ਸੰਗਰੂਰ ਜ਼ਿਲ੍ਹੇ ਦੇ ਦਿੜਬਾ ਕਸਬੇ 'ਚ ਇੱਕੋ ਇਲਾਕੇ 'ਚ ਕਈ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਲੋਕਾਂ ਦੇ ਸੈਂਪਲ ਲੈਣ ਗਈ ਤਾਂ ਹਿੰਸਕ ਵਿਰੋਧ ਹੋਇਆ ਅਤੇ ਕਰਮਚਾਰੀਆਂ 'ਤੇ ਇੱਟਾਂ-ਰੋੜੇ ਮਾਰੇ ਗਏI
ਲੋਕ ਕੰਟੇਨਮੈਂਟ ਜ਼ੋਨ ਬਣਨ ਕਰਕੇ ਲੱਗੀਆਂ ਪਾਬੰਦੀਆਂ ਤੋਂ ਨਾਰਾਜ਼ ਹਨ ਅਤੇ ਬਿਮਾਰੀ ਨਾਲ ਜੁੜੀਆਂ ਅਫ਼ਵਾਹਾਂ ਵੀ ਉੱਡ ਰਹੀਆਂ ਹਨ।
ਆਧਾਰਹੀਣ ਗੱਲ ਇਹ ਚੱਲ ਪਈ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੇ ਅੰਗਾਂ ਦੀ ਤਸਕਰੀ ਹੋ ਰਹੀ ਹੈ। ਹਾਲਾਂਕਿ ਸਿਹਤ ਵਿਭਾਗ ਗ਼ਲਤਫ਼ਹਿਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਪਿੰਡਾਂ ਤੱਕ ਪਹੁੰਚਿਆ- ਕੈਪਟਨ, ਕੁਝ ਖ਼ਾਸ ਖ਼ਬਰਾਂ
'ਪੰਜਾਬ 'ਚ ਕੋਰੋਨਾ ਮਹਾਂਮਾਰੀ ਲਗਾਤਾਰ ਪੈਰ ਪਸਾਰ ਰਹੀ ਹੈ। ਵਿਧਾਇਕ ਪੌਜ਼ਿਟਿਵ ਆ ਰਹੇ ਹਨ। ਸਰਕਾਰ ਕੋਲ ਫੰਡਾਂ ਦੀ ਵੀ ਕਾਫ਼ੀ ਕਮੀ ਹੈ।'
ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਕਹੀ। ਇਸ ਮੀਟਿੰਗ ਦੀ ਅਗਵਾਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕਰ ਰਹੇ ਸਨ।
ਸੋਨੀਆ ਗਾਂਧੀ ਨਾਲ ਵਰਚੂਅਲ ਮੀਟਿੰਗ ਵਿੱਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਤਾ ਰੱਖਿਆ ਕਿ ਸਾਰੇ ਗੈਰ-ਭਾਜਪਾ ਸ਼ਾਸਿਤ ਸੂਬੇ ਜੇਈਈ ਅਤੇ ਨੀਟ ਪ੍ਰੀਖਿਆਵਾਂ ਨੂੰ ਟਾਲਣ ਲਈ ਸੁਪਰੀਮ ਕੋਰਟ ਵਿੱਚ ਅਪੀਲ ਕਰਨ।
ਇਹ ਖ਼ਬਰ ਤੇ NEET ਨਾਲ ਜੁੜੀਆ੍ਰਂ ਹੋਰ ਖ਼ਬਰਾਂ ਤਫ਼ਸੀਲ ਨਾਲ ਪੜ੍ਹਨ ਲਈ ਇੱਥੇ ਕਲਿਕ ਕਰੋ।
ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਬੰਗਲੇ 'ਚ ਖ਼ਾਸ ਕੀ ਹੈ
ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਵਿਚ ਬਣਿਆ ਖ਼ੂਬਸੂਰਤ ਮਹਿਲ ਹੁਣ ਵਿਕਣ ਦੀ ਤਿਆਰੀ ਵਿੱਚ ਹੈ। ਇਸ ਮਹਿਲ ਦੀ ਵਿਕਰੀ ਲਈ ਕੀਮਤ 15.5 ਮਿਲੀਅਨ ਬ੍ਰਿਟਿਸ਼ ਪੌਂਡ (1 ਅਰਬ 51 ਕਰੋੜ 21 ਲੱਖ ਰੁਪਏ ਦੇ ਕਰੀਬ) ਰੱਖੀ ਗਈ ਹੈ।
ਮਹਾਰਾਜ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ ਅਤੇ 19ਵੀਂ ਸਦੀ ਦੇ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਸਨ।
ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਦੇ ਵਿਆਹ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਇਹ ਆਲੀਸ਼ਾਨ ਮਹਿਲ ਉਨ੍ਹਾਂ ਨੂੰ ਅਲਾਟ ਕੀਤਾ ਸੀ। ਪਰ ਲੰਡਨ ਵਿੱਚ ਸਥਿਤ ਇਸ 5 ਕਮਰਿਆਂ ਦੇ ਘਰ ਦੀ ਕੀ ਹੈ ਖ਼ਾਸੀਅਤ ਅਤੇ ਇਹ ਕਿਵੇਂ ਵਿਕਟਰ ਅਲਬਰਟ ਜੈ ਦਲੀਪ ਸਿੰਘ ਨੂੰ ਮਿਲਿਆ, ਇਸ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
https://youtu.be/C7HcIJFOzRU
ਜੈਕਬ ਬਲੇਕ: ਅਮਰੀਕਾ 'ਚ ਸੜਕਾਂ 'ਤੇ ਉੱਤਰੇ ਪ੍ਰਦਰਸ਼ਨਕਾਰੀ ਬੇਕਾਬੂ, ਦੋ ਮੌਤਾਂ, ਜਾਣੋ ਪੂਰਾ ਮਾਮਲਾ
ਵਿਸਕੌਨਸਿਨ ਦੇ ਅਟੌਰਨੀ ਜਨਰਲ ਨੇ ਉਸ ਅਫ਼ਸਰ ਦਾ ਨਾਂ ਜਨਤਕ ਕੀਤਾ ਹੈ ਜਿਸ ਨੇ ਅਫ਼ਰੀਕੀ ਮੂਲ ਦੇ ਅਮਰੀਕੀ ਜੈਕਬ ਬਲੇਕ ਨੂੰ ਗੋਲੀਆਂ ਮਾਰੀਆਂ ਸਨ।
ਅਟੌਰਨੀ ਜਨਰਲ ਜੋਸ਼ ਕੌਲ ਨੇ ਬੁੱਧਵਾਰ ਨੂੰ ਰਿਪੋਰਟਰਾਂ ਨੂੰ ਦੱਸਿਆ ਕਿ ਪੁਲਿਸ ਅਫ਼ਸਰ ਰਸਟੇਨ ਸ਼ੈਸਕੀ ਨੇ ਬਲੇਕ ਨੂੰ 7 ਗੋਲੀਆਂ ਮਾਰੀਆਂ, ਜਦੋਂ ਉਹ ਆਪਣੀ ਕਾਰ ਦਾ ਦਰਵਾਜਾ ਖੋਲ੍ਹ ਰਹੇ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਬਲੇਕ ਦੀ ਕਾਰ ਵਿੱਚੋਂ ਇੱਕ ਚਾਕੂ ਤੋਂ ਇਲਾਵਾ ਕੋਈ ਹੋਰ ਹਥਿਆਰ ਨਹੀਂ ਮਿਲਿਆ ਸੀ।
ਅਮਰੀਕਾ ਦੇ ਸ਼ਹਿਰ ਕੈਨੋਸ਼ਾ ਵਿੱਚ ਪ੍ਰਦਰਸ਼ਨ ਦੀ ਤੀਜੀ ਰਾਤ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੈ। ਇਹ ਮੁਜ਼ਾਹਰਾ ਪੁਲਿਸ ਵਲੋਂ ਇਕ ਸਿਆਹਫ਼ਾਮ ਸ਼ਖ਼ਸ਼ ਜੈਕਬ ਬਲੇਕ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਸ਼ੁਰੂ ਹੋਇਆ ਹੈ।
ਸਥਾਨਕ ਮੀਡੀਆ ਰਿਪੋਰਟਾਂ ਨੇ ਪਹਿਲਾਂ ਕਿਹਾ ਸੀ ਕਿ ਇਹ ਹਿੰਸਾ ਪ੍ਰਦਰਸ਼ਨਕਾਰੀਆਂ ਅਤੇ ਇੱਕ ਗੈਸ ਸਟੇਸ਼ਨ ਦੀ ਰਾਖੀ ਕਰਨ ਵਾਲੇ ਹਥਿਆਰਬੰਦ ਵਿਅਕਤੀਆਂ ਦਰਮਿਆਨ ਹੋਏ ਇੱਕ ਟਕਰਾਅ ਕਾਰਨ ਹੋਈ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਪਾਕਿਸਤਾਨ 'ਚ ਔਰਤਾਂ ਤੋਂ ਈਮਾਨ ਦਾ ਖ਼ਤਰਾ ਕਦੋਂ ਮਹਿਸੂਸ ਹੁੰਦਾ ਹੈ - ਨਜ਼ਰੀਆ
ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਨੇ ਉੱਥੇ ਮਸਜਿਦਾਂ ਵਿੱਚ ਔਰਤਾਂ ਦੇ ਫੋਟੋ ਖਿੱਚਵਾਉਣ ਬਾਰੇ ਕਈ ਧਾਰਮਿਕ ਆਗੂਆਂ ਵੱਲੋਂ ਇਤਰਾਜ਼ ਜਤਾਏ ਜਾਣ ਬਾਰੇ ਆਪਣੀ ਟਿੱਪਣੀ ਕੀਤੀ ਹੈ।
ਉਨ੍ਹਾਂ ਕਿਹਾ, “ਸਾਡੀ ਤਾਲੀਮ ਸਕੂਲਾਂ ਵਿੱਚ ਘੱਟ ਅਤੇ ਪੰਜਾਬੀ ਫ਼ਿਲਮਾਂ ਵੇਖ ਵੇਖ ਕੇ ਜ਼ਿਆਦਾ ਹੋਈ ਹਏ ਤੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਦਾ ਇਹ ਅਸੂਲ ਹੁੰਦਾ ਸੀ ਕਿ ਫਿਲਮ ਦੇ ਅੱਧ ਵਿੱਚ ਹੀਰੋ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਸੀ।”
“ਇਸ ਤੋਂ ਬਾਅਦ ਹੀਰੋ ਦੀ ਮਾਂ ਜਾਂ ਉਹਦੀ ਭੈਣ ਜਾਂ ਉਹਦੀ ਮੰਗ ਜਾਂ ਉਹਦੀ ਮਸ਼ੂਕ ਕਿਸੇ ਮਜ਼ਾਰ 'ਤੇ ਪਹੁੰਚ ਜਾਂਦੀ ਸੀ ਕਦੀ ਦਾਤਾ ਸਾਹਬ, ਕਦੀ ਲਾਲ ਸ਼ਹਿਬਾਜ ਕਲੰਦਰ, ਤੇ ਕਦੇ ਕਿਸੇ ਹੋਰ ਬਲੀ ਦੇ ਮਜ਼ਾਰ 'ਤੇ।
ਉੱਥੇ ਵਾਲ ਖੋਲ ਕੇ ਰੱਜ ਕੇ ਧਮਾਲ ਪਾਉਂਦੀ ਸੀ ਉਸ ਤੋਂ ਬਾਅਦ ਹੀਰੋ ਦੀ ਜਾਨ ਬਖਸ਼ੀ ਜਾਂਦੀ ਸੀ ਤੇ ਫ਼ਿਲਮ ਵੀ ਜ਼ਰੂਰ ਹਿੱਟ ਹੋ ਜਾਂਦੀ ਸੀ।”
ਇਸ ਪੂਰੇ ਮਸਲੇ ਬਾਰੇ ਮੁਹੰਮਦ ਹਨੀਫ਼ ਦਾ ਨਜ਼ਰੀਆ ਪੜ੍ਹਨ ਲਈ ਇੱਥੇ ਕਲਿਕ ਕਰੋ।
https://youtu.be/a8j4FURZV-o
ਇਹ ਵੀ ਪੜ੍ਹੋ
ਇਹ ਵੀਡੀਓ ਵੀ ਦੇਖੋ
https://www.youtube.com/watch?v=P3yjcs469iM
https://www.youtube.com/watch?v=gZvjAI1k_xc
https://www.youtube.com/watch?v=weUJVr89_nk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3c704089-643e-411e-bc54-fd11b94c12ce','assetType': 'STY','pageCounter': 'punjabi.india.story.53927870.page','title': 'ਸੰਗਰੂਰ \'ਚ ਕੋਰੋਨਾ ਲਈ ਸੈਂਪਲ ਲੈਣ ਗਈ ਟੀਮ \'ਤੇ ਲੋਕਾਂ ਨੇ ਕਿਉਂ ਕੀਤਾ ਪਥਰਾਅ - 5 ਅਹਿਮ ਖ਼ਬਰਾਂ','published': '2020-08-27T01:52:28Z','updated': '2020-08-27T01:52:28Z'});s_bbcws('track','pageView');

ਲੀਜ਼ਾ ਸਟਾਲੇਕਰ: ਭਾਰਤ ਦੇ ਅਨਾਥ ਆਸ਼ਰਮ ਤੋਂ ਕ੍ਰਿਕਟ ਦਾ ਵੱਡਾ ਸਨਮਾਨ ਹਾਸਲ ਕਰਨ ਵਾਲੀ ਔਰਤ ਦਾ ਸਫ਼ਰ
NEXT STORY