ਸੁਪਰੀਮ ਕੋਰਟ ਨੇ ਸ਼ਨਿੱਚਰਵਾਰ ਨੂੰ ਕੇਂਦਰ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਅਤੇ ਪੁੱਛਿਆ ਕਿ ਉਹ ਇੰਨਾ ਮਜਬੂਰ ਤਾਂ ਨਹੀਂ ਹੋ ਸਕਦਾ ਕਿ ਡਾਕਟਰਾਂ ਨੂੰ ਸਮੇਂ ਸਿਰ ਤਨਖ਼ਾਹ ਮਿਲਣਾ ਵੀ ਯਕੀਨੀ ਨਾ ਬਣਾ ਸਕੇ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਤ੍ਰਿਪੁਰਾ ਨੇ ਸੁਪਰੀਮ ਕੋਰਟ ਦੀਆਂ ਪਿਛਲੀਆਂ ਹਦਾਇਤਾਂ ਦੇ ਬਾਵਜੂਦ ਆਪਣੇ ਡਾਕਟਰਾਂ ਅਤੇ ਸਿਹਤ ਅਮਲੇ ਨੂੰ ਸਮੇਂ ਸਿਰ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ।
ਜਸਟਿਸ ਅਸ਼ੋਕ ਭੂਸ਼ਣ ਅਤੇ ਆਰ ਸੁਭਾਸ਼ ਰੈੱਡੀ ਅਤੇ ਐੱਮਆਰ ਸ਼ਾਹ ਨੇ ਕੇਂਦਰ ਤੋਂ ਸਿਹਤ ਵਰਕਰਾਂ ਦੇ ਕੁਆਰੰਟੀਨ ਸਮੇਂ ਨੂੰ ਛੁੱਟੀ ਵਿੱਚ ਗਿਣੇ ਜਾਣ ਅਤੇ ਤਨਖ਼ਾਹਾਂ ਦੀ ਕਟੌਤੀ ਕੀਤੇ ਜਾਣ ਬਾਰੇ ਵੀ ਜਵਾਬਤਲਬੀ ਕੀਤੀ।
ਬੈਂਚ ਨੇ ਕਿਹਾ, "ਜੇ ਸੂਬੇ ਤੁਹਾਡੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਮਜਬੂਰ ਨਹੀਂ ਹੋ। ਤੁਸੀਂ ਯਕੀਨੀ ਬਣਾਉਣਾ ਹੈ ਕਿ ਤੁਹਾਡੇ ਹੁਕਮਾਂ ਦੀ ਪਾਲਣਾ ਹੋਵੇ। ਤੁਹਾਡੇ ਕੋਲ ਅਪਦਾ ਪ੍ਰਬੰਧਨ ਕਾਨੂੰਨ ਤਹਿਤ ਤਾਕਤ ਹੈ। ਤੁਸੀਂ ਕਦਮ ਵੀ ਚੁੱਕ ਸਕਦੇ ਹੋ।
ਅਦਾਲਤ ਕੇਂਦਰ ਸਰਕਾਰ ਦੀ ਉਸ ਹਦਾਇਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਪਰ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸਿਹਤ ਵਰਕਰਾਂ ਲਈ 14 ਦਿਨਾਂ ਦਾ ਕੁਆਰੰਟੀਨ ਜ਼ਰੂਰੀ ਨਹੀਂ ਹੈ।
ਰਿਆ ਚੱਕਰਵਰਤੀ ਖ਼ਿਲਾਫ਼ ਈਡੀ ਨੇ ਦਰਜ ਕੀਤਾ ਮਾਮਲਾ
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਅਦਾਕਾਰਾ ਰਿਆ ਚੱਕਰਵਰਤੀ, ਉਸ ਦੇ ਪਰਿਵਾਰ ਅਤੇ ਛੇ ਹੋਰਾਂ ਉੱਪਰ ਬਿਹਾਰ ਪੁਲਿਸ ਦੀ ਐੱਫ਼ਆਈਆਰ ਦੀ ਬਿਨਾਹ 'ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਲਿਆ ਹੈ।
ਐੱਫ਼ਾਈਆਰ ਵਿੱਚ ਮਰਹੂਮ ਦੇ ਪਿਤਾ ਕੇਕੇ ਸਿੰਘ (75) ਨੇ ਮੰਗਲਵਾਰ ਨੂੰ ਪਟਨਾ ਵਿੱਚ ਅਦਾਕਾਰਾ ਅਤੇ ਉਸ ਦੇ ਪਰਿਵਾਰ ਉੱਪਰ ਨਿੱਜੀ ਹਿੱਤ ਲਈ ਸੁਸ਼ਾਂਤ ਨਾਲ ਮਿੱਤਰਤਾ ਗੰਢਣ, ਮਾਨਸਿਕ ਸੰਤਾਪ ਦੇਣ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਲਾਇਆ ਸੀ।
