ਜੋਅ ਬਾਇਡਨ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਜਿੱਤ ਲਈਆਂ ਹਨ
ਜਦੋਂ ਜੋਅ ਬਾਇਡਨ ਨੇ ਰਸਮੀ ਤੌਰ 'ਤੇ 2020 ਦੀ ਰਾਸ਼ਟਰਪਤੀ ਅਹੁਦੇ ਦੀ ਦੌੜ ਲਈ ਆਪਣੇ ਨਾਂਅ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਦੋ ਚੀਜ਼ਾਂ ਲਈ ਖੜ੍ਹੇ ਹੋਏ ਹਨ।
ਇੱਕ ਤਾਂ "ਕਾਮੇ, ਜਿਨ੍ਹਾਂ ਨੇ ਦੇਸ਼ ਦਾ ਨਿਰਮਾਣ ਕੀਤਾ" ਅਤੇ ਦੂਜਾ ਕਦਰਾਂ ਕੀਮਤਾਂ ਜੋ ਵਖਰੇਵਿਆਂ ਨੂੰ ਦੂਰ ਕਰਨ ਦੀ ਤਾਕਤ ਰੱਖਦੀਆਂ ਹਨ।
ਜਿਵੇਂ ਕਿ ਅਮਰੀਕਾ ਇਸ ਸਮੇਂ ਕੋਰੋਨਾਵਾਇਰਸ ਮਹਾਂਮਾਰੀ ਤੋਂ ਲੈ ਕੇ ਨਸਲੀ ਵਿਤਕਰੇ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ 'ਚ ਬਾਇਡਨ ਵੱਲੋਂ ਕਾਮਿਆਂ ਲਈ ਨਵੇਂ ਆਰਥਿਕ ਮੌਕਿਆਂ ਨੂੰ ਪੈਦਾ ਕਰਨ ਦੀ ਗੱਲ ਕਹਿਣਾ ਅਤੇ ਨਾਲ ਹੀ ਵਾਤਾਵਰਣ ਸੁਰੱਖਿਆ ਅਤੇ ਸਿਹਤ ਸੰਭਾਲ ਅਧਿਕਾਰ ਅਤੇ ਅੰਤਰਰਾਸ਼ਟਰੀ ਗੱਠਜੋੜ ਦੀ ਗੱਲ ਕਰਨਾ ਬਹੁਤ ਖ਼ਾਸ ਹੈ।
ਇਹ ਵੀ ਪੜ੍ਹੋ-
ਇੱਥੇ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਚੋਣ 8 ਪ੍ਰਮੁੱਖ ਮੁੱਦਿਆਂ 'ਤੇ ਅਧਾਰਤ ਹੈ:-
1. ਕੋਰੋਨਾਵਾਇਰਸ: ਇੱਕ ਰਾਸ਼ਟਰੀ ਟੈਸਟ ਅਤੇ ਟਰੇਸ ਪ੍ਰੋਗਰਾਮ
ਅਮਰੀਕਾ 'ਚ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਕੋਵਿਡ-19 ਹੈ ਅਤੇ ਜੋਅ ਬਾਇਡਨ ਦੀ ਇਸ ਨਾਲ ਨਜਿੱਠਣ ਦੀ ਨੀਤੀ ਤਹਿਤ ਹਰ ਕਿਸੇ ਲਈ ਮੁਫ਼ਤ ਟੈਸਟਿੰਗ ਮੁਹੱਈਆ ਕਰਵਾਉਣਾ ਅਤੇ ਰਾਸ਼ਟਰੀ ਕੌਨਟੈਕਟ ਟਰੇਸਿੰਗ ਪ੍ਰੋਗਰਾਮ ਨੂੰ ਸਥਾਪਤ ਕਰਨ ਲਈ 1 ਲੱਖ ਲੋਕਾਂ ਨੂੰ ਨੌਕਰੀ 'ਤੇ ਰੱਖਣਾ ਹੈ।
