ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਕੀ ਮਾਈਕ ਪੈਨਸ ਨੂੰ ਰਿਪਬਲਿਕਨ ਪਾਰਟੀ ਵੱਲੋਂ ਅਗਸਤ ਵਿੱਚ ਆਪਣੇ ਅਧਿਕਾਰਿਤ ਉਮੀਦਵਾਰ ਐਲਾਨਿਆ ਗਿਆ ਸੀ
ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਮੌਜੂਦਾ ਰਾਸ਼ਟਰਪਤੀ ਕੋਰੋਨਾ ਪੌਜ਼ੀਟਿਵ ਆ ਗਏ ਹਨ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਅਗਲੇ ਘਟਨਾਕ੍ਰਮ ਬਾਰੇ ਕਈ ਕਿਸਮ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਕਿਹੜੇ ਚੋਣ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋ ਸਕਣਗੇ?
ਕੋਰੋਨਾਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਟਰੰਪ ਲਈ ਪਹਿਲੀ ਅਕਤੂਬਰ ਨੂੰ ਆਈ ਰਿਪੋਰਟ ਤੋਂ ਬਾਅਦ 10 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੈ।
ਇਸ ਲਈ ਹੋ ਸਕਦਾ ਹੈ ਉਹ 15 ਅਕਤੂਬਰ ਨੂੰ ਆਪਣੇ ਵਿਰੋਧੀ ਜੋਅ ਬਾਇਡਨ ਨਾਲ ਹੋਣ ਵਾਲੀ ਦੂਜੀ ਪ੍ਰੈਜ਼ੀਡੈਂਸ਼ਿਅਲ ਡਿਬੇਟ ਵਿੱਚ ਹਿੱਸਾ ਲੈ ਸਕਣ।
ਇਹ ਵੀ ਪੜ੍ਹੋ:-
ਇਸੇ ਦੌਰਾਨ ਫਲੋਰਿਡਾ ਵਿੱਚ ਹੋਣ ਵਾਲੀ ਉਨ੍ਹਾਂ ਦੀ ਇੱਕ ਰੈਲੀ ਰੱਦ ਕਰ ਦਿੱਤੀ ਗਈ ਹੈ। ਇਸ ਦੀ ਥਾਂ ਵ੍ਹਾਈਟ ਹਾਊਸ ਮੁਤਾਬਕ ਰਾਸ਼ਟਰਪਤੀ 'ਸੀਨੀਅਰਾਂ ਨਾਲ ਕੋਵਿਡ-19 ਬਾਰੇ ਫੋਨ 'ਤੇ ਗੱਲਬਾਤ ਕਰਨਗੇ'।
ਹਾਲਾਂਕਿ ਇਸ ਦੌਰਾਨ ਰੱਖੇ ਗਏ ਹੋਰ ਪ੍ਰੋਗਰਾਮ ਰੱਦ ਕਰਨ ਜਾਂ ਅੱਗੇ ਪਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।
ਚੋਣਾਂ ਕਿੰਨ੍ਹਾਂ ਹਾਲਤਾਂ ਵਿੱਚ ਮੁਲਤਵੀ ਹੋ ਸਕਦੀਆਂ ਹਨ?
