ਹਾਥਰਸ ਵਿੱਚ ਪੀੜਤ ਦੇ ਅੰਤਿਮ ਸੰਸਕਾਰ ਤੋਂ ਬਾਅਦ ਬਚੀ ਹੋਈ ਰਾਖ਼
ਯੂਪੀ ਦੇ ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਦਾ ਕਹਿਣਾ ਹੈ ਕਿ ਫੋਰੈਂਸਿਕ ਰਿਪੋਰਟ 'ਚ ਸਪੱਸ਼ਟ ਤੌਰ 'ਤੇ ਸਾਹਮਣੇ ਆਇਆ ਹੈ ਕਿ ਮਹਿਲਾ ਦੇ ਨਾਲ ਕੋਈ ਜਬਰ ਜਨਾਹ ਨਹੀਂ ਹੋਇਆ ਹੈ। ਬਲਕਿ ਮੌਤ ਦਾ ਕਾਰਨ ਗਰਦਨ 'ਚ ਲੱਗੀਆਂ ਗੰਭੀਰ ਸੱਟਾਂ ਹਨ।
ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "20 ਸਾਲਾ ਔਰਤ ਨੂੰ 28 ਸਤੰਬਰ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ।"
"ਜਦੋਂ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਤਾਂ ਉਹ ਸਰਵਾਈਕਲ ਸਪਾਈਨ ਇੰਜਰੀ, ਕੋਡਰੀਫਲੇਜੀਆ (ਟ੍ਰਾਮਾ ਨਾਲ ਲਕਵਾ ਮਾਰਨਾ) ਤੇ ਸੈਪਟੀਕੇਮੀਆ (ਗੰਭੀਰ ਲਾਗ) ਨਾਲ ਪੀੜਤ ਸੀ।"
ਇਹ ਵੀ ਪੜ੍ਹੋ:
ਹਾਲਾਂਕਿ ਯੂਪੀ ਪੁਲਿਸ ਇਹ ਵਾਰ-ਵਾਰ ਕਹਿ ਰਹੀ ਹੈ ਕਿ ਰੀੜ੍ਹ ਦੀ ਹੱਡੀ ਨਹੀਂ ਟੁੱਟੀ ਬਲਕਿ ਗਰਦਨ ਦੀਆਂ ਹੱਡੀਆਂ ਟੁੱਟੀਆਂ ਸਨ ਜੋ ਗਲਾ ਦਬਾਉਣ ਦੀ ਕੋਸ਼ਿਸ਼ ਵਿੱਚ ਟੁੱਟ ਗਈਆਂ ਅਤੇ ਇਹੀ ਮੌਤ ਦਾ ਕਾਰਨ ਹਨ।
ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਹਾਥਰਸ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਹਾਥਰਸ ਕਥਿਤ ਗੈਂਗਰੇਪ ਅਤੇ ਕਤਲ ਮਾਮਲੇ 'ਤੇ ਪੁਲਿਸ 'ਤੇ ਕਿਹੜੇ ਸਵਾਲ ਉੱਠ ਰਹੇ ਹਨ
ਹਾਥਰਸ ਦੇ ਕਥਿਤ ਸਮੂਹਿਕ ਬਲਾਤਕਾਰ ਕਾਂਡ ਦੀ ਪੀੜ੍ਹਤ ਕੁੜੀ ਦਾ ਅੱਧੀ ਰਾਤ ਨੂੰ ਸਸਕਾਰ ਕਰਨ ਦੇ ਮਾਮਲੇ 'ਚ ਦਖਲ ਦਿੰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਿਆਂ ਦੀ ਮੰਗ ਕਰਦਿਆਂ ਕਿਹਾ ਹੈ ਕਿ " ਹਾਥਰਸ ਦੀ ਨਿਰਭਿਆ ਦੀ ਮੌਤ ਨਹੀਂ ਹੋਈ ਹੈ, ਉਸ ਨੂੰ ਮਾਰਿਆ ਗਿਆ ਹੈ।"
ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਹੈ , "ਮੌਤ ਤੋਂ ਬਾਅਦ ਵੀ ਵਿਅਕਤੀ ਦਾ ਆਪਣਾ ਸਨਮਾਨ ਕਾਇਮ ਰਹਿੰਦਾ ਹੈ। ਹਿੰਦੂ ਧਰਮ 'ਚ ਵੀ ਇਸ ਸਬੰਧੀ ਚਰਚਾ ਹੁੰਦੀ ਹੈ। ਪਰ ਉਸ ਬੱਚੀ ਨੂੰ ਪੁਲਿਸ ਦੀ ਤਾਕਤ ਦੇ ਜ਼ੋਰ 'ਤੇ ਯਤੀਮਾਂ ਦੀ ਤਰ੍ਹਾਂ ਸਾੜ੍ਹ ਦਿੱਤਾ ਗਿਆ।"
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਹਾਥਰਸ ਗੈਂਗਰੇਪ ਮਾਮਲੇ ਅਤੇ ਅੱਧੀ ਰਾਤ ਨੂੰ ਹੀ ਅੰਤਿਮ ਸੰਸਕਾਰ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਹੈ।
ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਨੂੰ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ।