ਬਾਇਡਨ ਦਾ ਕਹਿਣਾ ਹੈ ਕਿ ਉਹ ਘੱਟ ਤੋਂ ਘੱਟ 10 ਟੈਸਟਿੰਗ ਕੇਂਦਰ ਸਥਾਪਤ ਕਰਨਾ ਚਾਹੁੰਦੇ ਹਨ, ਜਿਸ ਲਈ ਸੰਘੀ ਏਜੰਸੀਆਂ ਨੂੰ ਵਸੀਲਿਆਂ ਦੀ ਵਰਤੋਂ ਕਰਨ ਅਤੇ ਸੰਘੀ ਮਾਹਰਾਂ ਰਾਹੀਂ ਸਪਸ਼ੱਟ ਤੇ ਮਜ਼ਬੂਤ ਰਾਸ਼ਟਰੀ ਮਾਰਗ ਦਰਸ਼ਨ ਦੇਣ ਦੀ ਮੰਗ ਕੀਤੀ ਗਈ ਹੈ।
ਬਾਇਡਨ ਦਾ ਕਹਿਣਾ ਹੈ ਕਿ ਸਾਰੇ ਗਵਰਨਰਾਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਬਾਇਡਨ ਨੇ ਨੌਕਰੀਆਂ ਸਣੇ ਕਈ ਅਹਿਮ ਐਲਾਨ ਕੀਤੇ ਸਨ
2. ਨੌਕਰੀਆਂ ਅਤੇ ਪੈਸਾ: ਤਨਖਾਹ ਭੱਤੇ 'ਚ ਵਾਧਾ ਅਤੇ ਗ੍ਰੀਨ ਊਰਜਾ 'ਚ ਨਿਵੇਸ਼
ਕੋਰੋਨਾਵਾਇਰਸ ਸੰਕਟ ਦੇ ਫੌਰੀ ਪ੍ਰਭਾਵ ਨੂੰ ਹੱਲ ਕਰਨ ਲਈ ਬਾਇਡਨ ਨੇ ਛੋਟੇ ਕਾਰੋਬਾਰਾਂ ਲਈ ਕਰਜ਼ੇ ਦਾ ਵਿਸਥਾਰ ਕਰਨ ਅਤੇ ਪਰਿਵਾਰਾਂ ਨੂੰ ਸਿੱਧੇ ਪੈਸੇ ਦੇ ਭੁਗਤਾਨ ਨੂੰ ਉਤਸ਼ਾਹਤ ਕਰਨ ਲਈ 'ਜੋ ਕੁਝ ਵੀ ਹੈ, ਉਸ ਨੂੰ ਤੁਰੰਤ ਖ਼ਰਚ' ਕਰਨ ਦੀ ਸਹੁੰ ਖਾਧੀ ਹੈ।
ਇਸ 'ਚ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਅਦਾਇਗੀ 'ਚ ਵਾਧੂ 200 ਡਾਲਰ ਹਨ, ਜੋ ਕਿ ਟਰੰਪ ਯੁੱਗ ਟੈਕਸ ਕਟੌਤੀ ਨੂੰ ਰੱਦ ਕਰਦਾ ਹੈ ਅਤੇ ਸੰਘੀ ਕਰਜ਼ੇ ਦੇ ਲਈ 10,000 ਡਾਲਰ ਦੇ ਵਿਦਿਆਰਥੀ ਕਰਜ਼ੇ ਦੀ ਮੁਆਫੀ ਹੈ।
ਬਾਇਡਨ ਦੀਆਂ ਵਿਆਪਕ ਆਰਥਿਕ ਨੀਤੀ "ਬਿਲਡ ਬੈਕ ਬੈਟਰ" ਯੋਜਨਾ ਨੂੰ ਸਥਾਪਤ ਕਰਨਾ ਰਿਹਾ, ਜਿਸ ਦਾ ਉਦੇਸ਼ ਦੋ ਤਬਕਿਆਂ ਨੂੰ ਖੁਸ਼ ਕਰਨਾ ਸੀ ਅਤੇ ਜੋ ਕਿ ਰਵਾਇਤੀ ਤੌਰ 'ਤੇ ਡੈਮੋਕਰੇਟਸ ਦੇ ਸਮਰਥਕ ਸਨ- ਨੌਜਵਾਨਾਂ ਅਤੇ ਬਲਿਊ ਕਾਲਰ ਕਾਮੇ।
ਬਾਇਡਨ ਨੇ ਘੱਟੋ-ਘੱਟ ਤਨਖਾਹ ਭੱਤੇ ਨੂੰ ਪ੍ਰਤੀ ਘੰਟਾ 15 ਡਾਲਰ ਕਰਨ ਦਾ ਸਮਰਥਨ ਕੀਤਾ। ਇਸ ਨੂੰ ਨੌਜਵਾਨ ਤਬਕੇ 'ਚ ਵਧੇਰੇ ਪਸੰਦ ਕੀਤੀ ਗਿਆ ਪਾਰਟੀ ਲਈ ਇੱਕ ਅਹਿਮ ਅੰਕੜਾ ਬਣ ਗਿਆ।