ਇਹ ਵੀ ਇਲਜ਼ਾਮ ਲਾਇਆ ਗਿਆ ਸੀ ਕਿ ਪਿਛਲੇ ਸਾਲ ਦੌਰਾਨ ਸੁਸ਼ਾਂਤ ਸਿੰਘ ਦੇ ਬੈਂਕ ਖਾਤੇ ਵਿੱਚ 15 ਕਰੋੜ ਰੁਪਏ ਉਨ੍ਹਾਂ ਅਨਜਾਣ ਲੋਕਾਂ ਦੇ ਖਾਤੇ ਵਿੱਚ ਭੇਜੇ ਗਏ ਹਨ ਜਿਨ੍ਹਾਂ ਦਾ ਮਰਹੂਮ ਅਦਾਕਾਰ ਨਾਲ ਕੋਈ ਸੰਬੰਧ ਨਹੀਂ ਸੀ।
ਇਸ ਤੋਂ ਪਹਿਲਾਂ ਕੇਂਦਰੀ ਜਾਂਚ ਏਜੰਸੀ ਨੇ ਬਿਹਾਰ ਪੁਲਿਸ ਤੋਂ ਐੱਫ਼ਆਈਆਰ ਦੀ ਕਾਪੀ ਮੰਗੀ ਸੀ ਜਿਸ ਦੇ ਅਧਿਐਨ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਈਡੀ ਨੇ ਇਹ ਕੇਸ ਬਿਹਾਰ ਪੁਲਿਸ ਦੀ ਐੱਫ਼ਆਈਆਰ, ਸੁਸ਼ਾਂਤ ਦੀ ਆਮਦਨੀ ਬੈਂਕ ਖਾਤਿਆਂ ਅਤੇ ਕੰਪਨੀਆਂ ਦੀ ਜਾਂਚ ਤੋਂ ਬਾਅਦ ਲਿਆ ਗਿਆ ਹੈ। ਜਲਦੀ ਹੀ ਸੰਬੰਧਿਤ ਲੋਕਾਂ ਨੂੰ ਪੁੱਛਗਿੱਛ ਲਈ ਸੱਦੇ ਜਾਣ ਦੀ ਸੰਭਾਵਨਾ ਹੈ।
ਕੁਝ ਸਮਾਂ ਪਹਿਲਾਂ ਰਿਆ ਚੱਕਰਵਰਤੀ ਨੇ ਟਵੀਟ ਕਰਦੇ ਹੋਏ ਗ੍ਰਿਹ ਮੰਤਰੀ ਅਮਿਤ ਸ਼ਾਹ ਤੋਂ ਸੁਸ਼ਾਂਤ ਸਿੰਘ ਦੀ ਮੌਤ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ।
ਹੁਣ ਰਿਆ ਚੱਕਰਵਰਤੀ ਨੇ ਚੁੱਪੀ ਤੋੜਦਿਆਂ ਕਿਹੈ ਹੈ ਕਿ ਸੱਚਾਈ ਜ਼ਰੂਰ ਜਿੱਤੇਗੀ। ਉਨ੍ਹਾਂ ਪਟਨਾ ਤੋਂ ਕੇਸ ਮੁੰਬਈ ਸ਼ਿਫਟ ਕਰਵਾਉਣ ਦੀ ਕਾਨੂੰਨੀ ਚਾਰਾਜ਼ੋਈ ਸ਼ੁਰੂ ਕੀਤੀ ਹੋਈ ਹੈ।
ਮਹਿਬੂਬਾ ਮੁਫ਼ਤੀ ਦੀ ਨਜ਼ਰਬੰਦੀ ਵਿੱਚ ਤਿੰਨ ਮਹੀਨਿਆਂ ਹੋਰ ਦਾ ਵਾਧਾ
ਜੰਮੂ ਅਤੇ ਕਸ਼ਮੀਰ ਸਰਕਾਰ ਨੇ ਪਬਲਿਕ ਸੇਫ਼ਟੀ ਐਕਟ ਅਧੀਨ ਨਜ਼ਰਬੰਦੀ ਕੱਟ ਰਹੀ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਨਜ਼ਰਬੰਦੀ ਦੀ ਤਿੰਨ ਹੋਰ ਮਹੀਨਿਆਂ ਲਈ ਵਧਾ ਦਿੱਤੀ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਮੁਫ਼ਤੀ ਦੀ ਮੌਜੂਦਾ ਨਜ਼ਰਬੰਦੀ ਪੰਜ ਅਗਸਤ ਨੂੰ ਮੁੱਕਣ ਜਾ ਰਹੀ ਸੀ। ਇਹ ਮਿਆਦ ਪਹਿਲਾਂ ਮਈ ਵਿੱਚ ਇਹ ਕਹਿੰਦਿਆਂ ਵਧਾਈ ਗਈ ਸੀ ਕਿ ਅਜਿਹਾ ਮੁਫ਼ਤੀ ਨੂੰ ਪਬਲਿਕ ਆਰਡਰ ਵਿਘਨਕਾਰੀ ਕਾਰਵਾਈ ਕਰਨ ਤੋਂ ਰੋਕਣ ਲਈ ਕੀਤ ਜਾ ਰਿਹਾ ਹੈ।
