ਨਕਲੀ ਸ਼ਰਾਬ ਨਾਲ ਹੋਈਆਂ 121 ਮੌਤਾਂ ਨਾਲ ਪੰਜਾਬ ਵਿੱਚ ਹੜਕੰਪ ਮੱਚਿਆ ਹੋਇਆ ਹੈ।
ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਇਹ ਆਇਆ ਹੈ ਕਿ ਗੁਆਂਢੀ ਸੂਬੇ ਹਰਿਆਣਾ ਨੇ ਪੰਜਾਬ ਤੋਂ ਨਕਲੀ ਸ਼ਰਾਬ ਬਣਾ ਕੇ ਹਰਿਆਣਾ ਵਿੱਚ ਭੇਜਣ ਦਾ ਇਲਜ਼ਾਮ ਲਾ ਦਿੱਤਾ ਹੈ।
ਇਲਜ਼ਾਮ ਹੈ ਪੰਜਾਬ ਤੋਂ ਹਰਿਆਣਾ ਵਿੱਚ ਸ਼ਰਾਬ ਦੀ ਤਸਕਰੀ ਹੋ ਰਹੀ ਹੈ, ਪੰਜਾਬ ਦੀਆਂ ਸ਼ਰਾਬ ਬਣਾਉਣ ਵਾਲੀਆਂ ਕੁੱਝ ਕੰਪਨੀਆਂ ਦਾ ਨਾਂ ਇਸ ਮਸਲੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ।
ਪੰਜਾਬ ਵਿੱਚ ਸ਼ਰਾਬ ਦੇ ਉਤਪਾਦਨ ਤੇ ਵਿਕਰੀ ਦੀ ਨਿਗਰਾਨੀ ਕਰਨ ਵਾਲੇ ਮਹਿਕਮੇ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਅਧਿਕਾਰੀਆਂ ਉੱਤੇ ਸਿੱਧੇ ਸਵਾਲ ਉੱਠ ਰਹੇ ਹਨ।
ਇਹ ਵੀ ਪੜ੍ਹੋ
ਹਰਿਆਣਾ ਸਰਕਾਰ ਨੂੰ ਸੌਂਪੀ ਗਈ ਇੱਕ ਉੱਚ ਪੱਧਰੀ ਰਿਪੋਰਟ (ਜਿਸ ਦੀ ਕਾਪੀ ਬੀਬੀਸੀ ਪੰਜਾਬੀ ਕੋਲ ਹੈ) ਵਿੱਚ ਸਾਫ਼ ਸ਼ਬਦਾਂ ਵਿੱਚ ਸਵਾਲ ਚੁੱਕਿਆ ਗਿਆ ਹੈ।
ਇਸ ਰਿਪੋਰਟ ਵਿੱਚ ਸਵਾਲ ਕੀਤਾ ਗਿਆ ਹੈ ਕਿ ਕੰਪਨੀਆਂ ਦੇ ਪ੍ਰਬੰਧਕਾਂ ਜਾਂ ਉੱਥੇ ਤੈਨਾਤ ਆਬਕਾਰੀ ਸਟਾਫ਼ ਦੀ ਸ਼ਮੂਲੀਅਤ ਤੋਂ ਬਗੈਰ ਸ਼ਰਾਬ ਦੀ ਇੰਨੇ ਵੱਡੇ ਪੱਧਰ 'ਤੇ ਤਸਕਰੀ ਕਿਵੇਂ ਕੀਤੀ ਜਾ ਸਕਦੀ ਹੈ?
ਕੀ ਲਿਖਿਆ ਹੈ ਰਿਪੋਰਟ ‘ਚ?