ਇਸ ਤੋਂ ਇਲਾਵਾ ਬਾਇਡਨ ਗ੍ਰੀਨ ਊਰਜਾ ਦੇ ਖੇਤਰ 'ਚ 2 ਟ੍ਰਿਲੀਅਨ ਡਾਲਰ ਦਾ ਨਿਵੇਸ਼ ਚਾਹੁੰਦੇ ਹਨ।
ਉਨ੍ਹਾਂ ਦਲੀਲ ਦਿੱਤੀ ਹੈ ਕਿ ਗ੍ਰੀਨ ਊਰਜਾ ਨਾਲ ਉਤਪਾਦਨ ਖੇਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਲਾਹੇਵੰਦ ਰਹੇਗੀ।
ਨਵੇਂ ਟਰਾਂਸਪੋਰਟ ਪ੍ਰਾਜੈਕਟਾਂ ਲਈ "ਬਾਏ ਅਮੇਰਿਕਨ" ਕਾਨੂੰਨਾਂ ਨੂੰ ਲਾਗੂ ਕਰਨ ਦੀ ਵਿਆਪਕ ਵਚਨਬੱਧਤਾ ਦੇ ਨਾਲ ਹੀ ਅਮਰੀਕੀ ਵਸਤਾਂ ਦੀ ਖਰੀਦ ਲਈ 400 ਬਿਲੀਅਨ ਡਾਲਰ ਵਰਤੋਂ ਦਾ ਵਾਅਦਾ ਵੀ ਕੀਤਾ ਗਿਆ ਹੈ।
ਬਾਇਡਨ ਨੂੰ ਪਹਿਲਾਂ ਉੱਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤੇ/ਨਾਰਥ ਅਮਰੀਕੀ ਫ੍ਰੀ ਟਰੇਡ ਸਮਝੌਤੇ (Nafta) ਦੀ ਹਿਮਾਇਤ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਆਲੋਚਕਾਂ ਦਾ ਕਹਿਣਾ ਸੀ ਕਿ ਇਸ ਨਾਲ ਨੌਕਰੀਆਂ ਵਿਦੇਸ਼ਾਂ 'ਚ ਚਲੀਆਂ ਜਾਣਗੀਆਂ।
ਬਾਇਡਨ ਦੀ 2020 ਯੋਜਨਾ 'ਚ ਅਮਰੀਕਾ ਵਿੱਚ ਬਣਦੀਆਂ ਵਸਤਾਂ, ਸਮੱਗਰੀ, ਸੇਵਾਵਾਂ, ਖੋਜ ਅਤੇ ਤਕਨਾਲੋਜੀ ਲਈ 300 ਬਿਲੀਅਨ ਡਾਲਰ ਦਾ ਨਿਵੇਸ਼ ਵੀ ਹੈ।
https://www.youtube.com/watch?v=xWw19z7Edrs&t=1s
3. ਨਸਲ: ਅਪਰਾਧਿਕ ਨਿਆਂ ਸੁਧਾਰ, ਘੱਟ ਗਿਣਤੀ ਭਾਈਚਾਰਿਆਂ ਲਈ ਗ੍ਰਾਂਟ
ਇਸ ਸਾਲ ਅਮਰੀਕਾ 'ਚ ਨਸਲੀ ਵਿਤਕਰੇ ਕਾਰਨ ਸਖ਼ਤ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲੇ।
