ਇਹ ਘਟਨਾ ਸ਼ਨੀਵਾਰ ਨੂੰ ਬ੍ਰਿਟਿਸ਼ ਸਮੇਂ ਦੇ 7 ਵਜੇ ਰੀਡਿੰਗ ਸ਼ਹਿਰ ਦੇ ਫੋਰਬਰੀ ਗਾਰਡਨਜ਼ ਪਾਰਕ ਵਿਖੇ ਵਾਪਰੀ ਸੀ।
ਯੂਕੇ ਦੇ ਰੀਡਿੰਗ ਸਿਟੀ ਵਿੱਚ ਚਾਕੂ ਨਾਲ ਕੀਤੇ ਹਮਲੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹਨ। ਪੁਲਿਸ ਇਸ ਘਟਨਾ ਦੀ ਅੱਤਵਾਦੀ ਹਮਲੇ ਵਜੋਂ ਜਾਂਚ ਕਰ ਰਹੀ ਹੈ।
ਸੂਤਰਾਂ ਮੁਤਾਬਕ ਇੰਗਲੈੰਡ ਦੇ ਰੀਡਿੰਗ ਵਿਚ ਸ਼ਨੀਵਾਰ ਨੂੰ ਤਿੰਨ ਵਿਅਕਤੀਆਂ ਦੀ ਜਾਨ ਲੈਣ ਵਾਲੀ ਵਾਰਦਾਤ ਦੇ ਮਾਮਲੇ ਵਿਚ ਫੜ੍ਹੇ ਗਏ ਵਿਅਕਤੀ ਨੂੰ ਐਮਆਈ 5 ਜਾਣਦੀ ਹੈ।
25 ਸਾਲਾ ਇਹ ਸ਼ੱਕੀ ਵਿਅਕਤੀ ਖੈਇਰੀ ਸਾਅਦੁੱਲ੍ਹਾ ਸਥਾਨਕ ਨਗਰ ਦਾ ਹੀ ਰਹਿਣ ਵਾਲਾ ਹੈ,ਪਰ ਉਹ ਮੂਲ ਵਿਚ ਲੀਬੀਆਈ ਹੈ। ਇਹ ਵਿਅਕਤੀ 2019 ਵਿਚ ਐਮਆਈ 5 ਦੀ ਨਜ਼ਰ ਵਿਚ ਆਇਆ ਸੀ।
ਮਰਨ ਵਾਲਿਆਂ ਵਿਚ ਇੱਕ ਅਧਿਆਪਕ ਸ਼ਾਮਲ ਹੈ, ਜਿਸ ਨੂੰ ਸਕੂਲ ਵਾਲੇ ਹੋਣਹਾਰ ਦਸ ਰਹੇ ਹਨ।
ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਰੀਡਿੰਗ ਦੇ ਇਕ ਪਾਰਕ ਵਿਚ ਤਿੰਨ ਲੋਕਾਂ ਦੀ ਹੱਤਿਆ ਦੇ ਸ਼ੱਕ ਵਿਚ ਫੜਿਆ ਵਿਅਕਤੀ ਐਮਆਈ 5 ਨੂੰ ਜਾਣਦਾ ਸੀ।
ਸ਼ੱਕੀ ਵਿਅਕਤੀ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਦਹਿਸ਼ਤਗਰਦੀ ਦੀ ਘਟਨਾ ਨੂੰ ਲੈ ਕੇ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ।
ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਸਲ ਵਿੱਚ ਲੀਬੀਆ ਦਾ ਰਹਿਣ ਵਾਲਾ ਹੈ ਅਤੇ ਸਾਲ 2019 ਵਿੱਚ ਐਮਆਈ 5 ਦੇ ਧਿਆਨ ਵਿੱਚ ਆਇਆ ਸੀ।
ਅੱਤਵਾਦ ਵਿਰੋਧੀ ਪੁਲਿਸ ਦੀ ਮੁਖੀ, ਮੈਟਰੋਪੋਲੀਟਨ ਪੁਲਿਸ ਦੇ ਸਹਾਇਕ ਕਮਿਸ਼ਨਰ ਨੀਲ ਬਾਸੂ ਨੇ ਇਸ ਨੂੰ "ਅੱਤਿਆਚਾਰ" ਕਰਾਰ ਦਿੱਤਾ ਅਤੇ ਕਿਹਾ ਕਿ ਉਸਦੀ ਡੂੰਘੀ ਹਮਦਰਦੀ ਉਨ੍ਹਾਂ ਪਰਿਵਾਰਾਂ ਨਾਲ ਹੈ , ਜੋ ਇਸ ਭਿਆਨਕ ਵਾਰਦਾਤ ਵਿਚ ਆਪਣੇ ਅਜ਼ੀਜ਼ਾਂ ਨੂ ਗੁਆ ਚੁੱਕੇ ਹਨ।
ਬਾਸੂ ਨੇ ਕਿਹਾ ਕਿ ਜਾਂਚਕਰਤਾ ਹਮਲੇ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ।
ਸ਼ਨੀਵਾਰ ਨੂੰ ਬ੍ਰਿਟਿਸ਼ ਸਮੇਂ ਦੇ 7 ਵਜੇ ਰੀਡਿੰਗ ਸ਼ਹਿਰ ਦੇ ਫੋਰਬਰੀ ਗਾਰਡਨਜ਼ ਪਾਰਕ ਵਿਖੇ ਚਾਕੂ ਨਾਲ ਕੀਤੇ ਹਮਲੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹਨ।
ਕੀ ਹੈ ਪੂਰਾ ਮਾਮਲਾ?
