ਕੇਂਦਰ ਸਰਕਾਰ ਵੱਲੋਂ ਘੱਟ/ ਸ਼ੁਰੂਆਤੀ ਲੱਛਣ ਅਤੇ ਬਿਨ੍ਹਾਂ ਲੱਛਣਾਂ ਵਾਲੇ ਮਰੀਜ਼ਾਂ ਲਈ ਘਰ 'ਚ ਹੀ ਏਕਾਂਤਵਾਸ ਕਰਨ ਲਈ ਸੋਧੇ ਹੋਏ ਦਿਸ਼ਾ ਨਿਦੇਸ਼ ਜਾਰੀ ਕੀਤੇ ਗਏ ਹਨ।
ਮਰੀਜ਼ਾਂ ਨੂੰ ਮੈਡੀਕਲੀ ਬਹੁਤ ਹੀ ਹਲਕੇ/ਘੱਟ/ਦਰਮਿਆਨੇ ਜਾਂ ਫਿਰ ਗੰਭੀਰ ਲੱਛਣਾਂ ਦੇ ਵਰਗ ਵੱਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਇੰਨ੍ਹਾਂ ਨੂੰ ਕ੍ਰਮਵਾਰ ਹੀ (1) ਕੋਵਿਡ ਕੇਅਰ ਸੈਂਟਰ, (2) ਸਮਰਪਿਤ ਕੋਵਿਡ ਸਿਹਤ ਸੈਂਟਰ , (3) ਸਮਰਪਿਤ ਕੋਵਿਡ ਹਸਪਤਾਲ 'ਚ ਭਰਤੀ ਕਰਵਾਉਣਾ ਚਾਹੀਦਾ ਹੈ।
ਕਿਹੜੇ ਮਰੀਜ਼ਾਂ ਨੂੰ ਘਰ 'ਚ ਹੀ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ?
1. ਜਿਨ੍ਹਾਂ ਨੂੰ ਡਾਕਟਰ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੋਵੇ ਕਿ ਇਨ੍ਹਾਂ 'ਚ ਬਹੁਤ ਘੱਟ/ਘੱਟ ਜਾਂ ਫਿਰ ਬਿਨ੍ਹਾਂ ਲੱਛਣਾਂ ਵਾਲਾ ਕੋਰੋਨਾਵਾਇਰਸ ਹੈ।
2. ਅਜਿਹੇ ਲੋਕ, ਜਿਨ੍ਹਾਂ ਕੋਲ ਘਰ ਵਿੱਚ ਸਵੈ-ਏਕਾਂਤਵਾਸ ਲਈ ਥਾਂ ਹੋਵੇ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਕੁਆਰੰਟੀਨ ਕਰਨ ਲਈ ਥਾਂ ਹੋਵੇ।
3. ਘੱਟ ਰੋਗ ਪ੍ਰਤੀਰੋਧਕ ਸ਼ਕਤੀ ਵਾਲੇ ਮਰੀਜ਼ ਅਤੇ ਜਿਨ੍ਹਾਂ ਨੂੰ ਹੋਰ ਬਿਮਾਰੀਆਂ, ਜਿਵੇਂ ਕਿ ਐਚਆਈਵੀ, ਕੈਂਸਰ ਅਤੇ ਟਰਾਂਸਪਲਾਂਟ ਪ੍ਰਕ੍ਰਿਆ 'ਚੋਂ ਨਿਕਲ ਚੁੱਕੇ ਮਰੀਜ਼ਾਂ ਨੂੰ ਘਰ ਵਿੱਚ ਆਈਸੋਲੇਸ਼ਨ 'ਚ ਨਹੀਂ ਰੱਖਿਆ ਜਾ ਸਕਦਾ
4. ਬਜ਼ੁਰਗ ਜਿਵੇਂ 60 ਸਾਲ ਤੋਂ ਵੱਧ ਉਮਰ ਦੇ ਮਰੀਜ਼ ਅਤੇ ਸ਼ੂਗਰ, ਹਾਈ ਬਲੈੱਡ ਪ੍ਰੇਸ਼ਰ, ਹਾਈਪਰ ਟੈਂਸ਼ਨ, ਦਿਲ ਦੀ ਬਿਮਾਰੀ, ਫੇਫੜੇ/ਜਿਗਰ/ਗੁਰਦੇ ਆਦਿ ਬਿਮਾਰੀ ਵਾਲੇ ਮਰੀਜ਼ਾਂ ਨੂੰ ਹਸਪਤਾਲ 'ਚ ਹੀ ਇਲਾਜ ਲਈ ਰੱਖਿਆ ਜਾਵੇਗਾ ਅਤੇ ਡਾਕਟਰੀ ਮੁਲਾਂਕਣ ਤੋਂ ਬਾਅਦ ਹੀ ਵਿਸ਼ੇਸ਼ ਸਥਿਤੀ 'ਚ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ 'ਚ ਭੇਜਿਆ ਜਾ ਸਕੇਗਾ।
5. ਅਜਿਹੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਨੂੰ 24*7 (24 ਘੰਟੇ ਤੇ 7 ਦਿਨ) ਉਸ ਕੋਲ ਹੋਣਾ ਲਾਜ਼ਮੀ ਹੋਵੇਗਾ। ਹੋਮ ਆਈਸੋਲੇਸ਼ਨ ਦੌਰਾਨ ਦੇਖਭਾਲ ਕਰਨ ਵਾਲੇ ਅਤੇ ਹਸਪਤਾਲ ਵਿਚਾਲੇ ਇੱਕ ਸੰਪਰਕ ਕਾਇਮ ਰਹੇਗਾ।
6. ਮਰੀਜ਼ ਦੀ ਸਾਂਭ ਸੰਭਾਲ ਕਰਨ ਵਾਲਾ ਅਤੇ ਉਸ ਦੇ ਸੰਪਰਕ 'ਚ ਆਉਣ ਵਾਲੇ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹਾਈਡਰੌਕਸੀਕਲੋਰੋਕਵਿਨ ਪ੍ਰੋਫੇਲੇਕਿਸਸ ਦੀ ਡੋਜ਼ ਲੈ ਸਕਦੇ ਹਨ।
7. ਆਰੋਗਿਆ ਸੇਤੂ ਐਪ (https://www.mygov.in/aarogya-setu- app/) ਨੂੰ ਮੋਬਾਈਲ 'ਤੇ ਡਾਊਨਲੋਡ ਕਰਨਾ ਹੋਵੇਗਾ ਅਤੇ ਇਹ ਸਾਰਾ ਸਮਾਂ ਬਲੂਟੂਥ ਜਾਂ ਫਿਰ ਵਾਈਫਾਈ ਜ਼ਰੀਏ ਚਾਲੂ ਰਹੇਗੀ।
ਭਾਰਤ ਸਰਕਾਰ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਤਕਨੀਕ ਦਾ ਸਹਾਰਾ ਲੈ ਰਹੀ ਹੈ
8. ਮਰੀਜ਼ ਨੂੰ ਰੋਜ਼ਾਨਾ ਹੀ ਆਪਣੀ ਸਿਹਤ ਦੀ ਜਾਂਚ ਕਰਨ ਤੋਂ ਬਾਅਦ ਸਬੰਧਿਤ ਜ਼ਿਲ੍ਹਾ ਨਿਗਰਾਨ ਅਧਿਕਾਰੀ ਨੂੰ ਉਸ ਦੀ ਜਾਣਕਾਰੀ ਦੇਣੀ ਹੋਵੇਗੀ। ਜ਼ਿਲ੍ਹਾ ਨਿਗਰਾਨ ਅਧਿਕਾਰੀ ਨਿਗਰਾਨ ਟੀਮਾਂ ਵੱਲੋਂ ਅੱਗੇ ਦੀਆਂ ਸਹੂਲਤਾਂ ਪ੍ਰਦਾਨ ਕਰੇਗਾ।
9. ਕਿਸੇ ਵੀ ਮਰੀਜ਼ ਨੂੰ ਹੋਮ ਆਈਸੋਲੇਸ਼ਨ 'ਚ ਭੇਜਣ ਤੋਂ ਪਹਿਲਾਂ ਡਾਕਟਰ ਤੋਂ ਮਨਜ਼ੂਰੀ ਲੈਣਾ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਮਰੀਜ਼ ਨੂੰ ਇੱਕ ਅੰਡਰਟੇਕਿੰਗ ਦੇਣੀ ਹੋਵੇਗੀ ਅਤੇ ਉਹ ਕੁਆਰੰਟੀਨ ਦੇ ਨੇਮਾਂ ਦੀ ਪਾਲਣਾ ਕਰੇਗਾ।
ਕਿਸੇ ਵੀ ਗੰਭੀਰ ਸਥਿਤੀ 'ਚ ਮਰੀਜ਼ ਡਾਕਟਰੀ ਸਹਾਇਤਾ ਦੀ ਮੰਗ ਕਰ ਸਕਦਾ ਹੈ। ਜਿਵੇਂ-
1. ਸਾਹ ਲੈਣ 'ਚ ਦਿੱਕਤ
2. ਆਕਸੀਜਨ ਦੇ ਪੱਧਰ 'ਚ ਗਿਰਾਵਟ (SpO2 < 95%)
3. ਛਾਤੀ 'ਚ ਦਰਦ/ਦਬਾਅ
4. ਮਾਨਸਿਕ ਉਲਝਣ, ਨੀਂਦ ਆਉਣ 'ਚ ਮੁਸ਼ਕਲ
5. ਬੋਲਣ 'ਚ ਦਿੱਕਤ, ਦੌਰੇ
6. ਕਿਸੇ ਵੀ ਅੰਗ ਜਾਂ ਚਿਹਰੇ 'ਤੇ ਕਮਜ਼ੋਰੀ ਜਾਂ ਸੁੰਨ ਹੋਣਾ
7. ਬੁੱਲਾਂ ਜਾਂ ਫਿਰ ਚਿਹਰੇ ਦਾ ਨੀਲਾ ਹੋਣਾ