ਜਿਸ ਦੇ ਮੱਦੇਨਜ਼ਰ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ 'ਚ ਨਸਲਵਾਦ ਮੌਜੂਦ ਹੈ, ਜਿਸ ਨੂੰ ਘੱਟ ਗਿਣਤੀ ਭਾਈਚਾਰਿਆਂ ਲਈ ਵਿਆਪਕ ਆਰਥਿਕ ਅਤੇ ਸਮਾਜਿਕ ਪ੍ਰੋਗਰਾਮਾਂ ਨੂੰ ਸ਼ੁਰੂ ਕਰਕੇ ਹੱਲ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਦੇ 'ਬਿਲਡ ਬੈਕ' ਪ੍ਰੋਗਰਾਮ ਦੇ ਇੱਕ ਅਹਿਮ ਨੁਕਤੇ ਤਹਿਤ ਘੱਟ ਗਿਣਤੀਆਂ ਲਈ ਕਾਰੋਬਾਰੀ ਮਦਦ ਪੈਦਾ ਕਰਨ ਲਈ 30 ਬਿਲੀਅਨ ਡਾਲਰ ਦਾ ਨਿਵੇਸ਼ ਫੰਡ ਰੱਖਿਆ ਗਿਆ ਹੈ।
ਅਪਰਾਧਿਕ ਨਿਆਂ ਦੇ ਮੁੱਦੇ 'ਤੇ ਉਹ 1990 ਦੇ ਦਹਾਕੇ ਦੀ ਆਪਣੀ ਸਭ ਤੋਂ ਵੱਧ ਆਲੋਚਨਾਤਮਕ 'ਸਖ਼ਤ ਜੁਰਮ' ਦੀ ਸਥਿਤੀ ਤੋਂ ਬਹੁਤ ਦੂਰ ਚਲੇ ਗਏ।
ਬਾਇਡਨ ਨੇ ਹੁਣ ਨਿਆਂ ਪ੍ਰਣਾਲੀ 'ਚ ਨਜ਼ਰਬੰਦੀ ਘਟਾਉਣ, ਨਸਲੀ ਵਿਤਕਰੇ ਨੂੰ ਸੰਬੋਧਨ ਕਰਨ, ਲਿੰਗ ਅਤੇ ਆਮਦਨੀ 'ਤੇ ਅਧਾਰਤ ਅਸਮਾਨਤਾਵਾਂ ਨੂੰ ਘਟਾਉਣ ਲਈ ਅਤੇ ਕੈਦੀਆਂ ਦੇ ਮੁੜ ਵਸੇਬੇ ਲਈ ਨੀਤੀਆਂ ਤਜਵੀਜ਼ ਕੀਤੀਆਂ ਹਨ।
ਬਾਇਡਨ ਹੁਣ ਰਾਜਾਂ ਨੂੰ 20 ਬਿਲੀਅਨ ਡਾਲਰ ਦੀ ਗ੍ਰਾਂਟ ਦੇਣ ਦੇ ਪ੍ਰੋਗਰਾਮ ਨੂੰ ਤਿਆਰ ਕਰਨਗੇ, ਜਿਸ ਦੇ ਤਹਿਤ ਰਾਜਾਂ ਨੂੰ ਨਜ਼ਰਬੰਦੀ ਘਟਾਉਣ ਦੇ ਯਤਨਾਂ 'ਚ ਨਿਵੇਸ਼ ਕਰਨ ਅਤੇ ਨਾਲ ਹੀ ਘੱਟੋ ਘੱਟ ਸਜ਼ਾਵਾਂ ਲਾਜ਼ਮੀ ਕਰਨ, ਮਰੀਜੁਆਨਾ ਨੂੰ ਖ਼ਤਮ ਕਰਨ ਅਤੇ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ।
ਹਾਲਾਂਕਿ ਉਨ੍ਹਾਂ ਨੇ ਪੁਲਿਸ ਨੂੰ ਬਦਨਾਮ ਕਰਨ ਵਾਲੇ ਤੱਥਾਂ ਨੂੰ ਸਵੀਕਾਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ ਕਿ ਸਰੋਤਾਂ ਦੀ ਬਜਾਇ ਮਾਪਦੰਡਾਂ ਨੂੰ ਕਾਇਮ ਰੱਖਿਆ ਜਾਣਾ ਜ਼ਰੂਰੀ ਹੈ।