ਰਿਪੋਰਟ ਮੁਤਾਬਕ , "ਹਰਿਆਣਾ ਵਿੱਚ ਆਮ ਤੌਰ 'ਤੇ ਜਿਹੜੇ ਵਾਹਨਾਂ ਵਿੱਚੋਂ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ, ਪੁਲਿਸ ਇਨ੍ਹਾਂ ਵਾਹਨਾਂ ਦੇ ਡਰਾਈਵਰਾਂ ਨੂੰ ਮੁਲਜ਼ਮ ਦੱਸ ਦਿੰਦੀ ਹੈ।"
https://www.youtube.com/watch?v=xL3pj0gsJwc
"ਤਸਕਰੀ ਵਾਲੀ ਸ਼ਰਾਬ ਦੇ ਮੁੱਢਲੇ ਸਰੋਤ ਬਾਰੇ ਪਤਾ ਲਗਾਉਣ ਅਤੇ ਡਿਸਟਿਲਰੀਆਂ (ਭੱਠੀਆਂ) ਦੇ ਅਧਿਕਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰਨ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ ਜਾ ਰਹੇ ਹਨ।"
"ਬਹੁਤ ਸਾਰੇ ਮਾਮਲਿਆਂ ਵਿੱਚ ਪੁਲਿਸ ਨੇ ਗੁਆਂਢੀ ਸੂਬੇ ਪੰਜਾਬ ਤੋਂ ਸ਼ਰਾਬ ਦੇ ਸਰੋਤ ਦੀ ਰਿਪੋਰਟ ਕੀਤੀ ਹੈ ਅਤੇ ਤਸਕਰੀ ਵਾਲੀ ਸ਼ਰਾਬ ਦੇ ਬਰਾਂਡ ਨਾਮ ਵੀ ਦੱਸਿਆ ਗਿਆ ਹੈ।"
"ਪੰਜਾਬ ਦੇ ਰਾਜਪੁਰਾ ਵਿੱਚ ਚੱਲਦੀ ਇੱਕ ਸ਼ਰਾਬ ਫੈਕਟਰੀ ਦਾ ਨਾਂ ਵਾਰ ਵਾਰ ਸਾਹਮਣੇ ਆ ਰਿਹਾ ਹੈ। ਪਰ ਉਨ੍ਹਾਂ ਕੰਪਨੀਆਂ ਦੇ ਪ੍ਰਬੰਧਨ ਜਾਂ ਉੱਥੇ ਤਾਇਨਾਤ ਆਬਕਾਰੀ ਸਟਾਫ਼ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਅਤੇ ਨਾ ਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।"
ਤਰਨ ਤਾਰਨ ਦੇ ਪਿੰਡ ਕੰਗ ਵਿਖੇ ਗੱਲਬਾਤ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰ
ਕੀ ਹੈ ਮਾਮਲਾ?
ਦਰਅਸਲ ਮਾਮਲਾ ਕੋਵਿਡ-19 ਦੇ ਦੌਰਾਨ ਲਾਏ ਗਏ ਲੌਕਡਾਉਨ ਦਾ ਹੈ। ਜਦੋਂ ਸਾਰੀਆਂ ਦੁਕਾਨਾਂ ਬੰਦ ਸੀ, ਸ਼ਰਾਬ ਦੇ ਗੋਦਾਮਾਂ ਵਿੱਚੋਂ ਸ਼ਰਾਬ ਦੀ ਚੋਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ।
ਇਹ ਉਹੀ ਸ਼ਰਾਬ ਸੀ, ਜਿਹੜੀ ਪੁਲਿਸ ਤੇ ਆਬਕਾਰੀ ਅਧਿਕਾਰੀਆਂ ਨੇ ਜ਼ਬਤ ਕਰ ਕੇ ਇਹਨਾਂ ਗੋਦਾਮਾਂ ਵਿੱਚ ਰੱਖੀ ਸੀ।