ਨਿਸ਼ਚਿਤ ਹੀ ਰਾਸ਼ਟਰਪਤੀ ਟਰੰਪ ਦੀ ਬਿਮਾਰੀ ਅਤੇ ਇਕਾਂਤਵਾਸ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ਦੀ ਸਮਰੱਥਾ ਉੱਪਰ ਅਸਰ ਪਾਵੇਗੀ।
ਇਸ ਲਈ ਸਵਾਲ ਉੱਠ ਰਿਹਾ ਹੈ ਕੀ ਚੋਣਾਂ ਮੁਲਤਵੀ ਹੋ ਸਕਦੀਆਂ ਹਨ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਕਿਵੇਂ ਹੋਵੇਗਾ।
ਅਮਰੀਕੀ ਕਾਨੂੰਨ ਮੁਤਾਬਕ ਰਾਸ਼ਟਰਪਤੀ ਚੋਣਾਂ ਹਰ ਚੌਥੇ ਸਾਲ ਨਵੰਬਰ ਮਹੀਨੇ ਦੇ ਪਹਿਲੇ ਸੋਮਵਾਰ ਤੋਂ ਬਾਅਦ ਵਾਲੇ ਮੰਗਲਵਾਰ ਹੁੰਦੀਆਂ ਹਨ- ਜੋ ਕਿ ਇਸ ਵਾਰ ਤਿੰਨ ਨਵੰਬਰ ਨੂੰ ਆ ਰਿਹਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇਸ ਲਈ ਚੋਣਾਂ ਦੀ ਤਰੀਕੀ ਬਦਲਣਾ ਅਮਰੀਕੀ ਕਾਨੂੰਨਾਂ ਦੇ ਹੱਥਵੱਸ ਹੈ ਨਾ ਕਿ ਰਾਸ਼ਟਰਪਤੀ ਦੇ।
ਇਸ ਲਈ ਸੰਸਦ (ਕਾਂਗਰਸ) ਵਿੱਚ ਬਹੁਗਿਣਤੀ ਮੈਂਬਰਾਂ ਨੂੰ ਇਸ ਦੇ ਹੱਕ ਵਿੱਚ ਵੋਟ ਕਰਨੀ ਹੋਵੇਗੀ।
ਇਹ ਸੰਭਵ ਨਹੀਂ ਜਾਪਦਾ ਕਿਉਂਕਿ ਇਸ ਨੂੰ ਉੱਪਰਲੇ ਸਦਨ (ਹਾਊਸ ਆਫ਼ ਰਿਪਰਿਜ਼ੈਂਟਿਵਜ਼) ਤੋਂ ਵੀ ਪਾਸ ਹੋਣਾ ਪਵੇਗਾ ਜਿੱਥੇ ਵਿਰੋਧੀ ਡੈਮੋਕ੍ਰੇਟਿਕ ਦਾ ਬਹੁਮਤ ਹੈ।
ਰਾਸ਼ਟਰਪਤੀ ਟਰੰਪ ਨੇ ਪ੍ਰੈਜ਼ੀਡੈਂਸ਼ਲ ਬਹਿਸ ਦੌਰਾਨ ਮਾਸਕ ਹੱਥ ਵਿੱਚ ਦਿਖਾਇਆ ਤਾਂ ਜ਼ਰੂਰ ਪਰ ਪਾਇਆ ਨਹੀਂ
ਜੇ ਅਜਿਹਾ ਬਦਲਾਅ ਹੋ ਵੀ ਗਿਆ ਤਾਂ ਸੰਵਿਧਾਨ ਮੁਤਾਬਕ ਕੋਈ ਰਾਸ਼ਟਰਪਤੀ ਪ੍ਰਸ਼ਾਸਨ ਸਿਰਫ਼ ਚਾਰ ਸਾਲਾਂ ਤੱਕ ਹੀ ਹੋ ਸਕਦਾ ਹੈ। ਇਸ ਲਈ ਟਰੰਪ ਦਾ ਕਾਰਜਕਾਲ 20 ਜਨਵਰੀ 2021 ਨੂੰ ਆਪਣੇ ਆਪ ਹੀ ਪੁੱਗ ਜਾਵੇਗਾ।
ਤਰੀਕ ਵਿੱਚ ਬਦਲਾਅ ਕਰਨ ਲਈ ਸੰਵਿਧਾਨਕ ਸੋਧ ਕਰਨੀ ਪਵੇਗੀ। ਇਸ ਲਈ ਵੀ ਪਹਿਲਾਂ ਤਿੰਨ ਚੌਥਾਈ ਬਹੁਮਤ ਨਾਲ ਸੰਸਦ ਮੈਂਬਰ ਜਾਂ ਸੂਬਿਆਂ ਦੀਆਂ ਲੈਜਿਸਲੇਚਰਾਂ ਫਿਰ ਤਿੰਨ ਚੌਥਾਈ ਅਮਰੀਕੀ ਸੂਬਿਆਂ ਵੱਲੋਂ ਪਾਸ ਹੋਣਾ ਜ਼ਰੂਰੀ ਹੈ। ਜਿਸ ਦੀ ਫਿਰ ਕੋਈ ਸੰਭਾਵਨਾ ਨਹੀਂ ਜਾਪਦੀ।
ਜੇ ਰਾਸ਼ਟਰਪਤੀ ਟਰੰਪ ਅਸਮਰੱਥ ਹੋ ਗਏ ਫਿਰ?