ਬਾਇਡਨ ਨੇ ਦਲੀਲ ਦਿੱਤੀ ਹੈ ਕਿ ਪੁਲਿਸ ਲਈ ਕੁਝ ਫੰਡ ਨੂੰ ਮਾਨਸਿਕ ਸਿਹਤ ਵਰਗੀਆਂ ਸਮਾਜਿਕ ਸੇਵਾਵਾਂ ਲਈ ਤੈਅ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਮਿਊਨਿਟੀ ਪੁਲਿਸਿੰਗ ਪ੍ਰੋਗਰਾਮ ਤਹਿਤ 300 ਮਿਲੀਅਨ ਡਾਲਰ ਦੇ ਨਿਵੇਸ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ-
4. ਜਲਵਾਯੂ ਤਬਦੀਲੀ: ਜਲਵਾਯੂ ਸਮਝੌਤੇ 'ਚ ਮੁੜ ਸ਼ਾਮਲ ਹੋਣਾ
ਬਾਇਡਨ ਨੇ ਜਲਵਾਯੂ ਤਬਦੀਲੀ ਨੂੰ ਇੱਕ ਵੱਡਾ ਖ਼ਤਰਾ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਪੈਰਿਸ ਜਲਵਾਯੂ ਸਮਝੌਤੇ 'ਚ ਮੁੜ ਸ਼ਾਮਲ ਹੋ ਕੇ ਦੁਨੀਆ ਨਾਲ ਮਿਲ ਕੇ ਕੰਮ ਕਰਨਗੇ।
ਪੈਰਿਸ ਜਲਵਾਯੂ ਸਮਝੌਤੇ, ਜਿਸ ਤੋਂ ਡੌਨਲਡ ਟਰੰਪ ਬਾਹਰ ਆ ਗਏ ਸਨ, ਉਸ ਦੇ ਤਹਿਤ ਸਾਲ 2005 ਦੇ ਪੱਧਰ ਦੇ ਅਧਾਰ 'ਤੇ ਅਮਰੀਕਾ ਨੂੰ 2025 ਤੱਕ 28% ਗ੍ਰੀਨ ਹਾਊਸ ਗੈਸਾਂ ਨੂੰ ਘਟਾਉਣ ਲਈ ਵਚਨਬੱਧ ਕੀਤਾ ਗਿਆ ਸੀ।
ਹਾਲਾਂਕਿ ਉਹ 'ਗ੍ਰੀਨ ਨਿਊ ਇਕਰਾਰਨਾਮੇ' ਨੂੰ ਸਵੀਕਾਰ ਨਹੀਂ ਕਰਦੇ, ਜੋ ਕਿ ਇੱਕ ਜਲਵਾਯੂ ਅਤੇ ਨੌਕਰੀਆਂ ਪ੍ਰਦਾਨ ਕਰਨ ਦਾ ਪੈਕੇਜ ਹੈ ਅਤੇ ਜਿਸ ਨੂੰ ਉਨ੍ਹਾਂ ਦੀ ਪਾਰਟੀ ਦੇ ਖੱਬੇ ਪੱਖੀ ਧਿਰ ਨੇ ਪੇਸ਼ ਕੀਤਾ ਹੈ।
ਬਾਇਡਨ ਨੇ ਗ੍ਰੀਨ ਤਕਨਾਲੋਜੀ ਦੀ ਖੋਜ ਲਈ 1.7 ਟ੍ਰਿਲੀਅਨ ਡਾਲਰ ਦੇ ਨਿਵੇਸ਼ ਦਾ ਪ੍ਰਸਤਾਵ ਰੱਖਿਆ ਹੈ।
ਜੋਅ ਬਾਇਡਨ ਨੇ ਵਿਦੇਸ਼ ਨੀਤੀ ਬਾਰੇ ਗੱਲ ਵੀ ਆਖੀ ਸੀ
ਉਹ ਚਾਹੁੰਦੇ ਹਨ ਕਿ 2050 ਤੱਕ ਅਮਰੀਕਾ ਇੱਕ ਸ਼ੁੱਧ ਸਿਫਰ ਕਾਰਬਨ ਨਿਕਾਸੀ ਵਾਲਾ ਦੇਸ਼ ਬਣ ਜਾਵੇ। ਇਸ ਤਰ੍ਹਾਂ ਦੀ ਵਚਨਬੱਧਤਾ ਪਿਛਲੇ ਸਾਲ 60 ਤੋਂ ਵੀ ਵੱਧ ਦੇਸ਼ਾਂ ਵੱਲੋਂ ਕੀਤੀ ਗਈ ਹੈ।
ਚੀਨ ਅਤੇ ਭਾਰਤ ਜੋ ਕਿ ਦੋ ਹੋਰ ਸਭ ਤੋਂ ਵੱਧ ਕਾਰਬਨ ਨਿਕਾਸੀ ਵਾਲੇ ਦੇਸ਼ ਹਨ, ਉਨ੍ਹਾਂ ਦਾ ਇਸ ਵਚਨਬੱਧਤਾ ਨੂੰ ਅਪਣਾਉਣਾ ਅਜੇ ਬਾਕੀ ਹੈ।