ਸੋਨੀਪਤ ਜ਼ਿਲ੍ਹੇ ਵਿੱਚੋਂ ਵੀ ਇਵੇਂ ਹੀ ਇੱਕ ਗੋਦਾਮ ਵਿੱਚੋਂ ਸ਼ਰਾਬ ਦੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਤਾਂ ਹਰਿਆਣਾ ਸਰਕਾਰ ਨੇ ਸ਼ਰਾਬ ਦੀ ਸਾਰੇ ਗੋਦਾਮਾਂ ਵਿੱਚ ਜਾਂਚ ਲਈ ਇੱਕ ਕਮੇਟੀ ਗਠਿਤ ਕੀਤੀ।
ਸ਼ਰਾਬ ਦੇ ਗੋਦਾਮਾਂ ਤੋਂ ਇਲਾਵਾ ਪੁਲਿਸ ਥਾਣਿਆਂ ਦੇ ਮਾਲਖ਼ਾਨਿਆਂ ਵਿੱਚੋਂ ਵੀ ਜ਼ਬਤ ਕੀਤੀ ਗਈ ਸ਼ਰਾਬ ਦੀ ਚੋਰੀ ਦੀਆਂ ਖ਼ਬਰਾਂ ਸਨ।
https://www.youtube.com/watch?v=I1oczJYGm_s
ਕਮੇਟੀ ਨੇ ਜਾਂਚ ਦੌਰਾਨ ਪਾਇਆ ਕਿ ਕਾਫ਼ੀ ਵੱਧ ਮਾਤਰਾ ਵਿੱਚ ਪੰਜਾਬ ਤੋਂ ਹਰਿਆਣਾ ਲਈ ਸ਼ਰਾਬ ਦੀ ਤਸਕਰੀ ਕੀਤੀ ਗਈ ਹੈ।
ਸ਼ਰਾਬ ਦੇ ਠੇਕਿਆਂ ਦੇ ਨੇੜੇ ਬਣਾਏ ਗਏ ਸਟੋਰਾਂ ਤੋਂ ਵੀ ਸ਼ਰਾਬ ਗਾਹਕਾਂ ਤਕ ਪੁੱਜੀ। ਰਿਪੋਰਟ ਮੁਤਾਬਕ ਇਸ ਦੇ ਕਈ ਕਾਰਨ ਸੀ, ਜਿੰਨ੍ਹਾਂ ਵਿੱਚੋਂ ਇੱਕ ਪੁਲਿਸ ਤੇ ਆਬਕਾਰੀ ਅਧਿਕਾਰੀਆਂ ਦੀ ਸੰਭਾਵਿਤ ਮਿਲੀ ਭਗਤ ਸੀ।
ਕਮੇਟੀ ਨੇ ਜਾਂਚ ਕਰਦੇ ਹੋਏ ਵੇਖਿਆ ਕਿ ਕਈ ਮਾਮਲਿਆਂ ਵਿੱਚ ਜ਼ਬਤ ਕੀਤੀ ਗਈ ਸ਼ਰਾਬ ਡਿਸਟਿਲਰੀ (ਰਾਜਪੁਰਾ/ਅੰਬਾਲਾ/ਨਰਾਇਣਗੜ੍ਹ) ਜਾਂ ਇੰਦਰੀ ਦੀ ਇੱਕ ਸ਼ਰਾਬ ਫੈਕਟਰੀ ਤੋਂ ਪ੍ਰਾਪਤ ਕੀਤੀ ਗਈ ਸੀ।
ਕਮੇਟੀ ਨੇ ਪੰਜਾਬ ਦੇ ਆਬਕਾਰੀ ਵਿਭਾਗ ਦੇ ਸਕੱਤਰ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਕੀ ਇਸ ਵਿਭਾਗ ਨੇ ਰਾਜਪੁਰਾ ਦੀ ਇਸ ਕੰਪਨੀ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਸੀ।
ਉਸ ਦਾ ਜਵਾਬ ਦਿੱਤਾ ਗਿਆ ਕਿ ਰਾਜਪੁਰਾ ਦੀ ਇਸ ਕੰਪਨੀ ਵਿੱਚੋਂ ਲਗਭਗ 23,000 ਬਕਸੇ ਮਿਲੇ ਸੀ, ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ।
ਕਮੇਟੀ ਦੀ ਸਿਫ਼ਾਰਿਸ਼ਾਂ
