ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਹਾਊਸ ਤੋਂ ਇੱਕ ਦਿਨ ਲਈ ਬਾਹਰ ਕੱਢ ਦਿੱਤਾ ਗਿਆ।
"ਮੈਂ ਗੁੱਸੇ 'ਚ ਆ ਗਿਆ ਸੀ, ਪਰ ਹੁਣ ਮੈਂ ਉਦਾਸ ਹਾਂ। ਕਿਉਂ ਅਸੀਂ ਇਸ ਬਾਰੇ ਆਪਣੀ ਗੱਲ ਨਹੀਂ ਰੱਖ ਸਕਦੇ?...."
ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ ਨੇ 17 ਜੂਨ ਨੂੰ ਹਾਊਸ ਆਫ਼ ਕੌਮਨਜ਼ ਵਿੱਚ ਨਸਲਵਾਦ 'ਤੇ ਪ੍ਰਸਤਾਵ ਪੇਸ਼ ਕੀਤਾ ਸੀ।
ਇਸ ਦੌਰਾਨ ਉਨ੍ਹਾਂ ਦੀ ਇੱਕ ਸੰਸਦ ਮੈਂਬਰ ਨਾਲ ਬਹਿਸ ਹੋ ਗਈ। ਮੁਆਫ਼ੀ ਨਾ ਮੰਗਣ ਕਾਰਨ ਜਗਮੀਤ ਨੂੰ ਹਾਊਸ ਤੋਂ ਇੱਕ ਦਿਨ ਲਈ ਬਾਹਰ ਕੱਢ ਦਿੱਤਾ ਗਿਆ।
Click here to see the BBC interactive
ਬਾਹਰ ਨਿਕਲਣ ਤੋਂ ਬਾਅਦ ਕੀ ਕਿਹਾ ਜਗਮੀਤ ਸਿੰਘ ਨੇ?
ਜਗਮੀਤ ਸਿੰਘ ਇਸ ਕਾਰਵਾਈ ਤੋਂ ਬਾਅਦ ਪ੍ਰੈਸ ਸਾਹਮਣੇ ਆਪਣਾ ਪੱਖ ਰੱਖਦਿਆਂ ਕਾਫ਼ੀ ਭਾਵੂਕ ਨਜ਼ਰ ਆਏ।
ਜਗਮੀਤ ਸਿੰਘ ਨੇ ਕਿਹਾ, "ਅਸੀਂ ਪ੍ਰਸਤਾਵ ਲੈ ਕੇ ਆਏ, ਜੋ ਕਾਫ਼ੀ ਸੌਖਾ ਸੀ। ਨਸਲਵਾਦ ਦੇ ਨਾਲ ਨਜਿੱਠਣ ਲਈ ਬਹੁਤ ਕੋਸ਼ਿਸ਼ਾਂ ਦੀ ਲੋੜ ਹੈ। ਸਾਨੂੰ ਮੰਨਣਾ ਚਾਹੀਦਾ ਹੈ ਕਿ RCMP (ਰਾਇਲ ਕੈਨੇਡੀਅਨ ਮਾਊਂਟਡ ਪੁਲਿਸ) ਦੇ ਵਿੱਚ ਨਸਲਵਾਦ ਹੈ।"
ਉਨ੍ਹਾਂ ਕਿਹਾ ਕਿ ਜਦੋਂ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਕਾਫ਼ੀ ਲੋਕਾਂ ਨੂੰ ਹਾਂ ਕਹਿੰਦੇ ਸੁਣਿਆ। ਸਪੀਕਰ ਅੱਗੇ ਵਧਣ ਹੀ ਵਾਲੇ ਸਨ ਕਿਉਂਕਿ ਕਾਫ਼ੀ ਹੁੰਗਾਰਾ ਮਿਲ ਰਿਹਾ ਸੀ, ਪਰ ਨਾਲ ਹੀ ਇੱਕ 'ਨਾਂਹ' ਸੁਣਾਈ ਦਿੱਤੀ, ਜੋ ਕਾਫ਼ੀ ਹੈਰਾਨ ਕਰਨ ਵਾਲੀ ਸੀ।
ਗੱਲ ਕਰਦਿਆਂ ਜਗਮੀਤ ਸਿੰਘ ਕਾਫ਼ੀ ਭਾਵੂਕ ਹੋ ਗਏ ਅਤੇ ਕਹਿਣ ਲੱਗੇ, ''ਉਸ ਵੇਲੇ ਮੈਨੂੰ ਗੁੱਸਾ ਆਇਆ, ਪਰ ਮੈਂ ਹੁਣ ਉਦਾਸ ਹਾਂ।''
ਇਸ ਵਿਵਾਦ ਦਾ ਕੀ ਹੈ ਮਤਲਬ?