ਮਹਿਬੂਬਾ ਮੁਫ਼ਤੀ ਸੂਬੇ ਦੇ ਹੋਰ ਸਿਆਸਤਦਾਨਾਂ ਸਮੇਤ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ। ਜਦੋਂ ਕੇਂਦਰ ਨੇ ਸੂਬੇ ਵਿੱਚ ਧਾਰਾ 370 ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਨਾਲ ਹੀ ਨਜ਼ਰਬੰਦ ਕੀਤੇ ਗਏ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਰਿਹਾ ਕੀਤੇ ਜਾ ਚੁੱਕੇ ਹਨ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਪੀਪਲਜ਼ ਕਾਨਫ਼ਰੰਸ ਦੇ ਮੁਖੀ ਸਜਾਦ ਲੋਨ ਨੂੰ ਇੱਕ ਸਾਲ (365 ਦਿਨ) ਦੀ ਨਜ਼ਰਬੰਦੀ ਤੋਂ ਬਾਅਦ ਰਿਹਾ ਕੀਤਾ ਗਿਆ।
ਇਸ ਤੋਂ ਪਹਿਲਾਂ ਨਾਕਟਕੀ ਘਟਨਾਕ੍ਰਮ ਤਹਿਤ ਕਾਂਗਰਸੀ ਆਗੂ ਸੈਫ਼ੂਦੀਨ ਸੋਜ਼ ਨੇ ਕਿਹਾ ਸੀ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਰਿਹਾਈ ਬਾਰੇ ਸੁਪਰੀਮ ਕੋਰਟ ਵਿੱਚ ਕੋਰਾ ਝੂਠ ਬੋਲਿਆ ਹੈ।
ਇਸ ਤੋਂ ਠੀਕ ਇੱਕ ਦਿਨ ਬਾਅਦ ਸਰਕਾਰ ਦੇ ਦਾਅਵੇ ਤੋਂ ਬਿਲਕੁਲ ਪੁੱਠੀ ਸਥਿਤੀ ਦੇਖਣ ਨੂੰ ਮਿਲੀ। ਕਾਂਗਰਸ ਆਗੂ ਨੇ ਵੀਰਵਾਰ ਨੂੰ ਜਿਵੇਂ ਹੀ ਸ਼੍ਰੀਨਗਰ ਸਥਿਤ ਆਪਣੇ ਘਰੋਂ ਬਾਹਰ ਨਿੁਕਲਣ ਦੀ ਕੋਸ਼ਿਸ਼ ਕੀਤੀ ਤਾਂ 83 ਸਾਲਾ ਸੋਜ਼ ਨੂੰ ਘਰ ਦੇ ਅੰਦਰ ਭੇਜ ਦਿੱਤਾ ਗਿਆ।
ਇਸ ਤੋਂ ਬਾਅਦ ਸੈਫ਼ੂਦੀਨ ਸੋਜ਼ ਨੇ ਆਪਣੇ ਘਰ ਦੇ ਅੰਦਰੋਂ ਹੀ ਕੰਡਿਆਲੀ ਤਾਰ ਦੇ ਉੱਪਰੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਪੰਜਾਬ 'ਚ 'ਨਕਲੀ ਸ਼ਰਾਬ' ਨਾਲ ਮੌਤਾਂ ਦਾ ਮਾਮਲਾ
https://www.youtube.com/watch?v=KvTmGSlIkAg&t=61s
ਮਾਝੇ ਦੇ ਤਿੰਨ ਜਿਲ੍ਹਿਆਂ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ 'ਨਕਲੀ ਸ਼ਰਾਬ' ਪੀਣ ਕਾਰਨ ਹੋਈਆਂ ਮੌਤਾਂ ਦੀ ਖ਼ਬਰ ਨੂੰ ਲਗਭਗ ਸਾਰੇ ਅਖ਼ਬਰਾਂ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਸੰਬਧ ਵਿੱਚ ਪੁਲਿਸ ਨੇ ਕੁੱਲ ਅੱਠ ਜਿਣਿਆਂ ਦੀ ਧਰ-ਪਕੜ ਕੀਤੀ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਹੈ,"ਵੱਡੀ ਮਾਤਰਾ ਵਿੱਚ ਨਕਲੀ ਸ਼ਰਾਬ, ਡਰੱਮ ਅਤੇ ਸਟੋਰੇਜ ਕੈਨ ਮੁਲਜ਼ਮਾਂ ਕੋਲੋਂ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਕੈਮੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ।"
ਹਿੰਦੁਸਤਾਨ ਟਾਈਮਜ਼ ਨੇ ਅੰਮ੍ਰਿਤਸਰ ਦੇ ਮੁੱਛਲ ਪਿੰਡ ਵਿੱਚ 29 ਜੁਲਾਈ ਨੂੰ ਹੋਈਆਂ ਪੰਜ ਹੋਰ ਮੌਤਾਂ ਦੀ ਖ਼ਬਰ ਦਿੰਦਿਆਂ ਮੌਤਾਂ ਦਾ ਅੰਕੜਾ 41 ਹੋਇਆ ਦੱਸਿਆ ਹੈ।