5. ਵਿਦੇਸ਼ ਨੀਤੀ: ਅਮਰੀਕਾ ਦੀ ਸਾਖ ਨੂੰ ਮੁੜ ਬਹਾਲ ਕਰਨਾ ਤੇ ਚੀਨ ਨੀਤੀ
ਬਾਇਡਨ ਨੇ ਲਿਖਿਆ ਕਿ ਬਤੌਰ ਰਾਸ਼ਟਰਪਤੀ ਉਹ ਕੌਮੀ ਮੁੱਦਿਆਂ 'ਤੇ ਵਧੇਰੇ ਧਿਆਨ ਕੇਂਦਰਤ ਕਰਨਗੇ।
ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਇਹ ਸੁਝਾਅ ਬਹੁਤ ਛੋਟਾ ਹੈ ਕਿ ਟਰੰਪ ਦੀ ਵੱਖਵਾਦ ਦੀ ਨੀਤੀ ਦੇ ਵਿਰੋਧ 'ਚ ਬਾਇਡਨ ਦੀ ਵਿਦੇਸ਼ ਨੀਤੀ ਪ੍ਰਤੀ ਕਦਰਾਂ-ਕੀਮਤਾਂ ਵਿਸ਼ਵ ਪੱਧਰੀ ਬਹੁ-ਪੱਖੀਵਾਦ ਅਤੇ ਰੁਝੇਵਿਆਂ ਤੋਂ ਪਿੱਛੇ ਹੱਟ ਗਈਆਂ ਹਨ।
ਬਾਇਡਨ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ, ਖਾਸ ਕਰਕੇ ਨਾਟੋ ਗਠਜੋੜ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦਾ ਵਾਅਦਾ ਕੀਤਾ ਹੈ।
ਬਾਇਡਨ ਨੇ ਸਿੱਖਿਆ ਨੀਤੀ ਦੇ ਵਿਸਥਾਰ ਲਈ ਕਈ ਮਹੱਤਵਪੂਰਨ ਫ਼ੈਸਲਿਆਂ ਦਾ ਸਮਰਥਨ ਕੀਤਾ ਹੈ
ਨਾਟੋ ਗਠਜੋੜ ਨਾਲ ਟਰੰਪ ਨੇ ਫੰਡਾਂ 'ਚ ਵਾਰ-ਵਾਰ ਕਟੌਤੀ ਕਰਕੇ ਆਪਣੇ ਸਬੰਧਾਂ ਨੂੰ ਖੱਟਾ ਕਰ ਲਿਆ ਸੀ।
ਬਾਇਡਨ ਨੇ ਕਿਹਾ ਕਿ ਚੀਨ ਨੂੰ ਭੇਦਭਾਵ ਵਾਲਾ ਮਾਹੌਲ ਅਤੇ ਗਲਤ ਵਪਾਰਕ ਨੀਤੀਆਂ ਲਈ ਜਵਾਬਦੇਹ ਹੋਣਾ ਚਾਹੀਦਾ ਹੈ।
ਪਰ ਇਕਪਾਸੜ ਟੈਰਿਫ ਦੀ ਬਜਾਏ ਬਾਇਡਨ ਨੇ ਹੋਰ ਲੋਕਤੰਤਰੀ ਤਾਕਤਾਂ ਨਾਲ ਅੰਤਰਰਾਸ਼ਟਰੀ ਗਠਜੋੜ ਦੀ ਤਜਵੀਜ਼ ਪੇਸ਼ ਕੀਤੀ ਹੈ।
ਇਹ ਉਹ ਜਮਹੂਰੀ ਤਾਕਤਾਂ ਹਨ ਜਿਨ੍ਹਾਂ ਨੂੰ ਚੀਨ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਹਾਲਾਂਕਿ ਇਸ ਤੋਂ ਬਾਇਡਨ ਦਾ ਭਾਵ ਕੀ ਹੈ ਇਹ ਨਹੀਂ ਸਮਝ ਆਇਆ।
6. ਸਿਹਤ: ਓਬਾਮਾ ਕੇਅਰ ਦਾ ਵਿਸਥਾਰ