ਫ਼ਿਲਹਾਲ ਤਾਂ ਰਾਸ਼ਟਰਪਤੀ ਟਰੰਪ ਵਿੱਚ ਕੋਰੋਨਾਵਾਇਰਸ ਦੇ ਹਲਕੇ ਲੱਛਣ ਦੱਸੇ ਜਾ ਰਹੇ ਹਨ ਪਰ ਜੇ ਉਨ੍ਹਾਂ ਦੀ ਹਾਲਤ ਵਿਗੜ ਜਾਵੇ ਅਤੇ ਉਹ ਕੰਮ ਨਾ ਕਰ ਸਕਣ ਤਾਂ ਕੀ ਹੋਵੇਗਾ?
ਇਹ ਵੀ ਪੜ੍ਹੋ:-
ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਕਿਸੇ ਰਾਸ਼ਟਰਪਤੀ ਨੂੰ ਆਪਣੀਆਂ ਸ਼ਕਤੀਆਂ ਉਪ-ਰਾਸ਼ਟਰਪਤੀ ਨੂੰ ਸੋਂਪਣ ਦੇ ਸਮਰੱਥ ਕਰਦੀ ਹੈ।
ਜਿਸ ਦਾ ਅਰਥ ਹੈ ਕਿ ਟਰੰਪ ਦੇ ਆਪਣਾ ਕੰਮ ਕਰਨ ਤੋਂ ਅਸਮਰੱਥ ਹੋਣ ਦੀ ਸੂਰਤ ਵਿੱਚ ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਨਸ ਕਾਰਜਕਾਰੀ ਰਾਸ਼ਟਰਪਤੀ ਬਣ ਜਾਣਗੇ। ਠੀਕ ਹੋਣ ਤੋਂ ਬਾਅਦ ਟਰੰਪ ਆਪਣਾ ਕਾਰਜਭਾਰ ਮੁੜ ਸੰਭਾਲ ਸਕਦੇ ਹਨ।
ਅਮਰੀਕੀ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਅਜਿਹਾ ਮੌਕਾ ਸਾਬਕਾ ਰਾਸ਼ਟਰਪਤੀ ਰੌਨਾਲਡ ਰੀਗਨ ਅਤੇ ਜੌਰਜ ਬੁੱਸ਼ ਦੇ ਕਾਰਜਕਾਲ ਦੌਰਾਨ ਆ ਚੁੱਕਿਆ ਹੈ।
ਰਾਸ਼ਟਰਪਤੀ ਟਰੰਪ ਉਸੇ ਹੈਲੀਕਾਪਟਰ ਵਿੱਚ ਸਵਾਰ ਹੋਏ ਸਨ ਜਿਸ ਵਿੱਚ ਉਨ੍ਹਾਂ ਦੀ ਸਹਿਯੋਗੀ ਹੋਪ ਹਿਕਸ ਬੈਠਦੇ ਸਨ
ਜੇ ਰਾਸ਼ਟਰਪਤੀ ਖ਼ੁਦ ਆਪਣੀ ਥਾਂ ਕਿਸੇ ਨੂੰ ਇਹ ਜ਼ਿੰਮੇਵਾਰੀ ਨਹੀਂ ਦੇ ਪਾਉਂਦੇ ਤਾਂ ਕੈਬਨਿਟ ਅਤੇ ਉਪ-ਰਾਸ਼ਟਰਪਤੀ ਆਪਣੇ ਪੱਧਰ 'ਤੇ ਵੀ ਇਹ ਫ਼ੈਸਲਾ ਕਰ ਸਕਦੇ ਹਨ।
ਜੇ ਪੈਨਸ ਵੀ ਅਸਮਰੱਥ ਹੋ ਜਾਣ ਤਾਂ ਪ੍ਰੈਜ਼ੀਡੈਂਸ਼ੀਅਲ ਸਕਸੈਸ਼ਨ ਐਕਟ ਦੀ ਵਿਵਸਥਾ ਮੁਤਾਬਕ ਸੀਨੀਅਰਤਾ ਵਿੱਚ ਅਗਲਾ ਨੰਬਰ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਦੀ ਸਪੀਕਰ ਨੈਨਸੀ ਪੇਲੋਸੀ, ਜੋ ਕਿ ਇੱਕ ਡੈਮੇਕ੍ਰੇਟ ਹੈ, ਦਾ ਹੋਵੇਗਾ।
ਹਾਲਾਂਕਿ ਸੰਵਿਧਾਨਕ ਮਾਹਰਾਂ ਦੇ ਮੁਤਾਬਕ ਸੱਤਾ ਦੀ ਅਜਿਹੀ ਤਬਦੀਲੀ ਕਾਰਨ ਕਾਨੂੰਨੀ ਵਿਵਾਦ ਛਿੜ ਸਕਦਾ ਹੈ।
ਜੇ ਨੈਨਸੀ ਅਹੁਦਾ ਸੰਭਾਲਣ ਤੋਂ ਅਸਮਰੱਥ ਰਹਿੰਦੇ ਹਨ ਤਾਂ ਇਹ ਇੱਕ ਸੀਨੀਅਰ ਰਿਪਬਲਿਕਨ ਸੈਨੇਟਰ ਜੋ ਕਿ ਇਸ ਸਮੇਂ 87 ਸਾਲਾ ਚਾਰਲਸ ਈ ਗਰਾਸਲੀ ਹਨ ਕੋਲ ਚਲਿਆ ਜਾਵੇਗਾ।
ਇਸ ਤੋਂ ਬਾਅਦ ਵੀ ਕਾਨੂੰਨੀ ਵਿਵਾਦ ਖੜ੍ਹਾ ਹੋ ਸਕਦਾ ਹੈ।
ਜੇ ਰਾਸ਼ਟਰਪਤੀ ਚੋਣਾਂ ਨਾ ਲੜ ਸਕੇ ਤਾਂ ਬੈਲਟ-ਪੇਪਰ ਉੱਪਰ ਕਿਸ ਦਾ ਨਾਂਅ ਹੋਵੇਗਾ?