ਕੈਨੇਡਾ ਤੋਂ ਸੀਨੀਅਰ ਪੱਤਰਕਾਰ ਸ਼ਮੀਲ ਨੇ ਕਿਹਾ ਕਿ ਇਸ ਕਹਾਣੀ ਦੇ ਦੋ ਪੱਖ ਹਨ।
ਉਨ੍ਹਾਂ ਕਿਹਾ, ''ਪਹਿਲਾਂ ਪੱਖ ਹੈ ਕਿ ਇਸ ਐਕਸ਼ਨ ਰਾਹੀਂ ਜਗਮੀਤ ਸਿੰਘ ਨੇ ਕੈਨੇਡਾ ਦੀ ਬਲੈਕ ਕਮਿਉਨਿਟੀ ਨੂੰ ਇਹ ਕਹਿਣਾ ਚਾਹਿਆ ਹੈ ਕਿ ਉਹ ਉਨ੍ਹਾਂ ਦੇ ਹੱਕਾਂ ਲਈ ਲੜਨ ਵਾਲਾ ਧੱੜਲੇਦਾਰ ਲੀਡਰ ਹੈ। ਇਸ ਪੱਖੋਂ ਇਹ ਜਗਮੀਤ ਸਿੰਘ ਦਾ ਇਕ 'ਸਮਾਰਟ ਮੂਵ' ਹੈ।''
''ਪਰ ਦੂਜੇ ਪਾਸੇ ਗੰਭੀਰ ਸਿਆਸੀ ਹਲਕੇ ਇਹ ਸਵਾਲ ਕਰ ਰਹੇ ਹਨ ਕਿ ਕੀ ਕਿਸੇ ਨੂੰ ਸਿਰਫ਼ ਇਸ ਕਰਕੇ 'ਰੇਸਿਸਟ' (ਨਸਲੀ) ਕਹਿਣਾ ਜਾਇਜ਼ ਹੈ ਕਿ ਉਹ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੈ।''
ਉਨ੍ਹਾਂ ਕਿਹਾ ਕਿ ਜਗਮੀਤ ਸਿੰਘ 'ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹ ਭਾਵਨਾਵਾਂ ਦੀ ਪੌਲੀਟਿਕਸ ਕਰ ਰਹੇ ਹਨ।
ਸ਼ਮੀਲ ਕਹਿੰਦੇ ਹਨ ਕਿ ਇਹ ਕਹਾਣੀ ਇੱਥੇ ਨਹੀਂ ਮੁਕਦੀ। ਕਿਉਂਕਿ ਪਾਰਟੀ ਦੇ ਜਿਸ ਐਮਪੀ ਖ਼ਿਲਾਫ਼ ਜਗਮੀਤ ਨੇ ਟਿੱਪਣੀ ਕੀਤੀ, ਉਸ ਪਾਰਟੀ ਦੇ ਲੀਡਰ ਨੇ ਧਮਕੀ ਦਿੱਤੀ ਹੈ ਕਿ ਜੇਕਰ ਜਗਮੀਤ ਨੇ ਮੁਆਫ਼ੀ ਨਾ ਮੰਗੀ ਤਾਂ ਇਸ ਦੇ ਬਹੁਤ ਗੰਭੀਰ ਨਤੀਜੇ ਨਿਕਲਣਗੇ।
ਇਹ ਵੀਡੀਓ ਵੀ ਦੇਖੋ
https://www.youtube.com/watch?v=-bDuv5pHNQ0
https://www.youtube.com/watch?v=CBzWkgppzl8
https://www.youtube.com/watch?v=0PUpCwk3ULo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'e604e96d-1aba-42d4-8852-06cc7f7347a9','assetType': 'STY','pageCounter': 'punjabi.international.story.53130131.page','title': 'ਕੈਨੇਡੀਅਨ ਐਮਪੀ ਜਗਮੀਤ ਸਿੰਘ ਨੂੰ ਕਿਉਂ ਇੱਕ ਦਿਨ ਵਾਸਤੇ ਪਾਰਲੀਮੈਂਟ ਚੋਂ ਕੱਢਿਆ ਗਿਆ','published': '2020-06-22T03:47:18Z','updated': '2020-06-22T03:47:18Z'});s_bbcws('track','pageView');

ਕੀ ਕੋਰੋਨਾਵਾਇਰਸ ਸਾਡਾ ਫ਼ਿਲਮਾਂ ਦੇਖਣ ਦਾ ਅੰਦਾਜ਼ ਬਦਲ ਦੇਵੇਗਾ - 5 ਅਹਿਮ ਖ਼ਬਰਾਂ
NEXT STORY