੇਸ਼ ਵਿੱਚ ਵਿਆਕਰਣ ਅਤੇ ਵਰਤੋਂ ਦੀਆਂ ਗਲਤੀਆਂ ਦੇਖੋ। ਇਹ ਜਾਅਲੀ ਈ-ਮੇਲ ਜਾਂ ਮੈਸਜ ਦੀ ਪਛਾਣ ਹੋ ਸਕਦੀ ਹੈ।
- ਮੈਸੇਜ ਜਾਂ ਈ-ਮੇਲ ਭੇਜਣ ਵਾਲੇ ਕਿਲੇ ਵੀ ਆਨਲਾਈਨ ਸੈਂਡਰ ਵੱਲੋਂ ਭੇਜੇ ਸ਼ੱਕੀ ਅਟੈਚਮੈਂਟ ਨਾ ਖੋਲ੍ਹੋ।
- ਇਸ ਦੇ ਨਾਲ ਹੀ ਜਿੱਥੇ ਉਪਲਭਧ ਹੋਵੇ ਉੱਥੇ ਟੂ-ਫੈਕਟਰ ਅਥੈਂਟੀਕੇਸ਼ਨ ਦੀ ਵਰਤੋਂ ਕਰੋ।
- ਇਸ ਦੀ ਵਰਤੋਂ ਕਰਦੇ ਸਮੇਂ ਗੂਗਲ ਜਾਂ ਮਾਈਕ੍ਰੋਸਾਫ਼ਟ ਦੀਆਂ ਅਥੈਂਟੀਕੇਸ਼ਨ ਐਪਲੀਕੇਸ਼ਨਾਂ ਦੀ ਵਰਤੋਂ ਕਰ ਸਕਦੇ ਹੋ। ਐੱਸਐੱਮਐੱਸ ਕੋਡ ਹਾਸਲ ਕਰਨ ਦੀ ਥਾਂ ਕਾਲ ਕਰੋ।
- ਜੇ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਤੁਹਾਡੇ ਨਾਲ ਠੱਗੇ ਵੱਜ ਜਾਵੇ ਤਾਂ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਹਦਾਇਤਾਂ ਦਾ ਪਾਲਣ ਕਰੋ।
- ਪੀਡਬਲਿਊਸੀ ਇੰਡੀਆ (PwC India) ਵਿੱਚ ਸਾਈਬਰ ਸੁਰੱਖਿਆ ਲੀਡਰ ਸਿਧਾਰਥ ਵਿਸ਼ਵਨਾਥ ਨੇ ਦੱਸਿਆ ਕਿ ਭਾਰਤ ਦੇ ਗ੍ਰਹਿ- ਮੰਤਰਾਲਾ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਮੁਤਾਬਕ ਸਾਈਬਰ ਅਪਰਾਧ ਦੇ ਸ਼ਿਕਾਰ https://cybercrime.gov.in/ ਉੱਪਰ ਜਾ ਕੇ ਸ਼ਿਕਾਇਤ ਦਰਜ ਕਰਾ ਸਕਦੇ ਹਨ।
ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '60f04d9b-a970-804b-b7a5-dbcfc7509373','assetType': 'STY','pageCounter': 'punjabi.india.story.52698868.page','title': 'ਕੋਰੋਨਾਵਾਇਰਸ ਲੌਕਡਾਊਨ ਦੌਰਾਨ ਦਾਨ ਕਰਦਿਆਂ ਜਾਂ ਸੈਨੀਟਾਈਜ਼ਰ ਦੀ ਖਰੀਦ ਵੇਲੇ ਆਨਲਾਈਨ ਠੱਗੀਆਂ ਤੋਂ ਇੰਝ ਬਚੋ','author': 'ਨਿਧੀ ਰਾਏ','published': '2020-05-18T03:33:29Z','updated': '2020-05-18T03:33:29Z'});s_bbcws('track','pageView');

ਕੋਰੋਨਾਵਾਇਰਸ ਦਾ ਇਲਾਜ: ਕੀ ਰੈਮਡੈਸੇਵੀਅਰ ਦਵਾਈ ਕੋਰੋਨਾਵਾਇਰਸ ਦਾ ਜਵਾਬ ਬਣ ਸਕਦੀ ਹੈ - 5 ਅਹਿਮ ਖ਼ਬਰਾਂ
NEXT STORY