ਬਾਇਡਨ ਦਾ ਕਹਿਣਾ ਹੈ ਕਿ ਜਦੋਂ ਉਹ ਰਾਸ਼ਟਰਪਤੀ ਬਰਾਕ ਓਮਾਬਾ ਦੇ ਡਿਪਟੀ ਸਨ, ਉਦੋਂ ਲਾਗੂ ਕੀਤੀ ਗਈ ਜਨਤਕ ਸਿਹਤ ਬੀਮਾ ਯੋਜਨਾ ਦਾ ਉਹ ਵਿਸਥਾਰ ਕਰਨਗੇ ਅਤੇ ਅੰਦਾਜ਼ਨ 97% ਅਮਰੀਕੀ ਲੋਕਾਂ ਦਾ ਬੀਮਾ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਯੋਜਨਾ ਲਾਗੂ ਕਰਨਗੇ।
ਹਾਲਾਂਕਿ ਉਨ੍ਹਾਂ ਨੇ ਆਪਣੀ ਪਾਰਟੀ ਦੇ ਖੱਬੇਪੱਖੀ ਮੈਂਬਰਾਂ ਦੇ ਕਹਿਣ 'ਤੇ ਸਾਰਿਆਂ ਲਈ ਸਿਹਤ ਬੀਮਾ ਪ੍ਰਸਤਾਵ 'ਚ ਰੋਕ ਲਗਾਈ ਹੈ।
ਬਾਇਡਨ ਨੇ ਸਾਰੇ ਅਮਰੀਕੀ ਲੋਕਾਂ ਨੂੰ ਮੈਡੀਕੇਅਰ ਵਾਂਗ ਜਨਤਕ ਸਿਹਤ ਬੀਮਾ 'ਚ ਖੁਦ ਨੂੰ ਇਨਰੋਲ ਕਰਨ ਦਾ ਬਦਲ ਦੇਣ ਦਾ ਵਾਅਦਾ ਕੀਤਾ ਹੈ।
ਅੰਦਾਜ਼ਾ ਲਗਾਇਆ ਗਿਆ ਹੈ ਕਿ ਬਾਇਡਨ ਦੀ ਇਸ ਯੋਜਨਾ 'ਤੇ 10 ਸਾਲਾਂ 'ਚ 2.25 ਟ੍ਰਿਲੀਅਨ ਡਾਲਰ ਦੀ ਲਾਗਤ ਆਵੇਗੀ।
7. ਇਮੀਗ੍ਰੇਸ਼ਨ: ਟਰੰਪ ਦੀਆਂ ਨੀਤੀਆਂ ਨੂੰ ਵਾਪਸ ਲੈਣਾ
ਬਾਇਡਨ ਨੇ ਵਾਅਦਾ ਕੀਤਾ ਹੈ ਕਿ ਬਤੌਰ ਰਾਸ਼ਟਰਪਤੀ ਪਹਿਲੇ 100 ਦਿਨਾਂ 'ਚ ਉਹ ਟਰੰਪ ਵੱਲੋਂ ਲਾਗੂ ਨੀਤੀਆਂ ਨੂੰ ਵਾਪਸ ਲੈਣਗੇ, ਜਿੰਨ੍ਹਾਂ ਦੇ ਕਾਰਨ ਯੂਐਸ-ਮੈਕਸੀਕਨ ਸਰਹੱਦ 'ਤੇ ਮਾਪਿਆਂ ਅਤੇ ਬੱਚਿਆਂ ਨੂੰ ਵੱਖ ਕੀਤਾ ਗਿਆ ਸੀ।
ਬਾਈਡਨ ਓਬਾਮਾ ਦੇ ਰਾਸ਼ਟਰਪਤੀ ਹੁੰਦਿਆਂ ਸਾਲ 2009 ਤੋਂ 2017 ਤੱਕ ਅਮਰੀਕਾ ਦੇ ਉਪ ਰਾਸ਼ਟਰਪਤੀ ਰਹੇ ਹਨ
ਪਨਾਹ ਲੈਣ ਲਈ ਅਰਜ਼ੀਆਂ ਦੀ ਗਿਣਤੀ 'ਤੇ ਲਾਗੂ ਸੀਮਾ ਨੂੰ ਦੂਰ ਕੀਤਾ ਜਾਵੇਗਾ ਅਤੇ ਨਾਲ ਹੀ ਬਹੁਗਿਣਤੀ ਮੁਸਲਿਮ ਦੇਸ਼ਾ ਤੋਂ ਯਾਤਰਾ ਪਾਬੰਦੀ ਹਟਾਈ ਜਾਵੇਗੀ।
ਬਾਇਡਨ ਨੇ "ਡਰੀਮਰਜ਼" ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ ਹੈ।