ਕੌਮਾਂਤਰੀ ਉਡਾਣਾਂ 31 ਅਗਸਤ ਤੱਕ ਟਲੀਆਂ
ਭਾਰਤ ਸਰਕਾਰ ਨੇ ਖੁੱਲ੍ਹਣ ਜਾ ਰਹੀਆਂ ਕੌਮਾਂਤਰੀ ਉਡਾਣਾਂ ਨੂੰ 31 ਅਗਸਤ ਤੱਕ ਹੋਰ ਟਾਲ ਦਿੱਤਾ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਹਾਲਾਂਕਿ ਜਿਨ੍ਹਾਂ ਦੇਸ਼ਾਂ ਨੂੰ ਸਰਕਾਰ ਨੇ ਟਰੈਵਲ ਬਬਲ ਵਿੱਚ ਸ਼ਾਮਲ ਜਰਮਨੀ, ਅਮਰੀਕਾ, ਅਤੇ ਫਰਾਂਸ ਦਰਮਿਆਨ ਸਫ਼ਰ ਸੰਭਵ ਹੋ ਸਕੇਗਾ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਟਰੈਵਲ ਬਬਲ ਵਿੱਚ ਬ੍ਰਿਟੇਨ, ਕੈਨੇਡਾ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਕੋਵਿਡਜ-29 ਮਹਾਮਾਰੀ ਨੂੰ ਠੱਲ੍ਹ ਪਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਭਾਰਤ ਤੋਂ ਕੌਮਾਂਤਰੀ ਉਡਾਣਾਂ 22 ਮਾਰਚ ਤੋਂ ਬੰਦ ਹਨ। ਹਵਾਬਾਜ਼ੀ ਮੰਤਰੀ ਨੇ ਹਾਲਾਂਕਿ ਕਿ ਅਗਸਤ ਤੋਂ ਪਹਿਲਾਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਗੱਲ ਕਹੀ ਸੀ ਜੋ ਕਿ ਜਾਹਰਾ ਤੌਰ ਤੇ ਸੰਭਵ ਨਹੀਂ ਹੋ ਰਿਹਾ ਹੈ।
ਇਹ ਹਦਾਇਤਾਂ ਕਾਰਗੋ ਉਡਾਣਾਂ ਅਤੇ ਡਾਇਰੈਕਟੋਰੇਟ ਜਨਰਲ ਤੋਂ ਮਨਜ਼ੂਰਸ਼ੁਦਾ ਉਡਾਣਾਂ ਉੱਪਰ ਲਾਗੂ ਨਹੀਂ ਹੋਵੇਗੀ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=5AM-P01wf6Q&t=10s
https://www.youtube.com/watch?v=5Ud4tiiUjJc&t=140s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3d226800-78e0-4000-8c57-2d1c2163fc1e','assetType': 'STY','pageCounter': 'punjabi.india.story.53619187.page','title': 'ਪੰਜਾਬ ਸਣੇ ਚਾਰ ਸੂਬੇ ਕੋਵਿਡ ਨਾਲ ਲੜ ਰਹੇ ਸਿਹਤ ਕਾਮਿਆਂ ਨੂੰ ਤਨਖ਼ਾਹ ਨਹੀਂ ਦੇ ਸਕੇ, ਸੁਪਰੀਮ ਕੋਰਟ ਨੇ ਕੀ ਕਿਹਾ- ਪ੍ਰੈੱਸ ਰਿਵੀਊ','published': '2020-08-01T03:41:52Z','updated': '2020-08-01T03:41:52Z'});s_bbcws('track','pageView');

ਪੰਜਾਬ ''ਚ ''ਨਕਲੀ ਸ਼ਰਾਬ'' ਨਾਲ ਹੋਈਆਂ ਮੌਤਾਂ ਮਗਰੋਂ ਉੱਠੇ 7 ਸਵਾਲ
NEXT STORY