ਰਾਜ/ਜ਼ਿਲ੍ਹਾ ਸਿਹਤ ਅਧਿਕਾਰੀਆਂ ਦੀ ਭੂਮਿਕਾ
1. ਸੂਬਿਆਂ/ਜ਼ਿਲ੍ਹਿਆਂ ਨੂੰ ਅਜਿਹੇ ਸਾਰੇ ਮਾਮਲਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ।
2. ਹੋਮ ਆਈਸੋਲੇਸ਼ਨ ਅਧੀਨ ਮਰੀਜ਼ਾਂ ਦੀ ਸਿਹਤ ਸਥਿਤੀ ਦਾ ਜਾਇਜ਼ਾ ਫੀਲਡ ਅਮਲੇ/ਨਿਗਰਾਨ ਟੀਮਾਂ ਵੱਲੋਂ ਪ੍ਰਤੀ ਦਿਨ ਕੀਤਾ ਜਾਣਾ ਚਾਹੀਦਾ ਹੈ। ਹਰ ਮਰੀਜ਼ ਦੀ ਕਲੀਨਿਕਲ ਸਥਿਤੀ ਫੀਲਡ ਅਮਲੇ/ਕਾਲ ਸੈਂਟਰ ਵੱਲੋਂ ਦਰਜ ਕੀਤੀ ਜਾਣੀ ਚਾਹੀਦੀ ਹੈ, ਜਿਸ 'ਚ ਨਬਜ਼ ਦੀ ਦਰ, ਸਰੀਰ ਦਾ ਤਾਪਮਾਨ, ਆਕਸੀਜਨ ਦੇ ਦਬਾਅ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ।
3. ਹੋਮ ਆਈਸੋਲੇਸ਼ਨ 'ਚ ਜਾਣ ਵਾਲੇ ਮਰੀਜ਼ਾਂ ਦੇ ਪੂਰੇ ਵੇਰਵਿਆਂ ਨੂੰ ਕੋਵਿਡ-19 ਪੋਰਟਲ ਅਤੇ ਸਹੂਲਤ ਐਪ 'ਤੇ ਵੀ ਅਪਡੇਟ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਸੂਬਿਆਂ ਅਤੇ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਣੇ ਚਾਹੀਦੇ ਹਨ।
https://www.youtube.com/watch?v=gbXOn44_ujQ&t=2s
4. ਕਿਸੇ ਵੀ ਤਰ੍ਹਾਂ ਦੇ ਨੇਮਾਂ ਦੀ ਉਲੰਘਣਾ ਜਾਂ ਫਿਰ ਇਲਾਜ ਦੀ ਜ਼ਰੂਰਤ ਪੈਣ 'ਤੇ ਮਰੀਜ਼ ਨੂੰ ਹਸਪਤਾਲ ਭਰਤੀ ਕਰਨ ਲਈ ਵਿਧੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਬਰਾਬਰ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ।
5. ਮਰੀਜ਼ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਉਸ ਦੇ ਸੰਪਰਕ 'ਚ ਆਏ ਨੇੜਲੇ ਲੋਕਾਂ ਦੀ ਵੀ ਪ੍ਰੋਟੋਕੋਲ ਮੁਤਾਬਕ ਨਿਗਰਾਨੀ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਕੰਮ ਨੂੰ ਫੀਲਡ ਅਮਲੇ ਵੱਲੋਂ ਪੂਰਾ ਕੀਤਾ ਜਾਵੇਗਾ।