ਇਹ ਉਹ ਲੋਕ ਹਨ ਜੋ ਕਿ ਗ਼ੈਰ-ਕਾਨੂੰਨੀ ਢੰਗ ਨਾਲ ਬਚਪਨ 'ਚ ਹੀ ਅਮਰੀਕਾ ਆਏ ਸਨ ਅਤੇ ਓਬਾਮਾ ਸ਼ਾਸਨਕਾਲ ਦੀਆਂ ਨੀਤੀਆਂ ਤਹਿਤ ਇੰਨਾਂ ਨੂੰ ਇੱਥੇ ਰਹਿਣ ਦੀ ਮਨਜ਼ੂਰੀ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਇਸ ਵਰਗ ਨੂੰ ਸੰਘੀ ਵਿਦਿਆਰਥੀ ਸਹਾਇਤਾ ਲਈ ਵੀ ਯੋਗ ਕਰਾਰ ਦਿੱਤਾ ਗਿਆ ਹੈ।
8. ਸਿੱਖਿਆ: ਸਾਰਿਆਂ ਲਈ ਪ੍ਰੀ-ਸਕੂਲ, ਮੁਫ਼ਤ ਕਾਲਜ ਸਿੱਖਿਆ ਦਾ ਵਿਸਥਾਰ
ਬਾਇਡਨ ਨੇ ਸਿੱਖਿਆ ਨੀਤੀ ਦੇ ਵਿਸਥਾਰ ਲਈ ਕਈ ਮਹੱਤਵਪੂਰਨ ਫ਼ੈਸਲਿਆਂ ਦਾ ਸਮਰਥਨ ਕੀਤਾ ਹੈ ਜਾਂ ਕਹਿ ਸਕਦੇ ਹੋ ਕਿ ਸਿੱਖਿਆ ਦੇ ਕਈ ਵੱਡੇ ਹਿੱਸਿਆਂ ਦਾ ਸਮਰਥਨ ਕੀਤਾ ਹੈ, ਜੋ ਕਿ ਪਾਰਟੀ 'ਚ ਵੀ ਪ੍ਰਸਿੱਧ ਹੋ ਗਏ ਹਨ।
ਇਸ 'ਚ ਵਿਦਿਆਰਥੀ ਕਰਜ਼ੇ ਦੀ ਮੁਆਫੀ, ਫੀਸ ਮੁਕਤ ਕਾਲਜਾਂ ਦਾ ਵਿਸਥਾਰ ਅਤੇ ਸਾਰਿਆਂ ਲਈ ਪ੍ਰੀ-ਸਕੂਲਾਂ ਦੀ ਪਹੁੰਚ ਸ਼ਾਮਲ ਹੈ।
ਇਹ ਵੀ ਪੜ੍ਹੋ:
https://www.youtube.com/watch?v=CTGYDStPITg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7fb4fe52-1ddf-471d-9c09-cf1da99ab4e2','assetType': 'STY','pageCounter': 'punjabi.international.story.54860440.page','title': 'US Election Results: ਜੋਅ ਬਾਇਡਨ ਦੇ ਇਮੀਗ੍ਰੇਸ਼ਨ ਸਣੇ ਉਹ 8 ਮੁੱਦੇ ਜਿਨ੍ਹਾਂ ਨੂੰ ਲੈ ਕੇ ਉਹ ਮੈਦਾਨ \'ਚ ਉਤਰੇ ਤੇ ਜਿੱਤੇ','published': '2020-11-08T11:30:23Z','updated': '2020-11-08T11:36:24Z'});s_bbcws('track','pageView');

ਬਿਹਾਰ ਦੇ ਚੋਣ ਨਤੀਜਿਆਂ ਦੀ ਪੂਰੇ ਭਾਰਤ ਲਈ ਕੀ ਅਹਿਮੀਅਤ ਹੈ
NEXT STORY