ਇਸ ਬਾਰੇ ਵੀ ਸਪਸ਼ਟ ਹਦਾਇਤਾਂ ਮੌਜੂਦ ਹਨ ਕਿ ਜੇ ਕਿਸੇ ਵਜ੍ਹਾ ਕਾਰਨ ਪਾਰਟੀਆਂ ਵੱਲੋਂ ਚੁਣਿਆ ਜਾਂ ਐਲਾਨਿਆ ਆਗੂ ਚੋਣਾਂ ਵਿੱਚ ਖੜ੍ਹਾ ਨਹੀਂ ਹੋ ਪਾਉਂਦਾ, ਫਿਰ ਕੀ ਹੋਵੇਗਾ?
ਹਾਲਾਂਕਿ ਪੈਨਸ ਕਾਰਜਕਾਰੀ ਰਾਸ਼ਟਰਪਤੀ ਹੋਣਗੇ ਪਰ ਜ਼ਰੂਰੀ ਨਹੀਂ ਉਹ ਰਿਪਬਲਿਕਨ ਪਾਰਟੀ ਦੇ ਅਗਲੇ ਉਮੀਦਵਾਰ ਵੀ ਹੋਣ ਕਿਉਂਕਿ ਪਾਰਟੀ ਪਹਿਲਾਂ ਹੀ ਇਸ ਲਈ ਟਰੰਪ ਦੇ ਨਾਂਅ ਦਾ ਐਲਾਨ ਕਰ ਚੁੱਕੀ ਹੈ।
ਉਸ ਸੰਭਾਵੀ ਸੂਰਤ ਵਿੱਚ 168 ਮੈਂਬਰੀ ਰਿਪਬਲਿਕ ਨੈਸ਼ਨਲ ਕਮੇਟੀ ਪੈਨਸ ਨੂੰ ਉਮੀਦਵਾਰ ਚੁਣਨ ਲਈ ਵੋਟਿੰਗ ਕਰੇਗੀ।
ਉਪ ਰਾਸ਼ਟਰਪਤੀ ਹਾਲਾਂਕਿ ਕਾਰਜਕਾਰੀ ਰਾਸ਼ਟਰਪਤੀ ਬਣ ਸਕਦੇ ਹਨ ਪਰ ਜ਼ਰੂਰੀ ਨਹੀਂ ਪਾਰਟੀ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵੀ ਬਣਾਵੇ
ਹਾਲਾਂਕਿ ਹਾਲੇ ਤੱਕ ਤਾਂ ਨਾ ਹੀ ਇੱਕ ਵਾਰ ਚੁਣੇ ਜਾਣ ਮਗਰੋਂ ਰਿਪਬਲਿਕਨਾਂ ਅਤੇ ਡੈਮੋਕਰੇਟਾਂ ਨੇ ਕਦੇ ਆਪਣੇ ਉਮੀਦਵਾਰ ਨਹੀਂ ਬਦਲੇ ਹਨ।
ਸਮੇਂ ਤੋਂ ਪਹਿਲਾਂ ਚੋਣਾਂ ਬਾਰੇ?