6. ਮਰੀਜ਼ ਨੂੰ ਹੋਮ ਆਈਸੋਲੇਸ਼ਨ ਤੋਂ ਬਾਹਰ ਆਉਣ ਲਈ ਪੈਰਾ 6 'ਚ ਦਿੱਤੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਛੁੱਟੀ ਦਿੱਤੀ ਜਾਵੇਗੀ। ਇੰਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਅਮਲ 'ਚ ਲਿਆਉਣਾ ਲਾਜ਼ਮੀ ਹੋਵੇਗਾ ਅਤੇ ਫੀਲਡ ਸਟਾਫ ਵੱਲੋਂ ਤੰਦਰੁਸਤੀ ਸਬੰਧੀ ਇੱਕ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਜਾਵੇਗਾ।
7. ਹੋਮ ਆਈਸੋਲੇਸ਼ਨ ਅਧੀਨ ਮਰੀਜ਼ ਨੂੰ ਉਦੋਂ ਛੁੱਟੀ ਦਿੱਤੀ ਜਾਵੇਗੀ ਜਦੋਂ ਉਸ ਨੂੰ ਤਿੰਨ ਦਿਨਾਂ ਤੋਂ ਬੁਖਾਰ ਨਾ ਆਇਆ ਹੋਵੇ ਅਤੇ ਲੱਛਣਾਂ ਦੇ ਬਾਹਰ ਆਉਣ ਦਾ ਦਸ ਦਿਨ ਦਾ ਸਮਾਂ ਲੰਘ ਚੁੱਕਿਆ ਹੋਵੇ। ਇਸ ਤੋਂ ਬਾਅਦ ਮਰੀਜ਼ ਨੂੰ ਘਰ 'ਚ ਹੀ ਸਵੈ-ਏਕਾਂਤਵਾਸ ਅਤੇ ਅਗਲੇ ਸੱਤ ਦਿਨਾਂ ਤੱਕ ਆਪਣੀ ਸਿਹਤ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਵੇਗੀ। ਹੋਮ ਆਈਸੋਲੇਸ਼ਨ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਡਾਕਟਰ ਧੀਰੇਨ ਨੇ ਸਰਕਾਰ ਦੀਆਂ ਇਨ੍ਹਾਂ ਤਿਆਰੀਆਂ ਨੂੰ ਨਾਕਾਫ਼ੀ ਦੱਸਿਆ ਹੈ।
ਮਰੀਜ਼ ਲਈ ਹਿਦਾਇਤਾਂ
1. ਮਰੀਜ਼ ਨੂੰ ਹਰ ਸਮੇਂ ਟ੍ਰਿਪਲ ਲੇਅਰ ਵਾਲਾ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਹਰ 8 ਘੰਟਿਆਂ ਬਾਅਦ ਉਸ ਨੂੰ ਬਦਲਿਆ ਜਾਵੇਗਾ। ਇਸ ਦੇ ਨਾਲ ਹੀ ਮਾਸਕ ਦੇ ਗਿਲਾ ਹੋਣ ਜਾਂ ਫਿਰ ਗੰਦਾ ਹੋਣ ਦੀ ਸੂਰਤ 'ਚ ਉਸ ਨੂੰ ਤੁਰੰਤ ਬਦਲਿਆ ਜਾਵੇ। ਇੱਕ ਵਾਰ ਵਰਤੋਂ 'ਚ ਲਿਆਂਦੇ ਮਾਸਕ ਨੂੰ ਮੁੜ ਪ੍ਰਯੋਗ 'ਚ ਨਹੀਂ ਲਿਆਂਦਾ ਜਾਵੇਗਾ।
2. ਮਾਸਕ ਨੂੰ 1% ਸੋਡੀਅਮ ਹਾਈਪੋ-ਕਲੋਰਾਈਟ ਨਾਲ ਵਿਸ਼ਾਣੂ ਮੁਕਤ ਕਰਨ ਤੋਂ ਬਾਅਦ ਹੀ ਸੁੱਟਿਆ ਜਾਵੇਗਾ।
3. ਮਰੀਜ਼ ਨੂੰ ਇੱਕ ਹੀ ਕਮਰੇ 'ਚ ਰਹਿਣਾ ਹੋਵੇਗਾ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਖਾਸ ਕਰਕੇ ਬਜ਼ੁਰਗਾਂ ਤੋਂ ਉਚਿਤ ਦੂਰੀ ਬਣਾ ਕੇ ਰੱਖਣੀ ਹੋਵੇਗੀ।
4. ਮਰੀਜ਼ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਪੀਣੇ ਚਾਹੀਦੇ ਹਨ ਅਤੇ ਨਾਲ ਹੀ ਵਧੇਰੇ ਆਰਾਮ ਕਰਨਾ ਚਾਹੀਦਾ ਹੈ।