ਕਮੇਟੀ ਨੇ ਸਿਫ਼ਾਰਿਸ਼ ਕੀਤੀ ਹੈ ਕਿ ਆਬਕਾਰੀ ਵਿਭਾਗ ਅਜਿਹਾ ਸਿਸਟਮ ਬਣਾਏ, ਜਿਸ ਵਿੱਚ ਸੂਬੇ ਵਿੱਚੋਂ ਲੰਘਣ ਵਾਲੀਆਂ ਬਾਹਰਲੇ ਸੂਬਿਆਂ ਦੀਆਂ ਗੱਡੀਆਂ ਜੋ ਸ਼ਰਾਬ ਲਿਜਾ ਰਹੀਆਂ ਹੋਣ ਉਹ ਸਾਰੀਆਂ ਗੱਡੀਆਂ ਸੂਬੇ ਵਿੱਚ ਸਮਾਨ ਨਾ ਉਤਾਰ ਸਕਣ।
ਕਮੇਟੀ ਨੇ ਕਿਹਾ ਹੈ ਕਿ ਤਸਕਰੀ ਨਾਲ ਸੂਬੇ ਦੀ ਕਮਾਈ ਉੱਤੇ ਤਾਂ ਫ਼ਰਕ ਪੈਂਦਾ ਹੀ ਹੈ, ਇਹ ਗੈਰ ਕਾਨੂੰਨੀ ਵੀ ਹੈ। ਇਸ ਦੇ ਨਾਲ ਹੀ ਇਹ ਗੈਰ ਕਾਨੂੰਨੀ ਸ਼ਰਾਬ ਆਮ ਲੋਕਾਂ ਤੱਕ ਵੀ ਪੁੱਜਦੀ ਹੈ।
ਸ਼ਰਾਬ ਦੇ ਸਾਰੇ ਗੋਦਾਮ ਤੇ ਸ਼ਰਾਬ ਬਣਾਉਣ ਵਾਲੀਆਂ ਭੱਠੀਆਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੀ ਵੀ ਸਿਫ਼ਾਰਿਸ਼ ਕੀਤੀ ਗਈ ਹੈ ਤੇ ਇਹ ਨਾ ਕਰਨ 'ਤੇ ਕਾਰਵਾਈ ਦੀ ਗੱਲ ਵੀ ਕਹੀ ਗਈ ਹੈ।
ਇਹ ਵੀ ਸਿਫ਼ਾਰਿਸ਼ ਕੀਤੀ ਗਈ ਹੈ ਕਿ ਸ਼ਰਾਬ ਲਿਜਾ ਰਹੀ ਹਰ ਗੱਡੀ ਨੂੰ ਟਰੈਕ ਤੇ ਟਰੇਸ ਕਰਨ ਦਾ ਸਿਸਟਮ ਬਣਾਇਆ ਜਾਵੇ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=yzm1znyxXYA
https://www.youtube.com/watch?v=KvTmGSlIkAg&t=9s
https://www.youtube.com/watch?v=I1oczJYGm_s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4d1aee80-d27d-46ec-9bae-6ae27d77998e','assetType': 'STY','pageCounter': 'punjabi.india.story.53720332.page','title': 'ਨਕਲੀ ਸ਼ਰਾਬ: ਜਾਂਚ ਹਰਿਆਣਾ ਦੀ, ਉਂਗਲਾਂ ਉੱਠ ਰਹੀਆਂ ਪੰਜਾਬ ‘ਤੇ','author': 'ਅਰਵਿੰਦ ਛਾਬੜਾ','published': '2020-08-11T02:04:00Z','updated': '2020-08-11T02:04:00Z'});s_bbcws('track','pageView');

ਬੈਰੂਤ ਧਮਾਕਾ: ਲਿਬਨਾਨ ਦੀ ਸਮੁੱਚੀ ਸਰਕਾਰ ਨੇ ਦਿੱਤਾ ਅਸਤੀਫ਼ਾ
NEXT STORY