ਯੂਪੀ ਪੁਲਿਸ ਨੂੰ ਵਿਰੋਧੀ ਧਿਰਾਂ ਤੋਂ ਲੈ ਕੇ ਸਾਬਕਾ ਪੁਲਿਸ ਅਧਿਕਾਰੀਆਂ ਦੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਖੇਤੀ ਕਾਨੂੰਨ: ਕਿਸਾਨ ਮਾਰਚ ਲੈ ਕੇ ਚੰਡੀਗੜ੍ਹ ਪਹੁੰਚੇ ਸੁਖਬੀਰ ਬਾਦਲ ਤੇ ਮਜੀਠੀਆ ਹਿਰਾਸਤ 'ਚ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਤਖ਼ਤਾਂ ਤੋਂ ਮਾਰਚ ਸ਼ੁਰੂ ਕੀਤਾ ਸੀ ਜੋ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੜ੍ਹਨ ਨਹੀਂ ਦਿੱਤਾ। ਚੰਡੀਗੜ੍ਹ ਪਹੁੰਚੇ ਸੁਖਬੀਰ ਬਾਦਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਹਰਸਿਮਰਤ ਕੌਰ ਬਾਦਲ ਆਪਣੇ ਕੁਝ ਵਰਕਰਾਂ ਨਾਲ ਜ਼ੀਕਰਪੁਰ ਦੇ ਰਸਤਿਓਂ ਚੰਡੀਗੜ੍ਹ ਦਾਖਲ ਹੋ ਗਏ।
ਇਨ੍ਹਾਂ ਆਗੂਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਨੂੰ ਮੈਮੋਰੈਂਡਮ ਦੇਣਾ ਸੀ।
ਇਸ ਮਾਰਚ ਦੀ ਸ਼ੁਰੂਆਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਤੋਂ ਕੀਤੀ ਸੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਮਰਤ ਕੌਰ ਬਾਦਲ ਨੇ ਤਲਵੰਡੀ ਸਾਬ੍ਹੋ ਤੋਂ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਪੰਜਾਬ 'ਚ ਕਿਤੇ ਬਿਨਾਂ ਟੋਲ ਦੇ ਲੋਕਾਂ ਨੂੰ ਲੰਘਾ ਰਹੇ ਕਿਸਾਨ ਤਾਂ ਕਿਤੇ ਰੇਲਵੇ ਟ੍ਰੈਕ ਕੀਤੇ ਜਾਮ
ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਅੱਜ ਤੋਂ ਕਿਸਾਨ ਜਥੇਬੰਦੀਆਂ ਨਵੀਆਂ ਸਰਗਰਮੀਆਂ ਨੇ ਵੀ ਸ਼ੁਰੂ ਕੀਤੀਆਂ ਗਈਆਂ ਹਨ।
ਵੀਰਵਾਰ ਤੋਂ 31 ਕਿਸਾਨ ਜਥੇਬੰਦੀਆਂ ਅਣਮਿੱਥੀ ਹੜਤਾਲ ਸ਼ੁਰੂ ਕਰਨਗੀਆਂ। ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਅਤੇ ਬਹੁਕੌਮੀ ਕੰਪਨੀਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਵਾਲਿਆਂ ਨੂੰ ਸਮਾਜ ਦੇ ਵੱਖ-ਵੱਖ ਤਬਕੇ ਦੇ ਲੋਕ ਮਦਦ ਕਰ ਰਹੇ ਹਨ।
ਕਿਸਾਨ ਜਥੇਬੰਦੀਆਂ ਨੇ ਬਰਨਾਲਾ-ਲੁਧਿਆਣਾ ਰੋਡ 'ਤੇ ਬਣੇ ਟੋਲ ਪਲਾਜ਼ਾ, ਬਰਨਾਲਾ-ਚੰਡੀਗੜ ਰੋਡ 'ਤੇ ਬਣੇ ਟੋਲ ਪਲਾਜ਼ਾ ਸਮੇਤ ਬਰਨਾਲਾ ਵਿੱਚ ਬਠਿੰਡਾ-ਅੰਬਾਲਾ ਰੇਲਵੇ ਲਾਈ, ਸੁਨਾਮ ਕੋਲ ਜਾਖਲ-ਸੰਗਰੂਰ ਰੇਲਵੇ ਲਾਈਨ 'ਤੇ ਮੋਰਚੇ ਲਾਏੇ ਹਨ।
ਵੀਰਵਾਰ,ਪਹਿਲੀ ਅਕਤੂਬਰ ਦੀਆਂ ਪ੍ਰਮੁੱਖ ਸਰਗਰਮੀਆਂ ਪੜ੍ਹਨ ਲਈ ਇੱਥੇ ਕਲਿਕ ਕਰੋ।
ਉਹ ਕੁੜੀ ਜਿਸ ਨੇ ਪਹਾੜ ਕੱਟ ਕੇ ਹਾਸਲ ਕੀਤਾ ਪਾਣੀ
"ਸਾਡੇ ਪਿੰਡ 'ਚ ਪਾਣੀ ਦੀ ਏਨੀ ਦਿੱਕਤ ਰਹਿੰਦੀ ਹੈ ਕਿ ਜਦੋਂ ਵੀ ਕੁੜੀਆਂ 5-6 ਸਾਲ ਦੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਪਾਣੀ ਢੋਣ 'ਤੇ ਲਗਾ ਦਿੱਤਾ ਜਾਂਦਾ ਹੈ। ਉਹ ਛੋਟੇ-ਛੋਟੇ ਭਾਂਡਿਆਂ 'ਚ ਪਾਣੀ ਭਰ ਕੇ ਲਿਆਉਂਦੀਆਂ ਹਨ। ਮੈਂ ਵੀ 8 ਸਾਲ ਦੀ ਉਮਰ 'ਚ ਪਾਣੀ ਭਰਨਾ ਸ਼ੁਰੂ ਕਰ ਦਿੱਤਾ ਸੀ….."