5. ਸਾਹ ਲੈਣ ਦੇ ਸਲੀਕੇ ਦੀ ਪਾਲਣਾ ਕਰਨੀ ਹੋਵੇਗੀ।
https://www.youtube.com/watch?v=ToMx4exT1Jc&t=4s
6. ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਵੋ ਜਾਂ ਫਿਰ ਅਲਕੋਹਲ ਵਾਲੇ ਸੈਨੀਟਾਈਜ਼ਰ ਨਾਲ ਸਾਫ਼ ਕਰੋ।
7. ਆਪਣੀਆਂ ਨਿੱਜੀ ਵਸਤਾਂ ਦੂਜਿਆਂ ਨਾਲ ਸਾਂਝੀਆਂ ਨਾ ਕਰੋ।
8. ਕਮਰੇ ਦੀ ਸਤ੍ਹਾ ਨੂੰ ਸਾਫ ਰੱਖੋ ਅਤੇ ਵਾਰ-ਵਾਰ ਇਸਤੇਮਾਲ ਹੋਣ ਵਾਲੀਆਂ ਵਸਤਾਂ ਮਿਸਾਲਨ ਮੇਜ਼, ਦਰਵਾਜ਼ੇ ਦਾ ਹੈਂਡਲ ਆਦਿ ਨੂੰ ਪੂਰੀ ਤਰ੍ਹਾਂ ਸਾਫ ਰੱਖੋ।
9. ਮਰੀਜ਼ ਨੂੰ ਡਾਕਟਰੀ ਹਿਦਾਇਤਾਂ ਅਤੇ ਦਵਾ-ਦਾਰੂ ਸਬੰਧੀ ਸਲਾਹ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
10. ਮਰੀਜ਼ ਨੂੰ ਰੋਜ਼ਾਨਾ ਹੀ ਆਪਣੀ ਸਿਹਤ ਦੀ ਜਾਂਚ ਕਰਨੀ ਚਾਹੀਦੀ ਹੈ, ਜਿਸ 'ਚ ਸਰੀਰ ਦਾ ਤਾਪਮਾਨ, ਨਬਜ਼ ਆਦਿ ਸ਼ਾਮਲ ਹੈ ਅਤੇ ਕਿਸੇ ਵੀ ਅਣਸੁਖਾਂਵੇ ਲੱਛਣ ਨਜ਼ਰ ਆਉਣ 'ਤੇ ਆਪਣੇ ਡਾਕਟਰ ਨੂੰ ਸੂਚਿਤ ਕਰੇ।
ਇਹ ਵੀਡੀਓ ਵੀ ਦੇਖੋ
https://www.youtube.com/watch?v=D193fo-qtt4&t=10s
https://www.youtube.com/watch?v=9ZvZ8PayzuQ&t=8s
https://www.youtube.com/watch?v=U_LriNEIkfs&t=4s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '718aa4ce-2308-409a-a0fe-8c602c3e4de1','assetType': 'STY','pageCounter': 'punjabi.india.story.53279834.page','title': 'ਕੋਰੋਨਾਵਾਇਰਸ: ਕਿਹੜੇ ਮਰੀਜ਼ਾਂ ਨੂੰ ਘਰ \'ਚ ਹੀ ਏਕਾਂਤਵਾਸ ਵਿੱਚ ਰੱਖਿਆ ਜਾ ਸਕੇਗਾ, ਜਾਣੋ ਕੀ ਹਨ ਹਦਾਇਤਾਂ','published': '2020-07-03T13:06:41Z','updated': '2020-07-03T13:06:41Z'});s_bbcws('track','pageViewpt>

ਪਾਕਿਸਤਾਨ: ਸਿੱਖ ਪਰਿਵਾਰ ਦੇ 19 ਜੀਆਂ ਦੀ ਟਰੇਨ ਤੇ ਵੈਨ ਦੀ ਟੱਕਰ ''ਚ ਹੋਈ ਮੌਤ
NEXT STORY