ਸ਼ਨੀਵਾਰ ਨੂੰ ਬ੍ਰਿਟਿਸ਼ ਸਮੇਂ ਦੇ 7 ਵਜੇ ਰੀਡਿੰਗ ਸ਼ਹਿਰ ਦੇ ਫੋਰਬਰੀ ਗਾਰਡਨਜ਼ ਪਾਰਕ ਵਿਖੇ ਚਾਕੂ ਨਾਲ ਕੀਤੇ ਹਮਲੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਸਨ।
ਇੱਕ ਚਸ਼ਮਦੀਦ ਗਵਾਹ ਨੇ ਬੀਬੀਸੀ ਨੂੰ ਦੱਸਿਆ ਕਿ ਹਮਲਾਵਰ ਨੇ ਪਾਰਕ ਵਿੱਚ ਬੈਠੇ ਸਮੂਹਾਂ ਉੱਤੇ ਤੇਜ਼ੀ ਨਾਲ ਹਮਲਾ ਕੀਤਾ।
ਹਮਲੇ ਵਾਲੀ ਥਾਂ ਦੀ ਤਸਵੀਰ
ਕੀ ਰਹਿ ਰਹੀ ਹੈ ਪੁਲਿਸ?
ਥੇਮਜ਼ ਵੈਲੀ ਪੁਲਿਸ ਦੇ ਡਿਟੈਕਟਿਵ ਚੀਫ਼ ਸੁਪਰਡੈਂਟ ਇਆਨ ਹੰਟਰ ਨੇ ਕਿਹਾ ਸੀ , "ਫਿਲਹਾਲ ਇਸ ਨੂੰ ਅੱਤਵਾਦੀ ਘਟਨਾ ਨਹੀਂ ਮੰਨਿਆ ਜਾ ਰਿਹਾ, ਹਾਲਾਂਕਿ ਇਸ ਘਟਨਾ ਦੀ ਜਾਂਚ ਖੁੱਲੀ ਹੋਈ ਹੈ ਅਤੇ ਅੱਤਵਾਦ ਰੋਕੂ ਦਸਤੇ ਦੇ ਅਧਿਕਾਰੀ ਵੀ ਮਦਦ ਕਰ ਰਹੇ ਹਨ।"
ਥੈਮਜ਼ ਵੈਲੀ ਪੁਲਿਸ ਇਹ ਵੀ ਕਹਿੰਦੀ ਹੈ ਕਿ ਹਮਲਾ ਪਾਰਕ ਵਿਚਲੇ 'ਬਲੈਕ ਲਾਈਵਜ਼ ਮੈਟਰ ਪ੍ਰੋਟੈਸਟ' ਨਾਲ ਵੀ ਨਹੀਂ ਜੁੜਿਆ ਹੋਇਆ ਹੈ।
ਅਸੀਂ ਇਸ ਹਮਲੇ ਤੋਂ ਸਬਕ ਲਵਾਂਗੇ - ਪੀਐੱਮ ਬੋਰਿਸ ਜੌਹਨਸਨ
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਉਹ ਸ਼ਨੀਵਾਰ ਸ਼ਾਮ ਨੂੰ ਫੋਰਬਰੀ ਗਾਰਡਨਜ਼ ਵਿੱਚ ਹੋਏ ਹਮਲੇ ਨਾਲ "ਦੁਖੀ ਅਤੇ ਨਿਰਾਸ਼" ਹਨ।
ਬੋਰਿਸ ਜੌਹਨਸਨ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਸਨੇ ਇਹ ਵੀ ਕਿਹਾ ਹੈ ਕਿ ਜੇ ਅਸੀਂ ਇਸ ਹਮਲੇ ਤੋਂ ਕੁਝ ਸਿੱਖਣਾ ਚਾਹੁੰਦੇ ਹਾਂ, ਤਾਂ ਅਸੀਂ ਉਸ ਤੋਂ ਸਬਕ ਸਿੱਖਾਂਗੇ।
ਇਹ ਵੀਡੀਓ ਵੀ ਦੇਖੋ
https://www.youtube.com/watch?v=-bDuv5pHNQ0
https://www.youtube.com/watch?v=CBzWkgppzl8
https://www.youtube.com/watch?v=0PUpCwk3ULo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '592f56fe-bb58-45e1-89f8-2dc9072870a4','assetType': 'STY','pageCounter': 'punjabi.international.story.53130839.page','title': 'ਯੂਕੇ ਵਿਚ 3 ਜਾਨਾਂ ਲੈਣ ਵਾਲਾ ਛੁਰੇਬਾਜ਼ ਕੌਣ ਹੈ','published': '2020-06-21T17:25:11Z','updated': '2020-06-21T17:25:11Z'});s_bbcws('track','pageView');

ਸ਼ਾਹੀਨ ਬਾਗ ''ਚ ਲੰਗਰ ਲਾਉਣ ਵਾਲੇ ਬਿੰਦਰਾ ਨੇ ਕਤਲ ਦਾ ਕੇਸ ਦਰਜ ਹੋਣ ਉੱਤੇ ਕੀ ਕਿਹਾ
NEXT STORY