ਮਾਹਰਾਂ ਮੁਤਾਬਕ ਇਸ ਨਾਲ ਬਹੁਤ ਸ਼ਸ਼ੋਪੰਜ ਵਾਲੀ ਸਥਿਤੀ ਪੈਦਾ ਹੋ ਜਾਵੇਗੀ ਕਿਉਂਕਿ ਬਹੁਤ ਸਾਰੀਆਂ ਪੋਸਟਲ ਵੋਟਾਂ ਉਮੀਦਵਾਰਾਂ ਦੇ ਨਾਵਾਂ ਨਾਲ ਭੇਜੀਆਂ ਜਾ ਚੁੱਕੀਆਂ ਹਨ।
ਕੁਝ ਸੂਬਿਆਂ ਵਿੱਚ ਵੋਟਿੰਗ ਬੂਥਾਂ ਉੱਪਰ ਵੀ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ।
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿੱਚ ਕਾਨੂੰਨ ਦੇ ਪ੍ਰੋਫ਼ੈਸਰ ਰਿੱਕ ਹਸੇਨ ਮੁਤਾਬਕ ਭਾਵੇਂ ਉਮੀਦਵਾਰ ਅਸਮਰੱਥ ਹੋ ਜਾਣ ਪਰ ਵੋਟਾਂ ਇਨ੍ਹਾਂ ਨਾਵਾਂ ਨਾਲ ਹੀ ਪੈਣਗੀਆਂ।
ਜੇ ਕੋਈ ਉਮੀਦਵਾਰ ਨਾਂਅ ਵਾਪਸ ਲੈ ਲਵੇ ਫਿਰ?
ਚੋਣਾਂ ਦੇ ਕਾਨੂੰਨ ਦੇ ਮਾਹਰ ਪ੍ਰੋਫ਼ੈਸਰ ਰਿਚਰਡ ਪਲਾਈਡਸ ਮੁਤਾਬਕ, "ਭਾਵੇਂ ਜੋ ਵੀ ਹੋਵੇ ਰਾਸ਼ਟਰਪਤੀ ਟਰੰਪ ਦਾ ਨਾਂਅ ਬੈਲਟ-ਪੇਪਰ ਉੱਪਰ ਰਹੇਗਾ ਹੀ।"
ਉਨ੍ਹਾਂ ਦਾ ਕਹਿਣਾ ਹੈ ਕਿ ਰਿਪਬਲਿਕਨ ਆਪਣੇ ਉਮੀਦਵਾਰ ਦਾ ਨਾਂਅ ਬਦਲਵਾਉਣ ਲਈ ਅਦਾਲਤ ਤੋਂ ਹੁਕਮ ਲੈ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਸਮਾਂ ਨਹੀਂ ਮਿਲਣਾ।
ਇਹ ਵੀ ਪੜ੍ਹੋ:
ਵੀਡੀਓ: ਹਾਥਰਸ ਮਾਮਲੇ ਦੀ ਉਲਝਦੀ ਗੁੱਥੀ
https://www.youtube.com/watch?v=rD_qtlZCU7U
ਵੀਡੀਓ: ਖਿਲਾਫ਼ ਕਿਸਾਨਾਂ ਨੇ ਕੀਤੇ ਰੇਲਵੇ ਟਰੈਕ ਜਾਮ
https://www.youtube.com/watch?v=KhQLG7TRUhk
ਵੀਡੀਓ: ਮੋਗਾ ਵਿੱਚ ਅਡਾਨੀ ਦੇ ਸਟੋਰ ਮੂਹਰੇ ਕਿਸਾਨਾਂ ਦਾ ਧਰਨਾ
https://www.youtube.com/watch?v=Z2sHPzM9-1Y
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '8967f9d6-d771-4267-9be0-4a596924d82e','assetType': 'STY','pageCounter': 'punjabi.international.story.54398193.page','title': 'ਅਮਰੀਕੀ ਚੋਣਾਂ 2020: ਟਰੰਪ ਕੋਰੋਨਾ ਕਾਰਨ ਜ਼ਿਆਦਾ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਤਾਂ ਫਿਰ ਕੀ ਹੋਵੇਗਾ','published': '2020-10-03T12:09:35Z','updated': '2020-10-03T12:09:35Z'});s_bbcws('track','pageView');

ਸੁਸ਼ਾਂਤ ਸਿੰਘ ਰਾਜਪੂਤ ਦਾ ਨਹੀਂ ਹੋਇਆ ਕਤਲ: ਏਮਜ਼
NEXT STORY