ਇਹ ਬੋਲ ਹਨ 19 ਸਾਲਾਂ ਬਬੀਤਾ ਦੇ, ਜਿਸ ਨੇ ਕਿ ਆਪਣੇ ਪਿੰਡ ਅਗਰੌਠਾ ਦੀਆਂ ਸੈਂਕੜੇ ਔਰਤਾਂ ਨਾਲ ਮਿਲ ਕੇ ਇੱਕ ਪਹਾੜ ਨੂੰ ਕੱਟ ਕੇ 107 ਮੀਟਰ ਲੰਮਾ ਰਸਤਾ ਤਿਆਰ ਕੀਤਾ ਹੈ।
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਅਗਰੌਠਾ 'ਚ ਪਾਣੀ ਦਾ ਸੰਕਟ ਇੰਨ੍ਹਾਂ ਗੰਭੀਰ ਹੈ ਕਿ ਗਰਮੀਆਂ 'ਚ 2 ਹਜ਼ਾਰ ਲੋਕਾਂ ਦੀ ਵਸੋਂ ਵਾਲੇ ਇਸ ਪਿੰਡ ਨੂੰ 2 ਜਾਂ 3 ਨਲਕਿਆਂ ਦੇ ਸਹਾਰੇ ਹੀ ਰਹਿਣਾ ਪੈਂਦਾ ਹੈ। ਪਾਣੀ ਦਾ ਇਹੀ ਸਰੋਤ ਹੈ ਅਤੇ ਪੂਰਾ ਪਿੰਡ ਇੱਥੋਂ ਹੀ ਆਪਣੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਵੀਡੀਓ: ਬਾਬਰੀ ਮਸਜਿਦ ਢਾਹੇ ਜਾਣ ਬਾਰੇ ਫ਼ੈਸਲੇ 'ਤੇ ਬੋਲੇ ਜਸਟਿਸ ਲਿਬਰਾਹਨ
https://www.youtube.com/watch?v=cwimvbE5NDk
ਵੀਡੀਓ: ਫੈਸਲੇ ਤੋਂ ਬਾਅਦ ਅਡਵਾਨੀ ਕੀ ਬੋਲੇ?
https://www.youtube.com/watch?v=f2eiQuMiaiw
ਵੀਡੀਓ: ਰਾਮ ਮੰਦਿਰ ਕਾਰ ਸੇਵਾ ਵਿੱਚ ਜਾਣ ਵਾਲੇ ਦੋ ਬੰਦਿਆਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
https://www.youtube.com/watch?v=-W1KJZnhrq0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '318018dc-50db-425d-9d63-8b4a2a5f166e','assetType': 'STY','pageCounter': 'punjabi.india.story.54381892.page','title': 'ਹਾਥਰਸ ਮਾਮਲੇ ’ਚ ਪੁਲਿਸ ਦੇ ‘ਰੇਪ ਨਾ ਹੋਣ ਦੇ ਦਾਅਵੇ’ ਸਣੇ ਕਿਹੜੀਆਂ ਗੱਲਾਂ ’ਤੇ ਸਵਾਲ ਉਠੇ -5 ਅਹਿਮ ਖ਼ਬਰਾਂ','published': '2020-10-02T01:53:17Z','updated': '2020-10-02T01:53:17Z'});s_bbcws('track','pageView');

ਹਾਥਰਸ ਮਾਮਲੇ ਦੀ ਉਲਝਦੀ ਗੁੱਥੀ: ਹੁਣ ਤੱਕ ਕੀ-ਕੀ ਹੋਇਆ- ਗਰਾਊਂਡ ਰਿਪੋਰਟ
NEXT STORY